ਟੋਹ ਵੈਨਾਂ ਦੀ ਧੱਕੇਸ਼ਾਹੀ ਵਿਰੁੱਧ ਦੁਕਾਨਦਾਰ ਇਕਜੁੱਟ ਹੋਏ
ਸ਼ਗਨ ਕਟਾਰੀਆ
ਬਠਿੰਡਾ, 7 ਅਗਸਤ
ਨਗਰ ਨਿਗਮ ਬਠਿੰਡਾ ਦੇ ਇੱਕ ਨਿੱਜੀ ਠੇਕੇਦਾਰ ਵੱਲੋਂ ਚਲਾਏ ਜਾ ਰਹੇ ਟੋਹ ਸਿਸਟਮ ਖ਼ਿਲਾਫ਼ ਸਿਰਕੀ ਬਾਜ਼ਾਰ ਅਤੇ ਸਦਰ ਬਾਜ਼ਾਰ ਦੇ ਦੁਕਾਨਦਾਰਾਂ ਦੀ ਮੀਟਿੰਗ ਸਿਰਕੀ ਬਾਜ਼ਾਰ ਵਿੱਚ ਹੋਈ। ਦੁਕਾਨਦਾਰਾਂ ਨੇ ਪ੍ਰਾਈਵੇਟ ਟੋਹ ਵੈਨ ਸਿਸਟਮ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਹੈ ਅਤੇ ਮੰਗ ਪੂਰੀ ਨਾ ਹੋਣ ’ਤੇ ਵੱਡੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਮੀਟਿੰਗ ਵਿੱਚ ਹਾਜ਼ਰ ਦੁਕਾਨਦਾਰਾਂ ਨੇ ਆਪਣੇ-ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੱਸਦਿਆਂ ਕਿਹਾ ਕਿ ਨਗਰ ਨਿਗਮ ਨੇ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੇ ਨਾਂ ’ਤੇ ਦੋਹਰੀ ਨੀਤੀ ਬਣਾਈ ਹੋਈ ਹੈ, ਜਿਸ ਤਹਿਤ ਸ਼ਹਿਰ ਦੇ ਕੁਝ ਬਾਜ਼ਾਰਾਂ ’ਚ ਆਉਣ ਵਾਲੇ ਲੋਕਾਂ ਦੀਆਂ ਗੱਡੀਆਂ ਕੋਲੋਂ ਟੋਹ ਦੇ ਨਾਂਅ ’ਤੇ ਭਾਰੀ ਜੁਰਮਾਨਾ ਵਸੂਲਿਆ ਜਾਂਦਾ ਹੈ ਅਤੇ ਗੱਡੀ ਦੇ ਚਾਲਕਾਂ ਨੂੰ ਕਥਿਤ ਅਪਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ’ਚ ਲੜਾਈ-ਝਗੜੇ ਅਤੇ ਕੁੱਟਮਾਰ ਦੀਆਂ ਘਟਨਾਵਾਂ ਨਾਲ ਮਾਹੌਲ ਤਣਾਅਪੂਰਨ ਬਣਿਆ ਰਹਿਦਾ ਹੈ। ਮੀਟਿੰਗ ਵਿੱਚ ਰਾਜਨ ਸਿੰਗਲਾ, ਅਸ਼ਵਨੀ ਗਰਗ, ਪੰਕਜ ਜਿੰਦਲ, ਸੱਤਪਾਲ, ਧੀਰਜ ਕੁਮਾਰ, ਸੰਜੀਵ ਕੁਮਾਰ, ਪੰਕਜ ਗਰਗ, ਅਮਿਤ ਕਪੂਰ, ਭੁਪਿੰਦਰ, ਸੁਦੇਸ਼ ਕੁਮਾਰ, ਰਵੀ ਕੁਮਾਰ, ਬੁੱਲਾ ਸ਼ਾਹ, ਦੇਵਾਸ਼ੀਸ਼ ਕਪੂਰ, ਸੰਜੀਵ ਗੋਇਲ, ਸੁਰਿੰਦਰ ਕੁਮਾਰ, ਡਾ. ਅਸ਼ੋਕ ਗਰਗ, ਭੀਮ ਰਾਜ ਗਰਗ, ਵੇਦ ਪ੍ਰਕਾਸ਼ ਬਾਂਸਲ, ਸੀਨੂੰ ਬਾਂਸਲ, ਰਾਜ ਕੁਮਾਰ ਗੋਇਲ, ਕ੍ਰਿਸ਼ਨ ਕੁਮਾਰ, ਸੁਧੀਰ ਬਾਂਸਲ, ਬਿੱਟੂ ਸਿਡੋਦੀਆ, ਰਾਜੀਵ, ਰਵੀ ਕੁਮਾਰ, ਸੰਦੀਪ ਅਗਰਵਾਲ, ਸ਼ਾਮ ਲਾਲ, ਓਮ ਪ੍ਰਕਾਸ਼, ਆਸ਼ੂ ਕੁਮਾਰ, ਸੋਨੂੰ ਮਹੇਸ਼ਵਰੀ, ਮਨਿਤ ਕੁਮਾਰ ਗੁਪਤਾ। , ਸੋਹਨ ਲਾਲ, ਦਿਨੇਸ਼ ਅਰੋੜਾ, ਵਿਨੋਦ ਕੁਮਾਰ ਗੋਇਲ, ਰਾਜ ਕੁਮਾਰ ਗਰਗ, ਮਨੋਹਰ ਲਾਲ, ਸੰਜੀਵ ਸੈਣੀ ਆਦਿ ਹਾਜ਼ਰ ਸਨ।