ਹਫ਼ਤਾਵਾਰੀ ਲੌਕਡਾਊਨ ਦੇ ਪਹਿਲੇ ਦਿਨ ਜਲੰਧਰ ਜ਼ਿਲ੍ਹੇ ਵਿੱਚ ਦੁਕਾਨਾਂ ਰਹੀਆਂ ਬੰਦ
ਪਾਲ ਸਿੰਘ ਨੌਲੀ
ਜਲੰਧਰ, 22 ਅਗਸਤ
ਕਰੋਨਾਵਾਰਿਸ ਦੇ ਵੱਧ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇਕ ਵਾਰ ਫਿਰ ਸਖ਼ਤੀ ਕਰ ਦਿੱਤੀ ਗਈ ਹੈ। ਜਲੰਧਰ ਜ਼ਿਲ੍ਹਾ ਪੰਜਾਬ ਦੇ ਹਾਟਸਪਾਟ ਜਿਲ੍ਹਿਆਂ ਵਿੱਚ ਸ਼ਾਮਿਲ ਹੈ ਜਿੱਥੇ ਪਾਜ਼ੇਟਿਵ ਕੇਸਾਂ ਦੀ ਗਿਣਤੀ 5000 ਤੋਂ ਟੱਪ ਗਈ ਹੈ। ਜ਼ਿਲ੍ਹੇ ਵਿੱਚ 122 ਮੌਤਾਂ ਹੋ ਚੁੱਕੀਆਂ ਹਨ। ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ `ਤੇ ਪੁਲੀਸ ਦੇ ਨਾਕਿਆਂ ’ਤੇ ਸਖਤੀ ਵਰਤੀ ਜਾ ਰਹੀ ਹੈ। ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੀਆਂ ਹੱਦਾਂ ’ਚ ਸ਼ਾਮ 7 ਤੋਂ ਸਵੇਰੇ 5 ਵਜੇ ਤਕ ਕਰਫਿਊ ਲਗਾ ਕੇ ਆਵਾਜਾਈ ’ਤੇ ਵੀ ਰੋਕ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਹਫਤਾਵਾਰੀ ਲਾਕਡਾਊਨ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਨਿਚਰਵਾਰ ਨੂੰ ਜਲੰਧਰ ਸ਼ਹਿਰ ’ਚ ਪੂਰਾ ਅਸਰ ਦਿਖਾਈ ਦਿੱਤਾ ਅਤੇ ਵੱਖ ਵੱਖ ਬਾਜ਼ਾਰਾਂ ਵਿਚ ਦੁਕਾਨਾਂ ਬੰਦ ਰਹੀਆਂ। ਹਾਲਾਂ ਕਿ ਜੋਤੀ ਚੌਂਕ ਅਤੇ ਹੋਰ ਥਾਵਾਂ ’ਤੇ ਆਵਾਜਾਈ ਦੇਖਣ ਨੂੰ ਮਿਲ ਰਹੀ ਹੈਪਰ ਇਹ ਆਮ ਦਨਿਾਂ ਨਾਲੋਂ ਕਾਫ਼ੀ ਘੱਟ ਸੀ। ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਥੇ ਸਭ ਤੋਂ ਵੱਧ ਭੀੜ ਭਰੇ ਰਹਿਣ ਵਾਲੇ ਬਜ਼ਾਰ ਅਤੇ ਜੀਟੀ ਰੋਡ ਦੀਆਂ ਸਾਰੀਆਂ ਦੁਕਾਨਾਂ ਲਗਪਗ ਬੰਦ ਰਹੀਆਂ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਅੱਜ ਸ਼ਹਿਰ ਵਿੱਚ ਵਪਾਰ ਪੂਰੀ ਤਰ੍ਹਾਂ ਠੱਪ ਰਿਹਾ। ਪੁਲੀਸ ਵੱਲੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਸੜਕਾਂ ’ਤੇ ਨਾਕੇ ਲਗਾਏ ਗਏ ਹਨ ਤੇ ਉਥੇ ਸਖਤੀ ਵਰਤੀ ਜਾ ਰਹੀ ਹੈ। ਐਸ ਡੀ ਐਮ ਜੀਵਨ ਜੋਤ ਕੌਰ ਨੇ ਸ਼ਹਿਰ ਦੀਆਂ ਹੱਦਾਂ ’ਚ ਆਮ ਦਨਿਾਂ ਨੂੰ ਸ਼ਾਮ 6.30 ਵਜੇ ਬਾਜ਼ਾਰ ਅਤੇ ਸਨਿਚਰਵਾਰ ਤੇ ਐਤਵਾਰ ਨੂੰ ਬਾਜ਼ਾਰ ਪੂਰਨ ਰੂਪ ਵਿੱਚ ਬੰਦ ਕਰਨ ਦੀ ਹਦਾਇਤ ਦਿੱਤੀ ਹੈ। ਸ਼ਨਿਚਰਵਾਰ ਨੂੰ ਸ਼ਹਿਰ ’ਚ ਸਰਕਾਰੀ ਹੁਕਮਾਂ ਦਾ ਪੂਰਾ ਅਸਰ ਦਿਖਾਈ ਦਿੱਤਾ ਅਤੇ ਵੱਖ ਵੱਖ ਬਜ਼ਾਰਾਂ ਵਿਚ ਦੁਕਾਨਾਂ ’ਤੇ ਤਾਲੇ ਲੱਗੇ ਰਹੇ। ਹਾਲਾਂਕਿ ਸ਼ਹਿਰ ਅੰਦਰ ਸ਼ਰਾਬ ਦੇ ਠੇਕੇ, ਕੀੜੇਮਾਰ, ਖੇਤੀ ਵਾਲੀਆ ,ਕੈਮਿਸਟ ,ਢਾਬੇ, ਲੈਬਾਰਟਰੀਆਂ, ਫਲ ਫਰੂਟ ਦੀਆਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਉਧਰ, ਐਸ ਐਚ ਓ ਸਦਰ ਸੁਰਿੰਦਰ ਭੱਲਾ ਦੀ ਹਾਜ਼ਰੀ ਵਿੱਚ ਪੁਲੀਸ ਅਧਿਕਾਰੀਆਂ ਨੇ ਕੈਮਸਿਟ ਸ਼ਾਪਸ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਏ.ਬੀ .ਗਰੁੱਪ ਅਨੁਸਾਰ ਹੀ ਖੋਲ੍ਹਣ ਦੀ ਸਖ਼ਤ ਹਦਾਇਤ ਕੀਤੀ ਹੈ।Bਖੰਨਾ ’ਚ ਜ਼ੋਨ ਵਾਈਜ਼ ਖੁੱਲਣਗੀਆਂ ਦੁਕਾਨਾਂ B
ਖੰਨਾ(ਜੋਗਿੰਦਰ ਸਿੰਘ ਓਬਰਾਏ): ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਗਾਈਆਂ ਪਾਬੰਦੀਆਂ ਤਹਿਤ ਸ਼ਨਿਚਰਵਾਰ ਨੂੰ ਲੌਕਡਾਊਨ ਸਖ਼ਤੀ ਨਾਲ ਲਾਗੂ ਹੋਇਆ। ਇਥੇ ਖੰਨਾ ਵਪਾਰ ਮੰਡਲ ਅਤੇ ਸਾਰੀਆਂ ਐਸੋਸੀਏਸ਼ਨਜ਼ ਦੀ ਸਹਿਮਤੀ ਨਾਲ ‘ਏ’ ਅਤੇ ‘ਬੀ’ ਜ਼ੋਨ ਬਣਾਏ ਗਏ ਹਨ ਤਾਂ ਜੋ ਬਾਜ਼ਾਰਾਂ ਵਿਚ ਕਰੋਨਾ ਨਿਯਮਾਂ ਦੀ ਪਾਲਣਾ ਹੋ ਸਕੇ। ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਸੂਰਬੀਰ ਸਿੰਘ ਸੇਠੀ ਅਤੇ ਸਵਰਨਕਾਰ ਸੰਘ ਦੇ ਪ੍ਰਧਾਨ ਰੂਪ ਚੰਦ ਸੇਢਾ ਨੇ ਕਿਹਾ ਕਿ 24 ਅਗਸਤ ਤੋਂ ਦੁਕਾਨਾਂ ਜ਼ੋਨ ਵਾਈਸ ਖੁੱਲ੍ਹਣਗੀਆਂ।