ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਸਾਹਿਲੀ ਸ਼ਹਿਰ ’ਚ ਗੋਲੀਬਾਰੀ, 11 ਜ਼ਖ਼ਮੀ
09:48 AM May 26, 2025 IST
ਲਿਟਲ ਰਿਵਰ(ਅਮਰੀਕਾ), 26 ਮਈ
Advertisement
ਅਮਰੀਕਾ ਦੇ ‘ਦੱਖਣੀ ਕੈਰੋਲੀਨਾ’ ਦੇ ਸਾਹਿਲੀ ਸ਼ਹਿਰ ਵਿਚ ਐਤਵਾਰ ਰਾਤ ਨੂੰ ਹੋਈ ਗੋਲੀਬਾਰੀ ਵਿਚ ਘੱਟੋ ਘੱਟ 11 ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਲਿਟਲ ਰਿਵਰ ਵਿਚ ਰਾਤ ਕਰੀਬ ਸਾਢੇ ਨੌਂ ਵਜੇ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਹੋਏ 11 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਪਰ ‘ਹੋਰੀ ਕਾਊਂਟੀ’ ਪੁਲੀਸ ਨੇ ਕਿਸੇ ਵੀ ਜ਼ਖ਼ਮੀ ਦੀ ਹਾਲਤ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ।
ਪੁਲੀਸ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕਿ ਤਫ਼ਤੀਸ਼ਕਾਰਾਂ ਨੂੰ ਨਿੱਜੀ ਵਾਹਨਾਂ ਵਿਚ ਕੁਝ ਹੋਰ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦੀ ਜਾਣਕਾਰੀ ਮਿਲੀ ਹੈ। ਅਧਿਕਾਰੀਆਂ ਨੇ ਸ਼ੱਕੀਆਂ ਜਾਂ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਲਿਟਲ ਰਿਵਰ ‘ਮਾਯਰਟਲ ਬੀਚ’ ਤੋਂ ਕਰੀਬ 20 ਮੀਲ (32 ਕਿਲੋਮੀਟਰ) ਉੱਤਰ ਪੂਰਬ ਵਿਚ ਹੈ। -ਏਪੀ
Advertisement
Advertisement