ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੂਟਿੰਗ: ਗੋਲਡਨ ਏਰਾ ਸਕੂਲ ਦੇ ਖਿਡਾਰੀ ਕੌਮੀ ਮੁਕਾਬਲੇ ਲਈ ਚੁਣੇ

06:34 AM Aug 30, 2024 IST
ਗੋਲਡਨ ਏਰਾ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਜੇਤੂ ਖਿਡਾਰੀ ਆਪਣੇ ਅਧਿਆਪਕਾਂ ਨਾਲ। ਫੋਟੋ: ਚੀਮਾ

ਪੱਤਰ ਪ੍ਰੇਰਕ
ਸੰਦੌੜ, 29 ਅਗਸਤ
ਵਿੱਦਿਅਕ ਸੰਸਥਾ ਗੋਲਡਨ ਏਰਾ ਸਕੂਲ ਸੁਲਤਾਨਪੁਰ ਬਧਰਾਵਾਂ ਦੇ ਖਿਡਾਰੀਆਂ ਨੇ ਪੰਜਾਬ ਰਾਜ ਫੈਡਰੇਸ਼ਨ ਮੁਹਾਲੀ ਵਿੱਚ ਹੋਈਆਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਇਹ ਖਿਡਾਰੀ ਹੁਣ ਕੌਮੀ ਪੱਧਰ ’ਤੇ ਸ਼ੂਟਿੰਗ ਵਿੱਚ ਜੌਹਰ ਦਿਖਾਉਣਗੇ।
10 ਮੀਟਰ ਸਬ ਯੂਥ ਕੈਟਾਗਿਰੀ ਲੜਕਿਆਂ ਵਿੱਚ ਪ੍ਰਭਦੀਪ ਸਿੰਘ ਤੇ ਸਾਹਿਲਪ੍ਰੀਤ ਸਿੰਘ ਨੇ ਬਾਜ਼ੀ ਮਾਰੀ ਜਦਕਿ ਲੜਕੀਆਂ ਦੇ ਵਰਗ ਵਿੱਚ ਜੀਨਤ, ਰਮਨਦੀਪ ਕੌਰ, ਮੁਸਕਾਨ ਤੇ ਸਹਿਜਪ੍ਰੀਤ ਕੌਰ ਨੇ ਬਾਜ਼ੀ ਮਾਰੀ। ਇਸ ਤਰ੍ਹਾਂ ਯੂਥ ਲੜਕਿਆਂ ਵਿੱਚ ਗੁਰਵੀਰ ਸਿੰਘ, ਸੁਖਮਨਵੀਰ ਸਿੰਘ ਤੇ ਜਸ਼ਨਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ।
ਸਕੂਲ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ, ਡਾਇਰੈਕਟਰ ਭਗਵਾਨ ਸਿੰਘ ਗਿੱਲ, ਹਰਮਨਦੀਪ ਸਿੰਘ ਸੰਧੂ, ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਸ਼ੂਟਿੰਗ ਦੇ ਚੇਅਰਮੈਨ ਗੁਰੀਤ ਸਿੰਘ ਸੰਧੂ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Advertisement

Advertisement