ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਟਰੋ ਪਲਾਜ਼ਾ ਦੇ ਬਾਹਰ ਦੋ ਨੌਜਵਾਨਾਂ ’ਤੇ ਫਾਇਰਿੰਗ

08:30 AM Jul 22, 2023 IST
ਜ਼ੀਰਕਪੁਰ ’ਚ ਗੋਲੀਬਾਰੀ ਦੀ ਘਟਨਾ ਦੀ ਜਾਂਚ ਕਰਦਾ ਹੋਇਆ ਪੁਲੀਸ ਅਫਸਰ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 21 ਜੁਲਾਈ
ਇਥੋਂ ਦੇ ਲੋਹਗੜ੍ਹ ਖੇਤਰ ਦੇ ਮੈਟਰੋ ਪਲਾਜ਼ਾ ’ਚ ਅੱਜ ਸ਼ਾਮ ਗੋਲੀਬਾਰੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਨਵਾਂ ਸ਼ਹਿਰ ਤੇ ਸਤਿੰਦਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਨਿ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੂੰ ਮੌਕੇ ਤੋਂ ਕਾਰਤੂਸਾਂ ਦੇ ਚਾਰ ਖੋਲ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਅੱਜ ਸ਼ਾਮ ਵੇਲੇ ਇੰਦਰਜੀਤ ਤੇ ਸਤਿੰਦਰ ਮੈਟਰੋ ਪਲਾਜ਼ਾ ਵਿੱਚ ਕਿਸੇ ਨੂੰ ਮਿਲਣ ਆਏ। ਜਦੋਂ ਉਹ ਪੌਣੇ ਪੰਜ ਵਜੇ ਵਾਪਸ ਜਾਣ ਲੱਗੇ ਤਾਂ ਉਥੇ ਪਹਿਲਾਂ ਹੀ ਕਾਰ ’ਚ ਖੜ੍ਹੇ ਤਿੰਨ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ’ਤੇ ਗੋਲੀਆਂ ਚਲਾਈਆਂ। ਇਸ ਮਗਰੋਂ ਹਮਲਾਵਰਾਂ ਨੇ ਦੋ ਫਾਇਰ ਸਾਹਮਣੇ ਤੋਂ ਕੀਤੇ ਜਿਸ ਵਿੱਚ ਦੋਵੇਂ ਚਾਲਕ ਜ਼ਖ਼ਮੀ ਹੋ ਗਏ ਪਰ ਉਨ੍ਹਾਂ ਕਾਰ ਭਜਾ ਲਈ। ਹਮਲਾਵਰਾਂ ਨੇ ਉਨ੍ਹਾਂ ’ਤੇ ਪਿੱਛੇ ਤੋਂ ਵੀ ਗੋਲੀਆਂ ਚਲਾਈਆਂ। ਹਮਲੇ ’ਚ ਇੰਦਰਜੀਤ ਦੀ ਛਾਤੀ ’ਚ ਗੋਲੀ ਲੱਗੀ ਜਦਕਿ ਸਤਿੰਦਰ ਸਿੰਘ ਦੇ ਪੱਟ ਵਿੱਚ ਗੋਲੀ ਵੱਜੀ। ਸਤਿੰਦਰ ਕਾਰ ਚਲਾ ਰਿਹਾ ਸੀ ਜੋ ਗੋਲੀ ਲੱਗਣ ਦੇ ਬਾਵਜੂਦ ਕਾਰ ਨੂੰ ਮੈਟਰੋ ਪਲਾਜ਼ਾ ਦੇ ਬਾਹਰ ਤੱਕ ਭਜਾ ਕੇ ਲੈ ਗਿਆ, ਜਿੱਥੇ ਪਹੁੰਚ ਕੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

Advertisement