For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਪੁਰਸ਼ਾਂ ਨੇ ਸੋਨਾ ਤੇ ਮਹਿਲਾਵਾਂ ਨੇ ਚਾਂਦੀ ਫੁੰਡੀ

07:19 AM Oct 02, 2023 IST
ਨਿਸ਼ਾਨੇਬਾਜ਼ੀ  ਪੁਰਸ਼ਾਂ ਨੇ ਸੋਨਾ ਤੇ ਮਹਿਲਾਵਾਂ ਨੇ ਚਾਂਦੀ ਫੁੰਡੀ
1) ਟਰੈਪ ਮੁਕਾਬਲਿਆਂ ਦੇ ਫਾਈਨਲ ’ਚੋਂ ਬਾਹਰ ਹੋਣ ਮਗਰੋਂ ਨਿਰਾਸ਼ ਸ਼ੂਟਰ ਜ਼ੋਰਾਵਰ ਸਿੰਘ। 2) ਫਾਈਨਲ ਵਿਚ ਤੀਜੇ ਸਥਾਨ ’ਤੇ ਰਹਿਣ ਤੋਂ ਨਿਰਾਸ਼ ਸ਼ੂਟਰ ਕਨਿਾਨ ਡਾਰੀਅਸ ਚੇਨਾਈ। 3) ਟਰੈਪ ਮੁਕਾਬਲਿਆਂ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਮਹਿਲਾ ਨਿਸ਼ਾਨੇਬਾਜ਼ਾਂ ਦੀ ਤਿੱਕੜੀ। -ਫੋਟੋਆਂ: ਪੀਟੀਆਈ
Advertisement

ਹਾਂਗਜ਼ੂ, 1 ਅਕਤੂਬਰ
ਭਾਰਤੀ ਟਰੈਪ ਨਿਸ਼ਾਨੇਬਾਜ਼ਾਂ ਨੇ ਏਸ਼ਿਆਈ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੇ ਆਖ਼ਰੀ ਦਨਿ ਨੂੰ ਯਾਦਗਾਰ ਬਣਾ ਦਿੱਤਾ। ਪੁਰਸ਼ ਟੀਮ ਨੇ ਸੋਨ ਤਗ਼ਮਾ ਅਤੇ ਮਹਿਲਾ ਟੀਮ ਨੇ ਚਾਂਦੀ ਦਾ ਤਗ਼ਮਾ ਭਾਰਤ ਦੀ ਝੋਲੀ ਪਾਇਆ, ਹਾਲਾਂਕਿ ਵਿਅਕਤੀਗਤ ਵਰਗ ਵਿੱਚ ਕਨਿਾਨ ਚੇਨਾਈ ਨੇ ਕਾਂਸੇ ਦਾ ਤਗ਼ਮਾ ਜਿੱਤਿਆ।
ਆਖ਼ਰੀ ਦਨਿ ਟਰੈਪ ਵਿੱਚ ਮਿਲੇ ਤਿੰਨ ਤਗ਼ਮਿਆਂ ਮਗਰੋਂ ਭਾਰਤੀ ਨਿਸ਼ਾਨੇਬਾਜ਼ ਸੱਤ ਸੋਨ, ਨੌਂ ਚਾਂਦੀ ਅਤੇ ਛੇ ਕਾਂਸੇ ਦੇ ਤਗ਼ਮਿਆਂ ਸਣੇ 22 ਤਗ਼ਮੇ ਲੈ ਕੇ ਦੇਸ਼ ਪਰਤਣਗੇ, ਜੋ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੈ।
ਪੁਰਸ਼ ਟੀਮ ਵਰਗ ਵਿੱਚ ਪ੍ਰਿਥਵੀਰਾਜ ਤੋਂਡਈਮਾਨ, ਕਨਿਾਨ ਚੇਨਾਈ ਅਤੇ ਜ਼ੋਰਾਵਰ ਸਿੰਘ ਸੰਧੂ ਦੀ ਭਾਰਤੀ ਤਿੱਕੜੀ ਨੇ ਕੁਆਲੀਫਿਕੇਸ਼ਨ ਵਿੱਚ ਏਸ਼ਿਆਈ ਖੇਡਾਂ ਦੇ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ।
ਭਾਰਤੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 361 ਅੰਕ ਬਣਾਏ। ਖਾਲਿਤ ਅਲਮੁਦਹਾਫ, ਤਲਾਲ ਅਲਰਸ਼ੀਦੀ ਅਤੇ ਅਬਦੁਲਰਹਮਾਨ ਅਲਫਈਹਾਨ ਦੀ ਕੁਵੈਤ ਦੀ ਟੀਮ ਨੇ 35 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਯੁਹਾਓ ਗੁਓ, ਯਿੰਗ ਕੀ ਅਤੇ ਯੁਹਾਓ ਵਾਂਗ ਦੀ ਚੀਨੀ ਟੀਮ ਨੇ 354 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਮਹਿਲਾ ਵਰਗ ਵਿੱਚ ਮਨੀਸ਼ਾ ਕੀਰ, ਪ੍ਰੀਤੀ ਰਜਕ ਅਤੇ ਰਾਜੇਸ਼ਵਰੀ ਕੁਮਾਰੀ ਦੀ ਟੀਮ ਨੇ 337 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
ਕਿੰਗਨਿਯਾਨ ਲੀ, ਸੁਈਸੁਈ ਵੂ ਅਤੇ ਸ਼ਨਿਕਿਊ ਝਾਂਗ ਦੀ ਚੀਨੀ ਟੀਮ ਨੇ ਵਿਸ਼ਵ ਰਿਕਾਰਡ 357 ਅੰਕਾਂ ਨਾਲ ਸੋਨ ਤਗ਼ਮਾ ਜਿੱਤਿਆ। ਮਾਰੀਆ ਦਮਿਤ੍ਰੀਯੇਂਕੋ, ਐਜ਼ਾਨ ਦੋਸਮਗਾਮਬੇਤੋਵਾ ਅਤੇ ਅਨਹਸਤਾਸਿਆ ਪ੍ਰਿਲੇਪਨਿਾ ਦੀ ਕਜ਼ਾਖਸਤਾਨ ਦੀ ਟੀਮ ਨੇ 336 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਮਹਿਲਾਵਾਂ ਦੇ ਵਿਅਕਤੀਗਤ ਵਰਗ ਵਿੱਚ ਮਨੀਸ਼ਾ ਛੇਵੇਂ ਤੇ ਪ੍ਰੀਤੀ ਨੌਵੇਂ ਸਥਾਨ ’ਤੇ ਰਹੀ। -ਪੀਟੀਆਈ

Advertisement

ਗੋਲਫ ਵਿੱਚ ਆਦਿੱਤੀ ਨੇ ਚਾਂਦੀ ਜਿੱਤੀ

ਹਾਂਗਜ਼ੂ: ਭਾਰਤੀ ਗੋਲਫਰ ਆਦਿੱਤੀ ਅਸ਼ੋਕ ਨੇ ਮਹਿਲਾ ਗੋਲਫ ਮੁਕਾਬਲੇ ਦੇ ਆਖ਼ਰੀ ਦਨਿ ਇੱਥੇ ਪੰਜ ਓਵਰ 77 ਦਾ ਕਾਰਡ ਖੇਡਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਮਹਿਲਾ ਗੋਲਫ ’ਚ ਭਾਰਤ ਦਾ ਇਹ ਪਹਿਲਾ ਤਗ਼ਮਾ ਹੈ। ਖਿਡਾਰਨ ਦਾ ਕੁੱਲ ਸਕੋਰ 17 ਅੰਡਰ 271 ਰਿਹਾ। ਥਾਈਲੈਂਡ ਦੀ ਅਪ੍ਰਿਚਯਾ ਯੁਬੋਲ ਨੇ 68 ਦਾ ਕਾਰਡ ਖੇਡ ਕੇ ਸੋਨ ਤਗ਼ਮਾ ਅਤੇ ਕੋਰੀਆ ਦੀ ਹੇਉਂਜੋ ਯੂ ਨੇ 65 ਦਾ ਕਾਰਡ ਖੇਡ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਪੁਰਸ਼ ਵਰਗ ਵਿੱਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਭਾਰਤੀ ਟੀਮ ਸੱਤਵੇਂ ਸਥਾਨ ’ਤੇ ਰਹੀ। -ਪੀਟੀਆਈ

ਮੁੱਕੇਬਾਜ਼ੀ: ਨਿਖਤ ਅਤੇ ਪਰਵੀਨ ਨੇ ਤਗ਼ਮੇ ਪੱਕੇ ਕੀਤੇ

ਹਾਂਗਜ਼ੂ: ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਦੇ ਸੈਮੀਫਾਈਨਲ ’ਚ ਕਾਂਸੇ ਦਾ ਤਗ਼ਮਾ ਜਿੱਤਿਆ, ਜਦਕਿ ਮੁੱਕੇਬਾਜ਼ ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 57 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਏਸ਼ਿਆਈ ਖੇਡਾਂ ’ਚ ਤਗ਼ਮੇ ਦੇ ਨਾਲ ਪੈਰਿਸ ਓਲੰਪਿਕ ਕੋਟਾ ਪੱਕਾ ਕਰ ਲਿਆ ਹੈ। ਪਰਵੀਨ ਨੇ ਕੁਆਰਟਰ ਫਾਈਨਲ ਵਿੱਚ ਉਜ਼ਬੇਕਿਸਤਾਨ ਦੀ ਸਿਤੋਰਾ ਤੁਰਡੀਬੇਕੋਵਾ ਨੂੰ ਹਰਾਇਆ। ਹਾਲਾਂਕਿ ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਨਿਖਤ ਜ਼ਰੀਨ ਥਾਈਲੈਂਡ ਦੀ ਰਕਾਸਤ ਚੁਥਾਮਨ ਤੋਂ ਹਾਰ ਗਈ। ਇਸੇ ਤਰ੍ਹਾਂ ਜੈਸਮੀਨ ਲਮਬੋਰੀਆ 60 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਉੱਤਰੀ ਕੋਰੀਆ ਦੀ ਮੁੱਕੇਬਾਜ਼ ਵੋਨ ਉਂਗਯੋਂਗ ਤੋਂ ਹਾਰ ਕੇ ਬਾਹਰ ਹੋ ਗਈ। ਨਿਖਤ (50 ਕਿਲੋ), ਪ੍ਰੀਤੀ ਪਵਾਰ (54 ਕਿਲੋ), ਲਵਲੀਨਾ ਬੋਰਗੋਹੇਨ (75 ਕਿਲੋ) ਅਤੇ ਨਰੇਂਦਰ ਬੇਰਵਾਲ (92 ਕਿਲੋ ਤੋਂ ਵੱਧ) ਪਹਿਲਾਂ ਹੀ ਆਪੋ-ਆਪਣੇ ਵਰਗ ’ਚ ਓਲੰਪਿਕ ਕੋਟਾ ਹਾਸਲ ਕਰ ਚੁੱਕੀਆਂ ਹਨ। -ਪੀਟੀਆਈ

Advertisement
Author Image

Advertisement
Advertisement
×