ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੋਟਾ ਪਰਦਾ

08:40 AM Mar 30, 2024 IST
ਰੋਹਨਪ੍ਰੀਤ ਸਿੰਘ

ਧਰਮਪਾਲ

Advertisement

ਰੋਹਨਪ੍ਰੀਤ ਸਿੰਘ ਬਣਿਆ ਮੇਜ਼ਬਾਨ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਬੱਚਿਆਂ ਦੇ ਗਾਇਕੀ ਦੇ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 3’ ਨੇ ਭਾਰਤ ਦੀ ਗਾਇਕੀ ਪ੍ਰਤਿਭਾ ਨੂੰ ਸਾਹਮਣੇ ਲਿਆਉਣਾ ਸ਼ੁਰੂ ਕਰ ਦਿੱਤਾ ਹੈ। ਆਡੀਸ਼ਨਾਂ ਦੇ ਕਈ ਦੌਰ ਤੋਂ ਬਾਅਦ ਸ਼ੋਅ ਇਸ ਦੇ ‘ਟੌਪ 15’ ਪ੍ਰਤੀਯੋਗੀਆਂ ਨਾਲ ਸਾਹਮਣੇ ਆਇਆ ਹੈ। ਇਸ ਵਿੱਚ ਸੁਪਰ ਜੱਜ ਨੇਹਾ ਕੱਕੜ ਹੈ ਅਤੇ ਕਪਤਾਨਾਂ-ਪਵਨਦੀਪ ਰਾਜਨ, ਅਰੁਣਿਤਾ ਕਾਂਜੀਲਾਲ, ਸਾਇਲੀ ਕਾਂਬਲੇ, ਮੁਹੰਮਦ ਦਾਨਿਸ਼ ਅਤੇ ਸਲਮਾਨ ਅਲੀ ਦੇ ਮਾਰਗਦਰਸ਼ਨ ਵਿੱਚ ਪ੍ਰਤੀਯੋਗੀਆਂ ਨੇ ਦਰਸ਼ਕਾਂ ਵਿੱਚ ਉਤਸ਼ਾਹ ਪੈਦਾ ਕਰ ਦਿੱਤਾ ਹੈ।
ਇਸ ਉਤਸ਼ਾਹ ਵਿੱਚ ਵਾਧਾ ਕਰਦੇ ਹੋਏ ਪ੍ਰਤਿਭਾਸ਼ਾਲੀ ਨੌਜਵਾਨ ਗਾਇਕ ਰੋਹਨਪ੍ਰੀਤ ਸਿੰਘ ਨੇ ਕਾਮੇਡੀਅਨ ਹਰਸ਼ ਲਿੰਬਾਚੀਆ ਨਾਲ ਸਹਿ-ਮੇਜ਼ਬਾਨੀ ਕਰਦੇ ਹੋਏ, ਸੁਪਰਸਟਾਰ ਸਿੰਗਰ 3 ਵਿੱਚ ਇੱਕ ਮੇਜ਼ਬਾਨ ਦੇ ਰੂਪ ਵਿੱਚ ਆਪਣੀ ਨਵੀਂ ਪਾਰੀ ਸ਼ੁਰੂ ਕੀਤੀ ਹੈ। ਆਪਣੇ ਉਤਸ਼ਾਹ ਅਤੇ ਸੁਰੀਲੀ ਆਵਾਜ਼ ਨਾਲ ਰੋਹਨਪ੍ਰੀਤ ਪ੍ਰਤੀਯੋਗੀਆਂ ਅਤੇ ਦਰਸ਼ਕਾਂ ਵਿੱਚ ਖ਼ੁਸ਼ੀ ਫੈਲਾ ਕੇ ਸ਼ੋਅ ਨੂੰ ਹੋਰ ਵੀ ਦਿਲਚਸਪ ਬਣਾ ਰਿਹਾ ਹੈ।
ਇੱਕ ਮੇਜ਼ਬਾਨ ਵਜੋਂ ਸ਼ੋਅ ਵਿੱਚ ਸ਼ਾਮਲ ਹੋਣ ਬਾਰੇ ਆਪਣੇ ਉਤਸ਼ਾਹ ਨੂੰ ਪ੍ਰਗਟ ਕਰਦੇ ਹੋਏ ਰੋਹਨਪ੍ਰੀਤ ਸਿੰਘ ਨੇ ਕਿਹਾ, ‘ਸੰਗੀਤ ਹਮੇਸ਼ਾ ਮੇਰਾ ਜਨੂੰਨ ਰਿਹਾ ਹੈ ਅਤੇ ਸੰਗੀਤਕ ਪ੍ਰਤਿਭਾ ਦਾ ਜਸ਼ਨ ਮਨਾਉਣ ਵਾਲੇ ਸ਼ੋਅ ਦਾ ਹਿੱਸਾ ਬਣਨਾ ਬਹੁਤ ਹੀ ਸੰਤੁਸ਼ਟੀਜਨਕ ਹੈ। ਬਚਪਨ ਵਿੱਚ ਇੱਕ ਰਿਐਲਿਟੀ ਟੀਵੀ ਸ਼ੋਅ ਤੋਂ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਮੈਂ ਇਸ ਉਦਯੋਗ ਵਿੱਚ ਕਾਮਯਾਬ ਹੋਣ ਲਈ ਚੁਣੌਤੀਆਂ ਅਤੇ ਸਮਰਪਣ ਨੂੰ ਸਮਝਦਾ ਹਾਂ। ਇਸ ਲਈ ਮੈਂ ਪ੍ਰਤੀਯੋਗੀਆਂ ਨਾਲ ਮਜ਼ਬੂਤ ਸਬੰਧ ਮਹਿਸੂਸ ਕਰਦਾ ਹਾਂ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦੇ ਹਰ ਪਹਿਲੂ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਦੀ ਉਮੀਦ ਕਰਦਾ ਹਾਂ ਕਿਉਂਕਿ ਇਹ ਪ੍ਰਤੀਯੋਗੀ ਅੱਜ ਜਿਸ ਥਾਂ ’ਤੇ ਹਨ, ਇੱਕ ਦਿਨ ਮੈਂ ਵੀ ਉੱਥੇ ਹੀ ਖੜ੍ਹਾ ਸੀ। ਮੈਂ ‘ਸੁਪਰਸਟਾਰ ਸਿੰਗਰ 3’ ਨਾਲ ਮੇਜ਼ਬਾਨੀ ਦੀ ਸ਼ੁਰੂਆਤ ਕਰਕੇ ਖ਼ੁਸ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਹਰਸ਼ ਲਿੰਬਾਚੀਆ ਨਾਲ ਸਹਿ-ਮੇਜ਼ਬਾਨੀ ਦੇ ਤੌਰ ’ਤੇ ਮੈਂ ਸ਼ੋਅ ਵਿੱਚ ਆਪਣੀ ਵਿਲੱਖਣ ਸ਼ੈਲੀ ਅਤੇ ਸ਼ਖ਼ਸੀਅਤ ਨੂੰ ਦਰਸ਼ਕਾਂ ਸਾਹਮਣੇ ਲਿਆਵਾਂਗਾ ਅਤੇ ਪ੍ਰਤੀਯੋਗੀਆਂ ਨਾਲ ਮਜ਼ੇਦਾਰ ਮਾਹੌਲ ਤਿਆਰ ਕਰ ਸਕਾਂਗਾ।’
ਸ਼ੋਅ ਨਾਲ ਜੁੜੀ ਸੰਗੀਤਕ ਪ੍ਰਤਿਭਾ ਅਤੇ ਆਪਣੀ ਪਤਨੀ ਨੇਹਾ ਕੱਕੜ ਨਾਲ ਮੰਚ ਸਾਂਝਾ ਕਰਨ ਬਾਰੇ ਗੱਲ ਕਰਦੇ ਹੋਏ ਰੋਹਨਪ੍ਰੀਤ ਨੇ ਕਿਹਾ, ‘ਸਹਿ-ਮੇਜ਼ਬਾਨੀ ਤੋਂ ਇਲਾਵਾ ਇਹ ਮੇਰੇ ਲਈ ਆਪਣੀ ਪਤਨੀ ਨਾਲ ਇਸ ਪ੍ਰਸਿੱਧ ਸਟੇਜ ਨੂੰ ਸਾਂਝਾ ਕਰਨ ਦਾ ਮੌਕਾ ਹੈ। ਅਸੀਂ ਹਮੇਸ਼ਾ ਇੱਕ-ਦੂਜੇ ਦੇ ਸਮਰਥਨ ਵਿੱਚ ਰਹੇ ਹਾਂ ਅਤੇ ਮੈਂ ਇੱਕ ਅਜਿਹੇ ਸ਼ੋਅ ਨਾਲ ਜੁੜ ਕੇ ਖ਼ੁਸ਼ ਹਾਂ ਜੋ ਸਾਡੇ ਦੋਹਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਰੱਖਦਾ ਹੈ।’

ਚੰਗੀ ਸੱਸ ਦੇ ਰੂਪ ਵਿੱਚ ਉਰਵਸ਼ੀ ਉਪਾਧਿਆਏ

ਉਰਵਸ਼ੀ ਉਪਾਧਿਆਏ

ਟੈਲੀਵਿਜ਼ਨ ’ਤੇ ਦਿਖਾਈ ਜਾਂਦੀ ਆਮ ਸੱਸ-ਨੂੰਹ ਦੀ ਕਹਾਣੀ ਤੋਂ ਹਟ ਕੇ ਕਲਰਜ਼ ਚੈਨਲ ਦਾ ਸ਼ੋਅ ‘ਮੰਗਲ ਲਕਸ਼ਮੀ’ ਆਪਣੀ ਭਾਵਨਾਤਮਕ ਕਹਾਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ ਜੋ ਸੱਸ-ਨੂੰਹ ਦੇ ਰਿਸ਼ਤੇ ਵਿੱਚ ਇੱਕ-ਦੂਜੇ ਦਾ ਸਤਿਕਾਰ ਕਰਨਾ ਚਾਹੁੰਦਾ ਹੈ।
‘ਮੰਗਲ ਲਕਸ਼ਮੀ’ ਵਿੱਚ ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ, ਉਰਵਸ਼ੀ ਉਪਾਧਿਆਏ ਕਹਿੰਦੀ ਹੈ, ‘ਮੈਨੂੰ ਇਹ ਸਕ੍ਰਿਪਟ ਪਸੰਦ ਆਈ ਕਿਉਂਕਿ ਇਹ ਪਰਿਵਾਰਕ ਰਿਸ਼ਤਿਆਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ। ਇੱਕ ਅਭਿਨੇਤਰੀ ਦੇ ਤੌਰ ’ਤੇ ਇੱਕ ਅਜਿਹੇ ਸ਼ੋਅ ਦਾ ਹਿੱਸਾ ਬਣਨਾ ਬਹੁਤ ਖ਼ੁਸ਼ੀ ਦੀ ਗੱਲ ਹੈ ਜੋ ਪਰਿਵਾਰਕ ਡਰਾਮੇ ’ਤੇ ਬਿਲਕੁਲ ਨਵਾਂ ਦ੍ਰਿਸ਼ਟੀਕੋਣ ਪੇਸ਼ ਕਰਕੇ ਰੂੜ੍ਹੀਵਾਦੀ ਧਾਰਨਾਵਾਂ ਨੂੰ ਨਕਾਰਦਾ ਹੈ। ਕਈ ਔਰਤਾਂ ਦੇ ਪਤੀ ਆਦਿਤ ਵਰਗੇ ਹੁੰਦੇ ਹਨ, ਪਰ ਕੁਸੁਮ ਵਰਗੀ ਸੱਸ ਕੁਝ ਕੁ ਦੀ ਹੀ ਹੁੰਦੀ ਹੈ। ਇਸ ਲਈ ਮੈਂ ਪਹਿਲੀ ਵਾਰ ਮਦਦਗਾਰ ਸੱਸ ਦੀ ਭੂਮਿਕਾ ਨਿਭਾਉਣ ਲਈ ਮਿਲੇ ਪਿਆਰ ਲਈ ਬਹੁਤ ਧੰਨਵਾਦੀ ਹਾਂ। ਮੈਂ ਦੇਖਿਆ ਹੈ ਕਿ ਸੱਸਾਂ ਨੂੰ ਆਮ ਤੌਰ ’ਤੇ ਹੰਕਾਰੀ ਅਤੇ ਬੁਰਾਈ ਵਜੋਂ ਦਰਸਾਇਆ ਜਾਂਦਾ ਹੈ, ਇਸ ਲਈ ਮੈਂ ਆਪਣੀ ਭੂਮਿਕਾ ਨੂੰ ਉਨ੍ਹਾਂ ਦੇ ਅਕਸਰ ਨਜ਼ਰਅੰਦਾਜ਼ ਕੀਤੇ ਚੰਗੇ ਗੁਣਾਂ ਨੂੰ ਉਜਾਗਰ ਕਰਨ ਦੇ ਮੌਕੇ ਵਜੋਂ ਦੇਖਦੀ ਹਾਂ। ਮੈਂ ਆਪਣੇ ਕਿਰਦਾਰ ਰਾਹੀਂ ਸਮਾਜ ਵਿੱਚ ਬਦਲਾਅ ਲਿਆਉਣਾ ਚਾਹੁੰਦੀ ਹਾਂ। ਇਹੀ ਕਾਰਨ ਹੈ ਕਿ ਇਸ ਸ਼ੋਅ ਨੂੰ ਉਨ੍ਹਾਂ ਔਰਤਾਂ ’ਤੇ ਕੇਂਦਰਿਤ ਕੀਤਾ ਗਿਆ ਹੈ ਜਿਨ੍ਹਾਂ ਕੋਲ ਵੱਖ-ਵੱਖ ਸਮਰੱਥਾਵਾਂ ਹਨ।’

Advertisement

ਨਵਾਂ ਸ਼ੋਅ ‘ਮੈਂ ਹੂੰ ਸਾਥ ਤੇਰੇ’

ਕਰਨ ਵੋਹਰਾ ਅਤੇ ਉਲਕਾ ਗੁਪਤਾ ਬਾਲ ਕਲਾਕਾਰ ਨਾਲ

ਜ਼ੀ ਟੀਵੀ ਦਾ ਆਗਾਮੀ ਸ਼ੋਅ ‘ਮੈਂ ਹੂੰ ਸਾਥ ਤੇਰੇ’ ਦਰਸ਼ਕਾਂ ਨੂੰ ਸਿੰਗਲ ਮਦਰ ਜਾਨਵੀ ਦੀ ਉਤਰਾਅ-ਚੜ੍ਹਾਅ ਵਾਲੀ ਜ਼ਿੰਦਗੀ ’ਤੇ ਲੈ ਜਾਂਦਾ ਹੈ। ਸ਼ੋਅ ਇੱਕ ਮਾਂ ਦੀਆਂ ਕੁਰਬਾਨੀਆਂ ਨੂੰ ਦਰਸਾਉਂਦਾ ਹੈ ਜੋ ਨਾਲ ਹੀ ਇਕਹਿਰੀ ਮਾਂ ਵੀ ਹੈ। ਜਾਨਵੀ ਆਪਣੇ ਬੇਟੇ ਕਿਆਨ ਨਾਲ ਗਵਾਲੀਅਰ ’ਚ ਰਹਿੰਦੀ ਹੈ ਅਤੇ ਕਿਆਨ ਹੀ ਉਸ ਦੀ ਦੁਨੀਆ ਹੈ ਪਰ ਦੋਹਾਂ ਵਿਚਕਾਰ ਇੰਨੇ ਡੂੰਘੇ ਰਿਸ਼ਤੇ ਦੇ ਬਾਵਜੂਦ ਕਿਆਨ ਆਪਣੀ ਮਾਂ ਦੀ ਜ਼ਿੰਦਗੀ ’ਚ ਆਪਣੇ ਪਿਤਾ ਦੀ ਕਮੀ ਨੂੰ ਖ਼ੁਦ ਤੋਂ ਜ਼ਿਆਦਾ ਮਹਿਸੂਸ ਕਰਦਾ ਹੈ। ਕਹਾਣੀ ਇੱਕ ਰੁਮਾਂਚਕ ਮੋੜ ਲੈਂਦੀ ਹੈ ਜਦੋਂ ਜਾਨਵੀ ਇੱਕ ਅਮੀਰ ਵਪਾਰੀ ਆਰਿਆਮਨ ਨੂੰ ਮਿਲਦੀ ਹੈ ਅਤੇ ਦੋਵੇਂ ਇੱਕੋ ਛੱਤ ਹੇਠ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
ਟੈਲੀਵਿਜ਼ਨ ’ਤੇ ਝਾਂਸੀ ਦੀ ਰਾਣੀ ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਉਲਕਾ ਗੁਪਤਾ ਜਾਨਵੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਜਾਨਵੀ 25 ਸਾਲ ਦੀ ਸਿੰਗਲ ਮਦਰ ਹੈ ਅਤੇ ਹਿੰਮਤ ਦੀ ਮਿਸਾਲ ਹੈ। ਉਹ ਜ਼ਿੰਦਗੀ ਪ੍ਰਤੀ ਸ਼ਿਕਾਇਤ ਕੀਤੇ ਬਿਨਾਂ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੀ ਹੈ। ਸਾਰੀਆਂ ਵਿੱਤੀ ਮੁਸ਼ਕਲਾਂ, ਸਮਾਜਿਕ ਰੁਕਾਵਟਾਂ ਅਤੇ ਪਰਿਵਾਰਕ ਸਹਿਯੋਗ ਦੀ ਘਾਟ ਦੇ ਬਾਵਜੂਦ, ਉਹ ਕਿਆਨ ਨੂੰ ਵਧੀਆ ਜੀਵਨ ਦੇਣਾ ਚਾਹੁੰਦੀ ਹੈ। ਉਹ ਡੈਸ਼ਿੰਗ ਅਭਿਨੇਤਾ ਕਰਨ ਵੋਹਰਾ ਦੇ ਨਾਲ ਦਿਖਾਈ ਦੇਵੇਗੀ, ਜੋ 27 ਸਾਲਾ ਮਿਹਨਤੀ ਕਾਰੋਬਾਰੀ ਆਰਿਆਮਨ ਦੀ ਭੂਮਿਕਾ ਨਿਭਾਏਗਾ, ਜੋ ਆਪਣੇ ਪਾਲਣ ਪੋਸ਼ਣ ਦੌਰਾਨ ਆਪਣੇ ਪਿਤਾ ਦੇ ਪਿਆਰ ਲਈ ਤਰਸਦਾ ਹੈ।
ਜਾਨਵੀ ਦਾ ਕਿਰਦਾਰ ਨਿਭਾਉਣ ਵਾਲੀ ਉਲਕਾ ਗੁਪਤਾ ਕਹਿੰਦੀ ਹੈ, ‘ਜ਼ੀ ਟੀਵੀ ’ਤੇ ਵਾਪਸੀ ਮੇਰੇ ਲਈ ਘਰ ਵਾਪਸੀ ਵਾਂਗ ਹੈ। ਇਹ ਪਹਿਲੀ ਵਾਰ ਹੈ ਜਦੋਂ ਮੈਂ ਮਾਂ ਦੀ ਭੂਮਿਕਾ ਨਿਭਾ ਰਹੀ ਹਾਂ ਅਤੇ ਉਹ ਵੀ ਸਿੰਗਲ ਮਦਰ ਦੀ। ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਉਨ੍ਹਾਂ ਸਭ ਕਿਰਦਾਰਾਂ ਤੋਂ ਬਹੁਤ ਵੱਖਰਾ ਹੈ ਜੋ ਮੈਂ ਪਹਿਲਾਂ ਨਿਭਾਏ ਹਨ। ਮੈਂ ਆਪਣਾ ਪ੍ਰਦਰਸ਼ਨ ਉਨ੍ਹਾਂ ਸਾਰੀਆਂ ਮਾਵਾਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ ਜੋ ਇਕੱਲੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀਆਂ ਹਨ।’
ਕਰਨ ਵੋਹਰਾ ਨੇ ਕਿਹਾ, ‘ਮੈਂ ਆਰਿਆਮਨ ਦੀ ਭੂਮਿਕਾ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ। ਉਹ ਸੰਵੇਦਨਸ਼ੀਲ ਆਦਮੀ ਹੈ ਜਿਸ ਨੇ ਸਮਝ ਲਿਆ ਹੈ ਕਿ ਆਪਣੀ ਜ਼ਿੰਦਗੀ ਦੇ ਪਿਆਰ ਨੂੰ ਜਿੱਤਣ ਲਈ, ਉਸ ਨੂੰ ਆਪਣੇ ਪੁੱਤਰ ਦੀ ਪ੍ਰਵਾਨਗੀ ਲੈਣ ਦੀ ਜ਼ਰੂਰਤ ਹੈ ਅਤੇ ਇਸ ਲਈ ਉਹ ਇਸ ਛੋਟੇ ਮੁੰਡੇ ਨਾਲ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਸੀਂ ਹਾਲ ਹੀ ਵਿੱਚ ਇਸ ਦਾ ਪ੍ਰੋਮੋ ਸ਼ੂਟ ਕੀਤਾ ਹੈ ਅਤੇ ਸੱਚ ਕਹਾਂ ਤਾਂ, ਉਲਕਾ ਅਤੇ ਛੋਟੇ ਨਿਹਾਨ ਨਾਲ ਕੰਮ ਕਰਨਾ ਇੱਕ ਵਧੀਆ ਅਨੁਭਵ ਸੀ। ਦੋਵੇਂ ਬੇਹੱਦ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਕਲਾਕਾਰ ਹਨ। ਬਹੁਤ ਘੱਟ ਸਮੇਂ ਵਿੱਚ ਸਾਡੇ ਵਿਚਕਾਰ ਬਹੁਤ ਵਧੀਆ ਰਿਸ਼ਤਾ ਬਣ ਗਿਆ ਹੈ। ਮੈਨੂੰ ਉਮੀਦ ਹੈ ਕਿ ਦਰਸ਼ਕ ਵੀ ਸਾਨੂੰ ਆਪਣਾ ਪਿਆਰ ਦੇਣਗੇ।’

Advertisement