ਛੋਟਾ ਪਰਦਾ
ਧਰਮਪਾਲ
ਸਨੇਹਾ ਚੈਟ ਸ਼ੋਅ ਦੀ ਮੇਜ਼ਬਾਨ ਬਣੀ
ਸਨੇਹਾ ਨਾਮਾਨੰਦੀ ਨਵੇਂ ਅਤੇ ਦਿਲਚਸਪ ਚੈਟ ਸ਼ੋਅ ‘ਪੈੱਟ ਸਟੋਰੀਜ਼ ਬਾਇ ਦਿ ਪੈੱਟ ਸਟੇਸ਼ਨ’ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਜਾਨਵਰਾਂ ਪ੍ਰਤੀ ਉਸ ਦੇ ਪਿਆਰ ਅਤੇ ਕੁੱਤਿਆਂ ਸਬੰਧੀ ਉਦਯੋਗ ਵਿੱਚ ਉੱਦਮੀ ਯਤਨਾਂ ਲਈ ਜਾਣੀ ਜਾਂਦੀ ਸਨੇਹਾ ਇਸ ਵਿਲੱਖਣ ਸੰਕਲਪ ਨਾਲ ਆਪਣੇ ਜਨੂੰਨ ਨੂੰ ਅੱਗੇ ਵਧਾ ਰਹੀ ਹੈ।
ਇਹ ਸ਼ੋਅ ਪਾਲਤੂ ਜਾਨਵਰਾਂ ਅਤੇ ਉਨ੍ਹਾਂ ਦੇ ਮਾਪਿਆਂ ਯਾਨੀ ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਵਾਲਿਆਂ ਵਿਚਕਾਰ ਵਿਸ਼ੇਸ਼ ਸਬੰਧਾਂ ’ਤੇ ਕੇਂਦਰਿਤ ਹੋਵੇਗਾ। ਇਸ ਵਿੱਚ ਮਸ਼ਹੂਰ ਕ੍ਰਿਕਟਰ, ਅਭਿਨੇਤਾ, ਰਾਜਨੇਤਾ ਅਤੇ ਹੋਰ ਪ੍ਰਮੁੱਖ ਹਸਤੀਆਂ ਸਮੇਤ ਕਈ ਮਸ਼ਹੂਰ ਮਹਿਮਾਨ ਸ਼ਾਮਲ ਹੋਣਗੇ। ਇਹ ਸ਼ੋਅ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ, ਬਲਕਿ ਪਾਲਤੂ ਜਾਨਵਰਾਂ ਦੀਆਂ ਕਹਾਣੀਆਂ ਦਿਖਾਉਣ ਦਾ ਉਦੇਸ਼ ਜਾਨਵਰਾਂ ਦੀ ਭਲਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਰਾਹੀਂ ਬਿਨਾਂ ਸ਼ਰਤ ਪਿਆਰ ਦੀ ਭਾਵਨਾ ਪੈਦਾ ਕਰਨਾ ਹੈ ਜਿਸ ਤਰ੍ਹਾਂ ਪਾਲਤੂ ਜਾਨਵਰ ਸਾਡੀ ਜ਼ਿੰਦਗੀ ਵਿੱਚ ਪੈਦਾ ਕਰਦੇ ਹਨ।
ਸ਼ੋਅ ਲਈ ਆਪਣੀ ਪ੍ਰੇਰਨਾ ਬਾਰੇ ਗੱਲ ਕਰਦੇ ਹੋਏ ਸਨੇਹਾ ਨੇ ਕਿਹਾ, “ਮੇਰੇ ਔਨਲਾਈਨ ਪੈੱਟ ਸਟੋਰ, ਦਿ ਪੈੱਟ ਸਟੇਸ਼ਨ ਨੇ ਮੈਨੂੰ ਜਾਨਵਰਾਂ ਅਤੇ ਉਨ੍ਹਾਂ ਦੀਆਂ ਸ਼ਖ਼ਸੀਅਤਾਂ ਨੂੰ ਡੂੰਘਾਈ ਨਾਲ ਸਮਝਣ ਦਾ ਮੌਕਾ ਦਿੱਤਾ ਹੈ। ਪਾਲਤੂ ਜਾਨਵਰਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਪਿਆਰੇ ਸਾਥੀਆਂ ਵਿਚਕਾਰ ਸਬੰਧਾਂ ਨੂੰ ਦਰਸਾਉਣ ਲਈ ਇੱਕ ਸਮਰਪਿਤ ਪਲੈਟਫਾਰਮ ਬਣਾਉਣ ਦਾ ਵਿਚਾਰ ਆਇਆ। ਇਹ ਸ਼ੋਅ ਇੱਕ ਅਜਿਹਾ ਹੀ ਪਲੈਟਫਾਰਮ ਹੈ।’’
ਸ਼ੋਅ ਦੇ ਪਹਿਲੇ ਐਪੀਸੋਡ ’ਚ ਅਦਾਕਾਰ ਰਿਤਵਿਕ ਧੰਜਾਨੀ ਅਤੇ ਉਸ ਦਾ ਕੁੱਤਾ ਮਰਫੀ ਦਿਖਾਈ ਦੇਣਗੇ। ਸਨੇਹਾ ਨੇ ਇਸ ਨੂੰ ਜਾਦੂਈ ਤਜਰਬਾ ਦੱਸਿਆ ਅਤੇ ਕਿਹਾ ਕਿ ਰਿਤਵਿਕ ਦੇ ਸਹਿਯੋਗ ਅਤੇ ਮਰਫੀ ਦੀਆਂ ਪਿਆਰੀਆਂ ਹਰਕਤਾਂ ਨੇ ਸੈੱਟ ’ਤੇ ਬਹੁਤ ਵਧੀਆ ਮਾਹੌਲ ਬਣਾਇਆ। ਸਨੇਹਾ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਸ਼ੋਅ ਸਿਰਫ਼ ਪਾਲਤੂ ਜਾਨਵਰਾਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਜਾਨਵਰਾਂ ਦੀ ਭਲਾਈ ਨੂੰ ਉਤਸ਼ਾਹਿਤ ਕਰਨ ’ਤੇ ਵੀ ਕੇਂਦਰਿਤ ਹੈ। ਸ਼ੋਅ ਦਾ ਇੱਕ ਵਿਸ਼ੇਸ਼ ਹਿੱਸਾ ਗ਼ੈਰ ਸਰਕਾਰੀ ਸੰਗਠਨਾਂ, ਬਚਾਅ ਕਰਮਚਾਰੀਆਂ ਅਤੇ ਜਾਨਵਰਾਂ ਨੂੰ ਆਸਰੇ ਦੀ ਲੋੜ ਨੂੰ ਵੀ ਉਜਾਗਰ ਕਰੇਗਾ।
ਉਸ ਨੇ ਕਿਹਾ, ‘‘ਇਹ ਮੇਰੇ ਲਈ ਜਾਨਵਰਾਂ ਦੀ ਭਲਾਈ ਵਿੱਚ ਯੋਗਦਾਨ ਪਾਉਣ ਦਾ ਇੱਕ ਤਰੀਕਾ ਹੈ, ਨਾਲ ਹੀ ਇਹ ਦਰਸ਼ਕਾਂ ਦਾ ਮਨੋਰੰਜਨ ਵੀ ਕਰਦਾ ਹੈ। ਸ਼ੋਅ ਦਾ ਟਾਈਟਲ ਮੇਰੇ ਬ੍ਰਾਂਡ ਦਿ ਪੈੱਟ ਸਟੇਸ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਇਹ ਸਰਲ ਅਤੇ ਪ੍ਰਸੰਗਿਕ ਹੈ ਅਤੇ ਸਾਡੇ ਉਦੇਸ਼ ‘ਪੈੱਟ ਦੀਆਂ ਭਾਵਾਤਮਕ ਕਹਾਣੀਆਂ ਨੂੰ ਸਾਂਝਾ ਕਰਨ’ ਨੂੰ ਪੂਰੀ ਤਰ੍ਹਾਂ ਦਰਸਾਉਂਦਾ ਹੈ।’’ ਇਸ ਸ਼ੋਅ ਜ਼ਰੀਏ ਸਨੇਹਾ ਇੱਕ ਅਜਿਹਾ ਪਲੈਟਫਾਰਮ ਬਣਾਉਣਾ ਚਾਹੁੰਦੀ ਹੈ ਜੋ ਮਨੋਰੰਜਕ ਹੋਣ ਦੇ ਨਾਲ-ਨਾਲ ਅਰਥਪੂਰਨ ਵੀ ਹੋਵੇ। ਪਸ਼ੂ ਪ੍ਰੇਮੀਆਂ ਲਈ ਇਹ ਸ਼ੋਅ ਯਕੀਨੀ ਤੌਰ ’ਤੇ ਦੇਖਣ ਯੋਗ ਹੋਵੇਗਾ।
ਰਚਨਾਤਮਕ ਆਜ਼ਾਦੀ ਦੀ ਵੀ ਇੱਕ ਸੀਮਾ ਹੈ: ਏਕਤਾ ਤਿਵਾਰੀ
ਅਭਿਨੇਤਰੀ ਏਕਤਾ ਤਿਵਾਰੀ ਜੋ ਇਸ ਸਮੇਂ ‘ਗੁੜੀਆ ਰਾਣੀ’ ਵਿੱਚ ਫੂਲ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ, ਦਾ ਕਹਿਣਾ ਹੈ ਕਿ ਮਨੋਰੰਜਨ ਦੇ ਸਾਰੇ ਮਾਧਿਅਮਾਂ ਲਈ ਇੱਕੋ ਜਿਹੀ ਮਿਹਨਤ ਦੀ ਲੋੜ ਹੁੰਦੀ ਹੈ। ਉਹ ਕਹਿੰਦੀ ਹੈ ਕਿ ਉਹ ਮਾਧਿਅਮ ਦੀ ਬਜਾਏ ਉਨ੍ਹਾਂ ਪ੍ਰਾਜੈਕਟਾਂ ਨੂੰ ਚੁਣਨਾ ਯਕੀਨੀ ਬਣਾਉਂਦੀ ਹੈ ਜਿਨ੍ਹਾਂ ਵਿੱਚ ਉਹ ਵਿਸ਼ਵਾਸ ਕਰਦੀ ਹੈ।
ਉਹ ਕਹਿੰਦੀ ਹੈ, “ਕਿਸੇ ਵੀ ਪ੍ਰਾਜੈਕਟ, ਚਰਿੱਤਰ ਜਾਂ ਪਲੈਟਫਾਰਮ ਲਈ ਕਿਸੇ ਵੀ ਭਾਵਨਾ ਦਾ ਪ੍ਰਗਟਾਵਾ ਕਰਨਾ ਪੂਰੀ ਤਰ੍ਹਾਂ ਮੇਰੀ ਸ਼ਿਲਪਕਾਰੀ ਦੀ ਮੁਹਾਰਤ ’ਤੇ ਨਿਰਭਰ ਕਰਦਾ ਹੈ। ਅਸਲ ਬਦਲਾਅ ਜਾਂ ਅਪਗ੍ਰੇਡੇਸ਼ਨ ਤਕਨਾਲੋਜੀ, ਪੇਸ਼ਕਾਰੀ, ਸਮਝ ਅਤੇ ਅਨੁਕੂਲਤਾ ਵਿੱਚ ਹੋਇਆ ਹੈ। ‘ਅੰਡਰ ਦਿ ਲਾਈਨ ਐਂਡ ਅਬੱਵ ਦਿ ਟੌਪ’ ਦਾ ਸਿਧਾਂਤ ਨਵਾਂ ਨਹੀਂ ਹੈ। ਯਥਾਰਥਵਾਦੀ ਪਹੁੰਚ ਅਤੇ ਪੇਸ਼ਕਾਰੀ ਵੀ ਨਵੀਂ ਨਹੀਂ ਹੈ। ਸਿਰਫ਼ ਬਦਲਾਅ ਹੈ ਜੋ ਕਿ ਇੱਕ ਗਤੀ ਹੈ, ਇਹ ਪ੍ਰੀ-ਪ੍ਰੋਡਕਸ਼ਨ ਤੋਂ ਪੋਸਟ ਤੱਕ, ਰਿਲੀਜ਼ ਤੋਂ ਲੈ ਕੇ ਹਿੱਟ ਅਤੇ ਫਲਾਪ ਨਿਰਧਾਰਤ ਕਰਨ ਤੱਕ ਹੁੰਦਾ ਹੈ।’’
ਉਹ ਅੱਗੇ ਕਹਿੰਦੀ ਹੈ, ‘‘ਮੇਰੇ ਵਿਕਲਪ ਮੇਰੀ ਵਿਚਾਰਧਾਰਾ, ਮੇਰੀ ਸਹੂਲਤ, ਮੇਰੀਆਂ ਤਰਜੀਹਾਂ ਅਤੇ ਮੇਰੀ ਸਹਿਜਤਾ ’ਤੇ ਆਧਾਰਿਤ ਹਨ। ਇੱਕ ਸਾਹਸੀ ਅਤੇ ਸਿਰਜਣਾਤਮਕ ਵਿਅਕਤੀ ਹੋਣ ਦੇ ਨਾਤੇ ਮੈਂ ਚੁਣੌਤੀਆਂ ਨੂੰ ਪਸੰਦ ਕਰਦੀ ਹਾਂ ਅਤੇ ਸਵੀਕਾਰ ਕਰਦੀ ਹਾਂ, ਪਰ ਸਿਰਫ਼ ਆਪਣੀਆਂ ਸ਼ਰਤਾਂ ’ਤੇ। ਹਰ ਕੋਈ ਕੁਝ ਨਾ ਕੁਝ ਕਰ ਰਿਹਾ ਹੈ, ਪਰ ਮੇਰੇ ਲਈ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵੀ ਕੁਝ ਕਰਾਂਗੀ। ਮੈਂ ਕਿਸੇ ਚੂਹਾ ਦੌੜ ਦਾ ਹਿੱਸਾ ਨਹੀਂ ਹਾਂ।”
ਲੋਕ ਮਹਿਸੂਸ ਕਰਦੇ ਹਨ ਕਿ ਓਟੀਟੀ ਪਲੈਟਫਾਰਮ ਰਵਾਇਤੀ ਫਿਲਮਾਂ ਅਤੇ ਟੀਵੀ ਦੇ ਮੁਕਾਬਲੇ ਅਦਾਕਾਰਾਂ ਅਤੇ ਰਚਨਾਤਮਕ ਵਿਅਕਤੀਆਂ ਨੂੰ ਵਧੇਰੇ ਰਚਨਾਤਮਕ ਆਜ਼ਾਦੀ ਪ੍ਰਦਾਨ ਕਰਦੇ ਹਨ। ਇਸ ਬਾਰੇ ਗੱਲ ਕਰਦੇ ਹੋਏ, ਉਹ ਕਹਿੰਦੀ ਹੈ, ‘‘ਰਚਨਾਤਮਕ ਹੋਣ ਦੇ ਨਾਤੇ, ਅਸੀਂ ਰਚਨਾਤਮਕਤਾ ਦੀ ਆੜ ਵਿੱਚ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਚੀਜ਼ ਨਹੀਂ ਦੇ ਸਕਦੇ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਅਸੀਂ ਰਚਨਾਤਮਕ ਆਜ਼ਾਦੀ ਦੇ ਨਾਂ ’ਤੇ ਅਸਲ ਹਿੰਸਾ, ਕਤਲ ਜਾਂ ਬਲਾਤਕਾਰ ਵਰਗੇ ਦ੍ਰਿਸ਼ ਨਹੀਂ ਦਿਖਾ ਸਕਦੇ। ਅਸੀਂ ਅਜਿਹੇ ਯੁੱਗ ਵਿੱਚ ਰਹਿੰਦੇ ਹਾਂ ਜਿੱਥੇ ਬੱਚਿਆਂ ਕੋਲ ਮੁਫ਼ਤ ਡੇਟਾ, ਵਾਈ-ਫਾਈ ਅਤੇ ਨਵੀਨਤਮ ਮੋਬਾਈਲ ਹੈਂਡਸੈੱਟਾਂ ਤੱਕ ਪਹੁੰਚ ਹੈ, ਜੋ ਸਾਨੂੰ ਹੋਰ ਵੀ ਜ਼ਿੰਮੇਵਾਰ ਬਣਾਉਂਦਾ ਹੈ। ਸਾਨੂੰ ਇਸ ਬਾਰੇ ਇੱਕ ਲਾਈਨ ਖਿੱਚਣ ਦੀ ਲੋੜ ਹੈ ਕਿ ਵੱਖ-ਵੱਖ ਉਮਰ ਸਮੂਹਾਂ ਲਈ ਕੀ ਢੁੱਕਵਾਂ ਹੈ ਅਤੇ ਕਿਸੇ ਖ਼ਾਸ ਤਰ੍ਹਾਂ ਦੀ ਸਮੱਗਰੀ ਲਈ ਸਹੀ ਸਮਾਂ ਕੀ ਹੈ।’’
ਕਰੀਨਾ ਕਪੂਰ ਨਾਲ ਕੰਮ ਕਰਕੇ ਖ਼ੁਸ਼ ਰੁਸ਼ਾਦ
ਅਦਾਕਾਰ ਰੁਸ਼ਾਦ ਰਾਣਾ ਜੋ ਆਖਰੀ ਵਾਰ ‘ਅਨੁਪਮਾ’ ਅਤੇ ‘ਮਹਿੰਦੀ ਵਾਲਾ ਘਰ’ ਸ਼ੋਅ ਵਿੱਚ ਨਜ਼ਰ ਆਇਆ ਸੀ। ਉਹ ਹਾਲ ਹੀ ਵਿੱਚ ਜਾਹਨਵੀ ਕਪੂਰ ਸਟਾਰਰ ਫਿਲਮ ‘ਉਲਝਨ’ ਵਿੱਚ ਨਜ਼ਰ ਆਇਆ। ਹੁਣ ਉਸ ਨੇ ਅਭਿਨੇਤਰੀ ਕਰੀਨਾ ਕਪੂਰ ਖਾਨ ਨਾਲ ਸਕਰੀਨ ਸਾਂਝੀ ਕੀਤੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇੱਕ ਇਸ਼ਤਿਹਾਰ ਵਿੱਚ ਕਰੀਨਾ ਕਪੂਰ ਨਾਲ ਕੰਮ ਕਰਕੇ ਬਹੁਤ ਖ਼ੁਸ਼ੀ ਹੋਈ।
ਉਹ ਕਹਿੰਦਾ ਹੈ, “ਕਰੀਨਾ ਨਾਲ ਕੰਮ ਕਰਨਾ ਸ਼ਾਨਦਾਰ ਅਨੁਭਵ ਸੀ। ਇਹ ਪਹਿਲੀ ਵਾਰ ਸੀ ਜਦੋਂ ਮੈਂ ਉਸ ਨਾਲ ਕੰਮ ਕਰ ਰਿਹਾ ਸੀ। ਮੈਨੂੰ ਉਸ ਨਾਲ ਜ਼ਿਆਦਾ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਉੱਥੇ ਬਹੁਤ ਸਾਰਾ ਕੰਮ ਸੀ ਅਤੇ ਸਾਡੇ ਕੋਲ ਸਮਾਂ ਸੀਮਤ ਸੀ। ਪਰ ਹਾਂ, ਉਸ ਨੇ ਬਹੁਤ ਪਿਆਰ ਨਾਲ ਮੇਰੇ ਨਾਲ ਇੱਕ ਤਸਵੀਰ ਕਲਿੱਕ ਕੀਤੀ। ਮੈਂ ਦੱਸਣਾ ਚਾਹਾਂਗਾ ਕਿ ਉਹ ਪੂਰੀ ਤਰ੍ਹਾਂ ਪੇਸ਼ੇਵਰ ਹੈ। ਮੌਨੀਟਰ ’ਤੇ ਬੈਠ ਕੇ ਉਸ ਦੀ ਅਦਾਕਾਰੀ ਨੂੰ ਦੇਖਣਾ ਅਦਭੁੱਤ ਹੈ। ਜਦੋਂ ਮੈਂ ਮੌਨੀਟਰ ’ਤੇ ਬੈਠਾ ਸੀ ਅਤੇ ਉਸ ਦੀ ਅਦਾਕਾਰੀ ਨੂੰ ਦੇਖ ਰਿਹਾ ਸੀ ਤਾਂ ਮੈਂ ਸੱਚਮੁੱਚ ਇੱਕ ਪ੍ਰਸ਼ੰਸਕ ਵਾਂਗ ਮਹਿਸੂਸ ਕੀਤਾ। ਉਸ ਨੇ ਦੋ ਇਸ਼ਤਿਹਾਰ ਫਿਲਮਾਂ ਬਣਾਈਆਂ, ਜਿਨ੍ਹਾਂ ਵਿੱਚੋਂ ਇੱਕ ਦੀ ਮੈਨੂੰ ਲੋੜ ਨਹੀਂ ਸੀ, ਪਰ ਮੈਂ ਸਿਰਫ਼ ਸੈੱਟ ’ਤੇ ਬੈਠਾ ਸੀ ਕਿਉਂਕਿ ਮੈਂ ਉਸ ਦੀ ਅਦਾਕਾਰੀ ਨੂੰ ਕਰੀਬ ਤੋਂ ਦੇਖਣਾ ਚਾਹੁੰਦਾ ਸੀ।’’
ਉਸ ਨੇ ਅੱਗੇ ਕਿਹਾ, ‘‘ਉਹ ਆਪਣੇ ਨਾਲ ਕੰਮ ਕਰਦੇ ਹੋਏ ਲੋਕਾਂ ਨੂੰ ਬਹੁਤ ਆਰਾਮਦਾਇਕ ਮਹਿਸੂਸ ਕਰਾਉਂਦੀ ਹੈ। ਕੋਈ ਸਟਾਰ ਵਾਲੀ ਆਕੜ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ, ਮੈਂ ਇਹੀ ਦੇਖਿਆ ਹੈ। ਉਸ ਨਾਲ ਕੰਮ ਕਰਨਾ ਪੇਸ਼ੇਵਰ ਅਤੇ ਬਹੁਤ ਵਧੀਆ ਅਨੁਭਵ ਰਿਹਾ। ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਕਰੀਨਾ ਨਾਲ ਕੰਮ ਕਰਾਂਗਾ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ। ਇਹ ਸਭ ਮੇਰੇ ਦੋਸਤ ਮੋਹਸਿਨ ਖਾਨ ਕਾਰਨ ਹੋਇਆ ਜੋ ਕਿ ਸੇਲੀਵਿਸ਼ ਮੀਡੀਆ ਪ੍ਰਾਈਵੇਟ ਲਿਮਟਿਡ ਨਾਮਕ ਕੰਪਨੀ ਚਲਾਉਂਦਾ ਹੈ। ਉਸ ਨੇ ਮੈਨੂੰ ਇਸ ਕਾਰਜ ਲਈ ਚੁਣਿਆ ਸੀ। ਮੈਂ ਹਮੇਸ਼ਾ ਤੋਂ ਕਰੀਨਾ ਦੇ ਕੰਮ ਦਾ ਪ੍ਰਸ਼ੰਸਕ ਰਿਹਾ ਹਾਂ। ਭਾਵੇਂ ਮੈਂ ਉਸ ਦੀਆਂ ਸਾਰੀਆਂ ਫਿਲਮਾਂ ਦਾ ਪ੍ਰਸ਼ੰਸਕ ਹਾਂ, ਪਰ ‘ਜਬ ਵੁਈ ਮੈੱਟ’ ਮੇਰੇ ਲਈ ਸ਼ਾਨਦਾਰ ਫਿਲਮ ਸੀ। ਉਹ ਉਸ ਫਿਲਮ ਵਿੱਚ ਇੱਕ ਸੁਪਨੇ ਵਰਗੀ ਲੱਗ ਰਹੀ ਸੀ।’’
ਸੈੱਟ ’ਤੇ ਮਜ਼ੇਦਾਰ ਪਲਾਂ ਬਾਰੇ ਗੱਲ ਕਰਦੇ ਹੋਏ, ਉਹ ਕਹਿੰਦਾ ਹੈ, ‘‘ਮੈਂ ਸੈੱਟ ’ਤੇ ਤਨਾਜ਼ ਇਰਾਨੀ ਨੂੰ ਵੀ ਮਿਲਿਆ ਕਿਉਂਕਿ ਉਹ ਇੱਕ ਹੋਰ ਫਿਲਮ ’ਤੇ ਕੰਮ ਕਰ ਰਹੀ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਉਹ ਬਹੁਤ ਦਿਲਚਸਪ ਸੀ। ਉਂਜ ਅਸੀਂ ਕਈ ਸਾਲਾਂ ਤੋਂ ਦੋਸਤ ਹਾਂ, ਪਰ ਇਹ ਦੂਜਾ ਪ੍ਰਾਜੈਕਟ ਹੈ ਜਿਸ ’ਤੇ ਅਸੀਂ ਇਕੱਠਿਆਂ ਕੰਮ ਕੀਤਾ ਹੈ।’’