For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

08:56 AM Mar 02, 2024 IST
ਛੋਟਾ ਪਰਦਾ
ਨੇਹਾ ਕੱਕੜ
Advertisement

ਧਰਮਪਾਲ

Advertisement

ਨੇਹਾ ਕੱਕੜ ਬਣੀ ਸੁਪਰ ਜੱਜ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਦੇਸੀ ਗਾਇਕੀ ਦਾ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ’ 9 ਮਾਰਚ ਤੋਂ ਆਪਣੀ ਤੀਜੀ ਕਿਸ਼ਤ ਨਾਲ ਵਾਪਸੀ ਕਰ ਰਿਹਾ ਹੈ। ਦੇਸ਼ ਦੇ ਨੌਜਵਾਨ ਗਾਇਕਾਂ ਦੇ ਸੰਗੀਤਕ ਜਨੂੰਨ ਲਈ ਰਾਹ ਖੋਲ੍ਹਦਾ ਹੋਇਆ ਸੀਜ਼ਨ 3 ਭਾਰਤੀ ਸੰਗੀਤ ਦੀ ਵਿਰਾਸਤ ਅਤੇ ਪਰੰਪਰਾ ਨੂੰ ਅੱਗੇ ਵਧਾਏਗਾ। ਇਸ ਸ਼ੋਅ ਵਿੱਚ ਨੇਹਾ ਕੱਕੜ ਸੁਪਰ ਜੱਜ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ।
ਗਾਇਕੀ ਲਈ ਆਪਣੇ ਕਮਾਲ ਦੇ ਜਨੂੰਨ ਸਦਕਾ ਨੇਹਾ ਕੱਕੜ ਸ਼ੋਅ ਵਿੱਚ ਨੌਜਵਾਨ ਗਾਇਕ ਪ੍ਰਤਿਭਾਵਾਂ ਲਈ ਆਦਰਸ਼ ਰੋਲ ਮਾਡਲ ਹੋਵੇਗੀ। ਨੇਹਾ ਦੇ ਨਾਲ ਹੋਰ ਸੰਗੀਤਕ ਹਸਤੀਆਂ ਵਿੱਚ ਸ਼ਾਮਲ ਹਨ: ਪਵਨਦੀਪ ਰਾਜਨ, ਅਰੁਣਿਤਾ ਕਾਂਜੀਲਾਲ, ਸਲਮਾਨ ਅਲੀ, ਮੁਹੰਮਦ ਦਾਨਿਸ਼ ਅਤੇ ਸਯਲੀ ਕਾਂਬਲੇ ਜੋ ਇੱਕ ਵਾਰ ਫਿਰ ਸ਼ੋਅ ਵਿੱਚ ਕੈਪਟਨ ਦੇ ਰੂਪ ਵਿੱਚ ਦਿਖਾਈ ਦੇਣਗੇ ਅਤੇ ਪ੍ਰਤੀਯੋਗੀਆਂ ਨਾਲ ਆਪਣੀਆਂ ਸਿੱਖਿਆਵਾਂ ਸਾਂਝੀਆਂ ਕਰਨਗੇ।
ਸੁਪਰਸਟਾਰ ਸਿੰਗਰ 3 ਵਿੱਚ ਇੱਕ ਸੁਪਰ ਜੱਜ ਵਜੋਂ ਸ਼ਾਮਲ ਹੋਣ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਨੇਹਾ ਕੱਕੜ ਨੇ ਕਿਹਾ, “ਜਦੋਂ ਗੱਲ ਗਾਇਕੀ ਜਾਂ ਕਿਸੇ ਵੀ ਕਲਾ ਦੀ ਆਉਂਦੀ ਹੈ ਤਾਂ ਪ੍ਰਤਿਭਾ ਦੇ ਬੀਜ ਬਹੁਤ ਛੋਟੀ ਉਮਰ ਵਿੱਚ ਹੀ ਬੀਜੇ ਜਾਂਦੇ ਹਨ। ਮੈਂ ਇਸ ਗੱਲ ਦੀ ਗਾਰੰਟੀ ਦੇ ਸਕਦੀ ਹਾਂ ਕਿਉਂਕਿ ਮੈਂ ਵੀ ਆਪਣਾ ਸੰਗੀਤਕ ਸਫ਼ਰ ਇੱਕ ਛੋਟੀ ਉਮਰ ਵਿੱਚ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਇਹ ਮੇਰੀ ਪ੍ਰਤਿਭਾ ਨੂੰ ਸਿੱਖਣ ਅਤੇ ਨਿਖਾਰਨ ਦਾ ਇੱਕ ਵਿਲੱਖਣ ਅਨੁਭਵ ਰਿਹਾ ਹੈ। ਸੁਪਰਸਟਾਰ ਸਿੰਗਰ ਨਾ ਸਿਰਫ਼ ਸਿੱਖਣ ਦਾ ਇੱਕ ਵਧੀਆ ਪਲੈਟਫਾਰਮ ਹੈ, ਸਗੋਂ ਸਾਡੇ ਦੇਸ਼ ਦੀ ਨੌਜਵਾਨ ਸੰਗੀਤਕ ਪ੍ਰਤਿਭਾ ਨੂੰ ਹੁਲਾਰਾ ਦੇਣ ਲਈ ਇੱਕ ਆਦਰਸ਼ ਮਾਰਗਦਰਸ਼ਕ ਸ਼ਕਤੀ ਵੀ ਹੈ। ਮੈਂ ਸੁਪਰਸਟਾਰ ਸਿੰਗਰ 3 ’ਤੇ ਸੁਪਰ ਜੱਜ ਦੇ ਤੌਰ ’ਤੇ ਉਸ ਦੇ ਸਫ਼ਰ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਹਾਂ, ਜਿੱਥੇ ਅਸੀਂ ਭਾਰਤ ਦੀ ਅਮੀਰ ਸੰਗੀਤਕ ਵਿਰਾਸਤ ਦਾ ਜਸ਼ਨ ਮਨਾਵਾਂਗੇ, ਅਸੀਂ ਇਸ ਦਾ ਸਨਮਾਨ ਕਰਾਂਗੇ ਅਤੇ ਨਵੇਂ ਸੰਗੀਤਕ ਹੁਨਰ ਦੀ ਖੋਜ ਕਰਾਂਗੇ ਜੋ ਕੱਲ੍ਹ ਦੀ ਵਿਰਾਸਤ ਬਣ ਜਾਣਗੇ।’’
ਆਪਣੀਆਂ ਉਮੀਦਾਂ ਬਾਰੇ ਹੋਰ ਗੱਲ ਕਰਦਿਆਂ ਨੇਹਾ ਨੇ ਕਿਹਾ, ‘‘ਇੱਕ ਸੁਪਰ ਜੱਜ ਦੇ ਤੌਰ ’ਤੇ ਮੈਂ ਇਨ੍ਹਾਂ ਨੌਜਵਾਨ ਗਾਇਕਾਂ ਦੇ ਵਿਕਾਸ ਨੂੰ ਦੇਖਣ ਅਤੇ ਉਨ੍ਹਾਂ ਦੀ ਕਲਾ ਨੂੰ ਨਿਖਾਰਨ ਵਿੱਚ ਮਦਦ ਕਰਨ ਲਈ ਉਤਸੁਕ ਹਾਂ। ਮੇਰਾ ਮੰਨਣਾ ਹੈ ਕਿ ਸੰਗੀਤ ਵਿੱਚ ਸੰਸਾਰ ਨੂੰ ਇਕਜੁੱਟ ਕਰਨ ਅਤੇ ਪ੍ਰੇਰਿਤ ਕਰਨ ਦੀ ਸ਼ਕਤੀ ਹੈ; ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਕਿ ਇਹ ਛੋਟੇ ਬੱਚੇ ਆਪਣੀ ਗਾਇਕੀ ਨਾਲ ਜਾਦੂ ਬਿਖੇਰਦੇ ਹਨ। ਸ਼ੋਅ ਦੇ ਆਡੀਸ਼ਨਾਂ ਦੌਰਾਨ ਅਸਾਧਾਰਨ ਪ੍ਰਤਿਭਾ ਨੂੰ ਦੇਖ ਕੇ ਮੈਂ ਸੀਜ਼ਨ ਦੇ ਪ੍ਰੀਮੀਅਰ ਲਈ ਉਤਸੁਕ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਪੂਰੇ ਦੇਸ਼ ਨੂੰ ਆਪਣੇ ਵੱਲ ਖਿੱਚਣਗੇ।”

ਹਰਸ਼ ਗੁਜਰਾਲ ਬਣਿਆ ਮੇਜ਼ਬਾਨ

ਹਰਸ਼ ਗੁਜਰਾਲ

ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ 9 ਮਾਰਚ ਤੋਂ ਕਾਮੇਡੀ ਸ਼ੋਅ ‘ਮੈਡਨੈੱਸ ਮਚਾਏਂਗੇ-ਇੰਡੀਆ ਕੋ ਹੰਸਾਏਂਗੇ’ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੋਅ ਕਾਮੇਡੀ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਕਾਮੇਡੀਅਨ ਹਰਸ਼ ਗੁਜਰਾਲ ਸ਼ੋਅ ਦੀ ਮੇਜ਼ਬਾਨੀ ਕਰੇਗਾ।
ਸ਼ੋਅ ਵਿੱਚ ਸ਼ਾਮਲ ਹੋਣ ਬਾਰੇ ਆਪਣੇ ਉਤਸ਼ਾਹ ਨੂੰ ਜ਼ਾਹਰ ਕਰਦੇ ਹੋਏ ਹਰਸ਼ ਗੁਜਰਾਲ ਨੇ ਕਿਹਾ, ‘‘ਇਹ ਇੱਕ ਮੰਨਿਆ ਹੋਇਆ ਤੱਥ ਹੈ ਕਿ ‘ਹਾਸਾ ਸਭ ਤੋਂ ਵਧੀਆ ਦਵਾਈ ਹੈ’ ਅਤੇ ‘ਮੈਡਨੈੱਸ ਮਚਾਏਂਗੇ’ ਦੇ ਨਾਲ ਅਸੀਂ ਦਰਸ਼ਕਾਂ ਨੂੰ ਉੱਚੀ-ਉੱਚੀ ਹਸਾਉਣ ਦੀ ਉਮੀਦ ਕਰ ਰਹੇ ਹਾਂ। ਇਸ ਲਈ ਮੈਂ ਤਿਆਰ ਹਾਂ! ਇਸ ਸ਼ੋਅ ਲਈ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ ਅਤੇ ਮੇਰੇ ਲਈ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਫਾਰਮੈਟ ਭਾਰਤ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਕਲਾਕਾਰਾਂ ’ਤੇ ਕੇਂਦਰਿਤ ਹੈ ਅਤੇ ਉਨ੍ਹਾਂ ਨੂੰ ਉਹ ਕਰਨ ਦੇ ਯੋਗ ਬਣਾਉਂਦਾ ਹੈ ਜੋ ਉਹ ਸਭ ਤੋਂ ਵਧੀਆ ਕਰਦੇ ਹਨ। ਮੈਨੂੰ ਉਮੀਦ ਹੈ ਕਿ ਇਹ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗਾ।’’
ਹਰਸ਼ ਅੱਗੇ ਕਹਿੰਦਾ ਹੈ, ‘‘ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿੱਚ ਹਰ ਕਿਸੇ ਨੂੰ ਤਣਾਅ ਨਾਲ ਜੂਝਣਾ ਪੈ ਰਿਹਾ ਹੈ। ਅਜਿਹੇ ਵਿੱਚ ਜੇਕਰ ਉਨ੍ਹਾਂ ਨੂੰ ਹਫ਼ਤੇ ਦੇ ਅੰਤ ਵਿੱਚ ਹਾਸੇ ਦੀ ਡੋਜ਼ ਮਿਲ ਜਾਵੇਗੀ ਤਾਂ ਉਨ੍ਹਾਂ ਦੇ ਜੀਵਨ ਵਿੱਚ ਖ਼ੁਸ਼ੀਆਂ ਆਉਣਗੀਆਂ। ਉਨ੍ਹਾਂ ਦੀ ਤੰਦਰੁਸਤੀ ਵਧੇਗੀ ਅਤੇ ਉਹ ਆਪਣੇ ਕੰਮ ਨੂੰ ਵੀ ਵਧੀਆ ਢੰਗ ਨਾਲ ਕਰਨਗੇ। ਇਸ ਲਈ ਮੈਨੂੰ ਪੂਰੀ ਉਮੀਦ ਹੈ ਕਿ ਦਰਸ਼ਕ ਇਸ ਦਾ ਫਾਇਦਾ ਉਠਾਉਣਗੇ।’’

ਧੀਰਜ ਧੂਪਰ ਨੇ ਸਿੱਖੀ ਉਰਦੂ

ਧੀਰਜ ਧੂਪਰ

ਅਦਾਕਾਰ ਧੀਰਜ ਧੂਪਰ ਪ੍ਰਤੀਕ ਸ਼ਰਮਾ ਦੇ ਜ਼ੀ ਟੀਵੀ ’ਤੇ ਪ੍ਰਸਾਰਿਤ ਹੋ ਰਹੇ ਸ਼ੋਅ ‘ਰੱਬ ਸੇ ਹੈ ਦੁਆ’ ਵਿੱਚ ਆਪਣੀ ਭੂਮਿਕਾ ਨੂੰ ਬਾਖ਼ੂਬੀ ਨਿਭਾਉਣ ਲਈ ਉਰਦੂ ਭਾਸ਼ਾ ਸਿੱਖ ਰਿਹਾ ਹੈ। ਇਸ ਲਈ ਉਹ ਜਿੱਥੇ ਵਰਕਸ਼ਾਪਾਂ ਲਗਾ ਰਿਹਾ ਹੈ, ਉੱਥੇ ਹੀ ਆਪਣੇ ਮੇਕਅਪ ਕਲਾਕਾਰ ਦੀ ਮਦਦ ਲੈ ਰਿਹਾ ਹੈ ਅਤੇ ਘਰ ਵਿੱਚ ਆਪਣੀ ਪਤਨੀ ਵਿੰਨੀ ਅਰੋੜਾ ਨਾਲ ਉਰਦੂ ਦਾ ਅਭਿਆਸ ਕਰਕੇ ਉਰਦੂ ਸਿੱਖਣ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਸਮੁੱਚੀ ਕਹਾਣੀ ਵਿੱਚ ਡੂੰਘਾਈ ਅਤੇ ਯਥਾਰਥਵਾਦ ਨੂੰ ਜੋੜਨ ਲਈ ਧੀਰਜ ਆਪਣੇ ਕਿਰਦਾਰ ਸੁਭਾਨ ਨੂੰ ਪ੍ਰਮਾਣਿਕ ਰੂਪ ਵਿੱਚ ਪੇਸ਼ ਕਰਨ ਲਈ ਉਰਦੂ ਦੇ ਮਹੱਤਵ ਨੂੰ ਪਛਾਣਦੇ ਹੋਏ, ਉਰਦੂ ਬੋਲੀ ਵਿੱਚ ਮੁਹਾਰਤ ਹਾਸਲ ਕਰ ਰਿਹਾ ਹੈ।
ਇਸ ਬਾਰੇ ਗੱਲ ਕਰਦਿਆਂ ਧੀਰਜ ਨੇ ਕਿਹਾ, ‘‘ਕਿਸੇ ਪਾਤਰ ਨੂੰ ਚਿੱਤਰਣ ਅਤੇ ਸਮਝਣ ਦਾ ਸਫ਼ਰ ਸਿਰਫ਼ ਸੈੱਟ ਤੱਕ ਹੀ ਸੀਮਤ ਨਹੀਂ ਹੈ। ਕਲਾਕਾਰ ਨੇ ਆਪਣੇ ਪਾਤਰ ਨੂੰ ਹੂਬਹੂ ਪੇਸ਼ ਕਰਨਾ ਹੁੰਦਾ ਹੈ। ਮੇਰਾ ਪਾਤਰ ਉਰਦੂ ਭਾਸ਼ਾ ਵਿੱਚ ਮੁਹਾਰਤ ਰੱਖਣ ਵਾਲਾ ਹੈ, ਇਸ ਲਈ ਮੈਂ ਉਰਦੂ ਭਾਸ਼ਾ ਦੀਆਂ ਸੂਖਮ ਬਾਰੀਕੀਆਂ ਨੂੰ ਸਮਝਣ ਲਈ ਵਰਕਸ਼ਾਪਾਂ ਲਾਈਆਂ ਹਨ ਅਤੇ ਆਪਣੇ ਕਰੂ ਮੈਂਬਰਾਂ ਨਾਲ ਮਿਲ ਕੇ ਇਸ ’ਤੇ ਕੰਮ ਕੀਤਾ ਹੈ। ਅਸਲ ਵਿੱਚ, ਮੇਰੇ ਮੇਕਅਪ ਕਲਾਕਾਰ ਦੀ ਉਰਦੂ ’ਤੇ ਚੰਗੀ ਕਮਾਂਡ ਹੈ, ਇਸ ਲਈ ਮੈਂ ਹਰ ਰੋਜ਼ ਉਸ ਤੋਂ ਬਹੁਤ ਕੁਝ ਸਿੱਖ ਰਿਹਾ ਹਾਂ ਕਿਉਂਕਿ ਉਹ ਹਮੇਸ਼ਾਂ ਸੈੱਟ ’ਤੇ ਮੇਰੇ ਆਲੇ-ਦੁਆਲੇ ਹੀ ਹੁੰਦਾ ਹੈ। ਨਾਲ ਹੀ, ਮੈਂ ਆਪਣੀ ਪਤਨੀ ਨਾਲ ਘਰ ਵਿੱਚ ਗੱਲਬਾਤ ਵਿੱਚ ਉਰਦੂ ਸ਼ਾਮਲ ਕੀਤਾ ਹੈ। ਇਹ ਨਾ ਸਿਰਫ਼ ਮੈਨੂੰ ਅਭਿਆਸ ਕਰਨ ਵਿੱਚ ਮਦਦ ਕਰ ਰਿਹਾ ਹੈ, ਸਗੋਂ ਵਿੰਨੀ ਨੂੰ ਵੀ ਮੇਰੇ ਨਾਲ ਉਸੇ ਤਰੀਕੇ ਨਾਲ ਸੰਚਾਰ ਕਰਨ ਵਿੱਚ ਮਦਦ ਕਰ ਰਿਹਾ ਹੈ।’’
ਸ਼ੋਅ ਨੇ ਹਾਲ ਹੀ ਵਿੱਚ 22 ਸਾਲਾਂ ਦਾ ਲੀਪ ਲਿਆ ਹੈ ਅਤੇ ਹੁਣ ਦੁਆ ਦੀਆਂ ਧੀਆਂ -ਮਤਰੇਈਆਂ ਭੈਣਾਂ ਇਬਾਦਤ (ਹੈਦਰ ਅਤੇ ਗ਼ਜ਼ਲ ਦੀ ਧੀ), ਅਤੇ ਮੰਨਤ (ਹੈਦਰ ਅਤੇ ਦੁਆ ਦੀ ਧੀ) ਦੇ ਆਲੇ ਦੁਆਲੇ ਘੁੰਮਦਾ ਹੈ, ਜੋ ਉਸ ਕਾਨੂੰਨ ਦੀ ਦੁਰਵਰਤੋਂ ਦੇ ਵਿਰੁੱਧ ਹਨ ਜੋ ਮਰਦਾਂ ਨੂੰ ਬਹੁ-ਵਿਆਹ ਕਰਾਉਣ ਦੀ ਆਗਿਆ ਦਿੰਦਾ ਹੈ। ਧੀਰਜ ਦੇ ਨਾਲ ਯੇਸ਼ਾ ਰੁਗਾਨੀ ਅਤੇ ਸੀਰਤ ਕਪੂਰ ਕ੍ਰਮਵਾਰ ਸੁਭਾਨ, ਇਬਾਦਤ ਅਤੇ ਮੰਨਤ ਦੀਆਂ ਮੁੱਖ ਭੂਮਿਕਾਵਾਂ ਨਿਭਾ ਰਹੀਆਂ ਹਨ।

Advertisement
Author Image

joginder kumar

View all posts

Advertisement
Advertisement
×