ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਲਮਾਨ ਖ਼ਾਨ ਵੱਲੋਂ ‘ਸਿਕੰਦਰ’ ਦੀ ਸ਼ੂਟਿੰਗ ਸ਼ੁਰੂ

07:48 AM Jun 20, 2024 IST

ਨਵੀਂ ਦਿੱਲੀ:

Advertisement

ਫ਼ਿਲਮ ‘ਸਿਕੰਦਰ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਅਦਾਕਾਰ ਸਲਮਾਨ ਖ਼ਾਨ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ ‘ਸਿਕੰਦਰ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸਲਮਾਨ ਖ਼ਾਨ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਏਗਾ। ਫ਼ਿਲਮ ‘ਗਜਨੀ’ ਅਤੇ ‘ਹੌਲੀਡੇਅ: ਏ ਸੋਲਜਰ ਇਜ਼ ਨੈਵਰ ਆਫ਼ ਡਿਊਟੀ’ ਬਣਾਉਣ ਵਾਲੇ ਉੱਘੇ ਨਿਰਮਾਤਾ ਏਆਰ ਮੁਰੂਗਦਾਸ ਫ਼ਿਲਮ ਦਾ ਨਿਰਦੇਸ਼ਨ ਕਰੇਗਾ। ਅਗਲੇ ਸਾਲ ਈਦ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ‘ਸਿਕੰਦਰ’ ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਦੇ ਬੈਨਰ ਹੇਠ ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਵੱਲੋਂ ਕੀਤਾ ਜਾਵੇਗਾ। ਫ਼ਿਲਮ ਵਿੱਚ ਅਦਾਕਾਰਾ ਰਸ਼ਮਿਕਾ ਮੰਦਾਨਾ ਵੀ ਦਿਖਾਈ ਦੇਵੇਗੀ।

ਸਲਮਾਨ ਨੇ ਇੰਸਟਾਗ੍ਰਾਮ ’ਤੇ ਨਾਡਿਆਡਵਾਲਾ ਅਤੇ ਮੁਰੂਗਦਾਸ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਟੀਮ ਸਿਕੰਦਰ ਨਾਲ ਈਦ 2025 ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਏਆਰ ਮੁਰੂਗਦਾਸ ਵੱਲੋਂ ਨਿਰਦੇਸ਼ਤ ਫ਼ਿਲਮ ‘ਸਿਕੰਦਰ’ 2025 ਈਦ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।’ ਉਧਰ, ਨਾਡਿਆਡਵਾਲਾ ਗ੍ਰੈਂਡਸਨ ਐਂਟਰਟੇਨਮੈਂਟ ਨੇ ਵੀ ਇੰਸਟਾਗ੍ਰਾਮ ਪੇਜ ’ਤੇ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਹੈ, ‘ਸਿਕੰਦਰ ਦੀ ਤਿੱਕੜੀ। ਸਿੱਧੇ ਫ਼ਿਲਮ ਦੇ ਸੈੱਟ ਤੋਂ।’ ਇਸ ਤੋਂ ਪਹਿਲਾਂ ਸਲਮਾਨ ਦੀ ਵੱਡੀ ਫ਼ਿਲਮ 2023 ਵਿੱਚ ‘ਟਾਈਗਰ-3’ ਆਈ ਸੀ। ਅਦਾਕਾਰਾ ਰਸ਼ਮਿਕਾ ਦੀ ਪਿਛਲੀ ਵੱਡੀ ਫ਼ਿਲਮ ਉਸੇ ਸਾਲ ‘ਐਨੀਮਲ’ ਆਈ ਸੀ। -ਪੀਟੀਆਈ

Advertisement

Advertisement
Tags :
bollywood newsBullywood ActorHindi Movie NewsSalman KhanSikander
Advertisement