For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

07:47 AM Nov 30, 2024 IST
ਛੋਟਾ ਪਰਦਾ
ਸ਼ਰਧਾ ਆਰੀਆ
Advertisement

ਧਰਮਪਾਲ

Advertisement

ਸ਼ਰਧਾ ਆਰੀਆ ਨੇ ‘ਕੁੰਡਲੀ ਭਾਗਿਆ’ ਤੋਂ ਲਈ ਅਲਵਿਦਾ

ਜ਼ੀ5 ’ਤੇ ਪ੍ਰਸਾਰਿਤ ਸ਼ੋਅ ‘ਕੁੰਡਲੀ ਭਾਗਿਆ’ ਵਿੱਚ ਇੱਕ ਵੱਡੀ ਤਬਦੀਲੀ ਹੋਣ ਵਾਲੀ ਹੈ। ਪਿਛਲੇ ਸਾਢੇ ਸੱਤ ਸਾਲਾਂ ਤੋਂ ਸ਼ੋਅ ਦੀ ਜਾਨ ਬਣੀ ਹੋਈ ਸ਼ਰਧਾ ਆਰੀਆ ਹੁਣ ਸ਼ੋਅ ਨੂੰ ਅਲਵਿਦਾ ਕਹਿਣ ਜਾ ਰਹੀ ਹੈ। ਪ੍ਰੀਤਾ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਉਣ ਵਾਲੀ ਸ਼ਰਧਾ ਨੇ ਆਪਣੇ ਸਫ਼ਰ ਨੂੰ ਯਾਦਗਾਰ ਬਣਾ ਲਿਆ ਹੈ। ਹਾਲ ਹੀ ’ਚ ਉਸ ਨੇ ਆਪਣੇ ਗਰਭਵਤੀ ਹੋਣ ਦੀ ਖ਼ਬਰ ਵੀ ਸਾਂਝੀ ਕੀਤੀ ਹੈ, ਜੋ ਇਸ ਵਿਦਾਈ ਨੂੰ ਹੋਰ ਵੀ ਖ਼ਾਸ ਅਤੇ ਭਾਵੁਕ ਕਰ ਦਿੰਦੀ ਹੈ।
ਸ਼ਰਧਾ ਆਰੀਆ ਨੇ ਕਿਹਾ, “ਕੁੰਡਲੀ ਭਾਗਿਆ’ ਨੂੰ ਅਲਵਿਦਾ ਕਹਿਣਾ ਇੱਕ ਯੁੱਗ ਦੇ ਅੰਤ ਵਾਂਗ ਹੈ। ਇਹ ਇੱਕ ਅਜਿਹਾ ਅਧਿਆਏ ਹੈ ਜੋ ਪਿਛਲੇ ਸਾਢੇ ਸੱਤ ਸਾਲਾਂ ਤੋਂ ਮੇਰੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ। ਜ਼ਿੰਦਗੀ ਵਿੱਚ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜੋ ਤੁਹਾਡੀਆਂ ਆਦਤਾਂ ਬਣ ਜਾਂਦੀਆਂ ਹਨ ਅਤੇ ਇਹ ਸ਼ੋਅ ਮੇਰੇ ਲਈ ਅਜਿਹਾ ਹੀ ਸੀ। ‘ਕੁੰਡਲੀ ਭਾਗਿਆ’ ਸਿਰਫ਼ ਨੌਕਰੀ ਨਹੀਂ ਸੀ; ਇਹ ਮੇਰੀ ਜ਼ਿੰਦਗੀ ਦਾ ਅਜਿਹਾ ਹਿੱਸਾ ਬਣ ਗਿਆ ਜਿਸ ਤੋਂ ਮੈਂ ਕਦੇ ਵੀ ਵੱਖ ਨਹੀਂ ਹੋਣਾ ਚਾਹੁੰਦੀ ਸੀ। ਪ੍ਰੀਤਾ ਅਤੇ ਮੈਂ ਇੱਕ ਹੀ ਹਾਂ। ਸਾਡੀਆਂ ਕਹਾਣੀਆਂ ਉਨ੍ਹਾਂ ਤਰੀਕਿਆਂ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਸ਼ੋਅ ਨੇ ਮੈਨੂੰ ਬਹੁਤ ਸਾਰੀਆਂ ਯਾਦਾਂ, ਇੱਕ ਪਰਿਵਾਰ ਅਤੇ ਇੱਕ ਪਿਆਰ ਦਿੱਤਾ ਹੈ ਜਿਸ ਦੀ ਤੁਲਨਾ ਕਿਸੇ ਵੀ ਚੀਜ਼ ਨਾਲ ਨਹੀਂ ਕੀਤੀ ਜਾ ਸਕਦੀ।’’
ਉਹ ਅੱਗੇ ਕਹਿੰਦੀ ਹੈ, ‘‘ਮੈਂ ਸ਼ੋਅ ਵਿੱਚ ਇੱਕ ਮਾਂ ਦਾ ਕਿਰਦਾਰ ਨਿਭਾਇਆ ਸੀ ਅਤੇ ਹੁਣ ਜਦੋਂ ਮੈਂ ਅਸਲ ਜ਼ਿੰਦਗੀ ਵਿੱਚ ਮਾਂ ਬਣਨ ਜਾ ਰਹੀ ਹਾਂ, ਮੈਨੂੰ ਲੱਗਦਾ ਹੈ ਕਿ ਪ੍ਰੀਤਾ ਦੇ ਕਿਰਦਾਰ ਨੇ ਮੈਨੂੰ ਮੇਰੀ ਜ਼ਿੰਦਗੀ ਦੇ ਇਸ ਨਵੇਂ ਅਧਿਆਏ ਲਈ ਤਿਆਰ ਕੀਤਾ ਸੀ। ਹਰ ਜਜ਼ਬਾਤ ਜੋ ਮੈਂ ਪਰਦੇ ’ਤੇ ਜਿਉਂਦੀ ਸੀ, ਹਰ ਚੁਣੌਤੀ ਜਿਸ ਦਾ ਮੈਂ ਸਾਹਮਣਾ ਕੀਤਾ, ਸਭ ਨੇ ਮੈਨੂੰ ਉਹ ਔਰਤ ਬਣਾਇਆ ਹੈ ਜੋ ਮੈਂ ਅੱਜ ਹਾਂ। ਸ਼ਾਨਦਾਰ ਕੱਪੜਿਆਂ ਤੋਂ ਲੈ ਕੇ ਭਾਵਨਾਤਮਕ ਉਤਰਾਅ-ਚੜ੍ਹਾਅ ਤੱਕ, ਇਹ ਸਫ਼ਰ ਕਿਸੇ ਜਾਦੂ ਤੋਂ ਘੱਟ ਨਹੀਂ ਸੀ। ਇਹ ਇੱਕ ਅਸਲੀ ਪਰੀ ਕਹਾਣੀ ਵਰਗਾ ਸੀ। ਮੈਂ ਏਕਤਾ ਕਪੂਰ, ਸਹਿ-ਕਲਾਕਾਰਾਂ, ਜ਼ੀ ਟੀਵੀ ਅਤੇ ਪੂਰੀ ਟੀਮ ਦਾ ਇਹ ਖ਼ੂਬਸੂਰਤ ਸਫ਼ਰ ਦੇਣ ਲਈ ਧੰਨਵਾਦ ਕਰਦੀ ਹਾਂ। ਤੁਸੀਂ ਇੱਕ ਅਜਿਹਾ ਮਾਹੌਲ ਬਣਾਇਆ ਹੈ ਜਿੱਥੇ ਮੈਂ ਸਿੱਖ ਸਕਦੀ ਹਾਂ, ਵਿਕਾਸ ਕਰ ਸਕਦੀ ਹਾਂ ਅਤੇ ਆਪਣੀ ਪਛਾਣ ਬਣਾ ਸਕਦੀ ਹਾਂ। ਮੈਂ ਹਮੇਸ਼ਾ ਪ੍ਰੀਤਾ ਰਹਾਂਗੀ; ਉਹ ਮੇਰੀ ਆਤਮਾ, ਮੇਰੀ ਪਹਿਚਾਣ ਅਤੇ ਮੇਰਾ ਦਿਲ ਹੈ। ‘ਕੁੰਡਲੀ ਭਾਗਿਆ’ ਨੇ ਨਾ ਸਿਰਫ਼ ਮੈਨੂੰ ਪ੍ਰਸਿੱਧੀ ਦਿੱਤੀ, ਸਗੋਂ ਇੱਕ ਪਰਿਵਾਰ, ਬਹੁਤ ਸਾਰੀਆਂ ਯਾਦਾਂ ਅਤੇ ਇੱਕ ਕਹਾਣੀ ਵੀ ਦਿੱਤੀ ਜਿਸ ਦੀ ਮੈਂ ਹਮੇਸ਼ਾਂ ਕਦਰ ਕਰਾਂਗੀ। ਕੋਈ ਫ਼ਰਕ ਨਹੀਂ ਪੈਂਦਾ ਕਿ ਜ਼ਿੰਦਗੀ ਮੈਨੂੰ ਅੱਗੇ ਕਿੱਥੇ ਲੈ ਕੇ ਜਾਵੇ, ਇਹ ਸ਼ੋਅ ਹਮੇਸ਼ਾਂ ਮੇਰੇ ਨਾਲ ਰਹੇਗਾ।’’
ਸ਼ਰਧਾ ਦਾ ਪ੍ਰੀਤਾ ਵਜੋਂ ਸਫ਼ਰ ਉਨ੍ਹਾਂ ਦਰਸ਼ਕਾਂ ਦੇ ਦਿਲਾਂ ’ਚ ਹਮੇਸ਼ਾਂ ਬਣਿਆ ਰਹੇਗਾ, ਜਿਨ੍ਹਾਂ ਨੇ ਆਪਣੇ ਆਪ ਨੂੰ ਕਿਰਦਾਰ ਨਾਲ ਜੋੜਿਆ ਸੀ। ਸ਼ਰਧਾ ਲਈ ਇਹ ਸ਼ੋਅ ਸਿਰਫ਼ ਇੱਕ ਨੌਕਰੀ ਨਹੀਂ ਸੀ; ਇਹ ਸਿੱਖਣ, ਅੱਗੇ ਵਧਣ ਅਤੇ ਗਹਿਰੇ ਭਾਵਨਾਤਮਕ ਸਬੰਧ ਬਣਾਉਣ ਦੀ ਇੱਕ ਸ਼ਾਨਦਾਰ ਯਾਤਰਾ ਸੀ। ਜਿੱਥੇ ਇੱਕ ਪਾਸੇ ਉਸ ਦੇ ਕਿਰਦਾਰ ਨੂੰ ਅਲਵਿਦਾ ਕਹਿਣ ਦਾ ਦੁੱਖ ਹੈ, ਉੱਥੇ ਦੂਜੇ ਪਾਸੇ ਦਰਸ਼ਕ ਉਸ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

Advertisement

ਰਵੀਸ਼ ਦੇਸਾਈ ਦੀ ਘਰ ਵਾਪਸੀ

ਰਵੀਸ਼ ਦੇਸਾਈ

ਜ਼ੀ ਟੀਵੀ ਦਾ ਮਸ਼ਹੂਰ ਸ਼ੋਅ ‘ਕੈਸੇ ਮੁਝੇ ਤੁਮ ਮਿਲ ਗਏ’ ਹਮੇਸ਼ਾਂ ਦਰਸ਼ਕਾਂ ਨੂੰ ਆਪਣੀ ਦਿਲਚਸਪ ਅਤੇ ਰੁਮਾਂਚਕ ਕਹਾਣੀ ਨਾਲ ਜੋੜੀ ਰੱਖਦਾ ਹੈ। ਹੁਣ ਕਹਾਣੀ ਵਿੱਚ ਇੱਕ ਨਵਾਂ ਅਤੇ ਹੈਰਾਨ ਕਰਨ ਵਾਲਾ ਮੋੜ ਆਉਣ ਵਾਲਾ ਹੈ ਕਿਉਂਕਿ ਅਦਾਕਾਰ ਰਵੀਸ਼ ਦੇਸਾਈ ਸ਼ੁਭ ਕਦਮ ਦੇ ਕਿਰਦਾਰ ਵਿੱਚ ਸ਼ੋਅ ਵਿੱਚ ਪ੍ਰਵੇਸ਼ ਕਰ ਰਿਹਾ ਹੈ ਜੋ ਅੰਮ੍ਰਿਤਾ (ਸ਼੍ਰੀਤੀ ਝਾਅ) ਦਾ ਸਾਬਕਾ ਮੰਗੇਤਰ ਹੈ।
ਰਵੀਸ਼ ਲਗਭਗ 8 ਸਾਲਾਂ ਬਾਅਦ ਟੈਲੀਵਿਜ਼ਨ ’ਤੇ ਵਾਪਸੀ ਕਰ ਰਿਹਾ ਹੈ। ਉਸ ਦਾ ਕਿਰਦਾਰ ਸ਼ੁਭ ਇੱਕ ਮਿਹਨਤੀ ਅਤੇ ਸ਼ਾਂਤ ਵਪਾਰੀ ਹੈ ਜੋ ਰਵਾਇਤੀ ਮਹਾਰਾਸ਼ਟਰੀ ਪਰਿਵਾਰ ਨਾਲ ਸਬੰਧਤ ਹੈ। ਉਹ ਆਪਣੀ ਈਵੈਂਟ ਮੈਨੇਜਮੈਂਟ ਕੰਪਨੀ ਚਲਾਉਂਦਾ ਹੈ ਅਤੇ ਮੰਨਦਾ ਹੈ ਕਿ ਮਹੱਤਵਪੂਰਨ ਫ਼ੈਸਲੇ ਲੈਣ ਦਾ ਅਧਿਕਾਰ ਸਿਰਫ਼ ਮਰਦਾਂ ਨੂੰ ਹੀ ਹੋਣਾ ਚਾਹੀਦਾ ਹੈ ਅਤੇ ਔਰਤਾਂ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਰਵੀਸ਼ ਨੇ ਕਿਹਾ, ‘‘ਸ਼ੁਭ ਦਾ ਕਿਰਦਾਰ ਮੇਰੇ ਹੁਣ ਤੱਕ ਨਿਭਾਏ ਹੋਰ ਕਿਰਦਾਰਾਂ ਤੋਂ ਬਿਲਕੁਲ ਵੱਖਰਾ ਹੈ। ਉਹ ਅਜਿਹਾ ਵਿਅਕਤੀ ਹੈ ਜੋ ਮੰਨਦਾ ਹੈ ਕਿ ਸਿਰਫ਼ ਮਰਦਾਂ ਨੂੰ ਹੀ ਫ਼ੈਸਲੇ ਲੈਣ ਦਾ ਅਧਿਕਾਰ ਹੈ ਅਤੇ ਔਰਤਾਂ ਨੂੰ ਸਿਰਫ਼ ਉਹੀ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਕਿਹਾ ਜਾਂਦਾ ਹੈ। ਇਹ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਦਿਲਚਸਪ ਹੋਵੇਗਾ। ਟੈਲੀਵਿਜ਼ਨ ਮੇਰੇ ਕਰੀਅਰ ਦਾ ਅਹਿਮ ਹਿੱਸਾ ਰਿਹਾ ਹੈ। ਮੈਂ ਅੱਜ ਤੱਕ ਜੋ ਵੀ ਸਿੱਖਿਆ ਹੈ ਜਾਂ ਅੱਜ ਮੈਂ ਜਿੱਥੇ ਹਾਂ, ਉਹ ਸਭ ਟੈਲੀਵਿਜ਼ਨ ਕਾਰਨ ਹੈ। ਅੱਠ ਸਾਲ ਦੀ ਬਰੇਕ ਦੌਰਾਨ, ਮੈਂ ਉਹ ਸਭ ਕੁਝ ਗੁਆ ਦਿੱਤਾ ਜਿਸ ਰਾਹੀਂ ਮੈਂ ਰੋਜ਼ਾਨਾ ਦਰਸ਼ਕਾਂ ਨਾਲ ਜੁੜਦਾ ਸੀ। ‘ਕੈਸੇ ਮੁਝੇ ਤੁਮ ਮਿਲ ਗਏ’ ਵਰਗੇ ਸ਼ੋਅ ਨਾਲ ਵਾਪਸੀ ਕਰਨਾ ਮੇਰੇ ਲਈ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਮੇਰਾ ਪਿਛਲਾ ਸ਼ੋਅ ਵੀ 8 ਸਾਲ ਪਹਿਲਾਂ ਜ਼ੀ ਟੀਵੀ ’ਤੇ ਆਇਆ ਸੀ। ਹੁਣ ਮੈਂ ਦੁਬਾਰਾ ਇੱਥੋਂ ਸਫ਼ਰ ਸ਼ੁਰੂ ਕਰ ਰਿਹਾ ਹਾਂ। ਇਹ ਮੇਰੇ ਲਈ ਘਰ ਵਾਪਸੀ ਵਾਂਗ ਹੈ।’’

ਅਦਿਤੀ ਸ਼ਰਮਾ ਬਣੀ ਪੁਲਾੜ ਯਾਤਰੀ

ਅਦਿਤੀ ਸ਼ਰਮਾ

ਅਭਿਨੇਤਰੀ ਅਦਿਤੀ ਸ਼ਰਮਾ ਨਵੀਆਂ ਚੀਜ਼ਾਂ ਅਜ਼ਮਾਉਣ, ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਅਤੇ ਇੱਕ ਅਭਿਨੇਤਰੀ ਅਤੇ ਵਿਅਕਤੀ ਵਜੋਂ ਚੁਣੌਤੀ ਦੇਣ ਵਾਲੇ ਕਿਰਦਾਰ ਨਿਭਾਉਣ ਵਿੱਚ ਮਾਹਰ ਹੈ। ਇੱਕ ਸ਼ੋਅ ਵਿੱਚ ਕਾਲਜ ਕੁੜੀ ਦੀ ਭੂਮਿਕਾ ਨਿਭਾਉਣ ਤੋਂ ਲੈ ਕੇ ਦੂਜੇ ਸ਼ੋਅ ਵਿੱਚ ਗੁੰਝਲਦਾਰ ਕਿਰਦਾਰਾਂ ਨਾਲ ਪ੍ਰਯੋਗ ਕਰਨ ਤੱਕ, ਉਸ ਨੇ ਹਮੇਸ਼ਾਂ ਆਪਣੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਵਿੱਚ ਵਿਸ਼ਵਾਸ ਕੀਤਾ ਹੈ।
ਹੁਣ ਉਹ ਕਲਰਜ਼ ਟੀਵੀ ਦੇ ਸ਼ੋਅ ‘ਅਪੋਲੀਨਾ-ਸਪਨੋਂ ਕੀ ਊਂਚੀ ਉਡਾਨ’ ਵਿੱਚ ਅਪੋਲੀਨਾ ਦੇ ਰੂਪ ਵਿੱਚ ਆਪਣੀ ਨਵੀਂ ਭੂਮਿਕਾ ਦੇ ਨਾਲ ਉਹ ਅਸਲ ਵਿੱਚ ਨਵੀਆਂ ਭੂਮਿਕਾਵਾਂ ਨੂੰ ਅਜ਼ਮਾਉਣ ਦੇ ਆਪਣੇ ਜਨੂੰਨ ਨੂੰ ਅਗਲੇ ਪੱਧਰ ਤੱਕ ਲੈ ਕੇ ਜਾ ਰਹੀ ਹੈ। ਇੱਕ ਪੁਲਾੜ ਯਾਤਰੀ ਦੇ ਰੂਪ ਵਿੱਚ ਅਦਿਤੀ ਸਿਰਫ਼ ਅਦਾਕਾਰੀ ਹੀ ਨਹੀਂ ਕਰ ਰਹੀ, ਉਹ ਆਪਣੇ ਬਚਪਨ ਦੇ ਸੁਪਨੇ ਨੂੰ ਵੀ ਜੀਅ ਰਹੀ ਹੈ। ਇਹ ਸ਼ੋਅ ਅਪੋਲੀਨਾ ਨਾਂ ਦੀ ਮੁਟਿਆਰ ਦੇ ਸਫ਼ਰ ਨੂੰ ਦਰਸਾਉਂਦਾ ਹੈ ਜੋ ਭਾਰਤ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਬਣ ਕੇ ਸਿਤਾਰਿਆਂ ਤੱਕ ਪਹੁੰਚਣ ਦੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ, ਆਪਣੀ ਬੇਗੁਨਾਹੀ ਨੂੰ ਸਾਬਤ ਕਰਦੇ ਹੋਏ ‘ਗੱਦਾਰ ਦੀ ਧੀ’ ਦਾ ਟੈਗ ਲਾਹੁਣ ਲਈ ਦ੍ਰਿੜ ਹੈ।
ਪੁਲਾੜ ਯਾਤਰੀ ਸੂਟ ਪਹਿਨਣ ਦੇ ਆਪਣੇ ਤਜਰਬੇ ਬਾਰੇ ਗੱਲ ਕਰਦੇ ਹੋਏ ਅਦਿਤੀ ਸ਼ਰਮਾ ਨੇ ਕਿਹਾ, ‘‘ਇਹ ਕਿਰਦਾਰ ਮੇਰੇ ਲਈ ਬਹੁਤ ਨਿੱਜੀ ਮਹਿਸੂਸ ਹੁੰਦਾ ਹੈ। ਇਹ ਸਿਰਫ਼ ਅਦਾਕਾਰੀ ਨਹੀਂ ਹੈ, ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਆਪਣੇ ਸੁਪਨਿਆਂ ਅਤੇ ਯਾਤਰਾ ਦਾ ਇੱਕ ਹਿੱਸਾ ਪੇਸ਼ ਕਰ ਰਹੀ ਹਾਂ। ਇੱਕ ਬੱਚੇ ਦੇ ਰੂਪ ਵਿੱਚ, ਮੈਂ ਤਾਰਿਆਂ ਨੂੰ ਵੇਖਦੀ ਸੀ ਅਤੇ ਉਨ੍ਹਾਂ ਵਿੱਚ ਆਪਣੇ ਆਪ ਦੀ ਕਲਪਨਾ ਕਰਦੀ ਸੀ। ਅਪੋਲੀਨਾ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਉਸ ਸੁਪਨੇ ਨੂੰ ਜਿਊਣ ਦਾ ਇੱਕ ਤਰੀਕਾ ਹੈ। ਮੇਰੇ ਲਈ, ਉਹ ਨਾ ਸਿਰਫ਼ ਮੇਰੀਆਂ ਇੱਛਾਵਾਂ ਦੀ ਪ੍ਰਤੀਨਿਧਤਾ ਕਰਦੀ ਹੈ, ਸਗੋਂ ਅਣਗਿਣਤ ਕੁੜੀਆਂ ਦੇ ਸੁਪਨਿਆਂ ਦੀ ਵੀ ਪ੍ਰਤੀਨਿਧਤਾ ਕਰਦੀ ਹੈ, ਜੋ ਅਸੰਭਵ ਨੂੰ ਸੰਭਵ ਬਣਾਉਣ ਦੀ ਹਿੰਮਤ ਰੱਖਦੀਆਂ ਹਨ।’’
ਸਰੀਰਕ ਮੁਸ਼ਕਲਾਂ ਦੇ ਬਾਵਜੂਦ ਅਦਿਤੀ ਨੂੰ ਅਪੋਲੀਨਾ ਦਾ ਕਿਰਦਾਰ ਨਿਭਾਉਣ ਵਿੱਚ ਬਹੁਤ ਖ਼ੁਸ਼ੀ ਅਤੇ ਉਦੇਸ਼ ਦੀ ਭਾਵਨਾ ਮਿਲਦੀ ਹੈ। ਉਸ ਦਾ ਸਫ਼ਰ ਦ੍ਰਿੜਤਾ ਨੂੰ ਦਰਸਾਉਂਦਾ ਹੈ। ਉਸ ਨੂੰ ਉਮੀਦ ਹੈ ਕਿ ਇਹ ਦੂਜਿਆਂ ਨੂੰ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ, ਭਾਵੇਂ ਉਹ ਟੀਚੇ ਕਿੰਨੇ ਵੀ ਅਸੰਭਵ ਕਿਉਂ ਨਾ ਹੋਣ। ਉਹ ਅੱਗੇ ਕਹਿੰਦੀ ਹੈ, ‘‘ਅਪੋਲੀਨਾ ਦੇ ਕਿਰਦਾਰ ਨੂੰ ਜੀਵੰਤ ਬਣਾਉਣਾ ਮੇਰੇ ਲਈ ਇੱਕ ਦਿਲਚਸਪ ਪਰ ਚੁਣੌਤੀਪੂਰਨ ਪ੍ਰਕਿਰਿਆ ਰਹੀ ਹੈ। ਪੁਲਾੜ ਯਾਤਰੀ ਸੂਟ ਨੂੰ ਅਨੁਕੂਲ ਬਣਾਉਣਾ ਭੂਮਿਕਾ ਦੇ ਸਭ ਤੋਂ ਮੁਸ਼ਕਲ ਪਹਿਲੂਆਂ ਵਿੱਚੋਂ ਇੱਕ ਰਿਹਾ ਹੈ। ਇਹ ਬਹੁਤ ਭਾਰੀ ਹੈ ਅਤੇ ਤੁਸੀਂ ਰਾਤੋ-ਰਾਤ ਇਸ ਚੀਜ਼ ਦੀ ਆਦਤ ਨਹੀਂ ਪਾ ਸਕਦੇ। ਪਰ ਜਦੋਂ ਵੀ ਮੈਂ ਇਸ ਨੂੰ ਪਹਿਨਦੀ ਹਾਂ, ਮੈਂ ਆਪਣੇ ਸੁਪਨੇ ਦੇ ਨੇੜੇ ਮਹਿਸੂਸ ਕਰਦੀ ਹਾਂ।’’

Advertisement
Author Image

joginder kumar

View all posts

Advertisement