For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:52 AM Jul 13, 2024 IST
ਛੋਟਾ ਪਰਦਾ
ਗੁੰਜਨ ਸੈਣੀ
Advertisement

ਧਰਮਪਾਲ

Advertisement

ਗੁੰਜਨ ਸੈਣੀ ਦੀ ਸਫਲਤਾ ਦਾ ਰਾਜ਼

ਕਵਿੱਤਰੀ, ਗੀਤਕਾਰ ਅਤੇ ਅਭਿਨੇਤਰੀ ਗੁੰਜਨ ਸੈਣੀ ਬਹੁਪੱਖੀ ਇਨਸਾਨ ਹੈ। ਉਸ ਨੇ ‘ਫਿਲਟਰਕਾਪੀ’ ਵਿੱਚ ਕਾਸਟਿੰਗ ਐਸੋਸੀਏਟ ਅਤੇ ਇਨ-ਹਾਊਸ ਅਦਾਕਾਰਾ ਵਜੋਂ ਕੰਮ ਕੀਤਾ ਹੈ ਅਤੇ ਐਮਾਜ਼ੋਨ ਮਿੰਨੀ ਟੀਵੀ ’ਤੇ ਸੀਰੀਜ਼ ‘ਗੁਟਰ ਗੁੰ’ ਦਾ ਹਿੱਸਾ ਵੀ ਰਹੀ ਹੈ। ਗੁੰਜਨ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਸ਼ੇਅਰ ਕਰਨ ਲਈ ਵੀ ਜਾਣੀ ਜਾਂਦੀ ਹੈ।
ਉਸ ਨੇ ਦੱਸਿਆ, ‘‘ਹਾਲ ਹੀ ਵਿੱਚ ਮੈਂ ਮੱਧ-ਸ਼੍ਰੇਣੀ ਦੇ ਬੱਚਿਆਂ ਬਾਰੇ ਲਿਖਿਆ ਅਤੇ ਇਸ ਨੂੰ 4 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ। ਤੁਹਾਨੂੰ ਇਸ ਬਾਰੇ ਬਹੁਤ ਰਣਨੀਤਕ ਹੋਣਾ ਚਾਹੀਦਾ ਹੈ ਕਿ ਕੀ ਸਬੰਧਤ ਹੈ। ਮੈਂ ਟੀ-20 ਵਿਸ਼ਵ ਕੱਪ ਬਾਰੇ ਇੱਕ ਰੀਲ ਵੀ ਪੋਸਟ ਕੀਤੀ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਗਿਆ ਸੀ।
‘ਧੰਨਵਾਦ’ ਉਸ ਦੀ ਸਭ ਤੋਂ ਵਾਇਰਲ ਸਮੱਗਰੀ ਵਿੱਚੋਂ ਇੱਕ ਹੈ। ਇਸ ਬਾਰੇ ਗੱਲ ਕਰਦੇ ਹੋਏ, ਉਹ ਕਹਿੰਦੀ ਹੈ, ‘‘ਧੰਨਵਾਦ’ 25-26 ਮਿਲੀਅਨ ਵਿਊਜ਼ ਅਤੇ 1 ਮਿਲੀਅਨ ਸ਼ੇਅਰਜ਼ ਨੂੰ ਪਾਰ ਕਰ ਗਿਆ ਹੈ ਜੋ ਕਿ ਮੇਰੇ ਪੇਜ ਲਈ ਬਹੁਤ ਵੱਡੀ ਗੱਲ ਹੈ। ਮੇਰਾ ਮੰਨਣਾ ਹੈ ਕਿ ਸ਼ੁਕਰਗੁਜ਼ਾਰ ਹੋਣਾ ਸਭ ਕੁਝ ਹੈ, ਅਤੇ ਇਹ ਤੁਹਾਡੀ ਜ਼ਿੰਦਗੀ ਵਿੱਚ ਹੋਰ ਬਹੁਤ ਕੁਝ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।”
ਉਸ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਉਸ ਵਰਗੇ ਕਲਾਕਾਰਾਂ ਲਈ ਵਧੀਆ ਪਲੈਟਫਾਰਮ ਹੈ। ‘‘ਇੰਸਟਾਗ੍ਰਾਮ ਨੇ ਮੈਨੂੰ ਬਹੁਤ ਪਛਾਣ ਦਿੱਤੀ ਹੈ। ਮੇਰੇ ਸ਼ੋਅ ’ਤੇ ਆਉਣ ਵਾਲੇ ਲੋਕ ਆਮ ਤੌਰ ’ਤੇ ਮੇਰੇ ਫੋਲੋਅਰਜ਼ ਹੁੰਦੇ ਹਨ ਜੋ ਲੰਬੇ ਸਮੇਂ ਤੋਂ ਮੇਰੇ ਨਾਲ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਸਹੀ ਤਰੀਕੇ ਨਾਲ ਵਰਤੋਂ ਕਰਦੇ ਹੋ ਤਾਂ ਇਹ ਇੱਕ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਇਸ ਨੇ ਮੇਰੀ ਬਹੁਤ ਮਦਦ ਕੀਤੀ ਹੈ ਅਤੇ ਮੈਂ ਆਪਣੇ ਸਾਥੀ ਨੂੰ ਇੰਸਟਾਗ੍ਰਾਮ ਰਾਹੀਂ ਮਿਲੀ ਹਾਂ।’’
ਉਹ ਕਹਿੰਦੀ ਹੈ ਕਿ ਸੋਸ਼ਲ ਮੀਡੀਆ ਲਈ ਸਮੱਗਰੀ ਲਿਖਣਾ ਚੁਣੌਤੀਪੂਰਨ ਹੋ ਸਕਦਾ ਹੈ। ‘‘ਸਬੰਧਿਤ ਅਤੇ ਵਿਲੱਖਣ ਹੋਣਾ ਇੱਕ ਚੁਣੌਤੀ ਹੈ। ਹਰ ਕੋਈ ਸਬੰਧਿਤ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਤੁਹਾਨੂੰ ਵਿਲੱਖਣ ਹੋਣ ਦਾ ਇੱਕ ਤਰੀਕਾ ਲੱਭਣਾ ਪਵੇਗਾ, ਜੋ ਕਈ ਵਾਰ ਔਖਾ ਹੋ ਸਕਦਾ ਹੈ। ਜਦੋਂ ਤੁਸੀਂ ਬ੍ਰੇਨਸਟਾਰਮ ਅਤੇ ਫੋਕਸ ਕਰਦੇ ਹੋ ਤਾਂ ਜੇ ਤੁਸੀਂ ਜਾਣਦੇ ਹੋ ਕਿ ਤੁਹਾਡੇ ਦਰਸ਼ਕ ਕੀ ਚਾਹੁੰਦੇ ਹਨ, ਤਾਂ ਇਹ ਸਮੱਗਰੀ ਬਣਾਉਣਾ ਆਸਾਨ ਹੋ ਜਾਂਦਾ ਹੈ।’’

ਉਤਸ਼ਾਹੀ ਸਾਹਿਲ ਉੱਪਲ

ਸਾਹਿਲ ਉੱਪਲ

ਸਨ ਨਿਓ ’ਤੇ ਹਾਲ ਹੀ ’ਚ ਲਾਂਚ ਹੋਏ ਸ਼ੋਅ ‘ਸਾਝਾ ਸਿੰਦੂਰ’ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸ਼ੋਅ ’ਚ ਮੁੱਖ ਭੂਮਿਕਾ ਨਿਭਾਅ ਰਿਹਾ ਅਦਾਕਾਰ ਸਾਹਿਲ ਉੱਪਲ ਆਪਣੇ ਕਿਰਦਾਰ ਗਗਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ ਜਿਸ ’ਚ ਉਸ ਨੇ ਦੱਸਿਆ ਕਿ ਇਹ ਉਸ ਦੀ ਨਿੱਜੀ ਸ਼ਖ਼ਸੀਅਤ ਨਾਲ ਕਿਵੇਂ ਮੇਲ ਖਾਂਦਾ ਹੈ। ਸਾਹਿਲ ਦੇ ਕਿਰਦਾਰ ਗਗਨ ਦੇ ਦ੍ਰਿੜ ਅਤੇ ਸਿਧਾਂਤਕ ਸੁਭਾਅ ਨੂੰ ਨਾ ਸਿਰਫ਼ ਉਸ ਦੇ ਦਰਸ਼ਕਾਂ ਦੁਆਰਾ ਸਗੋਂ ਸਾਹਿਲ ਦੇ ਪ੍ਰਸ਼ੰਸਕਾਂ ਦੁਆਰਾ ਵੀ ਪਸੰਦ ਕੀਤਾ ਜਾ ਰਿਹਾ ਹੈ ਜੋ ਉਸ ਦੇ ਸੁਭਾਅ ਤੋਂ ਜਾਣੂ ਹਨ।
ਰਾਜਸਥਾਨ ਦੇ ਸ਼ਾਹੀ ਪਰਿਵਾਰ ਦੇ ਸ਼ਾਹੀ ਪਿਛੋਕੜ ’ਤੇ ਆਧਾਰਿਤ ਇਹ ਸ਼ੋਅ ਰਾਜਸਥਾਨੀ ਕੁਲੀਨਤਾ ਦੀ ਸ਼ਾਨ ਅਤੇ ਪਰੰਪਰਾਵਾਂ ਨੂੰ ਖ਼ੂਬਸੂਰਤੀ ਨਾਲ ਫੜਦਾ ਹੈ। ਇਹ ਸ਼ੋਅ ਰਿਸ਼ਤਿਆਂ ਦੀਆਂ ਪੇਚੀਦਗੀਆਂ ਅਤੇ ਸਮਾਜ ਵਿੱਚ ਔਰਤਾਂ ਦੇ ਸੰਘਰਸ਼, ਪਿਆਰ, ਵਿਸ਼ਵਾਸਘਾਤ ਅਤੇ ਸਮਾਜਿਕ ਚੁਣੌਤੀਆਂ ਦੇ ਵਿਸ਼ਿਆਂ ਨੂੰ ਸੰਬੋਧਿਤ ਕਰਦਾ ਹੈ। ਸ਼ੋਅ ਦੇ ਕੇਂਦਰੀ ਪਾਤਰ ਗਗਨ ਦੀ ਭੂਮਿਕਾ ਸਾਹਿਲ ਉੱਪਲ ਨੇ ਨਿਭਾਈ ਹੈ। ਸਾਹਿਲ ਨੇ ਹਾਲ ਹੀ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕੀਤੀ ਅਤੇ ਦਰਸ਼ਕਾਂ ਨਾਲ ਕੁਝ ਦਿਲਚਸਪ ਜਾਣਕਾਰੀ ਸਾਂਝੀ ਕੀਤੀ।
ਉਸ ਨੇ ਕਿਹਾ, ‘‘ਮੇਰੇ ਅਤੇ ਮੇਰੇ ਕਿਰਦਾਰ ਗਗਨ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਗਗਨ ਸ਼ੋਅ ਵਿੱਚ ਜਿਨ੍ਹਾਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੀ ਪਾਲਣਾ ਕਰਦਾ ਹੈ, ਉਹੀ ਮੈਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਇੱਕ ਵਫ਼ਾਦਾਰ ਅਤੇ ਜ਼ਿੰਮੇਵਾਰ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਪਰਿਵਾਰ ਮੇਰੇ ਲਈ ਸਭ ਕੁਝ ਹੈ ਅਤੇ ਮੈਂ ਆਪਣੇ ਲੋਕਾਂ ਲਈ ਕੁਝ ਵੀ ਕਰਨ ਲਈ ਤਿਆਰ ਹਾਂ, ਜਿਵੇਂ ਕਿ ਗਗਨ ਸ਼ੋਅ ਵਿੱਚ ਕਰਦਾ ਹੈ।’’
ਉਸ ਨੇ ਅੱਗੇ ਕਿਹਾ, ‘‘ਹੋਰ ਸ਼ੋਅ’ਜ਼ ਦਾ ਹਿੱਸਾ ਰਹਿ ਕੇ ਮੈਂ ਹਮੇਸ਼ਾ ਮੁੱਖ ਭੂਮਿਕਾ ਨਿਭਾਉਣ ਦੀ ਇੱਛਾ ਰੱਖਦਾ ਸੀ। ਮੈਂ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ ਕਿਉਂਕਿ ਸ਼ੋਅ ‘ਸਾਝਾ ਸਿੰਦੂਰ’ ਦੀ ਸਕ੍ਰਿਪਟ ਮੇਰੇ ਕੋਲ ਸਹੀ ਸਮੇਂ ’ਤੇ ਆਈ ਹੈ। ਮੈਨੂੰ ਇਸ ਸੁਫ਼ਨੇ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਹੈ। ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ।’’
ਸੰਗੀਤਾ ਘੋਸ਼, ਸਾਹਿਲ ਉੱਪਲ, ਨੀਲੂ ਵਾਘੇਲਾ, ਕ੍ਰਿਤਿਕਾ ਦੇਸਾਈ ਅਤੇ ਹੋਰ ਬਹੁਤ ਸਾਰੇ ਪ੍ਰਤਿਭਾਸ਼ਾਲੀ ਅਦਾਕਾਰ ਆਪਣੀ ਅਦਾਕਾਰੀ ਨਾਲ ਇਸ ਸ਼ੋਅ ਵਿੱਚ ਭਾਵਨਾਵਾਂ ਅਤੇ ਰਿਸ਼ਤਿਆਂ ਦਾ ਮਨਮੋਹਕ ਚਿੱਤਰਣ ਪੇਸ਼ ਕਰਦੇ ਹਨ। ਰਾਜਸਥਾਨ ਦੇ ਕੁਲੀਨ ਵਰਗ ਦੀ ਸ਼ਾਨ ਦੇ ਵਿਚਕਾਰ ਸੈੱਟ ਕੀਤਾ ਗਿਆ ਇਹ ਸ਼ੋਅ ਦਰਸ਼ਕਾਂ ਅੱਗੇ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਇੱਕ ਸ਼ਾਹੀ ਪਰਿਵਾਰ ਦੀ ਕਹਾਣੀ ਪੇਸ਼ ਕਰਦਾ ਹੈ।

ਐਮੀ ਵਿਰਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ

‘ਸੁਪਰਸਟਾਰ ਸਿੰਗਰ 3’ ਸ਼ੋਅ ਦੌਰਾਨ ਪ੍ਰਤੀਯੋਗੀ ਖੁਸ਼ੀ ਤੇ ਐਮੀ ਵਿਰਕ ਪੇਸ਼ਕਾਰੀ ਦਿੰਦੇ ਹੋਏ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਗਾਇਕੀ ਦਾ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 3’ ਆਪਣੇ ‘ਨਮਸਤੇ 90’ ਦੇ ਵਿਸ਼ੇਸ਼ ਐਪੀਸੋਡ ਨਾਲ ਸੰਗੀਤ ਉਤਸਵ ਪੇਸ਼ ਕਰੇਗਾ। ਸੈੱਟ ’ਤੇ ਉਤਸ਼ਾਹ ਨੂੰ ਵਧਾਉਣ ਲਈ ਆਗਾਮੀ ਐਪੀਸੋਡ ਵਿੱਚ ‘ਬੈਡ ਨਿਊਜ਼’ ਫਿਲਮ ਦੇ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਸ਼ਾਮਲ ਹੋਣਗੇ। ਇਹ ਜੋੜੀ ਨਾ ਸਿਰਫ਼ ਹਿੱਟ ਅਤੇ ਟ੍ਰੈਂਡਿੰਗ ਗੀਤ ‘ਤੌਬਾ ਤੌਬਾ’ ਦਾ ਜਾਦੂ ਬਿਖੇਰੇਗੀ, ਬਲਕਿ ਪ੍ਰਤਿਭਾਸ਼ਾਲੀ ਨੌਜਵਾਨ ਪ੍ਰਤੀਯੋਗੀਆਂ ਦੇ ਜ਼ੋਰਦਾਰ ਪ੍ਰਦਰਸ਼ਨ ਦਾ ਵੀ ਆਨੰਦ ਲੈਣਗੇ।
ਸ਼ੋਅ ਦੇ ਬਹੁਤ ਸਾਰੇ ਸ਼ਾਨਦਾਰ ਪ੍ਰਦਰਸ਼ਨਾਂ ਵਿੱਚੋਂ ਉੱਤਰ ਪ੍ਰਦੇਸ਼ ਦੀ 14 ਸਾਲਾ ਖੁਸ਼ੀ ਨਗਰ, ਆਪਣੇ ਕੈਪਟਨ ਸਲਮਾਨ ਅਲੀ ਦੇ ਨਾਲ 1990 ਦੇ ਦਹਾਕੇ ਦੇ ਕਲਾਸਿਕ ਗੀਤ, ‘ਆਏ ਹੋ ਮੇਰੀ ਜ਼ਿੰਦਗੀ ਮੇਂ’ ਅਤੇ ‘ਢੋਲੀ ਤਾਰੋ’ ’ਤੇ ਸੁੰਦਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਮੋਹਿਤ ਕਰਦੇ ਹੋਏ ਉਨ੍ਹਾਂ ਨੂੰ 1990 ਦੇ ਦਹਾਕੇ ਵਿੱਚ ਲੈ ਜਾਵੇਗੀ।
ਇਸ ਸ਼ੋਅ ਦੌਰਾਨ ਅਦਾਕਾਰ ਵਿੱਕੀ ਕੌਸ਼ਲ ਨੇ ਆਪਣੀ ਗਾਇਕੀ ਨਾਲ ਮਸਤੀ ਕੀਤੀ। ਉਸ ਨੇ ਕਿਹਾ, ‘‘ਇਹ ਮਹਿਸੂਸ ਹੋਇਆ ਜਿਵੇਂ ਮੈਂ ਇੱਕ ਸੰਗੀਤ ਸਮਾਰੋਹ ਵਿੱਚ ਮੌਜੂਦ ਸਾਂ! ਖੁਸ਼ੀ, ਮੈਂ ਤੁਹਾਨੂੰ ਦੱਸਦਾ ਹਾਂ, ਤੁਹਾਡਾ ਨਾਮ ਖੁਸ਼ੀ ਨਹੀਂ ਬਲਕਿ ‘ਖੁਸ਼ੀਆਂ’ ਹੋਣਾ ਚਾਹੀਦਾ ਹੈ। ਤੁਹਾਡੀ ਆਵਾਜ਼ ਬਹੁਤ ਵਧੀਆ ਹੈ! ਸਲਮਾਨ ਭਾਈ ਦਾ ਤਾਂ ਮੈਂ ਹਮੇਸ਼ਾ ਫੈਨ ਰਿਹਾ ਹਾਂ ਪਰ ਅੱਜ, ਖੁਸ਼ੀ, ਮੈਂ ਤੁਹਾਡਾ ਫੈਨ ਬਣ ਗਿਆ ਹਾਂ। ਅਦਾਕਾਰ ਹੋਣ ਦੇ ਨਾਤੇ ਅਸੀਂ ਹਮੇਸ਼ਾ ਬਹੁਮੁਖੀ ਬਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜਦੋਂ ਦਰਸ਼ਕ ਕਿਸੇ ਅਦਾਕਾਰਨੂੰਬਹੁਮੁਖੀ ਕਹਿੰਦੇ ਹਨ ਤਾਂ ਅਸੀਂ ਇਸ ਨੂੰ ਸਭ ਤੋਂ ਵੱਡੀ ਤਾਰੀਫ਼ ਸਮਝਦੇ ਹਾਂ। ਮੈਨੂੰ ਲੱਗਦਾ ਹੈ ਕਿ ਖੁਸ਼ੀ, ਤੁਸੀਂ ਸਭ ਤੋਂ ਬਹੁਮੁਖੀ ਗਾਇਕਾਂ ਵਿੱਚੋਂ ਇੱਕ ਹੋ ਜਿਨ੍ਹਾਂ ਨੂੰ ਮੈਂ ਅੱਜ ਤੱਕ ਸੁਣਿਆ ਹੈ।’’
ਐਮੀ ਵਿਰਕ ਨੇ ਕਿਹਾ, “ਮੈਂ ਵਿੱਕੀ ਨਾਲ ਸਹਿਮਤ ਹਾਂ, ਇੱਕ ਗਾਇਕ ਲਈ ਬਹੁਮੁਖੀ ਹੋਣਾ ਆਸਾਨ ਨਹੀਂ ਹੁੰਦਾ। ਖੁਸ਼ੀ, ਜਿਸ ਤਰ੍ਹਾਂ ਤੁਸੀਂ ਦੋਵੇਂ ਗੀਤਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕੀਤਾ ਹੈ, ਉਹ ਬਹੁਤ ਹੀ ਸ਼ਾਨਦਾਰ ਸੀ।’’
ਇਹ ਸ਼ੋਅ ਇੱਕ ਮਨਮੋਹਕ ਪਲ ਦਾ ਗਵਾਹ ਹੋਵੇਗਾ ਜਿੱਥੇ ਖੁਸ਼ੀ ਨਾਗਰ ਐਮੀ ਵਿਰਕ ਨੂੰ ਉਸ ਦੇ ਨਾਲ ਗੀਤ ‘ਡਾਰੀਆ’ ’ਤੇ ਪ੍ਰਦਰਸ਼ਨ ਕਰਨ ਲਈ ਬੇਨਤੀ ਕਰੇਗੀ। ਇਸ ਜੋੜੀ ਦੀ ਖ਼ੂਬਸੂਰਤ ਪੇਸ਼ਕਾਰੀ ਸਾਰਿਆਂ ਨੂੰ ਪ੍ਰਭਾਵਿਤ ਕਰ ਦੇਵੇਗੀ।

Advertisement
Author Image

joginder kumar

View all posts

Advertisement
Advertisement
×