For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:45 AM Nov 09, 2024 IST
ਛੋਟਾ ਪਰਦਾ
ਭਾਵਨਾ ਅਨੇਜਾ
Advertisement

ਧਰਮਪਾਲ

Advertisement

ਭਾਵਨਾ ਅਨੇਜਾ ‘ਦੀਵਾਨੀਅਤ’ ਨਾਲ ਜੁੜੀ

ਭਾਵਨਾ ਅਨੇਜਾ ਜੋ ਕਿ ‘ਕਵਨ’, ‘ਆਰਾਮਬਮ’, ‘ਪਲ ਪਲ ਦਿਲ ਕੇ ਪਾਸ’ ਅਤੇ ‘ਚੰਦਰਮੁਖੀ 2’ ਵਰਗੀਆਂ ਫਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ ‘ਰਾਏਸਿੰਘਾਨੀ ਵਰਸਿਜ ਰਾਏਸਿੰਘਾਨੀ’ ਅਤੇ ‘ਕੁਮਕੁਮ ਭਾਗਿਆ’, ‘ਧੀਰੇ ਧੀਰੇ ਸੇ’ ਅਤੇ ‘ਸ਼੍ਰੀਮਦ ਰਾਮਾਇਣ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ, ਉਹ ਜਲਦੀ ਹੀ ਸਟਾਰ ਪਲੱਸ ਦੇ ਸ਼ੋਅ ‘ਦੀਵਾਨੀਅਤ’ ਨਾਲ ਕੰਮ ਕਰੇਗੀ। ਉਹ ਮੁੱਖ ਕਿਰਦਾਰ ਔਰਤ ਦੀ ਮਾਂ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਭਾਵਨਾ ਇਹ ਭੂਮਿਕਾ ਮਿਲਣ ਤੋਂ ਖ਼ੁਸ਼ ਹੈ ਅਤੇ ਇਸ ਨੂੰ ਸਕਰੀਨ ’ਤੇ ਨਿਭਾਉਣ ਲਈ ਉਤਸ਼ਾਹਿਤ ਹੈ।
ਉਸ ਨੂੰ ਇਹ ਕਿਰਦਾਰ ਕਿਵੇਂ ਮਿਲਿਆ ਇਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, ‘‘ਆਪਣੇ ਪਿਛਲੇ ਸਟਾਰ ਭਾਰਤ ਦੇ ਸ਼ੋਅ ‘ਧੀਰੇ ਧੀਰੇ ਸੇ’ ਵਿੱਚ ਮੈਂ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਮੈਂ ‘ਸ਼੍ਰੀਮਦ ਰਾਮਾਇਣ’ ਕੀਤਾ। ਮੇਰੇ ਲਈ ‘ਧੀਰੇ ਧੀਰੇ ਧੀਰੇ’ ਬਹੁਤ ਖ਼ਾਸ ਸੀ ਕਿਉਂਕਿ ਮੈਨੂੰ ਇਸ ਨੇ ਇੰਡਸਟਰੀ ਵਿੱਚ ਪਛਾਣ ਦਿੱਤੀ। ਮੈਂ ਇਸ ਵਿੱਚ ਵਿਦਿਆ ਆਂਟੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੇ ਮੈਨੂੰ ਅਹਿਮ ਸਥਾਨ ਦਿਵਾਇਆ।’’
“ਜਦੋਂ ਮੈਂ ਰਾਮਾਇਣ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਮੈਨੂੰ ਇੱਕ ਨਵੇਂ ਪ੍ਰਾਜੈਕਟ ਬਾਰੇ ਫੋਨ ਆਇਆ ਅਤੇ ਅਚਾਨਕ ਆਖਰੀ ਸਮੇਂ ’ਤੇ ਮੈਨੂੰ ‘ਦੀਵਾਨੀਅਤ’ ’ਚ ਕਾਸਟ ਕੀਤਾ ਗਿਆ। ਅਗਲੇ ਦਿਨ ਮੈਂ ਸ਼ੂਟ ਲਈ ਤਿਆਰ ਸੈੱਟ ’ਤੇ ਸੀ। ਇਹ ਸਭ ਬਹੁਤ ਤੇਜ਼ੀ ਨਾਲ ਹੋਇਆ! ਮੈਂ ਖ਼ੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਨੂੰ ਇਹ ਭੂਮਿਕਾ ਮਿਲੀ।’’
ਆਪਣੀ ਭੂਮਿਕਾ ਅਤੇ ਸ਼ੋਅ ਦੇ ਸਿਰਲੇਖ ਬਾਰੇ ਗੱਲ ਕਰਦੇ ਹੋਏ, ਭਾਵਨਾ ਕਹਿੰਦੀ ਹੈ, ‘‘ਦੀਵਾਨੀਅਤ’ ਇੱਕ ਆਸਾਧਾਰਨ ਸ਼ਬਦ ਹੈ ਜੋ ਤੁਸੀਂ ਰੋਜ਼ਾਨਾ ਜੀਵਨ ਵਿੱਚ ਅਕਸਰ ਨਹੀਂ ਸੁਣਦੇ। ਮੈਂ ਇਸ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਾਂ ਕਿਉਂਕਿ ਮੈਂ ਮੁੱਖ ਕਿਰਦਾਰ ਗੀਤਾ ਮਲਿਕ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹਾਂ। ਮੇਰਾ ਕਿਰਦਾਰ ਇੱਕ ਰਵਾਇਤੀ ਹਰਿਆਣਵੀ ਔਰਤ ਦਾ ਹੈ ਜੋ ਚੰਗੀ ਮਾਂ ਅਤੇ ਪਤਨੀ ਹੈ। ਮੈਂ ਇਸ ਭੂਮਿਕਾ ਅਤੇ ਨਵਾਂ ਕਿਰਦਾਰ ਨਿਭਾਉਣ ਦਾ ਮੌਕਾ ਹਾਸਲ ਕਰਕੇ ਬਹੁਤ ਖ਼ੁਸ਼ ਹਾਂ।’’
ਇੰਡਸਟਰੀ ਵਿੱਚ 15 ਸਾਲ ਬਿਤਾਉਣ ਤੋਂ ਬਾਅਦ ਭਾਵਨਾ ਆਪਣੇ ਕਰੀਅਰ ਸਬੰਧੀ ਕਹਿੰਦੀ ਹੈ “ਮੇਰਾ ਮੰਨਣਾ ਹੈ ਕਿ ਕਲਾਕਾਰਾਂ ਦੇ ਰੂਪ ਵਿੱਚ ਸਾਡੇ ਕਰੀਅਰ ਹਰ ਇੱਕ ਪ੍ਰਾਜੈਕਟ ਦੇ ਨਾਲ ਆਕਾਰ ਲੈਂਦੇ ਹਨ। ਪਹਿਲਾਂ ਮੈਂ ਮੁੱਖ ਤੌਰ ’ਤੇ ਦੱਖਣ ਵਿੱਚ ਕੰਮ ਕਰਦੀ ਸੀ, ਪਰ ਹੁਣ ਮੈਂ ਮੁੰਬਈ ਵਿੱਚ ਬਹੁਤ ਕੰਮ ਕਰ ਰਹੀ ਹਾਂ। ਹੌਲੀ-ਹੌਲੀ ਮੇਰਾ ਕਰੀਅਰ ਆਕਾਰ ਲੈ ਰਿਹਾ ਹੈ ਅਤੇ ਮੈਂ ਸਿੱਖਿਆ ਹੈ ਕਿ ਸਬਰ ਬਹੁਤ ਮਹੱਤਵਪੂਰਨ ਹੈ। ਇਹ ਕਿਸੇ ਵੀ ਅਦਾਕਾਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ।’’

Advertisement

ਜੈਦੀਪ ਵੱਲੋਂ ਅਸਲ ਜੀਵਨ ਨਾਲ ਸਬੰਧਿਤ ਕਹਾਣੀਆਂ ’ਤੇ ਜ਼ੋਰ

ਜੈਦੀਪ ਸਿੰਘ

ਜੈਦੀਪ ਸਿੰਘ ਜੋ ਇਸ ਸਮੇਂ ਹੌਟਸਟਾਰ ’ਤੇ ਪ੍ਰਸਾਰਿਤ ਹੋ ਰਹੇ ਸ਼ੋਅ ‘ਇਸ਼ਕ ਕਾ ਰਬ ਰਾਖਾ’ ਵਿੱਚ ਨਜ਼ਰ ਆ ਰਿਹਾ ਹੈ, ਦਾ ਮੰਨਣਾ ਹੈ ਕਿ ਦਰਸ਼ਕ ਅੱਜ ਅਜਿਹੇ ਕਿਰਦਾਰਾਂ ਅਤੇ ਕਹਾਣੀਆਂ ਦੀ ਭਾਲ ਕਰਦੇ ਹਨ ਜਿਨ੍ਹਾਂ ਨਾਲ ਉਹ ਜੁੜ ਸਕਣ।
ਉਸ ਨੇ ਕਿਹਾ, ‘‘ਅਸਲ-ਜੀਵਨ ਦੀਆਂ ਕਹਾਣੀਆਂ ਨੂੰ ਪਰਦੇ ’ਤੇ ਲਿਆਉਣ ਅਤੇ ਉਨ੍ਹਾਂ ਨੂੰ ਪ੍ਰਮਾਣਿਕ ਰੂਪ ਨਾਲ ਪੇਸ਼ ਕਰਨ ਦਾ ਰੁਝਾਨ ਮੈਨੂੰ ਸਭ ਤੋਂ ਵੱਧ ਉਤਸ਼ਾਹਿਤ ਕਰਦਾ ਹੈ। ਅੱਜ ਦਰਸ਼ਕ ਅਸਲੀਅਤ ’ਤੇ ਆਧਾਰਿਤ ਕਹਾਣੀਆਂ ਦੀ ਕਦਰ ਕਰਦੇ ਹਨ ਅਤੇ ਵਧੇਰੇ ਜੁੜੇ ਹੋਏ ਮਹਿਸੂਸ ਕਰਦੇ ਹਨ।’’
ਉਸ ਨੇ ਕਿਹਾ, ‘‘ਦਰਸ਼ਕ ਹੁਣ ਅਜਿਹੇ ਕਿਰਦਾਰਾਂ ਦੀ ਭਾਲ ਕਰਦੇ ਹਨ ਜਿਨ੍ਹਾਂ ਨਾਲ ਉਹ ਨਿੱਜੀ ਪੱਧਰ ’ਤੇ ਜੁੜ ਸਕਦੇ ਹੋਣ। ਉਹ ਆਦਰਸ਼ਕ ਜਾਂ ਰੂੜੀਵਾਦੀ ਚਿੱਤਰਣ ਦੀ ਬਜਾਏ ਅਸਲ-ਜੀਵਨ ਨਾਲ ਸਬੰਧਿਤ ਕਿਰਦਾਰਾਂ ਨੂੰ ਦੇਖਣਾ ਚਾਹੁੰਦੇ ਹਨ।’’
ਜੈਦੀਪ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜਦੋਂ ਵੀ ਉਹ ਕੋਈ ਕਿਰਦਾਰ ਨਿਭਾਉਂਦਾ ਹੈ, ਉਹ ਹਮੇਸ਼ਾ ਆਪਣੀ ਪ੍ਰਮਾਣਿਕਤਾ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਕਿਹਾ, “ਮੈਂ ਆਪਣੀਆਂ ਭੂਮਿਕਾਵਾਂ ਵਿੱਚ ਅਸਲੀਅਤ ਲਿਆਉਂਦਾ ਹਾਂ, ਜੋ ਮੈਨੂੰ ਕਿਰਦਾਰ ਅਤੇ ਦਰਸ਼ਕਾਂ ਨਾਲ ਹੋਰ ਆਸਾਨੀ ਨਾਲ ਜੁੜਨ ਵਿੱਚ ਮਦਦ ਕਰਦਾ ਹੈ।’’ ਉਹ ਮਹਿਸੂਸ ਕਰਦਾ ਹੈ ਕਿ ਅੱਜ ਦਰਸ਼ਕ ਬਹੁਤ ਵਿਕਸਤ ਹੋ ਗਏ ਹਨ। ਉਸ ਨੇ ਕਿਹਾ, ‘‘ਫਿਲਮ ਨਿਰਮਾਤਾਵਾਂ ਅਤੇ ਸਿਰਜਣਹਾਰਾਂ ਲਈ ਕਹਾਣੀ ਸੁਣਾਉਣ ਦੇ ਨਵੇਂ ਸੰਕਲਪਾਂ ਅਤੇ ਨਵੇਂ ਤਰੀਕਿਆਂ ਨੂੰ ਸਾਹਮਣੇ ਲਿਆਉਣਾ ਮਹੱਤਵਪੂਰਨ ਹੈ। ਕਹਾਣੀਆਂ ਨੂੰ ਵੱਖਰੇ ਢੰਗ ਨਾਲ ਦੱਸਣਾ ਅਤੇ ਬਾਕਸ ਤੋਂ ਬਾਹਰ ਸੋਚਣਾ ਇਸ ਉਦਯੋਗ ਨੂੰ ਅੱਗੇ ਵਧਾਉਣਾ ਜਾਰੀ ਰੱਖੇਗਾ। ਇਸ ਨਾਲ ਦਰਸ਼ਕਾਂ ਨੂੰ ਵੀ ਵਿਸ਼ਾਲ ਅਨੁਭਵ ਹੋਵੇਗਾ।’’
ਉਸ ਨੇ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਸਮਾਂ ਬਦਲ ਰਿਹਾ ਹੈ ਅਤੇ ਲੋਕਾਂ ਦੇ ਦ੍ਰਿਸ਼ਟੀਕੋਣ ਵਿਆਪਕ ਹੋ ਰਹੇ ਹਨ। ਏਆਈ ਵਰਗੀ ਨਵੀਂ ਤਕਨੀਕ ਦੀ ਵਰਤੋਂ ਕਹਾਣੀ ਸੁਣਾਉਣ ਦੇ ਤਜਰਬੇ ਨੂੰ ਵਧਾਉਣ ਲਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਇਸ ਨੂੰ ਬਦਲਣ ਲਈ। ਹਾਲਾਂਕਿ ਤਕਨਾਲੋਜੀ ਸ਼ਾਨਦਾਰ ਪ੍ਰਭਾਵ ਪੈਦਾ ਕਰ ਸਕਦੀ ਹੈ, ਪਰ ਅਦਾਕਾਰੀ ਦਾ ਸਾਰ ਯਾਨੀ ਮਨੁੱਖੀ ਭਾਵਨਾਵਾਂ ਅਤੇ ਜੁੜਾਅ ਕਦੇ ਵੀ ਇਸ ’ਤੇ ਨਿਰਭਰ ਨਹੀਂ ਹੋਣਾ ਚਾਹੀਦਾ।’’
ਕਿਤਾਬਾਂ ਨੂੰ ਫਿਲਮਾਂ ਜਾਂ ਲੜੀਵਾਰਾਂ ਵਿੱਚ ਢਾਲਣ ਦੇ ਰੁਝਾਨ ਬਾਰੇ ਉਸ ਨੇ ਕਿਹਾ, ‘‘ਇਹ ਚੁਣੌਤੀਪੂਰਨ ਹੈ ਕਿਉਂਕਿ ਦਰਸ਼ਕ ਅਕਸਰ ਮੂਲ ਰੂਪਾਂਤਰਾਂ ਦੀ ਤੁਲਨਾ ਕਰਦੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਸਫਲਤਾਪੂਰਵਕ ਨਹੀਂ ਕੀਤਾ ਹੈ, ਪਰ ਜਦੋਂ ਸਹੀ ਕੀਤਾ ਜਾਂਦਾ ਹੈ, ਤਾਂ ਇਹ ਸ਼ਾਨਦਾਰ ਹੋ ਸਕਦਾ ਹੈ। ਨਿੱਜੀ ਤੌਰ ’ਤੇ ਜਦੋਂ ਰੂਪਾਂਤਰ ਕੁਝ ਨਵਾਂ ਲਿਆਉਂਦਾ ਹੈ ਤਾਂ ਮੈਂ ਇਸ ਦਾ ਆਨੰਦ ਲੈਂਦਾ ਹਾਂ।’’

ਈਸ਼ਾਨ ਸਿੰਘ ਮਿਨਹਾਸ ਦਾ ਕਾਵਿ ਸਫ਼ਰ ਸ਼ੁਰੂ

ਈਸ਼ਾਨ ਸਿੰਘ ਮਿਨਹਾਸ

ਪ੍ਰਤਿਭਾਸ਼ਾਲੀ ਅਦਾਕਾਰ ਈਸ਼ਾਨ ਸਿੰਘ ਮਿਨਹਾਸ ਜੋ ਕਿ ਆਪਣੀ ਵਧੀਆ ਅਦਾਕਾਰੀ ਲਈ ਜਾਣਿਆ ਜਾਂਦਾ ਹੈ, ਨੂੰ ਆਖਰੀ ਵਾਰ ਸੋਨੀ ਲਿਵ ਦੀ ਸੀਰੀਜ਼ ‘ਰਾਏਸਿੰਘਾਨੀ ਵਰਸਿਜ ਰਾਏਸਿੰਘਾਨੀ’ ਵਿੱਚ ਦੇਖਿਆ ਗਿਆ ਸੀ। ਹੁਣ ਉਹ ਸਟਾਰ ਪਲੱਸ ’ਤੇ ਨਵੇਂ ਡਰਾਮੇ ‘ਦਿਲ ਕੋ ਤੁਮਸੇ ਪਿਆਰ ਹੁਆ’ ਵਿੱਚ ਇੱਕ ਵਾਰ ਫਿਰ ਸਾਡੀਆਂ ਟੀਵੀ ਸਕਰੀਨਾਂ ’ਤੇ ਨਜ਼ਰ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
‘ਦਿਲ ਕੋ ਤੁਮਸੇ ਪਿਆਰ ਹੁਆ’ ਵਿੱਚ ਈਸ਼ਾਨ ਨੂੰ ਕਿਸ ਚੀਜ਼ ਨੇ ਆਕਰਸ਼ਿਤ ਕੀਤਾ? ਦੇ ਜਵਾਬ ਵਿੱਚ ਉਹ ਕਹਿੰਦਾ ਹੈ, ‘‘ਇਹ ਇੱਕ ਅਜਿਹਾ ਕਿਰਦਾਰ ਹੈ ਜੋ ਮੈਂ ਪਹਿਲਾਂ ਕਦੇ ਨਹੀਂ ਨਿਭਾਇਆ। ਸਕ੍ਰਿਪਟ ਅਤੇ ਸੰਕਲਪ ਵਿਲੱਖਣ ਹੈ। ਸਟਾਰ ਪਲੱਸ ਚੈਨਲ ਨਾਲ ਮੈਂ ਕਈ ਵਾਰ ਕੰਮ ਕੀਤਾ ਹੈ ਅਤੇ ਹੁਣ ਮੁੜ ਤੋਂ ਕੰਮ ਕਰਨਾ ਮੇਰੇ ਅਦਾਕਾਰੀ ਦੇ ਸਫ਼ਰ ਨੂੰ ਰੁਮਾਂਚਕ ਬਣਾਉਂਦਾ ਹੈ।’’
ਸੀਰੀਜ਼ ਵਿੱਚ ਈਸ਼ਾਨ ਮਸ਼ਹੂਰ ਕਵੀ ਸਿਧਾਰਥ ਓਸਵਾਲ ਦਾ ਕਿਰਦਾਰ ਨਿਭਾਉਂਦਾ ਹੈ, ਜਿਸ ਦਾ ਕੰਮ ਔਰਤ ਪਾਤਰ ਦੇ ਨਾਲ ਮਿਲਦਾ ਜੁਲਦਾ ਹੈ ਜੋ ਉਸ ਦੀਆਂ ਕਵਿਤਾਵਾਂ ਦੀ ਵੱਡੀ ਪ੍ਰਸ਼ੰਸਕ ਹੈ। ਆਪਣੇ ਕਿਰਦਾਰ ਦੀ ਗਹਿਰਾਈ ’ਤੇ ਜ਼ੋਰ ਦਿੰਦੇ ਹੋਏ ਈਸ਼ਾਨ ਨੇ ਕਿਹਾ, ‘‘ਸਿਧਾਰਥ ਇੱਕ ਬਹੁਤ ਹੀ ਸਕਾਰਾਤਮਕ ਪਾਤਰ ਹੈ ਜੋ ਆਪਣੀਆਂ ਕਵਿਤਾਵਾਂ ਰਾਹੀਂ ਆਪਣੀਆਂ ਭਾਵਨਾਵਾਂ ਅਤੇ ਜੀਵਨ ਅਨੁਭਵਾਂ ਨੂੰ ਪ੍ਰਗਟ ਕਰਦਾ ਹੈ।’’
ਕਵੀ ਵਜੋਂ ਈਸ਼ਾਨ ਦਾ ਕਿਰਦਾਰ ਉਸ ਦੀਆਂ ਪਿਛਲੀਆਂ ਭੂਮਿਕਾਵਾਂ ਨਾਲੋਂ ਬਿਲਕੁਲ ਵੱਖਰਾ ਹੈ। ਉਸ ਨੇ ਕਿਹਾ, ‘‘ਮੈਂ ਪਹਿਲਾਂ ਕਦੇ ਕਵੀ ਦਾ ਕਿਰਦਾਰ ਨਹੀਂ ਨਿਭਾਇਆ ਅਤੇ ਕਿਰਦਾਰ ਦੀ ਦਿੱਖ ਵੀ ਮੇਰੇ ਪਿਛਲੇ ਕਿਰਦਾਰਾਂ ਤੋਂ ਕਾਫ਼ੀ ਵੱਖਰੀ ਹੈ।’’
ਓਟੀਟੀ ਦੇ ਜ਼ਮਾਨੇ ਵਿੱਚ ਟੈਲੀਵਿਜ਼ਨ ਦੀ ਭੂਮਿਕਾ ’ਤੇ ਵੀ ਅਸੀਂ ਈਸ਼ਾਨ ਨਾਲ ਗੱਲ ਕੀਤੀ। ਟੈਲੀਵਿਜ਼ਨ ਉਦਯੋਗ ਵਿੱਚ ਸਾਲਾਂ ਤੋਂ ਲਗਾਤਾਰ ਕੰਮ ਕਰਨ ਤੋਂ ਬਾਅਦ ਈਸ਼ਾਨ ਉਨ੍ਹਾਂ ਮੌਕਿਆਂ ਦੀ ਕਦਰ ਕਰਦਾ ਹੈ ਜੋ ਉਹ ਪ੍ਰਦਾਨ ਕਰਦੇ ਹਨ। ਉਸ ਨੇ ਕਿਹਾ, ‘‘ਟੀਵੀ ਇੰਡਸਟਰੀ ਬਾਰੇ ਮੈਨੂੰ ਜੋ ਸਭ ਤੋਂ ਜ਼ਿਆਦਾ ਪਸੰਦ ਹੈ, ਉਹ ਹੈ ਅਦਾਕਾਰਾਂ ਲਈ ਉਪਲੱਬਧ ਵੱਖ-ਵੱਖ ਤਰ੍ਹਾਂ ਦੇ ਸ਼ੋਅ ਅਤੇ ਭੂਮਿਕਾਵਾਂ। ਇਹ ਮੈਨੂੰ ਨਿਯਮਤ ਤੌਰ ’ਤੇ ਕੈਮਰੇ ਦਾ ਸਾਹਮਣਾ ਕਰਨ ਦਾ ਮੌਕਾ ਦਿੰਦਾ ਹੈ ਜੋ ਕਿ ਮੇਰਾ ਜਨੂੰਨ ਹੈ। ਬੇਸ਼ੱਕ ਵਿੱਤੀ ਪਹਿਲੂ ਵੀ ਮਹੱਤਵਪੂਰਨ ਹੈ।’’

Advertisement
Author Image

joginder kumar

View all posts

Advertisement