ਨਿਸ਼ਾਨੇਬਾਜ਼ੀ: ਨਿਹਾਲ ਅਤੇ ਆਮਿਰ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝੇ
08:37 AM Sep 03, 2024 IST
ਚੈਟੋਰੌਕਸ, 2 ਸਤੰਬਰ
ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਅਤੇ ਆਮਿਰ ਅਹਿਮਦ ਭੱਟ ਅੱਜ ਇੱਥੇ ਪੈਰਾਲੰਪਿਕ ਵਿੱਚ ਮਿਕਸਡ 25 ਮੀਟਰ ਪਿਸਟਲ (ਐੱਸਐੱਚ1) ਮੁਕਾਬਲੇ ਦੇ ਕੁਆਲੀਫਾਇਰ ਗੇੜ ’ਚ ਕ੍ਰਮਵਾਰ 10ਵੇਂ ਅਤੇ 11ਵੇਂ ਸਥਾਨ ’ਤੇ ਰਹਿਣ ਮਗਰੋਂ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ। ਐੱਸਐੱਚ1 ਵਿੱਚ ਖਿਡਾਰੀ ਬਿਨਾ ਕਿਸੇ ਮੁਸ਼ਕਲ ਦੇ ਬੰਦੂਕ ਫੜ ਸਕਦੇ ਹਨ ਅਤੇ ਖੜ੍ਹੇ ਹੋ ਕੇ ਜਾਂ ਬੈਠ ਕੇ ਨਿਸ਼ਾਨਾ ਲਗਾ ਸਕਦੇ ਹਨ। ਭਾਰਤੀ ਨਿਸ਼ਾਨੇਬਾਜ਼ੀ ਟੀਮ ਨੇ ਅੱਜ ਲਗਾਤਾਰ ਦੂਜੇ ਦਿਨ ਕੋਈ ਤਗ਼ਮਾ ਨਹੀਂ ਜਿੱਤਿਆ, ਜਦਕਿ ਪਹਿਲੇ ਤਿੰਨ ਦਿਨ ਭਾਰਤ ਨੇ ਇੱਕ ਸੋਨ ਤਗ਼ਮੇ ਸਮੇਤ ਕੁੱਲ ਚਾਰ ਤਗ਼ਮੇ ਜਿੱਤੇ ਸਨ। -ਪੀਟੀਆਈ
Advertisement
Advertisement