For the best experience, open
https://m.punjabitribuneonline.com
on your mobile browser.
Advertisement

ਬੋਹੜ ਦਾ ਦਰੱਖਤ ਕੱਟੇ ਜਾਣ ਖ਼ਿਲਾਫ਼ ਦੁਕਾਨਦਾਰ ਭੜਕੇ

08:18 AM Mar 24, 2024 IST
ਬੋਹੜ ਦਾ ਦਰੱਖਤ ਕੱਟੇ ਜਾਣ ਖ਼ਿਲਾਫ਼ ਦੁਕਾਨਦਾਰ ਭੜਕੇ
ਮਾਨਸਾ ਵਿੱਚ ਧਰਨਾ ਦਿੰਦੇ ਹੋਏ ਦੁਕਾਨਦਾਰ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 23 ਮਾਰਚ
ਸਥਾਨਕ ਰਾਮ ਨਾਟਕ ਕਲੱਬ ਦੇ ਵਿਹੜੇ ’ਚ 28 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ ਦਿਵਿਆ ਜੋਤੀ ਸੰਸਥਾ ਦੇ ਸਮਾਗਮ ਦੀਆਂ ਤਿਆਰੀਆਂ ਦੌਰਾਨ ਬੋਹੜ ਦਾ ਪੁਰਾਣਾ ਦਰੱਖਤ ਛਾਂਗੇ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਦੁਕਾਨਦਾਰਾਂ ਨੇ ਇਸ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਪੁਰਾਣੀ ਅਨਾਜ ਮੰਡੀ ਵਿੱਚ ਧਰਨਾ ਲਗਾ ਕੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਧਰ ਸੰਸਥਾਨ ਨੇ ਬੋਹੜ ਦੇ ਦਰੱਖਤ ਨੂੰ ਛਾਂਗੇ ਜਾਣ ਦੀ ਗੱਲ ਕਹੀ। ਜਾਣਕਾਰੀ ਅਨੁਸਾਰ ਸ਼ਹਿਰ ’ਚ 28 ਮਾਰਚ ਤੋਂ ਦਿਵਿਆ ਜੋਤੀ ਸੰਸਥਾ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਤਹਿਤ ਪੁਰਾਣੀ ਅਨਾਜ ਮੰਡੀ ਵਿੱਚ ਪੰਡਾਲ ਲਗਾਇਆ ਗਿਆ। ਇਸ ਤਹਿਤ ਉੱਥੇ ਖੜ੍ਹੇ ਇੱਕ ਪੁਰਾਣੇ ਬੋਹੜ ਦੇ ਦਰੱਖਤ ਨੂੰ ਛਾਂਗ ਦਿੱਤਾ ਗਿਆ।
ਦੁਕਾਨਦਾਰ ਭੂਸ਼ਣ ਝੁਨੀਰ, ਸੁਰੇਸ਼ ਕੁਮਾਰ, ਸੁਭਾਸ਼ ਅੱਕਾਂਵਾਲੀ ਆਦਿ ਨੇ ਕਿਹਾ ਕਿ ਬੋਹੜ ਦਾ ਇਹ ਪੁਰਾਣਾ ਦਰੱਖਤ ਲੰਮੇ ਸਮੇਂ ਤੋਂ ਇਥੇ ਲੱਗਿਆ ਹੋਇਆ ਹੈ, ਜਿੱਥੇ ਇੱਕ ਮੰਦਰ ਵੀ ਸਥਾਪਤ ਹੈ। ਉਨ੍ਹਾਂ ਨੇ ਧਰਨਾ ਲਗਾ ਕੇ ਦਿੱਵਿਆ ਜੋਤੀ ਸੰਸਥਾਨ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਇਸ ਜਗ੍ਹਾ ਤੋਂ ਪੰਡਾਲ ਬਦਲਿਆ ਜਾਵੇ। ਇਸ ਮੌਕੇ ਪਹੁੰਚੇ ਮਾਨਸਾ ਦੇ ਤਹਿਸੀਲਦਾਰ ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਦਰੱਖਤ ਨੂੰ ਨਹੀਂ ਹਟਾਉਣ ਦਿੱਤਾ ਜਾਵੇਗਾ, ਜਿਸ ਤੋਂ ਪਿੱਛੋਂ ਉਨ੍ਹਾਂ ਨੇ ਆਪਣਾ ਧਰਨਾ ਚੁੱਕਿਆ। ਸੰਸਥਾ ਦੇ ਸੰਚਾਲਕ ਸਵਾਮੀ ਊਮੇਸ਼ਾ ਨੰਦ ਨੇ ਕਿਹਾ ਕਿ ਉਨ੍ਹਾਂ ਬੋਹੜ ਦੀ ਮਾਮੂਲੀ ਛਾਂਟੀ ਕੀਤੀ ਹੈ ਅਤੇ ਉਹ ਉਨ੍ਹਾਂ ਦੁਆਰਾ ਨਹੀਂ ਪੁੱਟਿਆ ਗਿਆ।

Advertisement

Advertisement
Author Image

sanam grng

View all posts

Advertisement
Advertisement
×