ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੰਦੇ ਨਾਲੇ ’ਚੋਂ ਕੱਢੀ ਗਾਰ ਦੇ ਢੇਰਾਂ ਤੋਂ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

11:15 AM Jun 02, 2024 IST
ਵੈਰੋਵਾਲ ਰੋਡ ’ਤੇ ਦੁਕਾਨਾਂ ਦੇ ਸਾਹਮਣੇ ਲੱਗੇ ਕੂੜੇ ਦੇ ਢੇਰ।

ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਜੂਨ
ਵੈਰੋਵਾਲ ਵਾਲੀ ਸੜਕ ਉੱਪਰ ਸਥਿਤ ਦੁਕਾਨਾਂ ਦੇ ਸਾਹਮਣੇ ਤੋਂ ਲੰਘਦੇ ਗੰਦੇ ਨਾਲੇ ਵਿੱਚੋਂ ਕੱਢੀ ਗਾਰ ਦੇ ਢੇਰ ਦੋ ਹਫ਼ਤਿਆਂ ਨਾ ਚੁੱਕੇ ਜਾਣ ਕਾਰਨ ਦੁਕਾਨਦਾਰ, ਖ਼ਰੀਦਦਾਰ ਅਤੇ ਉੱਥੋਂ ਲੰਘਦੇ ਰਾਹਗੀਰ ਪ੍ਰੇਸ਼ਾਨ ਹਨ। ਦੁਕਾਨਦਾਰਾਂ ਨੇ ਕਿਹਾ ਪਿਛਲੇ ਲੰਬੇ ਸਮੇਂ ਤੋਂ ਇਨ੍ਹਾਂ ਨਾਲਿਆਂ ਦੀ ਸਫ਼ਾਈ ਨਹੀਂ ਸੀ ਹੋਈ ਪਰ ਹੁਣ ਨਗਰ ਕੌਂਸਲ ਵੱਲੋਂ ਦੋ ਹਫ਼ਤੇ ਪਹਿਲਾਂ ਇਸ ਦੀ ਸਫ਼ਾਈ ਕਰਾਈ ਗਈ ਸੀ ਅਤੇ ਇਸ ਵਿੱਚੋਂ ਨਿਕਲੀ ਗੰਦਗੀ ਦੇ ਦੁਕਾਨਾਂ ਦੇ ਅੱਗੇ ਲਗਾ ਦਿੱਤੇ ਗਏ। ਹੁਣ ਗਰਮੀਆਂ ਕਾਰਨ ਇਸ ਵਿੱਚੋਂ ਬਦਬੂ ਆ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਇਨ੍ਹਾਂ ਗੰਦਗੀ ਦੇ ਢੇਰਾਂ ਕਾਰਨ ਸੜਕ ਉੱਪਰ ਆਵਾਜਾਈ ਵਿੱਚ ਵੀ ਮੁਸ਼ਕਲ ਆ ਰਹੀ ਹੈ ਤੇ ਬਾਜ਼ਾਰ ’ਚ ਜਾਮ ਲੱਗਾ ਰਹਿੰਦਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਦੱਸਿਆ ਹੈ ਪਰ ਉਨ੍ਹਾਂ ਦੀ ਸਮੱਸਿਆ ਹਾਲੇ ਵੀ ਹੱਲ ਨਹੀਂ ਹੋਈ ਹੈ।
ਨਗਰ ਕੌਂਸਲ ਦੇ ਸੈਨਟਰੀ ਇੰਸਪੈਕਟਰ ਸੰਕਲਪ ਨੇ ਕਿਹਾ ਇੱਥੇ ਬਹੁਤ ਪੁਰਾਣਾ ਸੀਵਰੇਜ ਪਿਆ ਹੋਇਆ ਹੈ। ਇਸ ਨੂੰ ਹੁਣ ਨਗਰ ਕੌਂਸਲ ਚਾਲੂ ਕਰਨ ਜਾ ਰਹੀ ਹੈ ਤੇ ਚਾਲੂ ਕਰਨ ਤੋਂ ਪਹਿਲਾਂ ਇਸ ਦੀ ਸਫ਼ਾਈ ਕੀਤੀ ਜਾ ਰਹੀ ਹੈ। ਇਸ ਕਾਰਨ ਇਹ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜੋ ਇੱਕ ਦੋ ਦਿਨਾਂ ਵਿੱਚ ਹੀ ਚੁਕਾ ਦਿੱਤੇ ਜਾਣਗੇ ਅਤੇ ਸਾਰੀ ਪ੍ਰੇਸ਼ਾਨੀ ਖ਼ਤਮ ਕਰ ਦਿੱਤੀ ਜਾਵੇਗੀ।

Advertisement

Advertisement
Advertisement