ਨਿਸ਼ਾਨੇਬਾਜ਼ੀ ਵਿਸ਼ਵ ਕੱਪ: ਵਿਵਾਨ ਨੇ ਚਾਂਦੀ ਅਤੇ ਨਰੂਕਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ
07:07 AM Oct 18, 2024 IST
ਨਵੀਂ ਦਿੱਲੀ:
Advertisement
ਅਨੰਤਜੀਤ ਸਿੰਘ ਨਰੂਕਾ ਦੇ ਪੁਰਸ਼ ਸਕੀਟ ਵਿੱਚ ਕਾਂਸੀ ਦੇ ਤਗ਼ਮੇ ਮਗਰੋਂ ਵਿਵਾਨ ਕਪੂਰ ਨੇ ਪੁਰਸ਼ ਟਰੈਪ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਿਸ ਨਾਲ ਅੱਜ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਫਾਈਨਲ ’ਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਚਾਰ ਹੋ ਗਈ ਹੈ।
ਵਿਵਾਨ ਨੇ ਫਾਈਨਲ ਵਿੱਚ 44 ਦਾ ਸਕੋਰ ਬਣਾਇਆ ਅਤੇ ਉਹ ਚੀਨ ਦੇ ਸੋਨ ਤਗ਼ਮਾ ਜੇਤੂ ਯਿੰਗ ਕੀ ਤੋਂ ਪਿੱਛੇ ਰਿਹਾ। ਵਿਵਾਨ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 125 ਵਿੱਚੋਂ 120 ਅੰਕ ਹਾਸਲ ਕਰਕੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ ਜਗ੍ਹਾ ਬਣਾਈ ਸੀ। ਰਾਜਸਥਾਨ ਦੇ 26 ਸਾਲਾ ਨਰੂਕਾ ਨੇ ਛੇ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 43 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ। -ਪੀਟੀਆਈ
Advertisement
Advertisement