ਕੈਨੇਡਾ ਦੇ ਬਰੈਂਪਟਨ ’ਚ ਗੋਲੀਬਾਰੀ, ਪੁਲੀਸ ਨੇ ਅਸਲੇ ਸਣੇ 8 ਸਿੱਖ ਨੌਜਵਾਨ ਗ੍ਰਿਫ਼ਤਾਰ ਕੀਤੇ
05:58 PM Oct 06, 2023 IST
Advertisement
ਟੋਰਾਂਟੋ, 6 ਅਕਤੂਬਰ
ਕੈਨੇਡੀਅਨ ਪੁਲੀਸ ਨੇ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ 19 ਤੋਂ 26 ਸਾਲ ਦੀ ਉਮਰ ਦੇ ਅੱਠ ਸਿੱਖ ਨੌਜਵਾਨਾਂ ਨੂੰ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੀਲ ਰੀਜਨਲ ਪੁਲੀਸ ਨੇ ਕਿਹਾ ਕਿ ਉਨ੍ਹਾਂ ਨੂੰ 2 ਅਕਤੂਬਰ ਦੀ ਰਾਤ ਨੂੰ ਫੋਨ ਆਇਆ ਕਿ ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਖੇਤਰ ਵਿੱਚ ਗੋਲੀਬਾਰੀ ਕੀਤੀ ਗਈ ਹੈ। ਪੁਲੀਸ ਨੇ ਬਿਆਨ 'ਚ ਕਿਹਾ, ‘ਟੈਕਟੀਕਲ ਯੂਨਿਟ ਦੀ ਮਦਦ ਨਾਲ ਅੱਠ ਵਿਅਕਤੀਆਂ ਨੂੰ ਉਨ੍ਹਾਂ ਦੇ ਨਵਿਾਸ ਤੋਂ ਕਾਬੂ ਕੀਤਾ ਗਿਆ। ਇਸ ਘਟਨਾ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ।’
Advertisement
Advertisement
Advertisement