For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

07:17 AM Jan 20, 2024 IST
ਛੋਟਾ ਪਰਦਾ
Advertisement

ਧਰਮਪਾਲ

Advertisement

ਸ਼ੀਬਾ ਲਈ ਸਾਂਝੇ ਪਰਿਵਾਰ ਦਾ ਮਹੱਤਵ

ਅਭਿਨੇਤਰੀ ਸ਼ੀਬਾ ਆਕਾਸ਼ਦੀਪ ਦਾ ਕਹਿਣਾ ਹੈ ਕਿ ਜਿੱਥੇ ਬੱਚੇ ਦੇ ਜਨਮ ਤੋਂ ਬਾਅਦ ਔਰਤਾਂ ਲਈ ਆਪਣੇ ਕਰੀਅਰ ਨੂੰ ਰੋਕ ਦੇਣਾ ਸੁਭਾਵਿਕ ਹੈ, ਉੱਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਉਨ੍ਹਾਂ ਦਾ ਵੀ ਆਪਣੇ ਸਾਥੀ ਦੀ ਸਫਲਤਾ ਵਿੱਚ ਬਰਾਬਰ ਦਾ ਯੋਗਦਾਨ ਹੈ। ਉਹ ਕਹਿੰਦੀ ਹੈ ਕਿ ਉਸ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਉਸ ਦੀ ਮਦਦ ਕਰਨ ਵਿੱਚ ਪਤੀ ਦਾ ਸਮਰਥਨ ਜ਼ਰੂਰੀ ਹੈ।
ਉਹ ਕਹਿੰਦੀ ਹੈ ‘‘ਮਰਦਾਂ ਅਤੇ ਔਰਤਾਂ ਦੇ ਆਪਣੇ ਕਰੀਅਰ ਹੁੰਦੇ ਹਨ ਪਰ ਔਰਤਾਂ ਜੀਵ-ਵਿਗਿਆਨਕ ਤੌਰ ’ਤੇ ਵੱਖੋ-ਵੱਖਰੀਆਂ ਹੁੰਦੀਆਂ ਹਨ। ਇਸ ਲਈ ਉਹ ਨਾ ਸਿਰਫ਼ ਇੱਕ ਬੱਚੇ ਨੂੰ ਜਨਮ ਦਿੰਦੀਆਂ ਹਨ ਜੋ ਉਨ੍ਹਾਂ ਦੇ ਸਰੀਰ ਅਤੇ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲਦਾ ਹੈ, ਸਗੋਂ ਉਹ ਇੱਕ ਬੱਚੇ ਦੀ ਮੁੱਖ ਦੇਖਭਾਲ ਕਰਨ ਵਾਲੀਆਂ ਵੀ ਹੁੰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਆਪਣੇ ਕਰੀਅਰ ਵਿੱਚ ਥੋੜ੍ਹਾ ਜਿਹਾ ਰੁਕਣ ਲਈ ਮਜਬੂਰ ਹੋਣਾ ਪੈਂਦਾ ਹੈ ਕਿਉਂਕਿ ਬੱਚੇ ਦੀ ਦੇਖਭਾਲ ਕਰਨਾ ਉਨ੍ਹਾਂ ਦੀ ਪੂਰੇ ਸਮੇਂ ਦੀ ਜ਼ਿੰਮੇਵਾਰੀ ਹੈ। ਇਸ ਲਈ ਇਸ ਸਬੰਧੀ ਕੋਈ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ ਕਿਉਂਕਿ ਔਰਤਾਂ ਜੀਵ ਵਿਗਿਆਨਕ ਤੌਰ ’ਤੇ ਇਸ ਤਰ੍ਹਾਂ ਦੀਆਂ ਬਣੀਆਂ ਹਨ।’’
ਉਹ ਅੱਗੇ ਕਹਿੰਦੀ ਹੈ, “ਇੱਕ ਔਰਤ ਦਾ ਮਰਦ ਦੀ ਸਫਲਤਾ ਵਿੱਚ ਨਿਸ਼ਚਤ ਤੌਰ ’ਤੇ ਬਰਾਬਰ ਦਾ ਹਿੱਸਾ ਹੁੰਦਾ ਹੈ ਕਿਉਂਕਿ ਜੇਕਰ ਉਹ ਆਪਣੇ ਘਰ ਅਤੇ ਬੱਚੇ ਦੀ ਦੇਖਭਾਲ ਕਰਦੀ ਹੈ ਤਾਂ ਇਹ ਉਸ ਕੰਮ ਨਾਲੋਂ ਚੰਗਾ ਜਾਂ ਸ਼ਾਇਦ ਜ਼ਿਆਦਾ ਹੈ, ਜੋ ਉਹ ਆਪਣੇ ਆਪ ਕਰਦੀ ਹੈ। ਸੰਯੁਕਤ ਪਰਿਵਾਰ ਔਰਤਾਂ ਲਈ ਕੰਮ ਕਰਨਾ ਆਸਾਨ ਬਣਾਉਂਦੇ ਹਨ। ਸਾਡੀ ਸਾਂਝੀ ਪਰਿਵਾਰ ਪ੍ਰਣਾਲੀ ਇੱਕ ਔਰਤ ਨੂੰ ਪਹਿਲਾਂ ਨਾਲੋਂ ਜਲਦੀ ਕੰਮ ’ਤੇ ਵਾਪਸ ਜਾਣ ਦੀ ਆਗਿਆ ਦਿੰਦੀ ਹੈ। ਇਸ ਲਈ ਜੇਕਰ ਪਰਿਵਾਰ ਚਾਹੇ ਤਾਂ ਅੱਜ ਇੱਕ ਔਰਤ ਕੋਲ ਆਪਣਾ ਕਰੀਅਰ ਬਣਾਉਣ ਦਾ ਹਰ ਮੌਕਾ ਉਪਲੱਬਧ ਹੈ। ਸਾਡੀ ਆਦਰਸ਼ ਪਹੁੰਚ ਇਹ ਹੋਣੀ ਚਾਹੀਦੀ ਹੈ ਕਿ ਦੋਵੇਂ ਪਤੀ-ਪਤਨੀ ਮਿਲ ਕੇ ਘਰ ਅਤੇ ਬੱਚੇ ਦੀ ਦੇਖਭਾਲ ਲਈ ਜ਼ਿੰਮੇਵਾਰੀ ਲੈਣ। ਇਸ ਤਰ੍ਹਾਂ ਦੋਵਾਂ ਦਾ ਇੱਕੋ ਜਿਹਾ ਕਰੀਅਰ ਹੋ ਸਕਦਾ ਹੈ।’’

Advertisement

ਮਹਿੰਦੀ ਵਾਲਾ ਘਰ

ਲੜੀਵਾਰ ‘ਮਹਿੰਦੀ ਵਾਲਾ ਘਰ’ ਦਾ ਦ੍ਰਿਸ਼

ਦਰਸ਼ਕਾਂ ਨੂੰ ਮੋਹ ਲੈਣ ਵਾਲੀਆਂ ਕਹਾਣੀਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਰਸ਼ਕਾਂ ਲਈ ਇੱਕ ਪਰਿਵਾਰਕ ਡਰਾਮਾ ‘ਮਹਿੰਦੀ ਵਾਲਾ ਘਰ’ ਲੈ ਕੇ ਆ ਰਿਹਾ ਹੈ। ਭਾਰਤ ਵਿੱਚ ਸੰਯੁਕਤ ਪਰਿਵਾਰ ਅਜੇ ਵੀ ਸਾਡੇ ਸਮਾਜ ਦੇ ਤਾਣੇ-ਬਾਣੇ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ ਅਤੇ ਇਹ ਸ਼ੋਅ ਉਜੈਨ ਵਿੱਚ ਰਹਿੰਦੇ ਅਗਰਵਾਲ ਪਰਿਵਾਰ ਦੀ ਕਹਾਣੀ ਨੂੰ ਦਿਖਾਉਂਦਾ ਹੈ, ਜਿੱਥੇ ਉਨ੍ਹਾਂ ਦੇ ਘਰ ਨੂੰ ‘ਮਹਿੰਦੀ ਵਾਲਾ ਘਰ’ ਵਜੋਂ ਜਾਣਿਆ ਜਾਂਦਾ ਹੈ।
ਇਸ ਮਾਹੌਲ ਵਿੱਚ ਪੈਦਾ ਹੋਏ ਆਨੰਦ, ਹਾਸੇ ਅਤੇ ਇੱਕਜੁਟਤਾ ਦੀ ਭਾਵਨਾ ਨੂੰ ਦਰਸਾਉਂਦੇ ਹੋਏ ‘ਮਹਿੰਦੀ ਵਾਲਾ ਘਰ’ ਵਿਅਕਤੀਗਤ ਹਿੱਤਾਂ ਅਤੇ ਆਧੁਨਿਕੀਕਰਨ ਦੇ ਨਾਮ ’ਤੇ ਇਨ੍ਹਾਂ ਰਿਸ਼ਤਿਆਂ ਤੋਂ ਦੂਰ ਜਾਣ ਦੇ ਨਤੀਜਿਆਂ ਦੀ ਵੀ ਪੜਚੋਲ ਕਰਦਾ ਹੈ। ਇਸ ਪਰਿਵਾਰ ਦਾ ਇੱਕ ਸਿਧਾਂਤ ਹੈ, ‘‘ਇੱਕ ਪਰਿਵਾਰ ਜੋ ਇਕੱਠੇ ਖਾਂਦਾ ਹੈ, ਇਕੱਠੇ ਪ੍ਰਾਰਥਨਾ ਕਰਦਾ ਹੈ ਤੇ ਇਕੱਠੇ ਰਹਿੰਦਾ ਹੈ।’’ ਇਸ ਦੌਰਾਨ ਹਾਲਾਤ ਇਸ ਵੱਡੇ ਪਰਿਵਾਰ ਨੂੰ ਇੱਕ ਦੂਜੇ ਤੋਂ ਵੱਖ ਕਰਨ ਵੱਲ ਲੈ ਜਾਂਦੇ ਹਨ ਅਤੇ ਮੌਲੀ ਦੇ ਰੂਪ ਵਿੱਚ ਸ਼ਰੁਤੀ ਆਨੰਦ ਦੀ ਕਮਾਲ ਦੀ ਕਾਰਗੁਜ਼ਾਰੀ ਇਸ ਔਰਤ ਦੀ ਅਟੱਲ ਭਾਵਨਾ ਨੂੰ ਉਜਾਗਰ ਕਰਦੀ ਹੈ ਜੋ ਅਗਰਵਾਲ ਪਰਿਵਾਰ ਦੇ ਟੁੱਟੇ ਹੋਏ ਰਿਸ਼ਤਿਆਂ ਨੂੰ ਸੁਧਾਰਨ ਲਈ ਦ੍ਰਿੜ ਹੈ।
ਸ਼ਹਿਜ਼ਾਦ ਸ਼ੇਖ, ਵਿਭਾ ਛਿੱਬਰ, ਕੰਵਰਜੀਤ ਪੇਂਟਲ, ਕਰਨ ਮਹਿਰਾ, ਰਵੀ ਗੋਸਾਈਂ, ਰੁਸ਼ਦ ਰਾਣਾ, ਅਰਪਿਤ ਕਪੂਰ, ਆਸਥਾ ਚੌਧਰੀ, ਗੁੰਨ ਕੰਸਾਰਾ, ਊਸ਼ਮਾ ਰਾਠੌੜ, ਖ਼ਾਲਿਦਾ ਜਾਨ ਅਤੇ ਰੀਮਾ ਵੋਹਰਾ ਸਮੇਤ ਕਈ ਕਲਾਕਾਰਾਂ ਦੇ ਨਾਲ ਇਹ ਕਹਾਣੀ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਹੈ। ਅਗਰਵਾਲ ਪਰਿਵਾਰ ਅਤੇ ਉਨ੍ਹਾਂ ਦਾ ਜੱਦੀ ਘਰ ਨਿਸ਼ਚਤ ਤੌਰ ’ਤੇ ਦਰਸ਼ਕਾਂ ਨੂੰ ਪਸੰਦ ਆਵੇਗਾ ਕਿਉਂਕਿ ਇਹ ਸਾਂਝੇ ਪਰਿਵਾਰ ਵਿੱਚ ਪਾਏ ਜਾਂਦੇ ਵੱਖ-ਵੱਖ ਪਾਤਰਾਂ ਨਾਲ ਸਬੰਧਿਤ ਚਿਤਰਣ ਨੂੰ ਦਰਸਾਉਂਦਾ ਹੈ। ‘ਮਹਿੰਦੀ ਵਾਲਾ ਘਰ’ 23 ਜਨਵਰੀ ਤੋਂ ਸ਼ੁਰੂ ਹੋਵੇਗਾ।

ਇਰਫਾਨ ਖ਼ਾਨ ਤੋਂ  ਪ੍ਰੇਰਿਤ ਤਰੁਣ

ਪਾਕੇਟ ਐੱਫਐੱਮ ਲਈ ਆਡੀਓ ਸੀਰੀਜ਼ ‘ਮੁਸ਼ਕਿਲ ਬੜਾ ਯੇ ਪਿਆਰ ਹੈ’ ਦੇ ਲੇਖਕ ਤਰੁਣ ਜਾਂਗਿੜ ਨੇ ਥੀਏਟਰ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਕੀਤਾ। ਹਾਲਾਂਕਿ, ਕਿਸਮਤ ਨੇ ਉਸ ਨੂੰ ਇੱਕ ਵੱਖਰੇ ਰਸਤੇ ’ਤੇ ਲਿਆਂਦਾ ਅਤੇ ਉਸ ਨੂੰ ਇੱਕ ਲੇਖਕ ਵਜੋਂ ਰੂਪ ਦਿੱਤਾ। ਤਰੁਣ ਨੇ ਇੱਕ ਮਹੱਤਵਪੂਰਨ ਪਲ ਨੂੰ ਯਾਦ ਕੀਤਾ ਅਤੇ ਮਰਹੂਮ ਅਦਾਕਾਰ ਇਰਫਾਨ ਖ਼ਾਨ ਨੂੰ ਮਿਲਣ ਦੀ ਖ਼ਾਸ ਕਹਾਣੀ ਸਾਂਝੀ ਕੀਤੀ, ਜਿਸ ਨੇ ਉਸ ਦੇ ਜੀਵਨ ’ਤੇ ਸਥਾਈ ਪ੍ਰਭਾਵ ਛੱਡਿਆ।
ਆਪਣੇ ਆਦਰਸ਼ ਮਰਹੂਮ ਅਦਾਕਾਰ ਇਰਫਾਨ ਖ਼ਾਨ ਨਾਲ ਆਪਣੀਆਂ ਮੁਲਾਕਾਤਾਂ ਬਾਰੇ ਗੱਲ ਕਰਦੇ ਹੋਏ ਤਰੁਣ ਨੇ ਕਿਹਾ, “ਇਰਫਾਨ ਖ਼ਾਨ ਉਹ ਵਿਅਕਤੀ ਸਨ ਜਿਨ੍ਹਾਂ ਦੀ ਮੈਂ ਸਭ ਤੋਂ ਵੱਧ ਪ੍ਰਸ਼ੰਸਾ ਕਰਦਾ ਹਾਂ ਅਤੇ ਉਹ ਫਿਲਮ ਉਦਯੋਗ ਦੇ ਪਹਿਲੇ ਅਦਾਕਾਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਮੈਂ ਮਿਲਿਆ ਸੀ। ਜੈਪੁਰ ਵਿੱਚ ਇੱਕ ਸਮਾਗਮ ਦੌਰਾਨ ਜਿੱਥੇ ਉਹ ਬ੍ਰਾਂਡ ਅੰਬੈਸਡਰ ਸਨ, ਉਸ ਸਮੇਂ ਮੈਂ ਕਾਮਰਸ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਪ੍ਰੋਗਰਾਮ ਦਾ ਪ੍ਰਬੰਧਨ ਵੀ ਕਰ ਰਿਹਾ ਸੀ। ਮੈਂ ਹਮੇਸ਼ਾਂ ਉਨ੍ਹਾਂ ਦੇ ਕੰਮ ਦਾ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹਾਂ ਅਤੇ ਇਰਫਾਨ ਖ਼ਾਨ ਦੇ ਸੰਵਾਦਾਂ ਨੂੰ ਡਬ ਕਰਕੇ ਛੋਟੇ ਵੀਡੀਓ ਬਣਾਉਂਦਾ ਸੀ। ਹਾਲਾਂਕਿ, ਈਵੈਂਟ ਟੀਮ ਨੂੰ ਨਿੱਜੀ ਗੱਲਬਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਮੈਂ ਉਨ੍ਹਾਂ ਨੂੰ ਮਿਲਣ ਅਤੇ ਤਸਵੀਰ ਖਿੱਚਣ ਲਈ ਉਤਸੁਕ ਸੀ। ਜਦੋਂ ਉਹ ਇੱਕ ਕਮਰੇ ਵਿੱਚ ਸਕ੍ਰਿਪਟ ਪੜ੍ਹ ਰਹੇ ਸਨ ਤਾਂ ਮੈਂ ਉਨ੍ਹਾਂ ਨੂੰ ਅਤੇ ਹੋਰ ਮਹਿਮਾਨਾਂ ਲਈ ਕੌਫ਼ੀ ਲੈ ਕੇ ਉਨ੍ਹਾਂ ਤੱਕ ਪਹੁੰਚਣ ਦਾ ਫ਼ੈਸਲਾ ਕੀਤਾ। ਜਦੋਂ ਮੈਂ ਆਪਣੀ ਪ੍ਰੇਰਨਾ ਨੂੰ ਆਪਣੇ ਸਾਹਮਣੇ ਦੇਖਿਆ ਤਾਂ ਮੈਂ ਬਹੁਤ ਖ਼ੁਸ਼ ਸੀ ਪਰ ਮੇਰੇ ਵਿੱਚ ਉਨ੍ਹਾਂ ਨਾਲ ਗੱਲ ਕਰਨ ਜਾਂ ਉਨ੍ਹਾਂ ਨਾਲ ਤਸਵੀਰ ਖਿਚਾਉਣ ਦੀ ਹਿੰਮਤ ਨਹੀਂ ਸੀ। ਇਸ ਲਈ ਮੈਂ ਚੁੱਪਚਾਪ ਕੌਫ਼ੀ ਮੇਜ਼ ’ਤੇ ਰੱਖ ਦਿੱਤੀ ਅਤੇ ਵਾਪਸ ਚਲਾ ਗਿਆ। ‘ਅਚਾਨਕ, ਇਰਫਾਨ ਸਰ ਨੇ ਮੇਰੇ ਵੱਲ ਦੇਖਿਆ ਅਤੇ ਮੈਂ ਤੁਰੰਤ ਉਨ੍ਹਾਂ ਨੂੰ ਆਪਣੇ ਨਾਲ ਤਸਵੀਰ ਖਿਚਾਉਣ ਦੀ ਆਗਿਆ ਮੰਗੀ। ਉਹ ਕੁਝ ਸਕਿੰਟਾਂ ਲਈ ਚੁੱਪ ਹੋ ਗਏ ਅਤੇ ਮੈਂ ਡਰ ਗਿਆ ਪਰ ਫਿਰ ਉਨ੍ਹਾਂ ਨੇ ਬਹੁਤ ਹੀ ਨਿਮਰਤਾ ਨਾਲ ਫੋਟੋ ਖਿੱਚਣ ਲਈ ਸਹਿਮਤੀ ਦਿੱਤੀ ਅਤੇ ਕਿਹਾ, ‘‘ਹਾਂ, ਹਾਂ, ਫੋਟੋ ਲਓ, ਕੋਈ ਗੱਲ ਨਹੀਂ!’’ ਕਲਿਕ ਕਰਦੇ ਸਮੇਂ ਮੇਰੇ ਹੱਥ ਕੰਬ ਰਹੇ ਸਨ ਪਰ ਉਨ੍ਹਾਂ ਨੇ ਬਹੁਤ ਪਿਆਰ ਨਾਲ ਸੈਲਫੀ ਰਾਹੀਂ ਸਾਡੀ ਫੋਟੋ ਖਿੱਚੀ। ਉਨ੍ਹਾਂ ਨੂੰ ਮਿਲਣਾ ਮੇਰੇ ਜੀਵਨ ਦੇ ਸਭ ਤੋਂ ਵਧੀਆ ਅਤੇ ਖ਼ਾਸ ਪਲਾਂ ਵਿੱਚੋਂ ਇੱਕ ਸੀ, ਜਿਸ ਨੂੰ ਮੈਂ ਹਮੇਸ਼ਾਂ ਯਾਦ ਰੱਖਾਂਗਾ।’’
ਉਸ ਨੇ ਕਿਹਾ, ‘‘ਇਰਫਾਨ ਖ਼ਾਨ ਨਾਲ ਹੋਈ ਇਸ ਮੁਲਾਕਾਤ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਦੀ ਨਿਮਰਤਾ ਨੇ ਮੈਨੂੰ ਚੀਜ਼ਾਂ ਨੂੰ ਵੱਖੋ-ਵੱਖਰੇ ਤਰੀਕੇ ਨਾਲ ਦੇਖਣ ਦੀ ਸੌਝੀ ਦਿੱਤੀ। ਉਸ ਛੋਟੀ ਜਿਹੀ ਮੁਲਾਕਾਤ ਨੇ ਮੈਨੂੰ ਪ੍ਰੇਰਿਤ ਕੀਤਾ, ਜਿਵੇਂ ਕਿ ਕੋਈ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੋਵੇ। ਉਸ ਮੁਲਾਕਾਤ ਤੋਂ ਬਾਅਦ ਮੇਰੀ ਦਿਲਚਸਪੀ ਰੰਗਮੰਚ ਅਤੇ ਲੇਖਣੀ ਵੱਲ ਵਧੀ ਅਤੇ ਅੱਜ ਮੈਂ ਪਾਕੇਟ ਐੱਫਐੱਮ ਵਰਗੇ ਵੱਕਾਰੀ ਆਡੀਓ ਪਲੈਟਫਾਰਮਾਂ ਨਾਲ ਜੁੜ ਕੇ ਆਪਣੇ ਆਪ ਨੂੰ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ।’’
ਤਰੁਣ ਜਾਂਗਿੜ ਦੁਆਰਾ ਲਿਖਿਆ ‘ਮੁਸ਼ਕਿਲ ਬੜਾ ਯੇ ਪਿਆਰ ਹੈ’ ਨੂੰ ਇੱਕ ਰੁਮਾਂਟਿਕ ਪਰਿਵਾਰਕ ਡਰਾਮਾ ਸੀਰੀਜ਼ ਵਜੋਂ ਪੇਸ਼ ਕੀਤਾ ਗਿਆ ਹੈ। ਕਹਾਣੀ ਨੈਨਾ ’ਤੇ ਕੇਂਦਰਿਤ ਹੈ ਜੋ ਆਪਣੇ ਅਤੀਤ ਦੇ ਭੂਤ ਤੋਂ ਪਰੇਸ਼ਾਨ ਹੈ, ਜਿਸ ਦਾ ਸਾਹਮਣਾ ਕਾਰਤਿਕ ਨਾਲ ਹੁੰਦਾ ਹੈ ਜੋ ਉਸ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਦੇ ਰੂਪ ਵਿੱਚ ਆਉਂਦਾ ਹੈ। ਹਾਲਾਂਕਿ, ਕਿਸਮਤ ਇੱਕ ਵਿਅੰਗਾਤਮਕ ਮੋੜ ਲੈਂਦੀ ਹੈ ਜਦੋਂ ਕਾਰਤਿਕ ਦਾ ਭਰਾ ਅਤੇ ਨੈਨਾ ਦਾ ਬਚਪਨ ਦਾ ਦੋਸਤ ਆਰੀਅਨ ਵੀ ਉਸ ਲਈ ਭਾਵਨਾਵਾਂ ਪੈਦਾ ਕਰਦਾ ਹੈ। ਅਜਿਹੀ ਸਥਿਤੀ ਵਿੱਚ ਨੈਨਾ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਸ ਨੂੰ ਪਿਆਰ ਦੇ ਇਸ ਗੁੰਝਲਦਾਰ ਜਾਲ ਵਿੱਚ  ਫਸ ਕੇ ਸਹੀ ਚੋਣ ਕਰਨੀ ਪੈਂਦੀ ਹੈ।

Advertisement
Author Image

Advertisement