For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਅਭਨਿਵ-ਗੌਤਮੀ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ

10:54 PM Jul 17, 2023 IST
ਨਿਸ਼ਾਨੇਬਾਜ਼ੀ  ਅਭਨਿਵ ਗੌਤਮੀ ਦੀ ਜੋੜੀ ਨੇ ਸੋਨ ਤਗ਼ਮਾ ਜਿੱਤਿਆ
Advertisement
ਨਵੀਂ ਦਿੱਲੀ, 17 ਜੁਲਾਈਅਭਨਿਵ ਸਾਅ ਅਤੇ ਗੌਤਮੀ ਭਨੌਟ ਦੀ ਭਾਰਤੀ ਜੋੜੀ ਨੇ ਕੋਰੀਆ ਦੇ ਚਾਂਗਵੋਨ ਵਿੱਚ ਆਈਐੱਸਐੱਸਐੱਫ ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਦੂਸਰੇ ਦਨਿ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤੀ ਨਿਸ਼ਾਨੇਬਾਜ਼ਾਂ ਨੇ ਫਾਈਨਲ ਵਿੱਚ ਓਸ਼ੀਏਨ ਮੁਲਰ ਅਤੇ ਰੋਮੇਨ ਓਫਰੇਰੇ ਦੀ ਫਰਾਂਸੀਸੀ ਜੋੜੀ ਨੂੰ 17-13 ਨਾਲ ਹਰਾਇਆ। ਭਾਰਤ ਦਾ ਟੂਰਨਾਮੈਂਟ ਵਿੱਚ ਇਹ ਤੀਸਰਾ ਸੋਨ ਤਗ਼ਮਾ ਹੈ। ਉਹ ਤਗ਼ਮਾ ਸੂਚੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੇ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਵੀ ਜਿੱਤੇ ਹਨ। ਚੀਨ ਤਗ਼ਮਿਆਂ ਦੀ ਸੂਚੀ ਵਿੱਚ ਚੋਟੀ ’ਤੇ ਹੈ। ਭਾਰਤ ਨੇ ਦੂਸਰੇ ਦਨਿ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। -ਪੀਟੀਆਈ
Advertisement

Advertisement
Tags :
Author Image

Advertisement
Advertisement
×