ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ੂਟਿੰਗ ਮੁਕਾਬਲੇ: ਰਿਆੜਕੀ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ

11:32 AM May 19, 2024 IST
ਸ਼ੂਟਿੰਗ ਮੁਕਾਬਲਿਆਂ ਵਿੱਚ ਤਗਮੇ ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 18 ਮਈ
ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਵਿਦਿਆਰਥੀਆਂ ਨੇ ਅੰਤਰ ਜ਼ਿਲ੍ਹਾ ਸ਼ੂਟਿੰਗ ਮੁਕਾਬਲਿਆਂ ਵਿੱਚ ਨਿਸ਼ਾਨੇਬਾਜ਼ਾਂ ਦੇ ਜੌਹਰ ਦਿਖਾਉਂਦੇ ਹੋਏ 12 ਸੋਨੇ ਦੇ ਤਗਮੇ, 14 ਚਾਂਦੀ ਅਤੇ 13 ਕਾਂਸੇ ਦੇ ਤਗਮੇ ਜਿੱਤੇ ਹਨ। ਇਸ ਸਬੰਧੀ ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਮਨਪ੍ਰੀਤ ਕੌਰ ਵਿਰਕ, ਪ੍ਰਿੰਸੀਪਲ ਇੰਦਰਜੀਤ ਕੌਰ ਸੈਣੀ ਨੇ ਦੱਸਿਆ ਸਕੂਲ ਦੇ ਸੁਖਮਨਪ੍ਰੀਤ ਸਿੰਘ ਨੇ ਸੋਨ ਤਗਮਾ, ਹਰਜੀਤ ਸਿੰਘ ਚਾਂਦੀ ਅਤੇ ਜਸਕੀਰਤ ਸਿੰਘ ਕਾਂਸੇ ਦਾ ਤਗਮਾ। 10 ਮੀਟਰ ਰਾਈਫਲ ਮੈਨ ਪੀਪ ਸਾਈਟ ਵਿੱਚੋਂ ਨਵਨੀਤ ਸਿੰਘ ਸੋਨ ਤਗਮਾ ਅਤੇ ਸਾਹਿਬਬਾਜ ਸਿੰਘ ਚਾਂਦੀ ਤਗਮਾ। ਜੂਨੀਅਰ ਮੈਨ ਵਿੱਚੋਂ ਅਵੀਜੋਤ ਸਿੰਘ ਸੋਨ ਤਗਮਾ, ਗੁਰਬਾਜ ਸਿੰਘ ਚਾਂਦੀ ਅਤੇ ਮਨਰਾਜ ਸਿੰਘ ਕਾਂਸੇ ਦਾ ਤਗਮਾ। ਯੂਥ ਮੈਨ 10 ਮੀਟਰ ਵਿੱਚੋਂ ਅਵੀਜੋਤ ਸਿੰਘ ਸੋਨ ਤਗਮਾ ਅਤੇ ਗੁਰਸ਼ਾਨਦੀਪ ਸਿੰਘ ਚਾਂਦੀ ਤਗਮਾ। ਸਬ ਯੂਥ ਮੈਨ ਪੀਪ ਸਾਈਟ ਵਿੱਚੋਂ ਰਮਨਦੀਪ ਸਿੰਘ ਸੋਨ ਤਗਮਾ, ਇੰਦਰਜੀਤ ਸਿੰਘ ਚਾਂਦੀ ਅਤੇ ਜਸਕੀਰਤ ਸਿੰਘ ਕਾਂਸੇ ਤਗਮਾ। ਸਬ-ਯੂਥ ਲਿਟਲ ਚੈਂਪ 42 ਵਿੱਚੋਂ ਕਰਨਵੀਰ ਸਿੰਘ ਸੋਨ ਤਗਮਾ, ਜਸਰਾਜ ਸਿੰਘ ਚਾਂਦੀ ਅਤੇ ਕਾਰਤਿਕ ਕਾਂਸੇ ਦਾ ਤਗਮਾ। ਯੂਥ ਵਿਮੈਨ ਐੱਨ ਆਰ ਜੀ5 ਵਿੱਚੋਂ ਹਸਨਪ੍ਰੀਤ ਕੌਰ ਕਾਂਸੇ ਦਾ ਤਗਮਾ, ਓਪਨ ਸਾਈਟ ਵਿਮੈਨ ਓਐੱਸਆਰ 22 ਵਿੱਚੋਂ ਪਵਨਜੀਤ ਕੌਰ ਸੋਨ ਤਗਮਾ, ਜਸ਼ਨਪ੍ਰੀਤ ਕੌਰ ਚਾਂਦੀ ਅਤੇ ਹਰਲੀਨ ਕੌਰ ਕਾਂਸੇ ਦਾ ਤਗਮਾ, ਪਿਸਟਲ ਯੂਥ ਮੈਨ ਐੱਨਪੀ 13 ਵਿੱਚੋਂ ਏਕਮਨੂਰ ਸਿੰਘ ਚਾਂਦੀ ਤਗਮਾ ਤੇ ਗੁਰਏਕਮ ਸਿੰਘ ਕਾਂਸੇ ਦਾ ਤਗਮਾ, ਐੱਨਪੀ 14 ਵਿੱਚੋਂ ਗੁਰਮਨ ਸਿੰਘ ਸੋਨ ਤਗਮਾ, ਕੀਰਤਨਪ੍ਰੀਤ ਸਿੰਘ ਚਾਂਦੀ ਅਤੇ ਅੰਮ੍ਰਿਤਪਾਲ ਸਿੰਘ ਕਾਂਸੇ ਦਾ ਤਗਮਾ। ਮੈਨ ਸਿਟਿੰਗ ਵਿੱਚ ਸਿਦਕਜੋਤ ਸਿੰਘ ਸੋਨ ਤਗਮਾ, ਦਮਨਪ੍ਰੀਤ ਸਿੰਘ ਚਾਂਦੀ ਤਗਮਾ, ਪਿਸਟਲ ਵਿਮੈਨ ਯੂਥ ਐੱਨਪੀ 15 ਵਿੱਚ ਪਲਕਪ੍ਰੀਤ ਕੌਰ ਕਾਸ਼ੇ ਦਾ ਤਗਮਾ, ਜੂਨੀਅਰ ਪਿਸਟਲ ਵਿਮੈਨ ਵਿੱਚੋਂ ਹਰਪ੍ਰੀਤ ਕੌਰ ਸੋਨ ਤਗਮਾ ਤੇ ਪਲਵੀ ਕਾਲੀਆ ਚਾਂਦੀ ਤਗਮਾ, ਸਬ ਯੂਥ ਸਿਟਿੰਗ ਲਿਟਲ ਚੈਂਪ ਐਲਸੀਪੀ 41 ਜਪਨੀਤ ਕੌਰ ਸੋਨ ਤਗਮਾ, ਏਕਮਜੀਤ ਕੌਰ ਚਾਂਦੀ ਤੇ ਪਵਨੀਤ ਕੌਰ ਕਾਂਸੇ ਦਾ ਤਗਮਾ ਜਿੱਤਿਆ। ਸੰਸਥਾਂ ਨੇ ਰਨਰ ਅੱਪ ਟਰਾਫੀ ਵੀ ਜਿੱਤੀ ਹੈ। ਇਸ ਮੌਕੇ ਪ੍ਰਬੰਧਕਾਂ ਨੇ ਖੇਡ ਇੰਚਾਰਜ ਜਤਿੰਦਰ ਕੁਮਾਰ ਤੇ ਰਾਜਵਿੰਦਰ ਕੌਰ ਦਾ ਸਨਮਾਨ ਕੀਤਾ।

Advertisement

Advertisement
Advertisement