For the best experience, open
https://m.punjabitribuneonline.com
on your mobile browser.
Advertisement

ਨਿਸ਼ਾਨੇਬਾਜ਼ੀ: ਅਵਨੀ, ਸਿਧਾਰਥ ਤੇ ਰਾਮਕ੍ਰਿਸ਼ਨ ਫਾਈਨਲ ਵਿੱਚ ਜਗ੍ਹਾ ਬਣਾਉਣ ਤੋੋਂ ਖੁੰਝੇ

08:00 AM Sep 02, 2024 IST
ਨਿਸ਼ਾਨੇਬਾਜ਼ੀ  ਅਵਨੀ  ਸਿਧਾਰਥ ਤੇ ਰਾਮਕ੍ਰਿਸ਼ਨ ਫਾਈਨਲ ਵਿੱਚ ਜਗ੍ਹਾ ਬਣਾਉਣ ਤੋੋਂ ਖੁੰਝੇ
Advertisement

ਪੈਰਿਸ, 1 ਸਤੰਬਰ
ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਦੇ ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ (ਐੱਸਐੱਚ1) ਈਵੈਂਟ ਵਿੱਚ 11ਵੇਂ ਜਦਕਿ ਸਿਧਾਰਥ ਬਾਬੂ 28ਵੇਂ ਸਥਾਨ ’ਤੇ ਰਿਹਾ। ਇਸ ਤਰ੍ਹਾਂ ਦੋਵਾਂ ’ਚੋਂ ਕੋਈ ਵੀ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕਿਆ। ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ (ਐੱਸਐੱਚ2) ਕੁਆਲੀਫਿਕੇਸ਼ਨ ਵਿੱਚ ਸ੍ਰੀਹਰਸ਼ ਦੇਵਰੈੱਡੀ ਰਾਮਕ੍ਰਿਸ਼ਨ 630.2 ਦੇ ਕੁੱਲ ਸਕੋਰ ਨਾਲ 26ਵੇਂ ਸਥਾਨ ’ਤੇ ਰਿਹਾ। ਅਵਨੀ 10 ਮੀਟਰ ਏਅਰ ਰਾਈਫਲ ਸਟੈਂਡਿੰਗ ਐੱਸਐੱਚ1 ਵਿੱਚ ਆਪਣੇ ਇਤਿਹਾਸਕ ਸੋਨ ਤਮਗਾ ਜਿੱਤਣ ਵਾਲੇ ਪ੍ਰਦਰਸ਼ਨ ਨੂੰ ਦੁਹਰਾ ਨਹੀਂ ਸਕੀ ਅਤੇ ਚੰਗੀ ਸ਼ੁਰੂਆਤ ਦੇ ਬਾਵਜੂਦ 628.8 ਅੰਕਾਂ ਦੇ ਕੁੱਲ ਸਕੋਰ ਨਾਲ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੀ। ਸਿਧਾਰਥ ਨੇ 628.3 ਦਾ ਸਕੋਰ ਬਣਾਇਆ। ਛੇ ਸੀਰੀਜ਼ ’ਚ ਅਵਨੀ ਦਾ ਸਕੋਰ 105.7, 106.0, 104.1, 106.0, 104.8, 106.2 ਜਦਕਿ ਸਿਧਾਰਥ ਦਾ ਸਕੋਰ 104.6, 103.8, 105.7, 104.9, 103.6, 105.7 ਰਿਹਾ। ਅਵਨੀ ਨੇ ਸ਼ੁੱਕਰਵਾਰ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ (ਐੱਸਐੱਚ1) ਈਵੈਂਟ ’ਚ ਸੋਨ ਤਮਗਾ ਜਿੱਤਿਆ ਸੀ। -ਪੀਟੀਆਈ

Advertisement

Advertisement
Advertisement
Author Image

Advertisement