For the best experience, open
https://m.punjabitribuneonline.com
on your mobile browser.
Advertisement

ਛੋਟਾ ਪਰਦਾ

10:31 AM Dec 23, 2023 IST
ਛੋਟਾ ਪਰਦਾ
Advertisement

ਧਰਮਪਾਲ

ਮੁੱਖ ਭੂਮਿਕਾ ਵਿੱਚ ਨਾਕੀਆ ਹਾਜੀ

ਸਟਾਰ ਭਾਰਤ ’ਤੇ ਆਉਣ ਵਾਲੇ ਨਵੇਂ ਸ਼ੋਅ ‘ਸ਼ੈਤਾਨੀ ਰਸਮੇਂ’ ਦੇ ਨਾਲ ਛੋਟੇ ਪਰਦੇ ’ਤੇ ਨਾਕੀਆ ਹਾਜੀ ਆਪਣੀ ਪਹਿਲੀ ਮੁੱਖ ਭੂਮਿਕਾ ਨਿਭਾਉਣ ਲਈ ਤਿਆਰ ਹੈ। ਉਹ ਇਸ ਵਿੱਚ ਨਿੱਕੀ ਦਾ ਕਿਰਦਾਰ ਨਿਭਾ ਰਹੀ ਹੈ।
ਅਦਾਕਾਰਾ ਨਾਕੀਆ ਹਾਜੀ ਨੇ ਮੁੱਖ ਭੂਮਿਕਾ ਵਿੱਚ ਕਦਮ ਰੱਖਣ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕਰਦੇ ਹੋਏ ਕਿਹਾ, ‘‘ਇਹ ਮੇਰਾ ਪਹਿਲਾ ਟੀਵੀ ਸ਼ੋਅ ਹੈ ਜਿਸ ਵਿੱਚ ਮੈਨੂੰ ਮੁੱਖ ਭੂਮਿਕਾ ਵਿੱਚ ਲਿਆ ਗਿਆ ਹੈ ਅਤੇ ਮੈਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਨਿਰਮਾਤਾਵਾਂ ਦੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਭੂਮਿਕਾ ਲਈ ਯੋਗ ਸਮਝਿਆ ਅਤੇ ਨਿੱਕੀ ਦੇ ਕਿਰਦਾਰ ਲਈ ਮੈਨੂੰ ਚੁਣਿਆ ਅਤੇ ਆਪਣਾ ਵੱਡਮੁੱਲਾ ਮਾਰਗਦਰਸ਼ਨ ਵੀ ਦਿੱਤਾ।’’
ਉਹ ਅੱਗੇ ਕਹਿੰਦੀ ਹੈ, “ਮੇਰਾ ਕਿਰਦਾਰ ਨਿੱਕੀ ਆਪਣੀ ਮਾਸੂਮੀਅਤ, ਸਾਦਗੀ ਦੇ ਨਾਲ-ਨਾਲ ਉਸ ਦੀ ਹਿੰਮਤ ਨੂੰ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਇਹ ਲੋਕਾਂ ਲਈ ਪ੍ਰੇਰਨਾ ਦਾ ਪ੍ਰਤੀਕ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਮੇਰੇ ਇਸ ਨਵੇਂ ਸਫ਼ਰ ਵਿੱਚ ਜ਼ਰੂਰ ਮੇਰਾ ਸਾਥ ਦੇਣਗੇ ਅਤੇ ਇਹ ਸ਼ੋਅ ਉਨ੍ਹਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਏਗਾ। ਇਸ ਸ਼ੋਅ ਦੀ ਵਿਲੱਖਣ ਕਹਾਣੀ ਵਿੱਚ ਰਹੱਸ, ਰੁਮਾਂਸ, ਸਾਹਸ ਅਤੇ ਜਜ਼ਬਾਤਾਂ ਨੂੰ ਖੂਬਸੂਰਤੀ ਨਾਲ ਬੁਣਿਆ ਗਿਆ ਹੈ।’’

Advertisement

ਵੈੱਬ ਸੀਰੀਜ਼ ਨੂੰ ਮਿਲੇ ਹੁੰਗਾਰੇ ਤੋਂ ਮਹਿੰਦਰ ਪਾਲ ਸਿੰਘ ਖੁਸ਼

ਨਿਰਮਾਤਾ ਰਾਜੇਸ਼ ਸ਼੍ਰੀਵਾਸਤਵ ਅਤੇ ਮਹਿੰਦਰ ਪਾਲ ਸਿੰਘ ਦੀ ਨਵੀਂ ਵੈੱਬ ਸੀਰੀਜ਼ ‘ਹਨੀਮੂਨ ਸੂਟ 911’ ਆਲਟ ਬਾਲਾਜੀ ’ਤੇ ਸਟਰੀਮ ਹੋ ਰਹੀ ਹੈ। ਸ਼ੋਅ ਬਾਰੇ ਗੱਲ ਕਰਦਿਆਂ ਮਹਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਦਰਸ਼ਕ ਇਸ ਸ਼ੋਅ ਨੂੰ ਕਾਫ਼ੀ ਪਸੰਦ ਕਰ ਰਹੇ ਹਨ।
ਉਸ ਨੇ ਕਿਹਾ, “ਹੁਣ ਤੱਕ ਦਾ ਪ੍ਰੋਡਕਸ਼ਨ ਦਾ ਤਜਰਬਾ ਬਹੁਤ ਉਤਸ਼ਾਹਜਨਕ ਰਿਹਾ ਹੈ ਅਤੇ ਹੁਣ, ਮੇਰਾ ਪ੍ਰੋਡਕਸ਼ਨ ਹਾਊਸ, ਰੇਨਬੋ ਡਿਜੀਟਲ ਐਂਟਰਟੇਨਮੈਂਟ ਵੱਡੇ ਟੀਵੀ ਚੈਨਲਾਂ ਅਤੇ ਓਟੀਟੀ ਪਲੈਟਫਾਰਮਾਂ ਨਾਲ ਵੱਡੇ ਸ਼ੋਅ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸ਼ੋਅ ਦੀ ਗੱਲ ਕਰੀਏ ਤਾਂ ਦਰਸ਼ਕ ਇਸ ਦੀ ਰਫ਼ਤਾਰ, ਕਹਾਣੀ ਅਤੇ ਕਾਸਟਿੰਗ ਨੂੰ ਪਸੰਦ ਕਰ ਰਹੇ ਹਨ।।’’
ਇਸ ਦੌਰਾਨ ਆਪਣੇ ਪੇਸ਼ੇ ਦਾ ਪਿਛੋਕੜ ਦੱਸਦਿਆਂ ਉਸ ਨੇ ਕਿਹਾ, “ਮੇਰਾ ਇਸ਼ਤਿਹਾਰਬਾਜ਼ੀ ਦਾ ਪਿਛੋਕੜ ਹੈ ਅਤੇ ਬਹੁਤ ਲੰਬੇ ਸਮੇਂ ਤੋਂ ਮੀਡੀਆ ਅਤੇ ਮਨੋਰੰਜਨ ਨਾਲ ਜੁੜਿਆ ਹੋਇਆ ਹਾਂ। ਇੱਕ ਪ੍ਰਮੁੱਖ ਵਿਗਿਆਪਨ ਏਜੰਸੀ ਵਿੱਚ ਕੰਮ ਕਰਨ ਤੋਂ ਇਲਾਵਾ, ਮੇਰੇ ਕੋਲ ਪ੍ਰਮੁੱਖ ਖੇਤਰੀ ਟੀਵੀ ਚੈਨਲਾਂ ਵਿੱਚ ਕੰਮ ਕਰਨ ਦਾ ਵੀ ਅਨੁਭਵ ਹੈ। ਰੇਨਬੋ ਡਿਜੀਟਲ ਐਂਟਰਟੇਨਮੈਂਟ ਦੀ ਸ਼ੁਰੂਆਤ ਮੈਂ ਅਤੇ ਮੇਰੇ ਕਾਲਜ ਸਮੇਂ ਦੇ ਦੋਸਤ ਰਾਜੇਸ਼ ਸ਼੍ਰੀਵਾਸਤਵ ਨੇ ਕੀਤੀ ਸੀ। ਅਸੀਂ ਲੰਬੇ ਸਮੇਂ ਤੋਂ ਕੰਟੈਟ ਨਾਲ ਸਬੰਧਿਤ ਕੰਮ ਕਰ ਰਹੇ ਹਾਂ ਅਤੇ ਹੁਣ ਪ੍ਰੋਡਕਸ਼ਨ ਵਿੱਚ ਆਉਣ ਦਾ ਫੈਸਲਾ ਕੀਤਾ ਹੈ।’’
ਉਹ ਅੱਗੇ ਕਹਿੰਦਾ ਹੈ, “ਰੇਨਬੋ ਡਿਜੀਟਲ ਐਂਟਰਟੇਨਮੈਂਟ ਦਾ ਪਹਿਲਾ ਪ੍ਰੋਡਕਸ਼ਨ ਬੱਚਿਆਂ ਦਾ ਕੁਇਜ਼ ਸ਼ੋਅ ਸੀ ਜਿਸਨੂੰ ‘ਕੌਟੱਲਿਆ’ ਕਿਹਾ ਜਾਂਦਾ ਸੀ। ਅਸੀਂ ਸ਼ੋਅ ਦੇ 48 ਐਪੀਸੋਡ ਬਣਾਏ ਹਨ ਅਤੇ ਹੁਣ, ਅਸੀਂ ਆਲਟ ਲਈ ‘ਐਕਸਟੇਪਲਾਈਵ’ ਅਤੇ ‘ਹਨੀਮੂਨ ਸੂਟ 911’ ਨਾਮਕ ਦੋ ਸ਼ੋਅ ਤਿਆਰ ਕੀਤੇ ਹਨ। ‘ਹਨੀਮੂਨ ਸੂਟ 911’ ਆਪਣੀ ਦਿਲਚਸਪ ਕਹਾਣੀ, ਪ੍ਰਤਿਭਾਸ਼ਾਲੀ ਅਦਾਕਾਰੀ ਟੀਮ ਅਤੇ ਵਧੀਆ ਪ੍ਰੋਡਕਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਰਿਹਾ ਹੈ। ਇਹ ਕਹਾਣੀ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਕਹਾਣੀ ਅਤੇ ਸਕਰੀਨਪਲੇ ਸਿਧਾਰਥ ਇੰਜੇਟੀ ਦੁਆਰਾ ਲਿਖੇ ਗਏ ਹਨ ਜੋ ਕਿ ਆਲਟ ਵਿੱਚ ਮੁਖੀ ਵੀ ਹਨ ਅਤੇ ਲੜੀਵਾਰ ਨਿਰਦੇਸ਼ਕ ਮਧੁਰ ਅਗਰਵਾਲ ਹਨ। ਆਲਟ ਦੀ ਅਗਵਾਈ ਵਿਵੇਕ ਕੋਕਾ ਚੀਫ ਬਿਜ਼ਨਸ ਅਫ਼ਸਰ ਵਜੋਂ ਕਰ ਰਹੇ ਹਨ।’’

Advertisement

ਮਿਲਿੰਦ ਦੀ ਅਟਲ ਬਿਹਾਰੀ ਵਾਜਪਈ ਨਾਲ ਸਾਂਝ

ਪੱਚੀ ਦਸੰਬਰ ਨੂੰ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ 99ਵਾਂ ਜਨਮ ਦਿਨ ਹੈ ਅਤੇ ਇਸ ਮੌਕੇ ਦੇਸ਼ ਵਾਸੀ ਉਨ੍ਹਾਂ ਨੂੰ ਯਾਦ ਕਰਨ ਅਤੇ ਸ਼ਰਧਾਂਜਲੀ ਦੇਣ ਲਈ ਤਿਆਰ ਹਨ। ਐਂਡ ਟੀਵੀ ਦੇ ਸ਼ੋਅ ‘ਅਟਲ’ ਦੇ ਅਦਾਕਾਰ ਮਿਲਿੰਦ ਦਾਸਤਾਨੇ ਉਸ ਸਮੇਂ ਨੂੰ ਯਾਦ ਕਰ ਰਹੇ ਹਨ ਜਦੋਂ ਉਹ 2006 ਵਿੱਚ ਅਟਲ ਬਿਹਾਰੀ ਵਾਜਪਈ ਨੂੰ ਮਿਲੇ ਸਨ। ਐਂਡ ਟੀਵੀ ਨੇ ਹਾਲ ਹੀ ਵਿੱਚ ਸ਼ੋਅ ‘ਅਟਲ’ ਦਾ ਪ੍ਰਸਾਰਣ ਸ਼ੁਰੂ ਕੀਤਾ ਹੈ। ਇਹ ਮਰਹੂਮ ਪ੍ਰਧਾਨ ਮੰਤਰੀ ਦੇ ਬਚਪਨ ਦੀਆਂ ਅਣਕਹੀਆਂ ਕਹਾਣੀਆਂ ਨੂੰ ਦਰਸਾਉਂਦਾ ਹੈ। ਮਿਲਿੰਦ ਦਾਸਤਾਨੇ ਇਸ ਸ਼ੋਅ ਵਿੱਚ ਛੋਟੇ ਅਟਲ ਦੇ ਦਾਦਾ ਸ਼ਿਆਮ ਲਾਲ ਵਾਜਪਈ ਦੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਅਟਲ ਜੀ ਨਾਲ ਆਪਣੀ ਯਾਦਗਾਰ ਮੁਲਾਕਾਤ ਬਾਰੇ ਦੱਸਿਆ, ਜਿਸ ਨੇ ਉਨ੍ਹਾਂ ’ਤੇ ਅਮਿੱਟ ਛਾਪ ਛੱਡੀ।
ਸ਼ਿਆਮ ਲਾਲ ਵਾਜਪਈ ਦਾ ਕਿਰਦਾਰ ਨਿਭਾਅ ਰਹੇ ਮਿਲਿੰਦ ਦਾਸਤਾਨੇ ਨੇ ਕਿਹਾ, “ਮੈਂ 2006 ਵਿੱਚ ਭਾਰਤੀ ਡਾਕਟਰ ਡਾ. ਹੇਡਗੇਵਾਰ ਦੇ ਜੀਵਨ ’ਤੇ ਆਧਾਰਿਤ ਫਿਲਮ ’ਤੇ ਕੰਮ ਕਰ ਰਿਹਾ ਸੀ। ਬਦਕਿਸਮਤੀ ਨਾਲ, ਉਹ ਫਿਲਮ ਨਹੀਂ ਬਣੀ, ਪਰ ਉਸ ਸਮੇਂ ਦੌਰਾਨ ਮੋਹਨ ਭਾਗਵਤ ਨੇ ਮੈਨੂੰ ਅਟਲ ਜੀ ਦੁਆਰਾ ਲਿਖੀ ਸਾਢੇ ਤਿੰਨ ਪੰਨਿਆਂ ਦੀ ਕਵਿਤਾ ‘ਰਾਸ਼ਟਰੀ ਸਵੈਮ ਸੇਵਕ ਸੰਘ’ ਨੂੰ ਪੜ੍ਹਨ ਅਤੇ ਇਸ ਦੀ ਡੂੰਘਾਈ ਵਿੱਚ ਜਾਣ ਦੀ ਸਲਾਹ ਦਿੱਤੀ। ਇਸ ਲਈ ਮੈਂ ਅਟਲ ਜੀ ਨੂੰ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਿਆ। ਮੈਨੂੰ ਉਦੋਂ ਘਬਰਾਹਟ ਦੇ ਨਾਲ-ਨਾਲ ਉਤਸ਼ਾਹ ਵੀ ਸੀ। ਹਾਲਾਂਕਿ, ਜਦੋਂ ਉਹ ਪਲ ਆਇਆ, ਮੈਂ ਉਨ੍ਹਾਂ ਦੀ ਸ਼ਖ਼ਸੀਅਤ, ਬੁੱਧੀ ਅਤੇ ਦ੍ਰਿਸ਼ਟੀ ਤੋਂ ਹੈਰਾਨ ਰਹਿ ਗਿਆ। ਉਹ ਬਹੁਤ ਨਿਮਰ ਸਨ ਅਤੇ ਉਨ੍ਹਾਂ ਨੇ ਮੈਨੂੰ ਸਹਿਜ ਮਹਿਸੂਸ ਕਰਾਇਆ। ਉਹ ਕਹਾਣੀ ਸੁਣਾਉਣ ਦੀ ਕਲਾ ਵਿੱਚ ਨਿਪੁੰਨ ਸਨ। ਉਨ੍ਹਾਂ ਨੇ ਦੁਨਿਆਵੀ ਵਿਸ਼ਿਆਂ ’ਤੇ ਦਿਲਚਸਪ ਕਹਾਣੀਆਂ ਦੀ ਰਚਨਾ ਕਰਨ ਲਈ ਮਨਮੋਹਕ ਸ਼ਬਦਾਂ ਦੀ ਵਰਤੋਂ ਕੀਤੀ। ਸਾਹਿਤ ਅਤੇ ਵਾਰਤਕ ਪ੍ਰਤੀ ਉਨ੍ਹਾਂ ਦੀ ਲਗਨ ਸਪੱਸ਼ਟ ਦਿਖਾਈ ਦਿੰਦੀ ਸੀ। ਉਹ ਇੱਕ ਉੱਘੇ ਬੁਲਾਰੇ, ਕਵੀ ਅਤੇ ਸਿਆਸਤਦਾਨ ਸਨ। ਉਨ੍ਹਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਅਤੇ ਮੇਰੇ ’ਤੇ ਅਮਿੱਟ ਛਾਪ ਛੱਡੀ।’’
‘‘ਅਜਿਹੇ ਮਹਾਨ ਨੇਤਾ ਦੀ 99ਵੀਂ ਜਯੰਤੀ ਮਨਾਉਣ ਅਤੇ ਉਨ੍ਹਾਂ ਨੂੰ ਯਾਦ ਕਰਨ ਦਾ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਨੂੰ ਵਿਅਕਤੀਗਤ ਤੌਰ ’ਤੇ ਮਿਲਣ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰੇਰਿਤ ਹੋਣ ਦਾ ਅਨੁਭਵ ਸਾਂਝਾ ਕਰਾਂ? ਮੈਂ ਇਸ ਸ਼ਾਨਦਾਰ ਮੌਕੇ ਲਈ ਧੰਨਵਾਦੀ ਹਾਂ। ਇਸ ਦਾ ਸਿਹਰਾ ਮੇਰੇ ਪੇਸ਼ੇ ਨੂੰ ਜਾਂਦਾ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ 17 ਸਾਲਾਂ ਬਾਅਦ ਮੈਨੂੰ ਕਿਸੇ ਤਰ੍ਹਾਂ ਅਤੇ ਟੀਵੀ ਦੇ ਸ਼ੋਅ ‘ਅਟਲ’ ਰਾਹੀਂ ਉਨ੍ਹਾਂ ਦੇ ਬਚਪਨ ਦੀ ਕਹਾਣੀ ਨਾਲ ਜੁੜਨ ਦਾ ਮੌਕਾ ਮਿਲੇਗਾ ਅਤੇ ਮੈਨੂੰ ਉਨ੍ਹਾਂ ਦੇ ਦਾਦਾ ਦੀ ਭੂਮਿਕਾ ਮਿਲੇਗੀ। ਇਹ ਇੱਕ ਬਹੁਤ ਵੱਡਾ ਸਨਮਾਨ ਹੈ ਅਤੇ ਮੈਂ ਇਸ ਨਾਲ ਪੂਰਾ ਇਨਸਾਫ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਇਸ ਕਿਰਦਾਰ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਹਾਂ। ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਮੈਂ ਅਜਿਹੇ ਮਹਾਨ ਨੇਤਾ ਨੂੰ ਆਪਣੀ ਸ਼ਰਧਾਂਜਲੀ ਵਜੋਂ ਇਹ ਯੋਗਦਾਨ ਪਾਉਣ ਲਈ ਧੰਨਵਾਦੀ ਹਾਂ। ਭਾਰਤ ਦੇ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਬਹੁਤ ਸਤਿਕਾਰ ਦਿੰਦੇ ਹਨ।’’

Advertisement
Author Image

joginder kumar

View all posts

Advertisement