For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

11:04 AM Sep 30, 2023 IST
ਛੋਟਾ ਪਰਦਾ
Advertisement

ਧਰਮਪਾਲ

ਪਰਵਿਾ ਦਾ ਨਵਾਂ ਅਨੁਭਵ

ਸੋਨੀ ਸਬ ’ਤੇ ਸ਼ੋਅ ‘ਵਾਗਲੇ ਕੀ ਦੁਨੀਆ - ਨਈ ਪੀੜ੍ਹੀ ਨਏ ਕਿੱਸੇ’ ਇੱਕ ਪਰਿਵਾਰਕ ਡਰਾਮਾ ਹੈ ਜੋ ਆਮ ਆਦਮੀ ਦੁਆਰਾ ਦਰਪੇਸ਼ ਰੋਜ਼ਾਨਾ ਚੁਣੌਤੀਆਂ ਨੂੰ ਦਰਸਾਉਂਦਾ ਹੈ। ਹਾਲ ਹੀ ਦੇ ਐਪੀਸੋਡਾਂ ਵਿੱਚ ਦਰਸ਼ਕਾਂ ਨੇ ਦੇਖਿਆ ਕਿ ਕਵਿੇਂ ਵੰਦਨਾ (ਪਰਵਿਾ ਪਰਿਣੀਤੀ ਦੁਆਰਾ ਨਿਭਾਈ ਗਈ ਭੂਮਿਕਾ) ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਅਤੇ ਉਸ ਨੇ ਇਲਾਜ ਜਾਰੀ ਰੱਖਣ ਦਾ ਫੈਸਲਾ ਕੀਤਾ।
ਸ਼ੋਅ ਇਸ ਬਿਮਾਰੀ ਦੀਆਂ ਚੁਣੌਤੀਆਂ ਦੀ ਚਰਚਾ ਕਰਦਾ ਹੈ ਅਤੇ ਦਰਸ਼ਕਾਂ ਨੂੰ ਛਾਤੀ ਦੇ ਕੈਂਸਰ ਨਾਲ ਜੁੜੀਆਂ ਪਾਬੰਦੀਆਂ ਨੂੰ ਦੂਰ ਕਰਨ ਲਈ ਉਤਸ਼ਾਹਿਤ ਕਰਦਾ ਹੈ। ਛਾਤੀ ਦਾ ਕੈਂਸਰ ਇੱਕ ਸੰਵੇਦਨਸ਼ੀਲ ਵਿਸ਼ਾ ਹੈ ਜਿਸ ਨੂੰ ਬਹੁਤ ਧਿਆਨ ਨਾਲ ਨਜਿੱਠਣ ਦੀ ਲੋੜ ਹੈ ਅਤੇ ਇੱਕ ਸ਼ੋਅ ਦੇ ਰੂਪ ਵਿੱਚ ‘ਵਾਗਲੇ ਕੀ ਦੁਨੀਆ’ ਇਸ ਨਾਲ ਜੁੜੀਆਂ ਭਾਵਨਾਵਾਂ ਅਤੇ ਸੰਵੇਦਨਸ਼ੀਲਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿੰਮੇਵਾਰੀ ਅਤੇ ਪ੍ਰਤੀਬੱਧਤਾ ਦੀ ਇੱਕ ਮਹਾਨ ਭਾਵਨਾ ਨਾਲ ਇਸ ’ਤੇ ਰੌਸ਼ਨੀ ਪਾਉਂਦਾ ਹੈ।
ਆਉਣ ਵਾਲੇ ਐਪੀਸੋਡਾਂ ਵਿੱਚ ਦਰਸ਼ਕ ਵੰਦਨਾ ’ਤੇ ਕੀਮੋਥੈਰੇਪੀ ਦੇ ਮਾੜੇ ਪ੍ਰਭਾਵ ਦੇਖ ਸਕਦੇ ਹਨ, ਜਿਸ ਕਾਰਨ ਉਸ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਇਹ ਵਿਆਪਕ ਪਰਵਿਰਤਨ ਪ੍ਰੋਸਥੈਟਿਕਸ ਦੇ ਨਾਲ ਬਿਲਕੁਲ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਹੈ, ਹਰ ਛੋਟੇ ਤੋਂ ਛੋਟੇ ਪੱਖ ’ਤੇ ਧਿਆਨ ਦਿੱਤਾ ਗਿਆ ਹੈ। ਸ਼ੂਟਿੰਗ ਦੌਰਾਨ ਪਰਵਿਾ ਨੇ ਆਪਣੀ ਭੂਮਿਕਾ ਨਾਲ ਇਨਸਾਫ਼ ਕਰਨ ਲਈ ਬਹੁਤ ਮਿਹਨਤ ਕੀਤੀ। ਉਸ ਨੇ ਦਰਸ਼ਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਹੀ ਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ।
ਵੰਦਨਾ ਵਾਗਲੇ ਦੀ ਭੂਮਿਕਾ ਨਿਭਾ ਰਹੀ ਪਰਵਿਾ ਪਰਿਣੀਤੀ ਨੇ ਕਿਹਾ, “ਕੈਂਸਰ ਤੋਂ ਪੀੜਤ ਵਿਅਕਤੀ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਬਹੁਤ ਭਾਵੁਕ ਅਤੇ ਬਿਲਕੁਲ ਨਵਾਂ ਸਫ਼ਰ ਸੀ। ਉਨ੍ਹਾਂ ਦ੍ਰਿਸ਼ਾਂ ਦੀ ਤਿਆਰੀ ਕਰਦੇ ਸਮੇਂ ਜਿੱਥੇ ਮੈਨੂੰ ਗੰਜਾ ਦਿਸਣਾ ਪਿਆ, ਮੈਂ ਇਸ ਗੱਲ ’ਤੇ ਕਾਫ਼ੀ ਖੋਜ ਕੀਤੀ ਕਿ ਕੀਮੋਥੈਰੇਪੀ ਪ੍ਰਕਿਰਿਆ ਵਿੱਚ ਕੀ ਹੁੰਦਾ ਹੈ ਅਤੇ ਮਰੀਜ਼ ’ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਸੈੱਟ ’ਤੇ ਹਰ ਕਿਸੇ ਲਈ ਇਹ ਕਾਫ਼ੀ ਮੁਸ਼ਕਿਲ ਸਫ਼ਰ ਸੀ ਕਿਉਂਕਿ ਮੇਰੀ ਮੌਜੂਦਗੀ ਨੇ ਹਰ ਕਿਸੇ ਵਿੱਚ ਮਜ਼ਬੂਤ ਭਾਵਨਾਵਾਂ ਪੈਦਾ ਕੀਤੀਆਂ ਸਨ। ਫਿਰ ਵੀ, ਮੈਨੂੰ ਅਜਿਹਾ ਕਿਰਦਾਰ ਨਿਭਾਉਣ ’ਤੇ ਮਾਣ ਹੈ ਜੋ ਔਰਤਾਂ ਨਾਲ ਜੁੜੀਆਂ ਅਜਿਹੀਆਂ ਸਮੱਸਿਆਵਾਂ ਨਾਲ ਜੁੜੀਆਂ ਪਾਬੰਦੀਆਂ ਨੂੰ ਤੋੜਨ ਲਈ ਕੰਮ ਕਰ ਰਿਹਾ ਹੈ।’’
ਉਸ ਨੇ ਅੱਗੇ ਕਿਹਾ, ‘‘ਇੱਕ ਅਭਨਿੇਤਰੀ ਦੇ ਤੌਰ ’ਤੇ ਪ੍ਰੋਸਥੈਟਿਕਸ ਨੂੰ ਸਹੀ ਬਣਾਉਣਾ ਇੱਕ ਚੁਣੌਤੀਪੂਰਨ ਅਨੁਭਵ ਸੀ। ਇਹ ਸਮਾਂ ਲੈਣ ਵਾਲੀ ਲੰਮੀ ਪ੍ਰਕਿਰਿਆ ਸੀ। ਹਾਲਾਂਕਿ, ਇਸ ਤੋਂ ਇਲਾਵਾ, ਅਸਲ ਚੁਣੌਤੀ ਉਦੋਂ ਆਈ ਜਦੋਂ ਸਾਡੀ ਸ਼ੂਟਿੰਗ ਸ਼ੁਰੂ ਹੋਈ। ਤਾਪਮਾਨ ਨੂੰ ਘੱਟ ਰੱਖਣਾ ਪੈਂਦਾ ਸੀ, ਨਹੀਂ ਤਾਂ ਪ੍ਰੋਸਥੈਟਿਕਸ ਪਿਘਲਣੇ ਸ਼ੁਰੂ ਹੋ ਜਾਣੇ ਸਨ; ਜਿਸ ਨੇ ਸੈੱਟ ’ਤੇ ਹਰ ਕਿਸੇ ਲਈ ਚੁਣੌਤੀ ਪੇਸ਼ ਕੀਤੀ, ਕਿਉਂਕਿ ਸਾਨੂੰ ਪ੍ਰੋਸਥੈਟਿਕਸ ਨਾਲ 12 ਘੰਟਿਆਂ ਤੋਂ ਵੱਧ ਸਮੇਂ ਤੱਕ ਸ਼ੂਟ ਕਰਨਾ ਪਿਆ।’’

Advertisement

ਮੇਜ਼ਬਾਨ ਵਜੋਂ ਹੁਸੈਨ ਦੀ ਵਾਪਸੀ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਗਾਇਕੀ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ’ ਨੇ ਭਾਰਤੀ ਸੰਗੀਤ ਉਦਯੋਗ ਲਈ ਨਵੀਆਂ ਆਵਾਜ਼ਾਂ ਪੇਸ਼ ਕੀਤੀਆਂ ਹਨ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਗੂੰਜਦੀਆਂ ਰਹਿਣਗੀਆਂ। ਸ਼ੋਅ ਦੇ ਨਵੀਨਤਮ ਸੀਜ਼ਨ ਵਿੱਚ ਨੈਸ਼ਨਲ ਐਵਾਰਡ ਜੇਤੂ ਸ਼੍ਰੇਆ ਘੋਸ਼ਾਲ, ਗਾਇਕ ਕੁਮਾਰ ਸਾਨੂ ਅਤੇ ਉੱਘੇ ਸੰਗੀਤਕਾਰ/ਗਾਇਕ ਵਿਸ਼ਾਲ ਡਡਲਾਨੀ ਜੱਜਾਂ ਦੇ ਪੈਨਲ ਵਿੱਚ ਇਕੱਠੇ ਹੋਣਗੇ। ਜਿੱਥੇ ਸ਼ੋਅ ਦੇ ਪ੍ਰਸ਼ੰਸਕ ਸ਼ੋਅ ਰਾਹੀਂ ਪ੍ਰਤੀਯੋਗੀਆਂ ਦਾ ਮਾਰਗਦਰਸ਼ਨ ਕਰਨ ਲਈ ਉਤਸੁਕ ਹਨ, ਉੱਥੇ ਉਹ ਇਸ ਗੱਲ ਲਈ ਵੀ ਉਤਸ਼ਾਹਿਤ ਹਨ ਕਿ 8 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਹੁਸੈਨ ਕੁਵਾਜੇਰਵਾਲਾ ਸੀਜ਼ਨ 14 ਲਈ ਮੇਜ਼ਬਾਨ ਵਜੋਂ ਵਾਪਸ ਆਇਆ ਹੈ। ਇਸ ਸੀਜ਼ਨ ਦੀ ਮੁਹਿੰਮ - ਏਕ ਆਵਾਜ਼, ਲਾਖੋਂ ਅਹਿਸਾਸ, 7 ਅਕਤੂਬਰ ਨੂੰ ਰਾਤ 8 ਵਜੇ ਸ਼ੁਰੂ ਹੋਣ ਵਾਲੇ ਸ਼ੋਅ ’ਤੇ ਰੌਸ਼ਨੀ ਪਾਉਂਦੀ ਹੈ।
ਮੇਜ਼ਬਾਨ ਦੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹੁਸੈਨ ਨੇ ਕਿਹਾ, ‘‘ਸ਼ੋਅ ਦਾ ਇਹ ਸੀਜ਼ਨ ਸੱਚਮੁੱਚ ‘ਸੰਗੀਤ ਦਾ ਸਭ ਤੋਂ ਵੱਡਾ ਤਿਉਹਾਰ’ ਹੋਵੇਗਾ ਅਤੇ ਮੈਂ ‘ਇੰਡੀਅਨ ਆਈਡਲ’ ’ਤੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਇਸ ਸ਼ੋਅ ਨੇ ਮੈਨੂੰ ਬਹੁਤ ਮਾਨਤਾ ਦਿੱਤੀ ਹੈ। ਮੈਨੂੰ ਦੇਸ਼ ਭਰ ਤੋਂ ਪ੍ਰਾਪਤ ਕੱਚੀ ਪ੍ਰਤਿਭਾ ਨੂੰ ਸੁਣ ਕੇ ਬਹੁਤ ਮਜ਼ਾ ਆਉਂਦਾ ਹੈ ਅਤੇ ਉਨ੍ਹਾਂ ਦੇ ਸਫ਼ਰ ਦਾ ਹਿੱਸਾ ਬਣਨਾ ਬਹੁਤ ਵਧੀਆ ਭਾਵਨਾ ਹੈ।’’
ਪਿਛਲੇ ਸਾਲਾਂ ਵਿੱਚ ਮੇਜ਼ਬਾਨੀ ਪ੍ਰਤੀ ਹਰ ਕਿਸੇ ਦੇ ਨਜ਼ਰੀਏ ਵਿੱਚ ਬਦਲਾਅ ਆਇਆ ਹੈ ਅਤੇ ਇਸ ਬਾਰੇ ਗੱਲ ਕਰਦੇ ਹੋਏ ਹੁਸੈਨ ਨੇ ਕਿਹਾ, “ਇੱਕ ਮੇਜ਼ਬਾਨ ਦੇ ਰੂਪ ਵਿੱਚ ਅੱਜ ਮੇਰੀ ਸਭ ਤੋਂ ਵੱਡੀ ਜ਼ਿੰਮੇਵਾਰੀ ਪ੍ਰਤੀਯੋਗੀਆਂ ਨੂੰ ਆਰਾਮਦਾਇਕ ਬਣਾਉਣਾ ਅਤੇ ਉਨ੍ਹਾਂ ਲਈ ਇੱਕ ਸਕਾਰਾਤਮਕ ਮਾਹੌਲ ਬਣਾਉਣਾ ਹੈ ਤਾਂ ਜੋ ਉਹ ਘਬਰਾਉਣ ਨਾ। ਹੁਣ ਪਹਿਲਾਂ ਨਾਲੋਂ ਸਭ ਤੋਂ ਵੱਡੀ ਤਬਦੀਲੀ ਇਹ ਆਈ ਹੈ ਕਿ ਮੇਜ਼ਬਾਨ ਹੁਣ ਗੰਭੀਰ ਹੋਣ ਦੀ ਬਜਾਏ ਜੱਜਾਂ, ਵਿਸ਼ੇਸ਼ ਮਹਿਮਾਨਾਂ ਅਤੇ ਸਰੋਤਿਆਂ ਨਾਲ ਵਿਚਾਰ ਵਟਾਂਦਰੇ ਵਿੱਚ ਜ਼ਿਆਦਾ ਸਰਗਰਮ ਹੋ ਗਿਆ ਹੈ। ਅਸੀਂ ਸ਼ੋਅ ਦੇ ਸ਼ੁਰੂਆਤੀ ਪੜਾਅ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਅਤੇ ਸ਼੍ਰੇਆ, ਵਿਸ਼ਾਲ ਅਤੇ ਕੁਮਾਰ ਨਾਲ ਕੰਮ ਕਰਨਾ ਸ਼ਾਨਦਾਰ ਹੈ।’’

ਪੰਕਜ ਤ੍ਰਿਪਾਠੀ ਬਣਿਆ ਮੇਜ਼ਬਾਨ

ਸਟਾਰ ਭਾਰਤ ਦੇ ‘ਸਾਵਧਾਨ ਇੰਡੀਆ’ ਨੇ ਦਰਸ਼ਕਾਂ ਨੂੰ ਖਤਰਨਾਕ ਅਪਰਾਧਾਂ ਬਾਰੇ ਸੁਚੇਤ ਕਰਨ ਲਈ ਆਪਣੀ ਨਵੀਂ ਸੀਰੀਜ਼ ‘ਕ੍ਰਿਮੀਨਲ ਡੀਕੋਡਡ’ ਨਾਲ ਚੈਨਲ ’ਤੇ ਦਸਤਕ ਦਿੱਤੀ ਹੈ। 2012 ਤੋਂ ਸ਼ੋਅ ‘ਸਾਵਧਾਨ ਇੰਡੀਆ’ ਨੂੰ ਹੋਸਟ ਕਰ ਰਹੇ ਅਭਨਿੇਤਾ ਸੁਸ਼ਾਂਤ ਸਿੰਘ ਹੁਣ ਘਰ-ਘਰ ਵਿੱਚ ਮਸ਼ਹੂਰ ਹੋ ਗਏ ਹਨ। ਇਸ ਲਈ ਇਸ ਸੀਜ਼ਨ ’ਚ ਵੀ ਉਹ ਸ਼ੋਅ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ। ਹੁਣ ਖ਼ਬਰ ਇਹ ਹੈ ਕਿ ਪੰਕਜ ਤ੍ਰਿਪਾਠੀ ਨੂੰ ‘ਸਾਵਧਾਨ ਇੰਡੀਆ- ਕ੍ਰਿਮੀਨਲ ਡੀਕੋਡਡ’ ਦੇ ਕੁਝ ਖਾਸ ਐਪੀਸੋਡ ਦੀ ਮੇਜ਼ਬਾਨੀ ਕਰਨ ਲਈ ਸੰਪਰਕ ਕੀਤਾ ਗਿਆ ਹੈ।
ਸ਼ੋਅ ‘ਸਾਵਧਾਨ ਇੰਡੀਆ- ਕ੍ਰਿਮੀਨਲ ਡੀਕੋਡਡ’ ਦੇ ਸੈੱਟ ’ਤੇ ਮੌਜੂਦ ਸੂਤਰਾਂ ਮੁਤਾਬਕ, ‘‘ਹਿੰਦੀ ਸਨਿਮਾ ਜਗਤ ’ਚ ਆਪਣੀ ਅਦਾਕਾਰੀ ਲਈ ਮਸ਼ਹੂਰ ਅਭਨਿੇਤਾ ਪੰਕਜ ਤ੍ਰਿਪਾਠੀ ਦੇ ਹੁਨਰ ਨੂੰ ਦੇਖਦੇ ਹੋਏ ਚੈਨਲ ਨੇ ਉਨ੍ਹਾਂ ਨੂੰ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੌਂਪੀ ਹੈ। ਸ਼ੋਅ ਦੇ ਕੁਝ ਵਿਸ਼ੇਸ਼ ਸਨਸਨੀਖੇਜ਼ ਅਪਰਾਧਿਕ ਕੇਸਾਂ ਨਾਲ ਸਬੰਧਤ ਐਪੀਸੋਡਾਂ ਨੂੰ ਹੋਸਟ ਕਰਨ ਲਈ ਸੰਪਰਕ ਕੀਤਾ ਗਿਆ ਹੈ। ਇਹ ਐਪੀਸੋਡ ਕੁਝ ਦਿਲ ਦਹਿਲਾ ਦੇਣ ਵਾਲੀਆਂ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਨਾਟਕੀ ਰੂਪ ਦੇਣਗੇ, ਜੋ ਨਾ ਸਿਰਫ਼ ਦਰਸ਼ਕਾਂ ਨੂੰ ਸੁਚੇਤ ਰੱਖਣਗੇ ਬਲਕਿ ਉਨ੍ਹਾਂ ਨੂੰ ਅਪਰਾਧੀਆਂ ਦੀ ਮਾਨਸਿਕਤਾ ਨੂੰ ਸਮਝਣ ਦੇ ਯੋਗ ਬਣਾਉਣਗੇ।
ਅਦਾਕਾਰ ਪੰਕਜ ਤ੍ਰਿਪਾਠੀ ਨੇ ਭਾਰਤੀ ਸਨਿਮਾ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਸ ਨੇ ਕਈ ਮਸ਼ਹੂਰ ਫਿਲਮਾਂ ਵਿੱਚ ਆਪਣੀਆਂ ਅਹਿਮ ਭੂਮਿਕਾਵਾਂ ਨਾਲ ਨਾ ਸਿਰਫ਼ ਦਰਸ਼ਕਾਂ ਦਾ ਦਿਲ ਜਿੱਤਿਆ ਬਲਕਿ ਦਰਸ਼ਕਾਂ ਵਿੱਚ ਵੀ ਖਾਸ ਸਥਾਨ ਬਣਾਇਆ। ਉਸ ਨੇ ਓਟੀਟੀ ਪਲੈਟਫਾਰਮਾਂ ਅਤੇ ਫਿਲਮਾਂ ’ਤੇ ਕਈ ਗੰਭੀਰ ਮੁੱਦਿਆਂ ’ਤੇ ਕੰਮ ਕੀਤਾ।

Advertisement
Author Image

sanam grng

View all posts

Advertisement