For the best experience, open
https://m.punjabitribuneonline.com
on your mobile browser.
Advertisement

ਹਮਲੇ ਦੌਰਾਨ ਦੁਕਾਨਦਾਰ ਤੇ ਗਾਹਕ ਜ਼ਖ਼ਮੀ

06:39 AM Apr 28, 2024 IST
ਹਮਲੇ ਦੌਰਾਨ ਦੁਕਾਨਦਾਰ ਤੇ ਗਾਹਕ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 27 ਅਪਰੈਲ
ਸਥਾਨਕ ਕਸਬੇ ਦੇ ਸਬਜ਼ੀ ਵਿਕਰੇਤਾ ਦੀ ਦੁਕਾਨ ’ਤੇ ਪੰਜ ਹਥਿਆਰਬੰਦ ਨੌਜਵਾਨਾਂ ਵੱਲੋਂ ਕੀਤੇ ਹਮਲੇ ’ਚ ਦੁਕਾਨਦਾਰ ਅਤੇ ਦੁਕਾਨ ’ਤੇ ਵੇਚੇ ਆਲੂਆਂ ਦੀ ਉਗਰਾਹੀ ਕਰਨ ਆਇਆ ਵਿਅਕਤੀ ਜ਼ਖ਼ਮੀ ਹੋ ਗਏ। ਦੁਕਾਨਦਾਰ ਕਮਿਊਨਿਟੀ ਹੈਲਥ ਸੈਂਟਰ ਸ਼ਾਹਕੋਟ ਵਿੱਚ ਤੇ ਉਗਰਾਹੀ ਕਰਨ ਆਇਆ ਨੌਜਵਾਨ ਜਲੰਧਰ ਦੇ ਹਸਪਤਾਲ ’ਚ ਦਾਖ਼ਲ ਹੈ। ਦੁਕਾਨਦਾਰ ਸਰਦੂਲ ਸਿੰਘ ਨੇ ਦੱਸਿਆ ਕਿ ਦੁਕਾਨ ਵਿਚ ਉਸ ਦੀ ਪਤਨੀ ਤੇ ਭੈਣ ਵੀ ਸਨ, ਇਸ ਦੌਰਾਨ ਇਕ ਨੌਜਵਾਨ ਨੇ ਉਸ ਦੇ ਗੱਲੇ ਵਿੱਚੋਂ ਨਗਦੀ ਕੱਢਣ ਦੀ ਕੋਸ਼ਿਸ਼ ਕੀਤੀ। ਰੌਲਾ ਪੈਣ ’ਤੇ ਨੇੜੇ ਦੇ ਦੁਕਾਨਦਾਰਾਂ ਨੇ ਲੁਟੇਰੇ ਨੂੰ ਕਾਬੂ ਕਰ ਲਿਆ। ਪਤਾ ਲੱਗਣ ’ਤੇ ਲੁਟੇਰੇ ਦੇ ਮਾਪੇ ਅਤੇ ਕੁਝ ਮੋਹਤਬਰ ਵਿਅਕਤੀ ਆ ਕੇ ਨੌਜਵਾਨ ਨੂੰ ਛੁਡਾ ਕੇ ਲੈ ਗਏ। ਉਸ ਨੇ ਦੱਸਿਆ ਕਿ ਦੇਰ ਸ਼ਾਮ ਮੂੰਹ ਬੰਨ੍ਹ ਕੇ ਹਥਿਆਰਬੰਦ ਨੌਜਵਾਨ ਉਸ ਦੀ ਦੁਕਾਨ ’ਤੇ ਆਏ ਅਤੇ ਹਮਲਾ ਕਰ ਦਿੱਤਾ।

Advertisement

Advertisement
Author Image

joginder kumar

View all posts

Advertisement
Advertisement
×