ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਸ਼ਾਨੇਬਾਜ਼ੀ: ਓਲੰਪਿਕ ਚੋਣ ਟਰਾਇਲ ਵਿੱਚ ਮਨੂ ਭਾਕਰ ਦਾ ਦਬਦਬਾ ਕਾਇਮ

07:02 AM May 18, 2024 IST

ਭੋਪਾਲ: ਓਲੰਪੀਅਨ ਮਨੂ ਭਾਕਰ ਨੇ ਅੱਜ ਇੱਥੇ 10 ਮੀਟਰ ਏਅਰ ਪਿਸਟਲ ਓਲੰਪਿਕ ਚੋਣ ਟਰਾਇਲ (ਓਐੱਸਟੀ) ਵਿੱਚ ਸ਼ਾਨਦਾਰ ਸਕੋਰ ਨਾਲ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਜੇਤੂ ਨਿਸ਼ਾਨੇਬਾਜ਼ ਈਸ਼ਾ ਸਿੰਘ ਨੂੰ ਹਰਾਉਂਦਿਆਂ ਦਬਦਬਾ ਕਾਇਮ ਰੱਖਿਆ। ਮਨੂ ਨੇ ਤੀਜੇ ਓਐੱਸਟੀ ਵਿੱਚ 241.0 ਦਾ ਸ਼ਾਨਦਾਰ ਸਕੋਰ ਬਣਾ ਕੇ ਈਸ਼ਾ (240.2) ਅਤੇ ਰਿਦਮ ਸਾਂਗਵਾਨ (220.3) ਨੂੰ ਪਛਾੜ ਦਿੱਤਾ। ਸੁਰਭੀ ਰਾਓ (199.3) ਅਤੇ ਪਲਕ (179.1) ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ’ਤੇ ਰਹੀਆਂ। ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਓਐੱਸਟੀ ਟੀ3 ਫਾਈਨਲ ਵਿੱਚ ਨਵੀਨ ਨੇ 246.8 ਅੰਕ ਦਾ ਸਕੋਰ ਬਣਾਇਆ ਜਿਸ ਨਾਲ ਉਹ ਮੌਜੂਦਾ ਵਿਸ਼ਵ ਰਿਕਾਰਡ ਤੋਂ 0.3 ਅੰਕ ਪਿੱਛੇ ਰਹਿ ਗਿਆ। ਸਰਬਜੋਤ ਸਿੰਘ (242.4) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਮਿਤਾ ਜਿੰਦਲ ਔਰਤਾਂ ਦੇ 10 ਮੀਟਰ ਏਅਰ ਰਾਈਫਲ ਫਾਈਨਲਜ਼ (ਟਰਾਇਲ 3) ਵਿੱਚ 252.6 ਅੰਕਾਂ ਨਾਲ ਓਲੰਪੀਅਨ ਇਲਾਵੇਨਿਲ ਵਲਾਰੀਵਾਨ (252.1) ਤੋਂ ਅੱਗੇ ਰਹੀ। ਨੈਨਸੀ ਸ਼ੂਟ-ਆਫ ਵਿੱਚ ਇਲਾਵੇਨਿਲ ਤੋਂ ਪੱਛੜ ਕੇ ਤੀਜੇ ਸਥਾਨ ’ਤੇ ਰਹੀ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਫਾਈਨਲਜ਼ ਵਿੱਚ ਸ੍ਰੀ ਕਾਰਤਿਕ ਸਾਬਰੀ ਰਾਜ ਨੇ 24 ਸ਼ਾਟ ਦੇ ਸ਼ੂਟਆਊਟ ਨਾਲ ਲੀਡ ਬਣਾਈ। ਉਸ ਦੇ ਅਤੇ ਦਿਵਯਾਂਸ਼ ਸਿੰਘ ਪੰਵਾਰ ਦੇ ਇੱਕੋ ਜਿਹੇ 252.5 ਅੰਕ ਸਨ। ਅਰਜੁਨ ਬਬੂਤਾ (229.9) ਤੀਜੇ ਸਥਾਨ ’ਤੇ ਰਿਹਾ। -ਪੀਟੀਆਈ

Advertisement

Advertisement