For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

09:39 AM Feb 10, 2024 IST
ਛੋਟਾ ਪਰਦਾ
ਅਨੇਰੀ ਵਜਾਨੀ
Advertisement

ਧਰਮਪਾਲ

Advertisement

ਅਨੇਰੀ ਨੇ ਸਾਂਝਾ ਕੀਤਾ ਤਜਰਬਾ

ਸਟਾਰ ਭਾਰਤ ਦੀ ਰੁਮਾਂਚਕ ਕਹਾਣੀ ‘ਬਾਘਿਨ’ ਦਰਸ਼ਕਾਂ ਦਾ ਮਨ ਮੋਹ ਲੈਣ ਲਈ ਤਿਆਰ ਹੈ। ਇਹ ਕਹਾਣੀ ਮਨੁੱਖ ਅਤੇ ਜਾਨਵਰ ਦੀ ਲੜਾਈ ਨੂੰ ਉਜਾਗਰ ਕਰਦੀ ਹੈ। ਪ੍ਰਤਿਭਾਸ਼ਾਲੀ ਅਭਿਨੇਤਰੀ ਅਨੇਰੀ ਵਜਾਨੀ ਦੁਆਰਾ ਨਿਭਾਇਆ ਗਿਆ ‘ਬਾਘਿਨ’ ਦਾ ਪਾਤਰ ਦਰਸ਼ਕਾਂ ਨੂੰ ਰੁਮਾਂਚਕ ਯਾਤਰਾ ’ਤੇ ਲੈ ਜਾਣ ਦਾ ਵਾਅਦਾ ਕਰਦਾ ਹੈ। ‘ਬਾਘਿਨ’ ਦੇ ਕਿਰਦਾਰ ਨੂੰ ਲੈ ਕੇ ਅਨੇਰੀ ਵਜਾਨੀ ਨਾਲ ਹੋਈ ਖ਼ਾਸ ਗੱਲਬਾਤ ਦੌਰਾਨ ਉਸ ਨੇ ਕਈ ਅਹਿਮ ਗੱਲਾਂ ਦਾ ਖੁਲਾਸਾ ਕੀਤਾ।
ਅਨੇਰੀ ਵਜਾਨੀ ਸ਼ੋਅ ਵਿੱਚ ਮੁੱਖ ਅਭਿਨੇਤਰੀ ਵਜੋਂ ਆਪਣੇ ਅਨੁਭਵ ਨੂੰ ਦਰਸਾਉਂਦੀ ਹੋਈ ਇਸ ਨੂੰ ਇੱਕ ਤਰ੍ਹਾਂ ਦੀ ਉੱਭੜ-ਖਾਬੜ ਯਾਤਰਾ ਕਹਿੰਦੀ ਹੈ। ਉਹ ਕਹਿੰਦੀ ਹੈ, ‘‘ਸ਼ੁਰੂ ਵਿੱਚ ਮੈਂ ਇਸ ਭੂਮਿਕਾ ਨੂੰ ਚੁਣਨ ਨੂੰ ਲੈ ਕੇ ਝਿਜਕਦੀ ਸੀ ਕਿਉਂਕਿ ਮੈਂ ਇਸ ਤੋਂ ਪਹਿਲਾਂ ਕੋਈ ਅਲੌਕਿਕ ਸ਼ੋਅ ਨਹੀਂ ਕੀਤਾ ਸੀ ਅਤੇ ਮੈਂ ਇਸ ਨੂੰ ਕਰਨ ਲਈ ਆਤਮ-ਵਿਸ਼ਵਾਸ ਜੁਟਾਉਣ ਦੇ ਯੋਗ ਨਹੀਂ ਸੀ। ਫਿਰ ਜਦੋਂ ਮੈਂ ਇਸ ਨੂੰ ਇੱਕ ਦੈਵੀ ਸੰਕੇਤ ਵਜੋਂ ਦੇਖਿਆ, ਮੈਂ ਇਸ ਨੂੰ ਇੱਕ ਦਲੇਰਾਨਾ ਫ਼ੈਸਲੇ ਵਜੋਂ ਸਵੀਕਾਰ ਕੀਤਾ। ਮੈਂ ਇਸ ਨੂੰ ਚੁਣੌਤੀ ਨੂੰ ਸਵੀਕਾਰ ਕਰਨ ਦੇ ਮੌਕੇ ਵਜੋਂ ਵੇਖਦਿਆਂ, ਇੱਕ ਅਜਿਹੀ ਭੂਮਿਕਾ ਵਿੱਚ ਕਦਮ ਰੱਖਿਆ ਹੈ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ।’’
ਉਹ ਅੱਗੇ ਕਹਿੰਦੀ ਹੈ, “ਇੱਕ ਮਾਸੂਮ ਚਿਹਰੇ ਤੋਂ ਲੈ ਕੇ ਬਾਘਣ ਬਣਨ ਤੱਕ, ਇਸ ਕਿਰਦਾਰ ਦੀਆਂ ਕਈ ਪਰਤਾਂ ਹਨ। ਮੈਨੂੰ ਯਕੀਨ ਹੈ ਕਿ ਦਰਸ਼ਕ ਇਸ ਕਿਰਦਾਰ ਅਤੇ ਇਸ ਦੇ ਕਲਾਕਾਰਾਂ ਨੂੰ ਓਨਾ ਹੀ ਪਿਆਰ ਕਰਨਗੇ ਜਿੰਨਾ ਉਨ੍ਹਾਂ ਨੇ ਹਮੇਸ਼ਾਂ ਪਿਆਰ ਕੀਤਾ ਹੈ।’’

Advertisement

ਆਪਣੇ ਕਿਰਦਾਰ ਨਾਲ ਨਹੀਂ ਜੁੜ ਸਕਿਆ ਵਿਸ਼ਾਲ

ਵਿਸ਼ਾਲ ਨਾਇਕ

ਡਿਜ਼ਨੀ+ਹੌਟਸਟਾਰ ਦੇ ਸ਼ੋਅ ‘ਬਾਤੇਂ ਕੁਛ ਅਨਕਹੀ ਸੀ’ ਵਿੱਚ ਹੇਮੰਤ ਕਰਮਰਕਰ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਵਿਸ਼ਾਲ ਨਾਇਕ ਦਾ ਕਹਿਣਾ ਹੈ ਕਿ ਉਸ ਨੂੰ ਸ਼ੋਅ ਦਾ ਹਿੱਸਾ ਬਣਨਾ ਪਸੰਦ ਹੈ। ਉਸ ਨੇ ਕਿਹਾ ਕਿਉਂਕਿ ਉਹ ਇੱਕ ਨਕਾਰਾਤਮਕ ਕਿਰਦਾਰ ਨਿਭਾ ਰਿਹਾ ਹੈ, ਇਸ ਲਈ ਲੋਕ ਇਸ ਨੂੰ ਪਸੰਦ ਵੀ ਕਰਦੇ ਹਨ ਅਤੇ ਨਫ਼ਰਤ ਵੀ।
ਉਹ ਅੱਗੇ ਕਹਿੰਦਾ ਹੈ, “ਮੈਂ ਇੱਕ ਬਹੁਤ ਹੀ ਆਸ਼ਾਵਾਦੀ ਤੇ ਖ਼ੁਸ਼ਕਿਸਮਤ ਕਿਸਮ ਦਾ ਮੁੰਡਾ ਹਾਂ... ਇਸ ਲਈ ਜਿਵੇਂ ਹੀ ਮੈਂ ਦਿਨ ਦੀ ਸ਼ੂਟਿੰਗ ਖ਼ਤਮ ਕਰਦਾ ਹਾਂ, ਤਾਂ ਮੈਂ ਆਪਣੇ ਕਿਰਦਾਰ ਨੂੰ ਵੀ ਉੱਥੇ ਹੀ ਬੰਦ ਕਰ ਦਿੰਦਾ ਹਾਂ। ਮੈਂ ਪਰਦੇ ’ਤੇ ਜੋ ਕਿਰਦਾਰ ਨਿਭਾ ਰਿਹਾ ਹਾਂ, ਉਸ ਨਾਲ ਮੈਂ ਜੁੜ ਨਹੀਂ ਸਕਿਆ, ਪਰ ਮੈਂ ਉਸ ਨੂੰ ਨਿਭਾ ਚੰਗੀ ਤਰ੍ਹਾਂ ਰਿਹਾ ਹਾਂ। ਇਹ ਕਈ ਵਾਰ ਮੈਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਇਹ ਤੁਹਾਡੀ ਮਾਨਸਿਕ ਸਥਿਤੀ ’ਤੇ ਅਸਰ ਕਰਦਾ ਹੈ। ਇਸ ਲਈ ਮੈਂ ਚੰਗਾ ਸੰਗੀਤ ਸੁਣਦਾ ਹਾਂ, ਤਣਾਅ ਤੋਂ ਛੁਟਕਾਰਾ ਪਾਉਣ ਲਈ ਸਕਾਰਾਤਮਕ ਕਿਤਾਬਾਂ ਪੜ੍ਹਦਾ ਹਾਂ ਅਤੇ ਆਪਣੇ ਆਪ ਵਿੱਚ ਵਾਪਸ ਆਉਂਦਾ ਹਾਂ।’’
ਉਹ ਅੱਗੇ ਕਹਿੰਦਾ ਹੈ, ‘‘ਮੇਰਾ ਮੇਕਅੱਪ ਰੂਮ ਬਹੁਤ ਆਰਾਮਦਾਇਕ ਹੈ ਕਿਉਂਕਿ ਮੈਂ ਉੱਥੇ ਆਪਣੀਆਂ ਜ਼ਰੂਰੀ ਚੀਜ਼ਾਂ ਰੱਖਦਾ ਹਾਂ। ਮੇਰੀਆਂ ਕਿਤਾਬਾਂ, ਸੰਗੀਤ ਅਤੇ ਮੇਰਾ ਡੰਬਲ ਸੈੱਟ। ਜਦੋਂ ਵੀ ਮੈਂ ਕੁਝ ਸਮੇਂ ਲਈ ਵਿਹਲਾ ਹੁੰਦਾ ਹਾਂ, ਤਾਂ ਮੈਂ ਕੁਝ ਸਮੇਂ ਲਈ ਕਸਰਤ ਕਰਦਾ ਹਾਂ ਕਿਉਂਕਿ ਮੈਂ ਸਿਹਤ ਪ੍ਰਤੀ ਜਾਗਰੂਕ ਹਾਂ। ਇਸ ਤੋਂ ਇਲਾਵਾ ਮੈਂ ਆਪਣਾ ਮਨਪਸੰਦ ਸੰਗੀਤ ਸੁਣਦਾ ਹਾਂ। ਮੈਨੂੰ ਸੈੱਟ ’ਤੇ ਆਪਣੇ ਸਹਿ ਕਲਾਕਾਰਾਂ ਨਾਲ ਸ਼ਤਰੰਜ ਖੇਡਣਾ ਵੀ ਪਸੰਦ ਹੈ। ਹੁਣ ਮੈਨੂੰ ਸ਼ੂਟਿੰਗ ਤੋਂ ਵੱਡਾ ਬਰੇਕ ਮਿਲਿਆ ਸੀ ਕਿਉਂਕਿ ਮੇਰਾ ਕਿਰਦਾਰ ਆਪਣੇ ਪਰਿਵਾਰ ਤੋਂ ਭੱਜ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਨਿਰਮਾਤਾ ਮੈਨੂੰ ਵਾਪਸ ਲਿਆਉਣਗੇ ਜਾਂ ਨਹੀਂ ਪਰ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ ਅਤੇ ਮੈਂ ਵਾਪਸ ਆ ਗਿਆ। ਉਸ ਦਿਨ ਸਾਇਲੀ, ਅਭਿਦੰਨਿਆ ਅਤੇ ਗਰਵਿਤਾ ਨੇ ਮੇਰੇ ਮੇਕਅੱਪ ਰੂਮ ਨੂੰ ਸਜਾ ਕੇ ਮੈਨੂੰ ਹੈਰਾਨ ਕਰ ਦਿੱਤਾ ਸੀ। ਇਹ ਮੇਰੇ ਲਈ ਬਹੁਤ ਵਧੀਆ ਸੰਕੇਤ ਸੀ। ਇਹ ਮੇਰੇ ਲਈ ਭਾਵੁਕ ਪਲ ਸਨ। ਮੈਂ ਸੈੱਟ ’ਤੇ ਸਭ ਤੋਂ ਵੱਧ ਸਮਾਂ ਸਾਇਲੀ, ਅਭਿਦੰਨਿਆ ਅਤੇ ਗਰਵਿਤਾ ਰੋਮਿਤ ਨਾਲ ਬਿਤਾਉਂਦਾ ਹਾਂ ਕਿਉਂਕਿ ਅਸੀਂ ਅਕਸਰ ਇਕੱਠੇ ਸ਼ੂਟਿੰਗ ਕਰਦੇ ਹਾਂ ਅਤੇ ਇੱਕ ਦੂਜੇ ਨਾਲ ਸਹਿਜ ਮਹਿਯੁਸ ਕਰਦੇ ਹਾਂ।’’

ਜੈਮੀ ਲੀਵਰ ਦਾ ਨਵਾਂ ਸ਼ੋਅ

ਜੈਮੀ ਲੀਵਰ

ਪ੍ਰਤਿਭਾਸ਼ਾਲੀ ਅਤੇ ਬਹੁਮੁਖੀ ਕਾਮੇਡੀਅਨਾਂ ਵਿੱਚੋਂ ਇੱਕ ਜੈਮੀ ਲੀਵਰ ਭਾਰਤ ਦੇ ਪਹਿਲਾ ਇਕੱਲੀ ਔਰਤ ਜਾਂ ਕੁੜੀ ਵੱਲੋਂ ਕੀਤਾ ਜਾਣ ਵਾਲਾ ਸ਼ੋਅ ‘ਦਿ ਜੈਮੀ ਲੀਵਰ ਸ਼ੋਅ’ ਪੇਸ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਹਿੰਦੀ ਸਟੈਂਡ-ਅੱਪ ਕਾਮੇਡੀ ਸ਼ੋਅ ਦਰਸ਼ਕਾਂ ਨੂੰ ਇੱਕ ਅਭੁੱਲ ਤਜਰਬਾ ਦੇਣ ਦਾ ਵਾਅਦਾ ਕਰਦਾ ਹੈ। ਦਰਸ਼ਕ ਇਸ ਸ਼ੋਅ ਵਿੱਚ ਜੈਮੀ ਦੇ ਸਟੈਂਡ-ਅੱਪ ਸੈੱਟ ਵਿੱਚ ਉਸ ਦੇ ਗਾਉਣ ਅਤੇ ਨੱਚਣ ਦੇ ਹੁਨਰ ਨੂੰ ਵੀ ਆਸਾਨੀ ਨਾਲ ਦੇਖ ਸਕਣਗੇ।
ਭਾਰਤ ਦੇ ਪਹਿਲੇ ਅਸਲੀ ਸਟੈਂਡ-ਅੱਪ ਕਾਮੇਡੀਅਨ ਜੌਨੀ ਲੀਵਰ ਦੀ ਧੀ ਜੈਮੀ ਨੇ ਕਾਮੇਡੀ ਜਗਤ ਵਿੱਚ ਆਪਣੀ ਪਛਾਣ ਬਣਾਈ ਹੈ। ਉਹ ਇੱਕ ਸਟੈਂਡ ਅੱਪ ਕਾਮੇਡੀਅਨ ਹੈ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪ੍ਰਦਰਸ਼ਨ ਕਰ ਰਹੀ ਹੈ। ਉਸ ਨੇ ਪਹਿਲਾਂ ‘ਜੌਨੀ ਲੀਵਰ ਲਾਈਵ’ ਦੇ ਇੱਕ ਅਨਿੱਖੜਵੇਂ ਹਿੱਸੇ ਵਜੋਂ ਦੁਨੀਆ ਭਰ ਦਾ ਦੌਰਾ ਕੀਤਾ ਅਤੇ ਪ੍ਰਦਰਸ਼ਨ ਕੀਤਾ, ਜਿਸ ਨੇ ਦੁਨੀਆ ਭਰ ਵਿੱਚ 250 ਤੋਂ ਵੱਧ ਸ਼ੋਅ ਕੀਤੇ ਹਨ। ਜੈਮੀ ਦਾ ਨਵਾਂ ਸ਼ੋਅ 17-18 ਫਰਵਰੀ ਨੂੰ ਮੁੰਬਈ ਵਿੱਚ ਹੋਣ ਵਾਲਾ ਹੈ, ਜਿਸ ਵਿੱਚ ਇੱਕ ਸ਼ੋਅ ਨਹਿਰੂ ਸੈਂਟਰ ਵਿੱਚ ਅਤੇ ਦੂਜਾ ਠਾਣੇ ਦੇ ਕਾਸ਼ੀਨਾਥ ਘਾਣੇਕਰ ਨਾਟਿਆਗ੍ਰਹਿ ਵਿੱਚ ਹੋਵੇਗਾ।
ਆਗਾਮੀ ਸ਼ੋਅ ਲਈ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ, ਜੈਮੀ ਲੀਵਰ ਨੇ ਕਿਹਾ, ‘‘ਦਿ ਜੈਮੀ ਲੀਵਰ ਸ਼ੋਅ’ ਮੇਰੀ ਕਾਮੇਡੀ ਅਤੇ ਕਲਾਤਮਕ ਯੋਗਤਾਵਾਂ ਦੇ ਸਾਰੇ ਪਹਿਲੂਆਂ ਨੂੰ ਇਕੱਠਾ ਕਰਦਾ ਹੈ। ਇਹ ਹਾਸੇ, ਅਦਾਕਾਰੀ ਅਤੇ ਮਨੋਰੰਜਨ ਦਾ ਇੱਕ ਅਨੋਖਾ ਸੁਮੇਲ ਹੈ ਜੋ ਦਰਸ਼ਕਾਂ ਨੂੰ ਮੇਰੀ ਦੁਨੀਆ ਦੀ ਝਲਕ ਦੇਵੇਗਾ। ਮੈਂ ਇਸ ਇਕੱਲੀ ਔਰਤ ਦੇ ਸ਼ੋਅ ਨੂੰ ਆਪਣੇ ਜੱਦੀ ਸ਼ਹਿਰ ਮੁੰਬਈ ਵਿੱਚ ਲਿਆਉਣ ਲਈ ਰੁਮਾਂਚਿਤ ਹਾਂ ਅਤੇ ਦਰਸ਼ਕਾਂ ਨਾਲ ਜੁੜਨ ਲਈ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ।’’ ਪਹਿਲਾਂ ਹੀ ਆਪਣੇ ਆਪ ਨੂੰ ਸਥਾਪਿਤ ਕਰਨ ਤੋਂ ਬਾਅਦ ਜੈਮੀ ਲੀਵਰ ਦੇ ਇਸ ਸ਼ੋਅ ਤੋਂ ਭਾਰਤ ਵਿੱਚ ਸਟੈਂਡ-ਅੱਪ ਕਾਮੇਡੀ ਦਾ ਇੱਕ ਨਵਾਂ ਮਾਪਦੰਡ ਸਥਾਪਤ ਕਰਨ ਹੋਣ ਉਮੀਦ ਹੈ।

Advertisement
Author Image

joginder kumar

View all posts

Advertisement