ਨਕਲੀ ਨਮਕ ਵੇਚਣ ਦੇ ਦੋਸ਼ ਹੇਠ ਦੁਕਾਨਦਾਰ ਗ੍ਰਿਫ਼ਤਾਰ
09:26 AM Nov 18, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 17 ਨਵੰਬਰ
ਪੁਲੀਸ ਨੇ ਟਾਟਾ ਕੰਪਨੀ ਦਾ ਨਕਲੀ ਨਮਕ ਵੇਚਣ ਦੇ ਦੋਸ਼ ਹੇਠ ਇਕ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੁਕਾਨਦਾਰ ਕੋਲੋਂ ਕਰੀਬ ਸਾਢੇ ਸੱਤ ਕੁਇੰਟਲ ਤੋਂ ਵੱਧ ਨਕਲੀ ਨਮਕ ਵੀ ਬਰਾਮਦ ਕੀਤਾ ਹੈ। ਮੁਲਜ਼ਮ ਦੁਕਾਨਦਾਰ ਦੀ ਪਛਾਣ ਯਾਦਵਿੰਦਰ ਗੋਇਲ ਵਾਸੀ ਬਲਟਾਣਾ ਵਜੋਂ ਹੋਈ ਹੈ। ਬਲਟਾਣਾ ਚੌਕੀ ਦੇ ਇੰਚਾਰਜ ਸਹਾਇਕ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਟਾਟਾ ਕੰਪਨੀ ਦੇ ਪ੍ਰਬੰਧਕਾਂ ਨੇ ਸ਼ਿਕਾਇਤ ਦਿੱਤੀ ਕਿ ਉਕਤ ਦੁਕਾਨਦਾਰ ਵੱਲੋਂ ਉਨ੍ਹਾਂ ਦੀ ਕੰਪਨੀ ਦਾ ਨਕਲੀ ਨਮਕ ਵੇਚ ਰਿਹਾ ਹੈ। ਪੁਲੀਸ ਨੇ ਛਾਪਾ ਮਾਰ ਕੇ ਮੌਕੇ ਤੋਂ ਸਾਢੇ ਸੱਤ ਕੁਇੰਟਲ ਤੋਂ ਵੱਧ ਨਕਲੀ ਨਮਕ ਬਰਾਮਦ ਕੀਤਾ।
Advertisement
Advertisement
Advertisement