ਛੋਟਾ ਪਰਦਾ
ਧਰਮਪਾਲ
ਸੰਨੀ ਲਿਓਨੀ ਬਣੀ ਜੱਜ
ਅਭਿਨੇਤਰੀ ਸੰਨੀ ਲਿਓਨੀ ਨੇ ਦੇਸ਼ ਭਰ ਦੇ ਚਾਹਵਾਨ ਮਾਡਲਾਂ ਨੂੰ ਪ੍ਰੇਰਤਿ ਕਰਨ ਅਤੇ ਮਾਰਗਦਰਸ਼ਨ ਕਰਨ ਦਾ ਵਾਅਦਾ ਕਰਦੇ ਹੋਏ ਇੱਕ ਨਵੀਂ ਭੂਮਿਕਾ ਵਿੱਚ ਕਦਮ ਰੱਖਿਆ ਹੈ। ਉਹ ਆਉਣ ਵਾਲੇ ਰਿਐਲਿਟੀ ਸ਼ੋਅ ‘ਗਲੈਮ ਫੇਮ’ ’ਤੇ ਜੱਜ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਇੱਕ ਵਿਲੱਖਣ ਮੰਚ ਹੈ ਜਿਸ ਦਾ ਉਦੇਸ਼ ਦੇਸ਼ ਵਿੱਚ ਉੱਭਰਦੇ ਮਾਡਲਾਂ ਦੇ ਸੁਪਨਿਆਂ ਨੂੰ ਰੌਸ਼ਨ ਕਰਨਾ ਹੈ।
ਸੰਨੀ ਲਿਓਨੀ ਨੇ ਜੱਜ ਬਣਨ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦਿਆਂ ਕਿਹਾ, ‘‘ਇੱਕ ਮਾਡਲ ਦੇ ਤੌਰ ’ਤੇ ਮੇਰੇ ਤਜਰਬੇ ਦੇ ਆਧਾਰ ’ਤੇ ਮੈਂ ਇਸ ਉਦਯੋਗ ਜ਼ਰੀਏ ਆਉਣ ਵਾਲੀਆਂ ਮਾਡਲਾਂ ਦੀ ਅਗਲੀ ਪੀੜ੍ਹੀ ਦਾ ਜਸ਼ਨ ਮਨਾਉਣ ਲਈ ਉਤਸ਼ਾਹਤਿ ਹਾਂ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਬਹੁਤ ਉਤਸ਼ਾਹਤਿ ਹਾਂ। ਮੈਂ ਪਹਿਲੀ ਵਾਰ ਇੰਨੇ ਵੱਡੇ ਸ਼ੋਅ ਦੀ ਜੱਜ ਬਣੀ ਹਾਂ। ਮੇਰਾ ਮੰਨਣਾ ਹੈ ਕਿ ਇੱਕ ਮਾਡਲ ਨੂੰ ਮੌਜੂਦਾ ਰੁਝਾਨਾਂ ਅਤੇ ਅੱਗੇ ਆਉਣ ਵਾਲੀਆਂ ਬੇਅੰਤ ਸੰਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ।’’
ਸ਼ੋਅ ਵਿੱਚ ਸੰਨੀ ਲਿਓਨੀ, ਅਦਾਕਾਰ ਨੀਲ ਨਤਿਿਨ ਮੁਕੇਸ਼ ਅਤੇ ਈਸ਼ਾ ਗੁਪਤਾ ਨਾਲ ਜੱਜਾਂ ਦੇ ਪੈਨਲ ਦਾ ਹਿੱਸਾ ਹੋਵੇਗੀ। ਇਸ ਤੋਂ ਇਲਾਵਾ ਰੋਹਤਿ ਖੰਡੇਲਵਾਲ, ਸੰਤੋਸ਼ੀ ਸ਼ੈੱਟੀ, ਦਿਨੇਸ਼ ਸ਼ੈੱਟੀ ਅਤੇ ਮਸ਼ਹੂਰ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਵਰਗੇ ਅਹਿਮ ਨਾਂ ਉੱਭਰ ਰਹੇ ਮਾਡਲਾਂ ਦੇ ਸਲਾਹਕਾਰ ਬਣ ਕੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੀ ਭੂਮਿਕਾ ਨਿਭਾਉਣਗੇ।
ਵ੍ਹਾਈਟਐਵਰ ਪ੍ਰੋਡਕਸ਼ਨ ਅਤੇ ਕ੍ਰਿਸ਼ਨਾ ਕੁੰਜ ਪ੍ਰੋਡਕਸ਼ਨ ਦੁਆਰਾ ਸਹਿ-ਨਿਰਮਤ ਇਹ ਸ਼ੋਅ ਜਲਦੀ ਹੀ ਜੀਓ ਸਿਨਮਾ ’ਤੇ ਸਟਰੀਮ ਹੋਵੇਗਾ। ਇਹ ਸ਼ੋਅ ਮਾਡਲਿੰਗ ਉਦਯੋਗ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ, ਜਿਸ ਵਿੱਚ ਚਾਹਵਾਨ ਮਾਡਲਾਂ ਨੂੰ ਮਾਹਿਰਾਂ ਤੋਂ ਸਿੱਖਣ ਅਤੇ ਆਪਣਾ ਰਸਤਾ ਬਣਾਉਣ ਦਾ ਮੌਕਾ ਦਿੱਤਾ ਗਿਆ ਹੈ।
ਅਰਜਤਿ ਅਤੇ ਸ੍ਰਤਿੀ ਦੀ ਜੋੜੀ
ਸ੍ਰਤਿੀ ਅਤੇ ਅਰਜਤਿ ਪਹਿਲਾਂ ‘ਕੁਮਕੁਮ ਭਾਗਿਆ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ ਅਤੇ ਅਸਲ ਜ਼ਿੰਦਗੀ ਵਿੱਚ ਵੀ ਕਰੀਬੀ ਦੋਸਤ ਹਨ। ਹੁਣ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਦੋਸਤੀ ਨੂੰ ਪਰਦੇ ’ਤੇ ਵਧੀਆ ਤਾਲਮੇਲ ਵਿੱਚ ਬਦਲਦੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ!
ਅਰਜਤਿ ਤਨੇਜਾ ਨੇ ਕਿਹਾ, “ਮੈਂ ਇਸ ਯਾਤਰਾ ਨੂੰ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਤਿ ਹਾਂ। ਲਗਭਗ 7 ਸਾਲਾਂ ਬਾਅਦ ਕਿਸੇ ਫਿਕਸ਼ਨ ਸ਼ੋਅ ਵਿੱਚ ਸ੍ਰਤਿੀ ਨਾਲ ਕੰਮ ਕਰਨਾ ਸ਼ਾਨਦਾਰ ਅਹਿਸਾਸ ਹੈ। ‘ਕੁਮਕੁਮ ਭਾਗਿਆ’ ਵਿੱਚ ਇਕੱਠੇ ਕੰਮ ਕਰਦੇ ਹੋਏ ਅਸੀਂ ਬਹੁਤ ਚੰਗੇ ਦੋਸਤ ਬਣ ਗਏ ਸੀ ਅਤੇ ਹੁਣ ਅਸੀਂ ‘ਕੈਸੇ ਮੁਝੇ ਤੁਮ ਮਿਲ ਗਏ’ ਨਾਲ ਵਾਪਸ ਆਏ ਹਾਂ, ਪਰ ਇਸ ਵਾਰ ਅਸੀਂ ਇੱਕ ਦੂਜੇ ਦੇ ਉਲਟ ਨਜ਼ਰ ਆਵਾਂਗੇ। ਮੈਨੂੰ ਯਕੀਨ ਹੈ ਕਿ ਦਰਸ਼ਕ ਅੰਮ੍ਰਤਿਾ ਅਤੇ ਵਿਰਾਟ ਵਿਚਕਾਰ ਗਰਮਜੋਸ਼ੀ ਅਤੇ ਉਨ੍ਹਾਂ ਦੇ ਵਧੀਆ ਤਾਲਮੇਲ ਦਾ ਆਨੰਦ ਮਾਣਨਗੇ। ਜਦੋਂ ਕਿ ਅੰਮ੍ਰਤਿਾ ਇੱਕ ਉਤਸ਼ਾਹੀ ਕੁੜੀ ਹੈ ਜੋ ਪਿਆਰ ਵਿੱਚ ਵਿਸ਼ਵਾਸ ਕਰਦੀ ਹੈ, ਅਰਜਤਿ ਵਿਆਹ ਤੋਂ ਭੱਜ ਜਾਂਦਾ ਹੈ। ਇਸ ਤੋਂ ਇਲਾਵਾ ਇਸ ਸ਼ੋਅ ’ਚ ਕਾਫ਼ੀ ਡਰਾਮਾ ਦੇਖਣ ਨੂੰ ਮਿਲੇਗਾ, ਜਿੱਥੇ ਉਨ੍ਹਾਂ ਦੇ ਪਰਿਵਾਰ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ।’’
ਸ੍ਰਤਿੀ ਝਾਅ ਨੇ ਕਿਹਾ, “ਮੈਂ ‘ਕੈਸੇ ਮੁਝੇ ਤੁਮ ਮਿਲ ਗਏ’ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਤਿ ਹਾਂ। ਮੈਂ ਲੰਬੇ ਸਮੇਂ ਤੋਂ ਜ਼ੀ ਪਰਿਵਾਰ ਦਾ ਹਿੱਸਾ ਹਾਂ ਅਤੇ ਇਸ ਲਈ ਇਹ ਸੱਚਮੁੱਚ ਘਰ ਵਾਪਸੀ ਵਰਗਾ ਮਹਿਸੂਸ ਹੁੰਦਾ ਹੈ। ਇਹ ਇੱਕ ਖ਼ੂਬਸੂਰਤ ਕਹਾਣੀ ਹੈ। ਅਰਜਤਿ ਨਾਲ ਜੋੜੀ ਬਣਾਉਣਾ ਸੱਚਮੁੱਚ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਬਹੁਤ ਕਰੀਬੀ ਦੋਸਤ ਹਾਂ। ਉਹ ਇੱਕ ਅਦਭੁਤ ਪੇਸ਼ੇਵਰ ਹੈ ਅਤੇ ਮੈਨੂੰ ਯਕੀਨ ਹੈ ਕਿ ਸਾਡੇ ਕੋਲ ਇੱਕ ਦੂਜੇ ਨਾਲ ਕੰਮ ਕਰਨ ਲਈ ਬਹੁਤ ਵਧੀਆ ਸਮਾਂ ਹੋਵੇਗਾ ਕਿਉਂਕਿ ਉਹ ਮੇਰਾ ਆਲੋਚਕ ਅਤੇ ਮੇਰਾ ਭਰੋਸੇਮੰਦ ਦੋਸਤ ਦੋਵੇਂ ਹੈ। ਮੈਨੂੰ ਉਮੀਦ ਹੈ ਕਿ ਇਹ ਸ਼ੋਅ ਬਹੁਤ ਹੀ ਵਿਲੱਖਣ ਤਰੀਕੇ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹੇਗਾ।’’
ਫਰਾਹ ਖਾਨ ‘ਝਲਕ ਦਿਖਲਾ ਜਾ’ ਨਾਲ ਜੁੜੀ
ਸ਼ੋਅ ਦੇ ਇਸ ਸੀਜ਼ਨ ਦੀ ਖਾਸ ਗੱਲ ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਮਾਤਾ ਫਰਾਹ ਖਾਨ ਦੀ ਜੱਜ ਵਜੋਂ ਐਂਟਰੀ ਹੈ। ਡਾਂਸ ਅਤੇ ਕੋਰੀਓਗ੍ਰਾਫੀ ਦੀ ਦੁਨੀਆ ਵਿੱਚ ਫਰਾਹ ਖਾਨ ਦਾ ਉੱਘਾ ਨਾਂ ਹੈ। ਉਸ ਨੇ ਚੋਟੀ ਦੇ ਬੌਲੀਵੁੱਡ ਸਤਿਾਰਿਆਂ ਨਾਲ ਕੰਮ ਕੀਤਾ ਹੈ ਅਤੇ ਪ੍ਰਸਿੱਧ ਗੀਤਾਂ ਦਾ ਡਾਂਸ ਨਿਰਦੇਸ਼ਨ ਕੀਤਾ ਹੈ। ਜੱਜਾਂ ਦੇ ਪੈਨਲ ’ਤੇ ਉਸ ਦੀ ਮੌਜੂਦਗੀ ਨਾ ਸਿਰਫ਼ ਬਹੁਤ ਜ਼ਿਆਦਾ ਤਜਰਬੇ ਅਤੇ ਮੁਹਾਰਤ ਨੂੰ ਜੋੜਦੀ ਹੈ, ਬਲਕਿ ਇੱਕ ਤਾਜ਼ਗੀ ਭਰਪੂਰ ਊਰਜਾ ਵੀ ਸ਼ਾਮਲ ਕਰਦੀ ਹੈ।
ਫਰਾਹ ਖਾਨ ਕਹਿੰਦੀ ਹੈ, ‘‘ਝਲਕ ਦਿਖਲਾ ਜਾ’ ਵਿੱਚ ਇੱਕ ਜੱਜ ਦੇ ਰੂਪ ਵਿੱਚ ਦੁਬਾਰਾ ਸ਼ਾਮਲ ਹੋਣਾ ਮੇਰੇ ਲਈ ਓਨਾ ਹੀ ਰੋਮਾਂਚਕ ਹੈ ਜਿੰਨਾ ਪਹਿਲਾ ਸੀਜ਼ਨ ਸ਼ੁਰੂ ਹੋਣ ’ਤੇ ਸੀ। ਇਹ ਸ਼ੋਅ ਮੇਰੇ ਦਿਲ ਵਿੱਚ ਇੱਕ ਖਾਸ ਜਗ੍ਹਾ ਰੱਖਦਾ ਹੈ ਅਤੇ ਮੈਂ ਇਸ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹਤਿ ਹਾਂ। ਇਹ ਇੱਕ ਅਜਿਹਾ ਸ਼ੋਅ ਹੈ ਜੋ ਨਾ ਸਿਰਫ਼ ਡਾਂਸ ਦੇ ਪੱਧਰ ਨੂੰ ਉੱਚਾ ਚੁੱਕਦਾ ਹੈ ਬਲਕਿ ਗੈਰ-ਡਾਂਸਰਾਂ ਨੂੰ ਵੀ ਡਾਂਸਰਾਂ ਵਿੱਚ ਬਦਲਦਾ ਹੈ। ਇੱਕ ਕੋਰੀਓਗ੍ਰਾਫਰ ਹੋਣ ਦੇ ਨਾਤੇ, ਮੇਰਾ ਹਮੇਸ਼ਾਂ ਇਹ ਵਿਸ਼ਵਾਸ ਰਿਹਾ ਹੈ ਕਿ ਦਿਲ ਤੋਂ ਡਾਂਸ ਕਰਨਾ ਚਾਹੀਦਾ ਹੈ। ਮੈਂ ਵੱਖ-ਵੱਖ ਨ੍ਰਤਿ ਰੂਪਾਂ ਦੇ ਮਿਸ਼ਰਣ, ਡਾਂਸ ਦੇ ਜਨੂੰਨੀਆਂ ਦੀ ਸ਼ਕਤੀ ਨੂੰ ਦੇਖਣ ਲਈ ਉਤਸੁਕ ਹਾਂ। ਜੱਜ ਵਜੋਂ ਮੇਰਾ ਟੀਚਾ ਆਪਣੇ ਸਤਿਾਰਿਆਂ ਨੂੰ ਉਨ੍ਹਾਂ ਦੇ ਸਫ਼ਰ ਵਿੱਚ ਉਤਸ਼ਾਹਤਿ ਕਰਨਾ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਹੈ।”
‘ਝਲਕ ਦਿਖਲਾ ਜਾ’ ਦੇਸ਼ ਵਿੱਚ ਲਗਾਤਾਰ ਡਾਂਸ ਰਿਐਲਿਟੀ ਸ਼ੋਅ ਸ਼ੈਲੀ ਨੂੰ ਮੁੜ ਪਰਿਭਾਸ਼ਤਿ ਕਰ ਰਿਹਾ ਹੈ। ਸੋਨੀ ਐਂਟਰਟੇਨਮੈਂਟ ਟੈਲੀਵਜਿ਼ਨ ’ਤੇ ਇਸ ਦਾ ਮੁੜ ਆਉਣਾ ਸਾਰੇ ਡਾਂਸ ਪ੍ਰੇਮੀਆਂ, ਪ੍ਰਸ਼ੰਸਕਾਂ ਅਤੇ ਟੈਲੀਵਜਿ਼ਨ ਦਰਸ਼ਕਾਂ ਲਈ ਇੱਕ ਸ਼ਾਨਦਾਰ ਅਨੁਭਵ ਹੋਣ ਵਾਲਾ ਹੈ।