ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਸ਼ਾਨੇਬਾਜ਼ੀ: ਰੁਦਰਾਂਕਸ਼ ਤੇ ਮੇਹੁਲੀ ਨੇ ਸੋਨ ਤਗਮਾ ਜਿੱਤਿਆ

07:04 AM Jan 10, 2024 IST

ਜਕਾਰਤਾ: ਰੁਦਰਾਂਕਸ਼ ਪਾਟਿਲ ਅਤੇ ਮੇਹੁਲੀ ਘੋਸ਼ ਦੀ ਜੋੜੀ ਨੇ ਅੱਜ ਇੱਥੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲਾ ਜਿੱਤ ਕੇ ਭਾਰਤ ਨੂੰ ਨਿਸ਼ਾਨੇਬਾਜ਼ੀ ਏਸ਼ਿਆਈ ਓਲੰਪਿਕ ਕੁਆਲੀਫਾਇਰ ’ਚ ਪੰਜਵਾਂ ਸੋਨ ਤਗਮਾ ਜਿਤਾਇਆ। ਭਾਰਤੀ ਜੋੜੀ ਨੇ ਫਾਈਨਲ ਵਿੱਚ ਸ਼ੇਨ ਯੁਫਾਨ ਅਤੇ ਜ਼ੂ ਮਿੰਗਸ਼ੁਆਈ ਦੀ ਚੀਨੀ ਜੋੜੀ ਨੂੰ 16-10 ਨਾਲ ਹਰਾਇਆ। ਉਧਰ ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ ਦੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਜੂਨੀਅਰ ਮਿਕਸਡ ਟੀਮ ਏਅਰ ਰਾਈਫਲ ਵਰਗ ਵਿੱਚ ਈਸ਼ਾ ਟਕਸਾਲੇ ਅਤੇ ਉਮਾਮਹੇਸ਼ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ। -ਪੀਟੀਆਈ

Advertisement

Advertisement