For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

09:59 AM Sep 14, 2024 IST
ਛੋਟਾ ਪਰਦਾ
ਆਰੂਸ਼ੀ ਨਿਸ਼ੰਕ
Advertisement

ਧਰਮਪਾਲ

Advertisement

‘ਲਾਈਫ ਹਿਲ ਗਈ’ ਦੀ ਸਫਲਤਾ ਤੋਂ ਖ਼ੁਸ਼ ਹੋਈ ਆਰੂਸ਼ੀ

ਆਰੂਸ਼ੀ ਨਿਸ਼ੰਕ ਨੇ ਵੈੱਬ ਸੀਰੀਜ਼ ‘ਲਾਈਫ ਹਿੱਲ ਗਈ’ ਲਈ ਨਿਰਮਾਤਾ ਦੀ ਭੂਮਿਕਾ ਨਿਭਾਈ ਹੈ। ਵਰਤਮਾਨ ਸਮੇਂ ਡਿਜ਼ਨੀ+ਹੌਟਸਟਾਰ ’ਤੇ ਸਟ੍ਰੀਮਿੰਗ ਇਸ ਸ਼ੋਅ ਵਿੱਚ ਕੁਸ਼ਾ ਕਪਿਲਾ ਅਤੇ ਦਿਵਯੇਂਦੂ ਸ਼ਰਮਾ ਮੁੱਖ ਭੂਮਿਕਾਵਾਂ ਵਿੱਚ ਹਨ। ਆਰੂਸ਼ੀ ਨੇ ਕਿਹਾ ਕਿ ਉਸ ਨੂੰ ਸੀਰੀਜ਼ ਲਈ ਚੰਗਾ ਹੁੰਗਾਰਾ ਮਿਲਿਆ ਹੈ। ਉਸ ਨੇ ਇਸ ਨੂੰ ਲਾਭਦਾਇਕ ਅਨੁਭਵ ਦੱਸਿਆ ਹੈ।
ਉਸ ਨੇ ਕਿਹਾ, ‘‘ਇੱਕ ਨਿਰਮਾਤਾ ਦੇ ਤੌਰ ’ਤੇ ‘ਲਾਈਫ ਹਿੱਲ ਗਈ’ ਨੂੰ ਹੁੰਗਾਰਾ ਬਹੁਤ ਹੀ ਸਕਾਰਾਤਮਕ ਅਤੇ ਉਤਸ਼ਾਹਜਨਕ ਰਿਹਾ ਹੈ। ਸਾਡਾ ਟੀਚਾ ਸ਼ਾਂਤ ਪਹਾੜੀਆਂ ਦੀ ਖ਼ੂਬਸੂਰਤੀ ਨੂੰ ਜ਼ਿੰਦਗੀ ਵਿੱਚ ਤੁਹਾਡੀਆਂ ਸਕਰੀਨਾਂ ’ਤੇ ਲਿਆਉਣਾ ਸੀ। ਇਸ ਵਿੱਚ ਸ਼ਾਮਲ ਹਰ ਵਿਅਕਤੀ ਦੀ ਸਖ਼ਤ ਮਿਹਨਤ ਨੂੰ ਅਜਿਹੇ ਸ਼ਕਤੀਸ਼ਾਲੀ ਤਰੀਕੇ ਨਾਲ ਦੇਖਣਾ ਫ਼ਲਦਾਇਕ ਸੀ। ਅਸੀਂ ਬਹੁਤ ਖ਼ੁਸ਼ ਹਾਂ ਕਿ ਸ਼ੋਅ ਨੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।’’
ਇਸ ਸੀਰੀਜ਼ ਦੀ ਸ਼ੂਟਿੰਗ ਮੁੱਖ ਤੌਰ ’ਤੇ ਉੱਤਰਾਖੰਡ ਦੇ ਨੈਨੀਤਾਲ ਅਤੇ ਰਾਣੀਖੇਤ ’ਚ ਕੀਤੀ ਗਈ ਸੀ। ਉਸ ਨੇ ਕਿਹਾ ਕਿ ਉਹ ਉੱਤਰਾਖੰਡ ਦੇ ਖ਼ੂਬਸੂਰਤ ਨਜ਼ਾਰੇ ਜਾਂ ਅਣਦੇਖੀ ਹੋਈ ਸੁੰਦਰਤਾ ਨੂੰ ਦਿਖਾਉਣਾ ਚਾਹੁੰਦੀ ਸੀ। ਉਸ ਨੇ ਕਿਹਾ, ‘‘ਇਨ੍ਹਾਂ ਸਥਾਨਾਂ ਦੇ ਅਸਲ ਸੁਹਜ ਨੇ ਸ਼ੋਅ ਦੇ ਸਮੁੱਚੇ ਤਜਰਬੇ ਅਤੇ ਪ੍ਰਸੰਗਿਕਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।’’
ਆਰੂਸ਼ੀ ਲਈ ‘ਲਾਈਫ ਹਿਲ ਗਈ’ ਦਾ ਸਭ ਤੋਂ ਸੰਤੁਸ਼ਟੀਜਨਕ ਪਹਿਲੂ ਦਰਸ਼ਕਾਂ ਨਾਲ ਜੁੜਨਾ ਹੈ। ਉਸ ਨੇ ਕਿਹਾ, ‘‘ਇਹ ਦੇਖਣਾ ਬਹੁਤ ਹੀ ਪਿਆਰਾ ਰਿਹਾ ਹੈ ਕਿ ਕਿਵੇਂ ਦਰਸ਼ਕਾਂ ਨੇ ਪਾਤਰਾਂ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਗਲੇ ਲਗਾਇਆ ਹੈ। ਇਸ ਲੜੀ ਵਿੱਚ ਜੋ ਸੱਚੇ ਹਾਸੇ, ਦਿਲ ਨੂੰ ਟੁੰਬਣ ਵਾਲੇ ਸੰਦੇਸ਼ ਅਤੇ ਦਿਲਚਸਪ ਚਰਚਾਵਾਂ ਹਨ, ਉਹ ਸੱਚਮੁੱਚ ਸ਼ਾਨਦਾਰ ਹਨ।’’
ਉਸ ਨੇ ਅੱਗੇ ਕਿਹਾ, ‘‘ਇਹ ਜਾਣਨਾ ਕਿ ‘ਲਾਈਫ ਹਿੱਲ ਗਈ’ ਨੇ ਨਾ ਸਿਰਫ਼ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ ਬਲਕਿ ਇੰਨੇ ਸਾਰੇ ਲੋਕਾਂ ਨਾਲ ਨਿੱਜੀ ਸੰਪਰਕ ਵੀ ਬਣਾਇਆ ਹੈ। ਮੈਂ ਮਹਿਸੂਸ ਕਰਦੀ ਹਾਂ ਕਿ ਸ਼ੋਅ ਬਣਾਉਣ ਦਾ ਉਦੇਸ਼ ਅਸਲ ਵਿੱਚ ਪ੍ਰਾਪਤ ਹੋ ਗਿਆ ਹੈ।’’
ਸੀਰੀਜ਼ ਦੀ ਨਿਰਮਾਤਾ ਦੇ ਤੌਰ ’ਤੇ ਆਰੂਸ਼ੀ ਉਸ ਨੂੰ ਮਿਲੇ ਹੁੰਗਾਰੇ ਤੋਂ ਬਹੁਤ ਖ਼ੁਸ਼ ਹੈ। ਉਸ ਨੇ ਕਿਹਾ, ‘‘ਸਕਾਰਾਤਮਕ ਪ੍ਰਤੀਕਿਰਿਆਵਾਂ ਇਸ ਪ੍ਰਾਜੈਕਟ ਵਿੱਚ ਸ਼ਾਮਲ ਹਰ ਵਿਅਕਤੀ ਦੁਆਰਾ ਕੀਤੀ ਗਈ ਸਖ਼ਤ ਮਿਹਨਤ ਅਤੇ ਸਮਰਪਣ ਦਾ ਇੱਕ ਸ਼ਾਨਦਾਰ ਪ੍ਰਮਾਣ ਹਨ। ਇਹ ਦੇਖ ਕੇ ਬਹੁਤ ਤਸੱਲੀ ਹੁੰਦੀ ਹੈ ਕਿ ਸਾਡੇ ਯਤਨਾਂ ਨੂੰ ਦਰਸ਼ਕਾਂ ਦੁਆਰਾ ਇੰਨਾ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਸਾਨੂੰ ਭਵਿੱਖ ਲਈ ਬਹੁਤ ਵਿਸ਼ਵਾਸ ਦਿਵਾਉਂਦਾ ਹੈ। ਭਵਿੱਖ ਵਿੱਚ ਅਜਿਹੇ ਯਤਨ ਜਾਰੀ ਰੱਖਣ ਲਈ ਪ੍ਰੇਰਿਤ ਕਰਦਾ ਹੈ।’’

Advertisement

ਇੰਜੀਨੀਅਰ ਤੋਂ ਅਦਾਕਾਰ ਬਣਿਆ ਅਭਿਸ਼ੇਕ ਸ਼ਰਮਾ

ਅਭਿਸ਼ੇਕ ਸ਼ਰਮਾ

ਜ਼ੀ ਟੀਵੀ ਦੇ ਆਗਾਮੀ ਸ਼ੋਅ ‘ਵਸੁਧਾ’ ਦੋ ਔਰਤਾਂ ਦੇ ਵਿਚਕਾਰ ਇੱਕ ਅਸਾਵੇਂ ਰਿਸ਼ਤੇ ਦੀ ਕਹਾਣੀ ਹੈ ਜਿਨ੍ਹਾਂ ਦੀ ਦੁਨੀਆ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਹੈ। ਨਾ ਤਾਂ ਉਨ੍ਹਾਂ ਦੇ ਵਿਚਾਰ, ਨਾ ਉਨ੍ਹਾਂ ਦਾ ਸੁਭਾਅ, ਨਾ ਹੀ ਉਨ੍ਹਾਂ ਦਾ ਸਮਾਜਿਕ ਅਤੇ ਆਰਥਿਕ ਪਿਛੋਕੜ ਮੇਲ ਖਾਂਦਾ ਹੈ। ਪ੍ਰਿਆ ਠਾਕੁਰ ਅਤੇ ਨੌਸ਼ੀਨ ਅਲੀ ਸਰਦਾਰ ਸ਼ੋਅ ਵਿੱਚ ਕ੍ਰਮਵਾਰ ਵਸੁਧਾ ਅਤੇ ਚੰਦਰਿਕਾ ਦੀਆਂ ਭੂਮਿਕਾਵਾਂ ਨਿਭਾਉਣਗੀਆਂ। ਅਦਾਕਾਰ ਅਭਿਸ਼ੇਕ ਸ਼ਰਮਾ ਚੰਦਰਿਕਾ ਦੇ ਪੁੱਤਰ ਦੇਵਾਂਸ਼ ਦੀ ਭੂਮਿਕਾ ਨਿਭਾਉਂਦਾ ਹੋਇਆ ਨਜ਼ਰ ਆਵੇਗਾ।
ਦਿਲਚਸਪ ਗੱਲ ਇਹ ਹੈ ਕਿ ਇਸ ਭੂਮਿਕਾ ਨੂੰ ਨਿਭਾਉਣ ਜਾ ਰਿਹਾ ਅਭਿਸ਼ੇਕ ਸ਼ਰਮਾ ਅਸਲ ਵਿੱਚ ਅਦਾਕਾਰੀ ਦੀ ਚਮਕਦਾਰ ਦੁਨੀਆ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੁੰਦਾ ਸੀ। ਉਸ ਨੇ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਫਿਰ ਅਦਾਕਾਰੀ ਦੇ ਆਪਣੇ ਜਨੂੰਨ ਦਾ ਪਿੱਛਾ ਕਰਨ ਤੋਂ ਪਹਿਲਾਂ ਆਪਣੀ ਐੱਮਬੀਏ ਪੂਰੀ ਕੀਤੀ।
ਅਭਿਸ਼ੇਕ ਸ਼ਰਮਾ ਕਹਿੰਦਾ ਹੈ, “ਮੈਂ ਬੀਟੈੱਕ ਅਤੇ ਐੱਮਬੀਏ ਆਪਣੀ ਦਿਲਚਸਪੀ ਕਾਰਨ ਕੀਤਾ, ਨਾ ਕਿ ਕਿਸੇ ਦਬਾਅ ਕਾਰਨ। ਜਦੋਂ ਮੈਂ ਆਪਣੀ ਐੱਮਬੀਏ ਲਈ ਪੁਣੇ ਗਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਅਦਾਕਾਰੀ ਲਈ ਵੀ ਕੁਝ ਸਮਾਂ ਕੱਢ ਸਕਦਾ ਹਾਂ। ਕਾਲਜ ਤੋਂ ਬਾਅਦ, ਮੈਂ ਪੁਣੇ ਵਿੱਚ ਇੱਕ ਥੀਏਟਰ ਗਰੁੱਪ ਵਿੱਚ ਸ਼ਾਮਲ ਹੋ ਗਿਆ, ਜਿੱਥੇ ਮੈਂ ਇਹ ਕਲਾ ਸਿੱਖੀ। ਹੌਲੀ-ਹੌਲੀ ਮੈਂ ਠੀਕ ਅਦਾਕਾਰੀ ਕਰਨ ਲੱਗਾ ਅਤੇ ਕੰਮ ਮਿਲਣ ਲੱਗਾ। ਬਸ, ਉੱਥੋਂ ਹੀ ਅਗਲੀ ਕਹਾਣੀ ਸ਼ੁਰੂ ਹੋਈ। ਹਰ ਕਦਮ ਜੋ ਮੈਂ ਚੁੱਕਿਆ, ਚਾਹੇ ਉਹ ਇੰਜੀਨੀਅਰਿੰਗ ਹੋਵੇ, ਪ੍ਰਬੰਧਨ ਹੋਵੇ ਜਾਂ ਥੀਏਟਰ, ਮੈਨੂੰ ਇਨ੍ਹਾਂ ਨੇ ਆਪਣੇ ਬਾਰੇ ਅਤੇ ਆਪਣੀਆਂ ਇੱਛਾਵਾਂ ਬਾਰੇ ਕੁਝ ਖ਼ਾਸ ਸਿਖਾਇਆ। ਜਲਦੀ ਹੀ ਮੈਨੂੰ ਅਦਾਕਾਰੀ ਲਈ ਆਪਣੇ ਪਿਆਰ ਦਾ ਅਹਿਸਾਸ ਵੀ ਹੋ ਗਿਆ ਕਿਉਂਕਿ ਮੈਨੂੰ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਅਤੇ ਲੰਬੇ ਸਮੇਂ ਤੱਕ ਉਨ੍ਹਾਂ ਦੇ ਦਿਲਾਂ ’ਤੇ ਪ੍ਰਭਾਵ ਛੱਡਣਾ ਪਸੰਦ ਹੈ।’’

ਸ਼ੁਭਾਂਗੀ ਅਤਰੇ: ਸਾਨੂੰ ਹਰ ਰੋਜ਼ ਖ਼ੁਦ ਨੂੰ ਨਵਾਂ ਰੂਪ ਦੇਣ ਦੀ ਲੋੜ

ਸ਼ੁਭਾਂਗੀ ਅਤਰੇ

ਅਭਿਨੇਤਰੀ ਸ਼ੁਭਾਂਗੀ ਅਤਰੇ ਐਂਡਟੀਵੀ ਦੇ ਸ਼ੋਅ ‘ਭਾਬੀਜੀ ਘਰ ਪਰ ਹੈਂ’ ਵਿੱਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਤੇ ਪਛਾਣੀ ਜਾਂਦੀ ਹੈ। ਉਸ ਨੇ ਟੀਵੀ ਉਦਯੋਗ ਵਿੱਚ ਸਫਲਤਾ ਬਰਕਰਾਰ ਰੱਖਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹ ਮੰਨਦੀ ਹੈ ਕਿ ਟੀਵੀ ਤੁਰੰਤ ਪ੍ਰਸਿੱਧੀ ਦਿਵਾਉਂਦਾ ਹੈ ਕਿਉਂਕਿ ਅਦਾਕਾਰ ਲੋਕਾਂ ਦੇ ਰੁਟੀਨ ਅਤੇ ਘਰਾਂ ਦਾ ਹਿੱਸਾ ਬਣ ਜਾਂਦੇ ਹਨ, ਪਰ ਇਹ ਇੰਨਾ ਆਸਾਨ ਨਹੀਂ ਹੈ।
ਉਹ ਕਹਿੰਦੀ ਹੈ, ‘‘ਇਹ ਸਿਰਫ਼ ਇੱਕ ਜਾਂ ਦੋ ਸ਼ੋਅ ਕਰਨ ਬਾਰੇ ਨਹੀਂ ਹੈ; ਇਹ ਮਨੋਰੰਜਨ ਉਦਯੋਗ ਵਿੱਚ ਇੱਕ ਨਿਰੰਤਰ ਸੰਘਰਸ਼ ਹੈ। ਹਰ ਦਿਨ, ਸਾਨੂੰ ਆਪਣੇ ਆਪ ਨੂੰ ਖੋਜਣ, ਮੁੜ ਨਵਾਂ ਰੂਪ ਦੇਣ ਅਤੇ ਪ੍ਰਯੋਗ ਕਰਨ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਹਰ ਸ਼ੋਅ ਵਿੱਚ ਇੱਕੋ ਜਿਹਾ ਨਹੀਂ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਭ ਕਰਨਾ ਪਵੇਗਾ। ਜੇਕਰ ਤੁਸੀਂ ਚੀਜ਼ਾਂ ਇੱਕੋਂ ਤਰ੍ਹਾਂ ਕਰਦੇ ਰਹੋਗੇ ਤਾਂ ਤੁਹਾਡਾ ਕੰਮ ਕਰਨਾ, ਬੋਲਣਾ ਅਤੇ ਉਸੇ ਤਰ੍ਹਾਂ ਦਾ ਵਿਵਹਾਰ ਕਰਨਾ, ਇਹ ਸਭ ਇਕਸਾਰ ਹੋ ਜਾਂਦਾ ਹੈ। ਇਸ ਲਈ ਪ੍ਰਯੋਗ ਕਰਨਾ ਅਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੀ ਟੀਵੀ ਉਦਯੋਗ ਵਿੱਚ ਸਫਲਤਾ ਨੂੰ ਬਰਕਰਾਰ ਰੱਖਣਾ ਮੁਸ਼ਕਿਲ ਹੈ, ਸ਼ੁਭਾਂਗੀ ਇਸ ਗੱਲ ਨਾਲ ਸਹਿਮਤ ਹੈ। ਉਹ ਕਹਿੰਦੀ ਹੈ, ‘‘ਇਹ ਸਿਰਫ਼ ਅਦਾਕਾਰੀ ਬਾਰੇ ਨਹੀਂ ਹੈ; ਇਹ ਇੱਕ ਬ੍ਰਾਂਡ ਹੋਣ, ਤੁਹਾਡੇ ਜਨਤਕ ਅਕਸ ਨੂੰ ਸੰਭਾਲਣ ਅਤੇ ਤੁਹਾਡੇ ਦਰਸ਼ਕਾਂ ਨਾਲ ਜੁੜੇ ਰਹਿਣ ਬਾਰੇ ਹੈ। ਇਹ ਕਦੇ-ਕਦਾਈਂ ਭਾਰੀ ਹੋ ਸਕਦਾ ਹੈ, ਪਰ ਲੋਕਾਂ ਦੇ ਜੀਵਨ ਵਿੱਚ ਖ਼ੁਸ਼ੀ ਲਿਆਉਣ ਦੀ ਖ਼ੁਸ਼ੀ ਮੈਨੂੰ ਅੱਗੇ ਵਧਣ ਵਿੱਚ ਮਦਦ ਕਰਦੀ ਹੈ।’’
ਸ਼ੁਭਾਂਗੀ ਇਹ ਵੀ ਮੰਨਦੀ ਹੈ ਕਿ ਟੀਵੀ ਅਕਸਰ ਇੱਕ ਪੈਟਰਨ ਦੀ ਪਾਲਣਾ ਕਰਦਾ ਹੈ ਜਿੱਥੇ ਇੱਕ ਅਦਾਕਾਰ ਦਾ ਸਕਰੀਨ ਸਮਾਂ ਅਤੇ ਭੂਮਿਕਾਵਾਂ ਉਨ੍ਹਾਂ ਦੇ ਕਰੀਅਰ ਵਿੱਚ ਵਧਣ ਦੇ ਨਾਲ ਘਟ ਸਕਦੀਆਂ ਹਨ। ਉਹ ਕਹਿੰਦੀ ਹੈ, ‘‘ਅਸੀਂ ਮੁੱਖ ਭੂਮਿਕਾਵਾਂ ਨਿਭਾਉਣਾ ਸ਼ੁਰੂ ਕਰਦੇ ਹਾਂ, ਫਿਰ ਸਹਾਇਕ ਭੂਮਿਕਾਵਾਂ ਵੱਲ ਵਧਦੇ ਹਾਂ ਅਤੇ ਅੰਤ ਵਿੱਚ ਚਰਿੱਤਰ ਅਭਿਨੇਤਾ ਬਣ ਜਾਂਦੇ ਹਾਂ। ਹਾਲਾਂਕਿ, ਮੇਰਾ ਮੰਨਣਾ ਹੈ ਕਿ ਪ੍ਰਤਿਭਾਸ਼ਾਲੀ ਅਭਿਨੇਤਾ ਇਸ ਰੁਝਾਨ ਨੂੰ ਤੋੜ ਸਕਦੇ ਹਨ। ਇਹ ਸਭ ਸਹੀ ਭੂਮਿਕਾਵਾਂ ਦੀ ਚੋਣ ਕਰਨ ਬਾਰੇ ਹੈ। ਜੋਖਮ ਲੈਣਾ ਅਤੇ ਆਪਣੇ ਜਨੂੰਨ ਪ੍ਰਤੀ ਸੱਚੇ ਰਹਿਣਾ ਹੀ ਤੁਹਾਨੂੰ ਅਲੱਗ ਪਛਾਣ ਦਿਵਾਉਂਦਾ ਹੈ।’’
ਜਦੋਂ ਉਸ ਨੂੰ ਕਿਸੇ ਅਜਿਹੇ ਟੀਵੀ ਕਿਰਦਾਰ ਬਾਰੇ ਪੁੱਛਿਆ ਗਿਆ ਜਿਸ ਨੇ ਉਸ ’ਤੇ ਪ੍ਰਭਾਵ ਛੱਡਿਆ ਹੈ ਤਾਂ ਸ਼ੁਭਾਂਗੀ ਨੇ ਸ਼ੋਅ ‘ਬਾਲਿਕਾ ਵਧੂ’ ਵਿੱਚ ਸੁਰੇਖਾ ਸਿੱਖਰੀ ਦੇ ਕਿਰਦਾਰ ਦਾ ਜ਼ਿਕਰ ਕੀਤਾ। ਉਸ ਨੇ ਕਿਹਾ, ‘‘ਇੱਕ ਕਿਰਦਾਰ ਜਿਸ ਨੇ ਮੇਰੇ ’ਤੇ ਅਮਿੱਟ ਛਾਪ ਛੱਡੀ ਹੈ, ਉਹ ਹੈ ‘ਬਾਲਿਕਾ ਵਧੂ’ ਸ਼ੋਅ ਵਿੱਚ ਸੁਰੇਖਾ ਸਿੱਖਰੀ ਦਾ ਕਿਰਦਾਰ। ਮੈਂ ਸੁਰੇਖਾ ਜੀ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ। ਮੈਂ ‘ਬਾਲਿਕਾ ਵਧੂ’ ਵਿੱਚ ਉਨ੍ਹਾਂ ਦੇ ਦ੍ਰਿਸ਼ ਅਣਗਿਣਤ ਵਾਰ ਦੇਖੇ ਸਨ ਅਤੇ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਸੀ।’’
ਉਹ ਅੱਗੇ ਕਹਿੰਦੀ ਹੈ, “ਜੇਕਰ ਮੈਂ ਕੋਈ ਕਿਰਦਾਰ ਨਿਭਾ ਸਕਦੀ ਹਾਂ ਤਾਂ ਉਹ ‘ਫਰੈਂਡਜ਼’ ਦੀ ਰੇਚਲ ਗ੍ਰੀਨ ਹੋਵੇਗੀ। ਮੈਨੂੰ ਉਸ ਦੀ ਬੁੱਧੀ, ਆਤਮਵਿਸ਼ਵਾਸ ਅਤੇ ਸੰਵੇਦਨਸ਼ੀਲਤਾ ਪਸੰਦ ਹੈ। ਉਹ ਚੰਗੀ ਤਰ੍ਹਾਂ ਵਿਕਸਤ ਅਤੇ ਪ੍ਰਤੀਕਮਈ ਪਾਤਰ ਹੈ ਜਿਸ ਨੂੰ ਨਿਭਾਉਣਾ ਚੁਣੌਤੀ ਹੋਵੇਗਾ। ਇੱਕ ਵਿਗੜੀ ਹੋਈ ਅਮੀਰ ਕੁੜੀ ਤੋਂ ਇੱਕ ਮਜ਼ਬੂਤ, ਸੁਤੰਤਰ ਔਰਤ ਤੱਕ ਰੇਚਲ ਦਾ ਸਫ਼ਰ ਪ੍ਰੇਰਨਾਦਾਇਕ ਹੈ। ਮੈਨੂੰ ਲੱਗਦਾ ਹੈ ਕਿ ਮੈਂ ਇਸ ਭੂਮਿਕਾ ਲਈ ਇੱਕ ਵਿਲੱਖਣ ਦ੍ਰਿਸ਼ਟੀਕੋਣ ਲਿਆ ਸਕਦੀ ਹਾਂ।’’

ਅਮਿਤਾਭ ਬੱਚਨ ਦੀ ਅਭੁੱਲ ਯਾਦ

ਅਮਿਤਾਭ ਬੱਚਨ

ਅਮਿਤਾਭ ਬੱਚਨ ਨੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਪ੍ਰਸਿੱਧ ਰਿਐਲਿਟੀ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਦੇ ਸੀਜ਼ਨ 16 ਵਿੱਚ ਮਾਈਕਲ ਜੈਕਸਨ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਬੜੇ ਪਿਆਰ ਨਾਲ ਯਾਦ ਕੀਤਾ। ਉਸ ਨੇ ਕਿਹਾ, ‘‘ਮੈਂ ਨਿਊਯਾਰਕ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਇਸ ਦੌਰਾਨ ਮਾਈਕਲ ਜੈਕਸਨ ਗ਼ਲਤੀ ਨਾਲ ਮੇਰੇ ਕਮਰੇ ਵਿੱਚ ਆ ਗਿਆ। ਮੈਂ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਸ ਨੇ ਮੈਨੂੰ ਪੁੱਛਿਆ ਕਿ ਕੀ ਇਹ ਤੁਹਾਡਾ ਕਮਰਾ ਹੈ ਤਾਂ ਮੈਂ ਪੁਸ਼ਟੀ ਕੀਤੀ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਹ ਗ਼ਲਤ ਕਮਰੇ ਵਿੱਚ ਆ ਗਿਆ ਹੈ। ਉਸ ਨੇ ਬਾਅਦ ਵਿੱਚ ਕਿਸੇ ਨੂੰ ਉਸ ਵਿਅਕਤੀ ਨਾਲ ਸੰਪਰਕ ਕਰਨ ਲਈ ਭੇਜਿਆ ਜਿਸ ਦੇ ਕਮਰੇ ਵਿੱਚ ਉਹ ਗ਼ਲਤੀ ਨਾਲ ਚਲੇ ਗਿਆ ਸੀ। ਅਖ਼ੀਰ ਸਾਨੂੰ ਬੈਠ ਕੇ ਗੱਲਾਂ ਕਰਨ ਦਾ ਮੌਕਾ ਮਿਲਿਆ। ਆਪਣੀ ਬੇਅੰਤ ਪ੍ਰਸਿੱਧੀ ਦੇ ਬਾਵਜੂਦ ਉਹ ਬਹੁਤ ਹੀ ਨਿਮਰ ਸੀ। ਇਸ ਤਰ੍ਹਾਂ ਅਸੀਂ ਪਹਿਲੀ ਵਾਰ ਮਿਲੇ ਸੀ।’’
ਬੱਚਨ ਨੇ ਅੱਗੇ ਕਿਹਾ, ‘‘ਇੱਕ ਹੋਰ ਮੌਕੇ ’ਤੇ ਮਾਈਕਲ ਜੈਕਸਨ ਦਾ ਅਮਰੀਕਾ ਵਿੱਚ ਇੱਕ ਸ਼ੋਅ ਸੀ। ਨਿਊਯਾਰਕ ਤੋਂ ਉਸ ਸਥਾਨ ਤੱਕ ਪਹੁੰਚਣਾ ਇੱਕ ਸੰਘਰਸ਼ ਹੀ ਸੀ। ਜਦੋਂ ਅਸੀਂ ਹੋਟਲ ਪਹੁੰਚੇ ਤਾਂ ਸਾਨੂੰ ਦੱਸਿਆ ਗਿਆ ਕਿ ਉੱਥੇ ਕਮਰੇ ਨਹੀਂ ਹਨ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ, ਪਰ ਉਨ੍ਹਾਂ ਨੇ ਕਿਹਾ ਕਿ ਸਾਰੇ 350 ਕਮਰੇ ਮਾਈਕਲ ਜੈਕਸਨ ਅਤੇ ਉਸ ਦੀ ਟੀਮ ਲਈ ਬੁੱਕ ਕੀਤੇ ਗਏ ਸਨ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਸਟੇਡੀਅਮ ਦੇ ਪਿਛਲੇ ਪਾਸੇ ਇੱਕ ਸੀਟ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ। ਇਸ ਤਰ੍ਹਾਂ ਅਸੀਂ ਉਸ ਦਾ ਸ਼ੋਅ ਦੇਖਣ ਦੇ ਯੋਗ ਹੋਏ। ਉਹ ਇੱਕ ਅਸਾਧਾਰਨ ਕਲਾਕਾਰ ਸੀ; ਉਸ ਦਾ ਗਾਉਣਾ ਅਤੇ ਨੱਚਣਾ ਅਦਭੁੱਤ ਸੀ। ਉਸ ਸਟੇਜ ’ਤੇ ਊਰਜਾ ਦੀ ਭਰਮਾਰ ਸੀ, ਤਾੜੀਆਂ ਗੂੰਜ ਰਹੀਆਂ ਸਨ ਅਤੇ ਕੁਲ ਮਿਲਾ ਕੇ ਇਹ ਜਾਦੂਈ ਮਾਹੌਲ ਸੀ।’’

Advertisement
Author Image

joginder kumar

View all posts

Advertisement