For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਫਾਈਨਲ ’ਚ ਪੁੱਜੀ ਮਨੂ ਭਾਕਰ

06:18 PM Jul 27, 2024 IST
ਨਿਸ਼ਾਨੇਬਾਜ਼ੀ  ਫਾਈਨਲ ’ਚ ਪੁੱਜੀ ਮਨੂ ਭਾਕਰ
Advertisement

ਚੈਟੋਰੌਕਸ, 27 ਜੁਲਾਈ

Advertisement

ਇੱਥੇ ਅੱਜ ਓਲੰਪਿਕ ਖੇਡਾਂ ’ਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਮਹਿਲਾ ਏਅਰ ਪਿਸਟਲ ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। 22 ਸਾਲਾ ਭਾਕਰ ਨੇ ਕੁਆਲੀਫਿਕੇਸ਼ਨ ਗੇੜ ਵਿੱਚ 580 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਹੰਗਰੀ ਦੀ ਨਿਸ਼ਾਨੇਬਾਜ਼ ਵਿਰੋਨਿਕਾ ਮੇਜਰ 582 ਅੰਕਾਂ ਨਾਲ ਸਿਖਰ ’ਤੇ ਰਹੀ। ਇਸੇ ਵਰਗ ਵਿੱਚ ਭਾਰਤ ਦੀ ਦੂਜੀ ਨਿਸ਼ਾਨੇਬਾਜ਼ ਰਿਧਮ ਸਾਂਗਵਾਨ 573 ਅੰਕਾਂ ਨਾਲ 15ਵੇਂ ਸਥਾਨ ’ਤੇ ਰਹੀ। ਇਸ ਦਾ ਫਾਈਨਲ ਭਲਕੇ ਐਤਵਾਰ ਨੂੰ ਖੇਡਿਆ ਜਾਵੇਗਾ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਆਪਣੇ ਪਹਿਲੇ ਓਲੰਪਿਕ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਕਰ ਸੋਨ ਤਗ਼ਮਾ ਜਿੱਤਣ ਲਈ ਵਾਹ ਲਾਏਗੀ। ਪਿਸਟਲ ਖ਼ਰਾਬ ਹੋਣ ਕਾਰਨ ਉਹ ਟੋਕੀਓ ਵਿੱਚ ਆਪਣੀ ਮੁਹਿੰਮ ਅੱਗੇ ਨਹੀਂ ਵਧਾ ਸਕੀ ਸੀ। ਹਰਿਆਣਾ ਦੀ ਇਹ ਨਿਸ਼ਾਨੇਬਾਜ਼ ਪਹਿਲੀਆਂ ਦੋ ਸੀਰੀਜ਼ ਵਿਚ 97-97 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ। ਉਹ ਤੀਜੀ ਸੀਰੀਜ਼ ਵਿੱਚ 98 ਅੰਕਾਂ ਨਾਲ ਸਿਖਰਲੇ ਦੋ ਵਿੱਚ ਪਹੁੰਚ ਗਈ ਸੀ। ਉਸ ਨੇ ਪੰਜਵੀਂ ਸੀਰੀਜ਼ ਵਿੱਚ ਅੱਠ ਅੰਕਾਂ ਦਾ ਨਿਸ਼ਾਨਾ ਲਾਇਆ ਪਰ ਉਹ ਇਸ ਤੋਂ ਬਾਅਦ ਸਟੀਕ ਨਿਸ਼ਾਨਾ ਲਾਉਣ ’ਚ ਕਾਮਯਾਬ ਰਹੀ। -ਪੀਟੀਆਈ

Advertisement
Author Image

sukhitribune

View all posts

Advertisement
Advertisement
×