For the best experience, open
https://m.punjabitribuneonline.com
on your mobile browser.
Advertisement

ਸ਼ੂਟਿੰਗ ਚੈਂਪੀਅਨਸ਼ਿਪ: ਸੂਰਿਆ ਕਾਂਤ ਨੇ ਜਿੱਤਿਆ ਸੋਨ ਤਗਮਾ

07:59 AM Nov 14, 2023 IST
ਸ਼ੂਟਿੰਗ ਚੈਂਪੀਅਨਸ਼ਿਪ  ਸੂਰਿਆ ਕਾਂਤ ਨੇ ਜਿੱਤਿਆ ਸੋਨ ਤਗਮਾ
ਵਿਧਾਇਕ ਸੁਭਾਸ਼ ਸੁਧਾ ਜੇਤੂ ਖਿਡਾਰਨ ਨੂੰ ਸਨਮਾਨਿਤ ਕਰਦੇ ਹੋਏ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਨਵੰਬਰ
ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਦੇ ਵਿਦਿਆਰਥੀ ਸੂਰਿਆਕਾਂਤ ਨੇ ਪੰਚਕੂਲਾ ਵਿੱਚ ਕਰਵਾਏ ਸੀਬੀਐੱਸਈ ਕੌਮੀ ਸ਼ੂਟਿੰਗ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਸੋਨ ਤਗਮਾ ਹਾਸਲ ਕੀਤਾ। ਸੂਰਿਆਕਾਂਤ ਵੱਲੋਂ ਗੋਲਡ ਮੈਡਲ ਜਿੱਤਣ ’ਤੇ ਸਕੂਲ ਤੋਂ ਇਲਾਵਾ ਖੇਤਰ ਵਿੱਚ ਖੁਸ਼ੀ ਦਾ ਮਾਹੌਲ ਹੈ। ਉਸ ਦੀ ਜਿੱਤ ’ਤੇ ਸਕੂਲ ਵਿੱਚ ਰੰਗਰੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਸੋਹਨ ਲਾਲ ਸੈਣੀ ਨੇ ਕਿਹਾ ਕਿ ਸਕੂਲ ਵਿੱਚ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈ ਕੇ ਤੇ ਵਧੀਆ ਪ੍ਰਦਰਸ਼ਨ ਕਰ ਸਕੂਲ ਦਾ ਨਾਂ ਰੋਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦਾ ਸਾਲਾਨਾ ਨਤੀਜਾ ਹਰ ਸਾਲ ਸ਼ਤ ਪ੍ਰਤੀਸ਼ਤ ਆਉਂਦਾ ਹੈ ਤੇ ਸਕੂਲ ਦੇ ਕਈ ਵਿਦਿਆਰਥੀ ਖੇਡਾਂ ਵਿੱਚ ਕਈ ਮੈਡਲ ਜਿੱਤ ਚੁੱਕੇ ਹਨ। ਸਿਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਸਕੂਲ ਤੇ ਉਸ ਦੇ ਮਾਪਿਆਂ ਨੂੰ ਸ਼ੁਭ ਕਾਮਨਾਵਾਂ ਤੇ ਵਧਾਈ ਸੰਦੇਸ਼ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸੀਬੀਐੱਸਈ ਰਾਸ਼ਟਰੀ ਸ਼ੂਟਿੰਗ ਚੈਪੀਅਨਸ਼ਿਪ ਪਬਲਿਕ ਸਕੂਲ ਪੰਚਕੂਲਾ ਵਿੱਚ 7 ਤੋਂ 10 ਨਵੰਬਰ ਤੱਕ ਹੋਇਆ ਸੀ। ਉਸ ਦੇ ਗੋਲਡ ਮੈਡਲ ਜਿੱਤਣ ਦੀ ਖੁਸ਼ੀ ਵਿੱਚ ਸਕੂਲ ਵਿਚ ਪ੍ਰੋਗਰਾਮ ਕਰ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਨਾਲ ਉਨ੍ਹਾਂ ਦਾ ਸਰੀਰਕ ਤੇ ਬੌਧਿਕ ਵਿਕਾਸ ਹੁੰਦਾ ਹੈ।

Advertisement

ਮਾਰਸ਼ਲ ਆਰਟ ਵਿੱਚ ਸੋਨਾ ਜਿੱਤਣ ਵਾਲੀ ਮੰਨਤ ਦਾ ਸਨਮਾਨ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਵਿਧਾਇਕ ਸੁਭਾਸ਼ ਸੁਧਾ ਨੇ 28 ਅਕਤੂਬਰ ਤੋਂ 9 ਨਵੰਬਰ ਤੱਕ ਗੁਜਰਾਤ ਵਿੱਚ ਹੋਈ 37ਵੀਂ ਰਾਸ਼ਟਰੀ ਖੇਡ ਪ੍ਰਤੀਯੋਗਤਾ ਵਿੱਚ ਮਾਰਸ਼ਲ ਆਰਟਸ ਦੇ ਫੋਨਸੇ ਗਰੁੱਪ ਈਵੈਂਟ ਵਿੱਚ ਸੋਨੇ ਦਾ ਮੈਡਲ ਤੇ ਏਕਲ ਵਰਗ ਵਿੱਚ ਕਾਂਸੀ ਦਾ ਮੈਡਲ ਜਿੱਤਣ ਵਾਲੀ ਪਿਡ ਬਾਹਰੀ ਦੀ ਮੰਨਤ ਨੂੰ ਸਨਮਾਨਿਤ ਕੀਤਾ। ਇਸ ਮੌਕੇ ਮੰਨਤ ਦੇ ਘਰ ਵਧਾਈ ਦਿੰਦੇ ਵਿਧਾਇਕ ਨੇ ਕਿਹਾ ਕਿ ਮੰਨਤ ਨੇ ਸੂਬੇ ਦੇ ਨਾਲ-ਨਾਲ ਜ਼ਿਲ੍ਹੇ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀ ਯੋਗ ਅਗਵਾਈ ਵਿੱਚ ਸਰਕਾਰ ਧੀਆਂ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀਆਂ ਹਨ। ਸ੍ਰੀ ਸੁਧਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਜ਼ਿਲ੍ਹਾ ਪੱਧਰ ’ਤੇ ਖੇਡ ਨਰਸਰੀਆਂ ਖੋਲ੍ਹੀਆਂ ਹਨ ਤਾਂ ਜੋ ਖਿਡਾਰੀ ਜ਼ਿਆਦਾ ਪਰੈਕਟਿਸ ਕਰ ਸਕਣ। ਖਿਡਾਰੀਆਂ ਨੂੰ ਚੰਗੀ ਡਾਈਟ ਦੇ ਲਈ ਹਰ ਮਹੀਨੇ ਸਰਕਾਰ ਦੋ ਹਜ਼ਾਰ ਰੁਪਏ ਦੇ ਰਹੀ ਹੈ। ਓਲਿੰਪਕ ਤੇ ਪੈਰਾਲਿੰਪਕ ਮੈਡਲ ਜੇਤੂਆਂ ਨੂੰ 6 ਕਰੋੜ ਰੁਪਏ , ਏਸ਼ਿਆਈ ਤੇ ਪੈਰਾ ਏਸ਼ਿਆਈ ਮੈਡਲ ਜੇਤੂਆਂ ਨੂੰ 3 ਕਰੋੜ ਰੁਪਏ ਤੇ ਕਾਮਨ ਵੇਲਥ ਮੈਡਲ ਜੇਤੂਆਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ।

Advertisement
Author Image

joginder kumar

View all posts

Advertisement
Advertisement
×