For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

10:15 AM Jun 01, 2024 IST
ਛੋਟਾ ਪਰਦਾ
ਆਯੂਸ਼ੀ ਭਾਵੇ
Advertisement

ਧਰਮਪਾਲ

Advertisement

ਆਯੂਸ਼ੀ ਦੀ ਦਸਤਕ

ਸਟਾਰ ਭਾਰਤ ਆਪਣੇ ਆਗਾਮੀ ਅਲੌਕਿਕ ਥ੍ਰਿਲਰ ਸ਼ੋਅ ‘10:29 ਕੀ ਆਖਰੀ ਦਸਤਕ’ ਨਾਲ ਦਰਸ਼ਕਾਂ ਨੂੰ ਰੁਮਾਂਚਿਤ ਕਰਨ ਲਈ ਤਿਆਰ ਹੈ। ਇਸ ਸ਼ੋਅ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਸ਼ੋਅ ਦਰਸ਼ਕਾਂ ਨੂੰ ਆਪਣੀਆਂ ਰਹੱਸ ਭਰੀਆਂ ਕਹਾਣੀਆਂ ਨਾਲ ਖ਼ੁਸ਼ ਕਰੇਗਾ।
ਸ਼ੋਅ ਵਿੱਚ ਪ੍ਰਤਿਭਾਸ਼ਾਲੀ ਅਤੇ ਬਹੁਮੁਖੀ ਅਦਾਕਾਰਾ ਆਯੂਸ਼ੀ ਭਾਵੇ ਨੂੰ ਮੁੱਖ ਭੂਮਿਕਾ ਵਿੱਚ ਕਾਸਟ ਕੀਤਾ ਗਿਆ ਹੈ ਜੋ ਸ਼ੋਅ ਵਿੱਚ ਬਿੰਦੂ ਦਾ ਕਿਰਦਾਰ ਨਿਭਾਏਗੀ। ਇਹ ਕਿਰਦਾਰ ਇਸ ਸ਼ੋਅ ਵਿੱਚ ਕਈ ਅਹਿਮ ਪਰਤਾਂ ਜੋੜੇਗਾ। ਆਪਣੇ ਕਿਰਦਾਰ ਨੂੰ ਲੈ ਕੇ ਉਤਸ਼ਾਹਿਤ ਆਯੁਸ਼ੀ ਭਾਵੇ ਨੇ ਇਸ ਨਾਲ ਜੁੜੀਆਂ ਕਈ ਅਹਿਮ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ।
ਆਯੂਸ਼ੀ ਭਾਵੇ ਨੇ ਆਪਣੇ ਨਵੇਂ ਕਿਰਦਾਰ ਨੂੰ ਲੈ ਕੇ ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ, ‘‘’ਮੈਂ ਸ਼ੋਅ ‘10:29 ਕੀ ਅਖਰੀ ਦਸਤਕ’ ਵਿੱਚ ਬਿੰਦੂ ਦਾ ਕਿਰਦਾਰ ਨਿਭਾ ਰਹੀ ਹਾਂ ਅਤੇ ਮੈਂ ਇਸ ਕਿਰਦਾਰ ਨੂੰ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਾਂ। ਇਸ ਸ਼ੋਅ ਦੀ ਕਹਾਣੀ ਬਹੁਤ ਦਿਲਚਸਪ ਹੈ। ਇਹ ਕਿਰਦਾਰ ਮੇਰੇ ਵੱਲੋਂ ਨਿਭਾਏ ਗਏ ਕਿਰਦਾਰਾਂ ਤੋਂ ਬਹੁਤ ਵੱਖਰਾ ਹੈ ਕਿਉਂਕਿ ਬਿੰਦੂ ਇੱਕ ਦਿਲਚਸਪ ਔਰਤ ਹੈ, ਉਹ ਇੱਕ ਬਹੁਤ ਹੀ ਜੀਵੰਤ ਔਰਤ ਹੈ ਜੋ ਥੋੜ੍ਹੀ ਵਿਅੰਗਮਈ ਵੀ ਹੈ। ਹਰ ਐਪੀਸੋਡ ਨਾਲ ਮੇਰਾ ਕਿਰਦਾਰ ਇਸ ਕਹਾਣੀ ਦੀਆਂ ਨਵੀਆਂ ਪਰਤਾਂ ਖੋਲ੍ਹੇਗਾ ਜੋ ਦਰਸ਼ਕਾਂ ਲਈ ਬਹੁਤ ਦਿਲਚਸਪ ਹੋਣ ਜਾ ਰਿਹਾ ਹੈ। ਇਹ ਦਰਸ਼ਕਾਂ ਨੂੰ ਇਸ ਨਾਲ ਜੋੜ ਕੇ ਰੱਖੇਗਾ ਅਤੇ ਉਹ ਅੱਗੇ ਦੀ ਕਹਾਣੀ ਜਾਣਨ ਲਈ ਉਤਸ਼ਾਹਿਤ ਹੋਣਗੇ।’’

ਅਯਾਨ ਬਣਿਆ ਅਭਿਸ਼ੇਕ

ਅਭਿਸ਼ੇਕ ਬਜਾਜ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੇ ਹਾਲ ਹੀ ਵਿੱਚ ਆਪਣੀ ਅਗਲੀ ਪੇਸ਼ਕਸ਼ ਵਿੱਚ ਰੁਮਾਂਟਿਕ ਅਤੇ ਭਾਵਨਾਤਮਕ ਡਰਾਮਾ ‘ਜੁਬਲੀ ਟਾਕੀਜ਼ - ਸ਼ੁਹਰਤ, ਸ਼ਿੱਦਤ, ਮੁਹੱਬਤ’ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ ਜੋ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਦੀ ਇੱਕ ਸਾਧਾਰਨ ਕੁੜੀ ਸ਼ਿਵਾਂਗੀ ਸਾਵੰਤ ਅਤੇ ਹਜ਼ਾਰਾਂ ਦਿਲਾਂ ਦੀ ਧੜਕਨ ਸੁਪਰਸਟਾਰ ਅਯਾਨ ਗਰੋਵਰ ਦੇ ਸਫ਼ਰ ’ਤੇ ਆਧਾਰਿਤ ਹੈ।
ਸ਼ਿਵਾਂਗੀ ਦਾ ਸਿਨੇਮਾ ਲਈ ਡੂੰਘਾ ਪਿਆਰ ਉਸ ਨੂੰ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਸ ਦਾ ਪਿਤਾ ਆਪਣੀ ਜੱਦੀ ਜਾਇਦਾਦ ‘ਸੰਗਮ ਸਿਨੇਮਾ’ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨਾ ਚਾਹੁੰਦਾ ਸੀ ਅਤੇ ਉਸ ਨੂੰ ਵਿਸ਼ਵਾਸ ਸੀ ਕਿ ਅਯਾਨ ਗਰੋਵਰ ਦੀ ਸੁਪਰਹਿੱਟ ਫਿਲਮ ਸੰਗਮ ਸਿਨੇਮਾ ਦੀ ਕਿਸਮਤ ਨੂੰ ਬਦਲਣ ਵਿੱਚ ਮਦਦ ਕਰੇਗੀ। ਅਭਿਨੇਤਾ ਅਭਿਸ਼ੇਕ ਬਜਾਜ ਅਯਾਨ ਗਰੋਵਰ ਦੀ ਭੂਮਿਕਾ ਨਿਭਾਅ ਕੇ ਇਸ ਕਹਾਣੀ ਨੂੰ ਗਲੈਮਰ ਦੀ ਛੋਹ ਦੇਵੇਗਾ।
ਸ਼ੋਅ ਦਾ ਹਿੱਸਾ ਬਣਨ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਅਭਿਸ਼ੇਕ ਬਜਾਜ ਕਹਿੰਦਾ ਹੈ, ‘‘ਮੈਂ ਅਯਾਨ ਗਰੋਵਰ ਨੂੰ ਸਕਰੀਨ ’ਤੇ ਸਾਕਾਰ ਕਰਨ ਲਈ ਸੱਚਮੁੱਚ ਬਹੁਤ ਉਤਸ਼ਾਹਿਤ ਹਾਂ। ਉਹ ਇੱਕ ਸੁਪਰਸਟਾਰ ਹੈ ਜੋ ਆਪਣੀ ਕ੍ਰਿਸ਼ਮਈ ਸ਼ਖ਼ਸੀਅਤ ਨਾਲ ਬੌਲੀਵੁੱਡ ਵਿੱਚ ਉਭਰਿਆ ਹੈ, ਪਰ ਉਹ ਇੱਕ ਗੁੰਝਲਦਾਰ ਵਿਅਕਤੀ ਹੈ ਜੋ ਆਪਣੀ ਅਸੁਰੱਖਿਆ ਅਤੇ ਪਰਿਵਾਰਕ ਬੋਝ ਨਾਲ ਜੂਝ ਰਿਹਾ ਹੈ। ਉਸ ਦੀ ਕਹਾਣੀ ਬਹੁਤ ਦਿਲਚਸਪ ਹੈ। ਮੈਂ ਦਰਸ਼ਕਾਂ ਨੂੰ ਉਸ ਤੋਂ ਜਾਣੂ ਕਰਵਾਉਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੈਨੂੰ ਉਮੀਦ ਹੈ ਕਿ ਦਰਸ਼ਕ ਅਯਾਨ ਅਤੇ ਉਸ ਦੇ ਸੰਘਰਸ਼ ਨਾਲ ਜੁੜਨ ਦੇ ਯੋਗ ਹੋਣਗੇ ਅਤੇ ਮੈਂ ਉਸ ਦੀ ਕਹਾਣੀ ਨੂੰ ਦੁਨੀਆ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਹਾਂ।”

ਹਿਤੇਨ ਦੀ ਪਿਤਾ ਨਾਲ ਕੰਮ ਕਰਨ ਦੀ ਖ਼ੁਸ਼ੀ

ਹਿਤੇਨ ਪੇਂਟਲ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮਹਿੰਦੀ ਵਾਲਾ ਘਰ’ ਦੀ ਕਾਸਟ ਵਿੱਚ ਅਦਾਕਾਰ ਹਿਤੇਨ ਪੇਂਟਲ ਸ਼ਾਮਲ ਹੋਇਆ ਹੈ। ਇਸ ਸਬੰਧੀ ਉਹ ਕਹਿੰਦਾ ਹੈ, “ਅਮਿਤ ਇੱਕ ਗੁੰਝਲਦਾਰ ਅਤੇ ਬਦਲਾ ਲੈਣ ਵਾਲਾ ਕਿਰਦਾਰ ਹੈ ਜੋ ਅਗਰਵਾਲ ਪਰਿਵਾਰ ਵੱਲੋਂ ਰੱਦ ਕੀਤੇ ਜਾਣ ਕਾਰਨ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਹੈ। ਹਾਲਾਂਕਿ, ਹੁਣ ਉਸ ਨੂੰ ਵਿੱਕੀ ਅਤੇ ਸੁਪ੍ਰਭਾ ਨਾਲ ਹੱਥ ਮਿਲਾ ਕੇ ਅਤੇ ਮਹਿੰਦੀ ਵਾਲੇ ਘਰ ਦੀਆਂ ਖ਼ੁਸ਼ੀਆਂ ਨੂੰ ਭੰਗ ਕਰਕੇ ਆਪਣਾ ਬਦਲਾ ਲੈਣ ਦਾ ਸਹੀ ਮੌਕਾ ਮਿਲਿਆ ਹੈ।’’
ਹੋਰ ਸਹਿ-ਸਿਤਾਰਿਆਂ ਨਾਲ ਆਪਣੇ ਸਬੰਧਾਂ ਬਾਰੇ ਅਤੇ ਆਪਣੇ ਪਿਤਾ ਕੰਵਰਜੀਤ ਪੇਂਟਲ ਨਾਲ ਸਕਰੀਨ ਸਾਂਝੀ ਕਰਨ ਬਾਰੇ ਗੱਲ ਕਰਦੇ ਹੋਏ, ਉਹ ਕਹਿੰਦਾ ਹੈ, “ਮੈਂ 20 ਸਾਲਾਂ ਬਾਅਦ ਆਪਣੇ ਪਿਤਾ ਨਾਲ ਦੁਬਾਰਾ ਅਦਾਕਾਰੀ ਕਰ ਕੇ ਬਹੁਤ ਖ਼ੁਸ਼ ਹਾਂ। ਉਹ ਆਪਣੀ ਅਦਾਕਾਰੀ ਵਿੱਚ ਬਹੁਤ ਨਿਪੁੰਨ ਹਨ ਅਤੇ ਮੇਰੇ ਲਈ ਉਨ੍ਹਾਂ ਤੋਂ ਸਿੱਖਣ ਦਾ ਇਹ ਇੱਕ ਸ਼ਾਨਦਾਰ ਮੌਕਾ ਹੈ। ਸੈੱਟ ’ਤੇ ਪਹੁੰਚ ਕੇ ਇੱਕ ਰੀਯੂਨੀਅਨ ਪਾਰਟੀ ਵਾਂਗ ਮਹਿਸੂਸ ਹੋਇਆ ਕਿਉਂਕਿ ਕਰਨ ਮਹਿਰਾ, ਰੁਸ਼ਾਦ ਰਾਣਾ ਅਤੇ ਰਵੀ ਗੋਸੀਅਨ ਮੇਰੇ ਪੁਰਾਣੇ ਦੋਸਤ ਹਨ। ਅਸੀਂ ਪਰਦੇ ਪਿੱਛੇ ਬਹੁਤ ਮਸਤੀ ਕਰਦੇ ਹਾਂ। ਸੈੱਟ ’ਤੇ ਮਾਹੌਲ ਬਹੁਤ ਉਤਸ਼ਾਹਜਨਕ ਅਤੇ ਊਰਜਾ ਨਾਲ ਭਰਪੂਰ ਹੁੰਦਾ ਹੈ ਅਤੇ ਮੈਂ ਅਜਿਹੇ ਪ੍ਰਤਿਭਾਸ਼ਾਲੀ ਲੋਕਾਂ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’’

Advertisement
Author Image

joginder kumar

View all posts

Advertisement
Advertisement
×