ਛੋਟਾ ਪਰਦਾ
ਧਰਮਪਾਲ
ਪ੍ਰਿਯੰਕਾ ਚੋਪੜਾ ਤੋਂ ਪ੍ਰੇਰਿਤ ਅਨੂਸ਼ਕਾ
ਸਟਾਰ ਭਾਰਤ ’ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਮੇਰੀ ਸਾਸ ਭੂਤ ਹੈ’ ਨੇ ਦਰਸ਼ਕਾਂ ਨੂੰ ਕਹਾਣੀ ਅਤੇ ਕਲਾਕਾਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਜੋੜੀ ਰੱਖਿਆ ਹੈ। ਟੀਵੀ ਦੀ ਇਸ ਅਨੋਖੀ ਭੂਤਨੀ ਸੱਸ ਅਤੇ ਨੂੰਹ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੌਰਾ (ਕਾਜਲ ਚੌਹਾਨ ਦੁਆਰਾ ਨਿਭਾਈ ਗਈ) ਦੀ ਮਤਰੇਈ ਧੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੀ ਟਵਿੰਕਲ (ਅਨੁਸ਼ਕਾ ਸ਼੍ਰੀਵਾਸਤਵ) ਵੀ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾ ਰਹੀ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਤੋਂ ਅਦਾਕਾਰੀ ਦੀ ਪ੍ਰੇਰਣਾ ਲੈਣ ਵਾਲੀ ਅਨੂਸ਼ਕਾ ਨੇ ਆਪਣੇ ਅਤੇ ਪ੍ਰਿਅੰਕਾ ਦੇ ਜਮਸ਼ੇਦਪੁਰ ਕਨੈਕਸ਼ਨ ਬਾਰੇ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ ਹਨ।
ਆਪਣੀ ਅਦਾਕਾਰੀ ਦੀ ਪ੍ਰੇਰਨਾ ਬਾਰੇ ਗੱਲ ਕਰਦੇ ਹੋਏ, ਅਭਿਨੇਤਰੀ ਅਨੂਸ਼ਕਾ ਸ਼੍ਰੀਵਾਸਤਵ ਕਹਿੰਦੀ ਹੈ, ‘‘ਜਿਸ ਵਿਅਕਤੀ ਦੀ ਮੈਂ ਇੰਡਸਟਰੀ ਵਿੱਚ ਸੱਚਮੁੱਚ ਪ੍ਰਸ਼ੰਸਾ ਕਰਦੀ ਹਾਂ ਉਹ ਹੈ ਪ੍ਰਿਯੰਕਾ ਚੋਪੜਾ। ਮੈਨੂੰ ਉਹ ਬਹੁਤ ਪਸੰਦ ਹੈ ਕਿਉਂਕਿ ਉਹ ਜਮਸ਼ੇਦਪੁਰ ਤੋਂ ਹੈ ਅਤੇ ਮੈਂ ਬਿਹਾਰ ਤੋਂ ਹਾਂ। ਅੱਜ ਜਮਸ਼ੇਦਪੁਰ ਝਾਰਖੰਡ ਰਾਜ ਦੇ ਅਧੀਨ ਆਉਂਦਾ ਹੈ, ਪਰ ਪਹਿਲਾਂ ਇਹ ਬਿਹਾਰ ਵਿੱਚ ਹੀ ਸੀ। ਉਸ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਸਾਡਾ ਮਾਣ ਵਧਾਇਆ ਹੈ। ਮੈਂ ਅੱਜ ਵੀ ਉਸ ਦੇ ਸਾਰੇ ਇੰਟਰਵਿਊ ਦੇਖਦੀ ਹਾਂ, ਮੈਂ ਉਸ ਉੱਤੇ ਕਿਤਾਬਾਂ ਵੀ ਲਿਖੀਆਂ ਹਨ। ਕਿਉਂਕਿ ਉਹ ਕਾਫ਼ੀ ਸੰਘਰਸ਼ ਤੋਂ ਬਾਅਦ ਅੱਗੇ ਵਧੀ ਹੈ, ਮੈਨੂੰ ਉਸ ਦਾ ਸਫ਼ਰ ਪਸੰਦ ਹੈ ਅਤੇ ਮੈਂ ਉਸ ਨੂੰ ਬਹੁਤ ਪਸੰਦ ਕਰਦੀ ਹਾਂ। ਮੈਨੂੰ ਲੱਗਦਾ ਹੈ ਕਿ ਜੋ ਵੀ ਇੰਡਸਟਰੀ ਵਿੱਚ ਆਪਣਾ ਪਹਿਲਾ ਕਦਮ ਰੱਖਦਾ ਹੈ, ਉਹ ਇਹ ਸੋਚ ਰਿਹਾ ਹੋਵੇਗਾ ਕਿ ਉਸ ਦੀ ਜ਼ਿੰਦਗੀ ਪ੍ਰਿਯੰਕਾ ਚੋਪੜਾ ਜੋਨਸ ਵਰਗੀ ਹੋਣੀ ਚਾਹੀਦੀ ਹੈ।’’
ਨਿਮਿਸ਼ਾ ਬਣੀ ਗੁਜਰਾਤੀ ਮਾਸੀ
‘ਪਿਆਰ ਕਾ ਪਹਿਲਾ ਨਾਮ ਰਾਧਾ ਮੋਹਨ’, ‘ਤੇਰੀ ਮੇਰੀ ਇਕ ਜਿੰਦੜੀ’ ਅਤੇ ‘ਰੱਬ ਸੇ ਹੈ ਦੁਆ’ ਵਰਗੀਆਂ ਦਿਲਚਸਪ ਕਹਾਣੀਆਂ ਨਾਲ ਦੇਸ਼ ਭਰ ਦੇ ਦਰਸ਼ਕਾਂ ਨਾਲ ਜੁੜਨ ਤੋਂ ਬਾਅਦ ਜ਼ੀ ਟੀਵੀ ਨੇ ਇੱਕ ਵਾਰ ਫਿਰ ਸਟੂਡੀਓ ਐੱਲਐੱਸਡੀ ਪ੍ਰੋਡਕਸ਼ਨ ਨਾਲ ਸਾਂਝੇਦਾਰੀ ਵਿੱਚ ਬਿਲਕੁਲ ਨਵਾਂ ਸ਼ੋਅ ‘ਪਿਆਰ ਕਾ ਪਹਿਲਾ ਅਧਿਆਏ ਸ਼ਿਵ ਸ਼ਕਤੀ’ ਪੇਸ਼ ਕਰਨ ਲਈ ਹੱਥ ਮਿਲਾਇਆ ਹੈ। ਇਸ ਸ਼ੋਅ ’ਚ ਅਰਜੁਨ ਬਿਜਲਾਨੀ ਅਤੇ ਨਿੱਕੀ ਸ਼ਰਮਾ ਸ਼ਿਵ ਅਤੇ ਸ਼ਕਤੀ ਦੇ ਕਿਰਦਾਰ ਨਿਭਾਉਣਗੇ। ਸ਼ੋਅ ਦੇ ਪਹਿਲੇ ਪ੍ਰੋਮੋ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸ਼ੋਅ, ਇਸ ਦੀ ਕਹਾਣੀ ਅਤੇ ਕਿਰਦਾਰਾਂ ਵਿੱਚ ਵੱਧ ਰਹੀ ਦਿਲਚਸਪੀ ਦੇ ਨਾਲ, ਦਰਸ਼ਕ ਹੁਣ ਇਸ ਦੇ ਪ੍ਰੀਮੀਅਰ ਨੂੰ ਲੈ ਕੇ ਬਹੁਤ ਉਤਸੁਕ ਹੋ ਰਹੇ ਹਨ।
ਸ਼ੋਅ ਪ੍ਰਤੀ ਵਧ ਰਹੇ ਉਤਸ਼ਾਹ ਨੂੰ ਵਧਾਉਣ ਲਈ ਮਸ਼ਹੂਰ ਟੈਲੀਵਿਜ਼ਨ ਅਭਿਨੇਤਰੀ ਨਿਮਿਸ਼ਾ ਵਖਾਰੀਆ ਨੂੰ ਦਿਲਚਸਪ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਗਿਆ ਹੈ। ਉਹ ਮਨੋਰਮਾ ਦੇ ਬਿਲਕੁਲ ਨਵੇਂ ਅਤੇ ਜੋਸ਼ੀਲੇ ਅਵਤਾਰ ਵਿੱਚ ਦਿਖਾਈ ਦੇਵੇਗੀ ਜੋ ਪ੍ਰਮੁੱਖ ਔਰਤ ਸ਼ਕਤੀ ਦੀ ਮਾਸੀ ਹੈ। ਉਹ ਹਰ ਕਿਸੇ ’ਤੇ ਅਧਿਕਾਰ ਦਿਖਾਉਂਦੀ ਹੈ, ਬਹੁਤ ਲਾਪਰਵਾਹ ਸੁਭਾਅ ਦੀ ਹੈ ਅਤੇ ਬਿਨਾਂ ਝਿਜਕ ਕੁਝ ਵੀ ਬੋਲਦੀ ਹੈ। ਅਸਲ ਵਿੱਚ ਉਸ ਦੀ ਮੌਜੂਦਗੀ ਸ਼ੋਅ ਵਿੱਚ ਬਹੁਤ ਸਾਰੇ ਦਿਲਚਸਪ ਮੋੜ ਲਿਆਵੇਗੀ।
ਨਿਮਿਸ਼ਾ ਵਖਾਰੀਆ ਨੇ ਕਿਹਾ, “ਪਿਆਰ ਕਾ ਪਹਿਲਾ ਅਧਿਆਏ ਸ਼ਿਵ ਸ਼ਕਤੀ’ ਵਰਗੇ ਰੁਮਾਂਚਕ ਸ਼ੋਅ ਵਿੱਚ ਮਨੋਰਮਾ ਦੀ ਭੂਮਿਕਾ ਨੂੰ ਲੈ ਕੇ ਮੈਂ ਬਹੁਤ ਰੁਮਾਂਚਿਤ ਹਾਂ। ਇਹ ਬਹੁਤ ਹੀ ਦਿਲਚਸਪ ਗੁਜਰਾਤੀ ਕਿਰਦਾਰ ਹੈ ਜੋ ਸ਼ੋਅ ਵਿੱਚ ਕਈ ਮਜ਼ਾਕੀਆ ਪਲਾਂ ਨੂੰ ਲੈ ਕੇ ਆਵੇਗਾ। ਉਸ ਦਾ ਘਰ ਸਿਰਫ਼ ਉਹੀ ਚਲਾ ਰਿਹਾ ਹੈ... ਮਾਂ ਹੋਣ ਦੇ ਨਾਤੇ ਉਹ ਆਪਣੀ ਭਤੀਜੀ ਸ਼ਕਤੀ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਦੇਖਭਾਲ ਕਰਦੀ ਹੈ, ਕਿਉਂਕਿ ਸ਼ਕਤੀ ਦੀ ਜ਼ਿੰਮੇਵਾਰੀ ਉਸ ’ਤੇ ਲਗਾਈ ਗਈ ਸੀ। ਉਮੀਦ ਹੈ ਕਿ ਦਰਸ਼ਕ ਮੈਨੂੰ ਇਸ ਅਵਤਾਰ ਵਿੱਚ ਪਸੰਦ ਕਰਨਗੇ।’’
ਕਰਨਵੀਰ ਦਾ ਨਕਾਰਾਤਮਕ ਰੂਪ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਹਮ ਰਹੇਂ ਨਾ ਰਹੇਂ ਹਮ’ ਨੇ ਆਪਣੀ ਦਿਲਚਸਪ ਕਹਾਣੀ ਨਾਲ ਜਿੱਥੇ ਪਿਛਲੇ ਕੁਝ ਐਪੀਸੋਡਾਂ ਵਿੱਚ ਬਹੁਤ ਸਾਰੇ ਹੈਰਾਨੀਜਨਕ ਅਤੇ ਹੈਰਾਨ ਕਰਨ ਵਾਲੇ ਪਲ ਦੇਖੇ ਹਨ, ਉੱਥੇ ਦਰਸ਼ਕਾਂ ਨੂੰ ਮੋਹਿਤ ਵੀ ਕੀਤਾ ਹੈ। ਇਸ ਰੁਮਾਂਚਕ ਕਹਾਣੀ ਵਿੱਚ ਦਮਯੰਤੀ (ਕਿੱਟੂ ਗਿਡਵਾਨੀ) ਹੁਣ ਦਾਅਵਾ ਕਰਦੀ ਹੈ ਕਿ ਸਵਾਤੀਲੇਖਾ (ਪ੍ਰੇਰਨਾ ਵਨਵਾਰੀ) ਬਾਰੋਟ ਪਰਿਵਾਰ ਦੀ ਆਦਰਸ਼ ਨੂੰਹ ਬਣਨ ਦੀ ਹੱਕਦਾਰ ਹੈ ਅਤੇ ਉਸ ਨੂੰ ਆਪਣੇ ਦੂਜੇ ਪੁੱਤਰ ਰਾਘਵੇਂਦਰ (ਆਭਾਸ ਮਹਿਤਾ) ਨਾਲ ਵਿਆਹ ਕਰਨ ਲਈ ਮਨਾਉਂਦੀ ਹੈ। ਇਸ ਤੋਂ ਇਲਾਵਾ ਕਰਨਵੀਰ ਬੋਹਰਾ ਸਮਰ ਦਾ ਕਿਰਦਾਰ ਨਿਭਾ ਰਿਹਾ ਹੈ, ਰਾਘਵੇਂਦਰ ਦੀ ਦੋਸਤੀ ਰਾਹੀਂ ਉਹ ਮਹੱਲ ਦੇ ਗੇਟਾਂ ਦੇ ਅੰਦਰ ਘੁਸਪੈਠ ਕਰਨ ਵਿੱਚ ਕਾਮਯਾਬ ਹੋ ਗਿਆ ਹੈ ਅਤੇ ਉਸ ਦੇ ਮਨ ਵਿੱਚ ਇੱਕ ਮਾਸਟਰ ਪਲਾਨ ਹੈ, ਜੋ ਹੁਣ ਬਾਰੋਟ ਪਰਿਵਾਰ ਵਿੱਚ ਤਣਾਅ ਦਾ ਕਾਰਨ ਬਣ ਜਾਵੇਗਾ।
ਜਿੱਥੇ ਸਮਰ ਦੀ ਭੂਮਿਕਾ ਵਿੱਚ ਕਰਨਵੀਰ ਬੋਹਰਾ ਇਨ੍ਹਾਂ ਘਟਨਾਵਾਂ ਦਰਮਿਆਨ ਇੱਕ ਨਵਾਂ ਸਾਹਸ ਲੈ ਕੇ ਆਵੇਗਾ, ਉੱਥੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਉਹ ਕੌਣ ਹੈ ਅਤੇ ਅਜਿਹੀਆਂ ਰਹੱਸਮਈ ਹਰਕਤਾਂ ਪਿੱਛੇ ਉਸ ਦਾ ਅਸਲ ਮਨੋਰਥ ਕੀ ਹੈ?
ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਕਰਨਵੀਰ ਬੋਹਰਾ ਕਹਿੰਦਾ ਹੈ, ‘‘ਮੈਂ ਕਹਾਣੀ ਦੇ ਬਹੁਤ ਰੁਮਾਂਚਕ ਮੋੜਾਂ ਤੋਂ ਬਹੁਤ ਪ੍ਰਭਾਵਿਤ ਹਾਂ ਜੋ ਮੇਰਾ ਕਿਰਦਾਰ ਸਮਰ ਬਾਰੋਟ ਪਰਿਵਾਰ ਵਿੱਚ ਪੇਸ਼ ਕਰ ਰਹੀ ਹੈ। ਉਹ ਇੱਕ ਸ਼ਿਕਾਰੀ ਹੈ ਜੋ ਮੌਕੇ ’ਤੇ ਹਮਲਾ ਕਰਦਾ ਹੈ। ਇਹ ਕਿਰਦਾਰ ਸੱਚਮੁੱਚ ਵਿਲੱਖਣ ਹੈ। ਅਸਲ ਵਿੱਚ ਇਸ ਵਿਅਕਤੀ ਵਿੱਚ ਨਕਾਰਾਤਮਕਤਾ ਨਹੀਂ ਹੈ, ਪਰ ਹਾਲਾਤ ਮੇਰੇ ਕਿਰਦਾਰ ਨੂੰ ਬਦਲਾ ਲੈਣ ਲਈ ਮਜਬੂਰ ਕਰਦੇ ਹਨ। ਆਉਣ ਵਾਲੇ ਐਪੀਸੋਡਾਂ ਵਿੱਚ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਣਗੇ ਜੋ ਬਾਰੋਟ ਪਰਿਵਾਰ ਲਈ ਇੱਕ ਨਾਟਕੀ ਮੋੜ ਲੈ ਕੇ ਆਉਣਗੇ। ਰਾਣੀ ਮਾਂ ਅਤੇ ਉਸ ਦੇ ਪੁੱਤਰਾਂ ਸਮੇਤ ਸੁਰੀਲੀ ਦੀ ਜ਼ਿੰਦਗੀ ਨੂੰ ਵੀ ਹਿਲਾਉਣਾ ਯਕੀਨੀ ਹੈ! ਸਮਰ ਕੋਲ ਉਨ੍ਹਾਂ ਨੂੰ ਬਰਬਾਦ ਕਰਨ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ। ਹੁਣ ਤੱਕ ਮੈਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਮੇਰੀ ਨਕਾਰਾਤਮਕ ਭੂਮਿਕਾ ਦਰਸ਼ਕਾਂ ਨਾਲ ਬਹੁਤ ਜਲਦੀ ਜੁੜ ਜਾਂਦੀ ਹੈ ਅਤੇ ਉਹ ਇਸ ਨੂੰ ਮੇਰੀਆਂ ਪਿਛਲੀਆਂ ਭੂਮਿਕਾਵਾਂ ਨਾਲੋਂ ਵੀ ਵੱਧ ਪਿਆਰ ਕਰਦੇ ਹਨ। ਜਿਵੇਂ ਕਿਹਾ ਜਾਂਦਾ ਹੈ, ‘‘ਪਾਪ ਨੂੰ ਨਫ਼ਰਤ ਕਰੋ, ਪਾਪੀ ਨੂੰ ਨਹੀਂ!’’