ਫਿਲਾਡੈਲਫੀਆ ਵਿੱਚ ਗੋਲੀਬਾਰੀ; ਤਿੰਨ ਹਲਾਕ; ਛੇ ਜ਼ਖਮੀ
08:40 PM Jul 21, 2024 IST
Advertisement
ਫਿਲਾਡੈਲਫੀਆ, 21 ਜੁਲਾਈ
ਪੱਛਮੀ ਫਿਲਾਡੈਲਫੀਆ ਵਿੱਚ ਅੱਜ ਤੜਕੇ ਇੱਕ ਸਮਾਗਮ ਦੌਰਾਨ ਗੋਲੀਬਾਰੀ ਹੋਈ ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਛੇ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਐਤਵਾਰ ਤੜਕੇ 2 ਵਜੇ ਤੋਂ ਬਾਅਦ ਜਦੋਂ ਗੋਲੀਬਾਰੀ ਸ਼ੁਰੂ ਹੋਈ ਤਾਂ ਕੈਰੋਲ ਪਾਰਕ ਦੇ ਆਸ-ਪਾਸ ਸੌ ਤੋਂ ਵੱਧ ਲੋਕ ਮੌਜੂਦ ਸਨ। ਮੁੱਢਲੀ ਜਾਣਕਾਰੀ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋ ਧਿਰਾਂ ਦਰਮਿਆਨ ਗੋਲੀਬਾਰੀ ਹੋਈ। ਇਸ ਦੌਰਾਨ ਇੱਕ 33 ਸਾਲਾ ਵਿਅਕਤੀ ਘਟਨਾ ਸਥਾਨ ’ਤੇ ਮ੍ਰਿਤਕ ਮਿਲਿਆ ਜਦਕਿ 23 ਅਤੇ 29 ਸਾਲ ਦੇ ਦੋ ਹੋਰ ਨੌਜਵਾਨਾਂ ਨੂੰ ਬਾਅਦ ਵਿੱਚ ਪੇਨ ਪ੍ਰੈਸਬੀਟੇਰੀਅਨ ਮੈਡੀਕਲ ਸੈਂਟਰ ਵਿੱਚ ਮ੍ਰਿਤਕ ਐਲਾਨਿਆ ਗਿਆ। ਪੁਲੀਸ ਅਧਿਕਾਰੀ ਡੀ ਐਫ ਪੇਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਟਨਾ ਵਾਲੀ ਥਾਂ ’ਤੇ 25 ਤੋਂ 30 ਖੋਲ੍ਹ ਮਿਲੇ ਹਨ। ਘਟਨਾ ਸਥਾਨ ’ਤੇ ਮ੍ਰਿਤਕ ਐਲਾਨੇ ਗਏ ਵਿਅਕਤੀ ਨੂੰ ਨੇੜੇ ਤੋਂ ਗੋਲੀ ਮਾਰੀ ਗਈ ਸੀ ਅਤੇ ਜਾਪਦਾ ਹੈ ਕਿ ਉਸ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਸੀ। ਪੁਲੀਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਰਵਾਈ ਕਰ ਰਹੀ ਹੈ। ਏਪੀ
Advertisement
Advertisement
Advertisement