ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਮਰੀਕਾ ’ਚ ਨੂਰਮਹਿਲ ਦੀਆਂ ਦੋ ਚਚੇਰੀਆਂ ਭੈਣਾਂ ਉੱਤੇ ਗੋਲੀਬਾਰੀ; ਇੱਕ ਦੀ ਮੌਤ

08:06 AM Jun 16, 2024 IST
ਗਗਨ ਕੌਰ ਤੇ ਜਸਵੀਰ ਕੌਰ ਦੀ ਫਾਈਲ ਫੋਟੋ।

ਹਤਿੰਦਰ ਮਹਿਤਾ
ਜਲੰਧਰ, 15 ਜੂਨ
ਅਮਰੀਕਾ ਦੇ ਨਿਊਜਰਸੀ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਦੋ ਚਚੇਰੀਆਂ ਭੈਣਾਂ ’ਤੇ ਗੋਲੀਆਂ ਚਲਾਈਆਂ , ਜਿਸ ਵਿੱਚ ਇਕ ਲੜਕੀ ਦੀ ਮੌਤ ਹੋ ਗਈ ਜਦਕਿ ਦੂਜੀ ਗੰਭੀਰ ਜ਼ਖਮੀ ਹੋ ਗਈ। ਦੋਵਾਂ ਦੀ ਪਛਾਣ ਨੂਰਮਹਿਲ ਦੇ ਗੋਰਸੀਆਂ ਪੀਰਾਂ ਪਿੰਡ ਦੀ ਜਸਵੀਰ ਕੌਰ (29) ਅਤੇ ਗਗਨ (20) ਵਜੋਂ ਹੋਈ ਹੈ। ਗੋਲੀਆਂ ਲੱਗਣ ਕਾਰਨ ਜਸਵੀਰ ਦੀ ਮੌਤ ਹੋ ਗਈ ਜਦੋਂਕਿ ਗਗਨ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜ਼ਮ ਦੀ ਪਛਾਣ ਨਕੋਦਰ ਦੇ ਪਿੰਡ ਹੁਸੈਨਪੁਰ ਵਾਸੀ ਗੌਰਵ ਗਿੱਲ (21) ਵਜੋਂ ਹੋਈ ਹੈ।
ਸੂਚਨਾ ਮਿਲਣ ਮਗਰੋਂ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ। ਪੁਲੀਸ ਨੇ ਲਗਪਗ ਛੇ ਘੰਟਿਆਂ ਮਗਰੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਨਾਜਾਇਜ਼ ਹਥਿਆਰ ਰੱਖਣ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਘਟਨਾ ਬੁੱਧਵਾਰ ਸਵੇਰੇ ਵਾਪਰੀ ਪਰ ਜਲੰਧਰ ’ਚ ਪਰਿਵਾਰਕ ਮੈਂਬਰਾਂ ਨੂੰ ਸ਼ੁੱਕਰਵਾਰ ਦੇਰ ਰਾਤ ਇਸ ਦੀ ਜਾਣਕਾਰੀ ਮਿਲੀ। ਅਮਰੀਕੀ ਪੁਲੀਸ ਅਨੁਸਾਰ ਮੁਲਜ਼ਮ ਗੌਰਵ ਗਿੱਲ ਅਤੇ ਗਗਨ ਇੱਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਨੇ ਅਮਰੀਕਾ ਜਾਣ ਤੋਂ ਪਹਿਲਾਂ ਪੰਜਾਬ ਦੇ ਇੱਕ ਆਇਲੈਟਸ ਸੈਂਟਰ ਤੋਂ ਇਕੱਠਿਆਂ ਪੜ੍ਹਾਈ ਕੀਤੀ ਸੀ। ਦੋਵੇਂ ਗ਼ਰੀਬ ਪਰਿਵਾਰਾਂ ਨਾਲ ਸਬੰਧਤ ਹਨ। ਪਰਿਵਾਰਾਂ ਨੇ ਉਨ੍ਹਾਂ ਨੂੰ ਗ਼ਰੀਬੀ ਦੂਰ ਕਰਨ ਲਈ ਵਿਦੇਸ਼ ਭੇਜਿਆ ਸੀ।
ਪੁਲੀਸ ਮੁਤਾਬਕ ਜਸਵੀਰ ਕੌਰ ਅਤੇ ਉਸ ਦੀ ਚਚੇਰੀ ਭੈਣ ਹਮਲੇ ਵਾਲੀ ਥਾਂ ਤੋਂ ਥੋੜ੍ਹੀ ਦੂਰ ਰਹਿੰਦੀਆਂ ਸਨ। ਜਸਵੀਰ ਕੌਰ ਵਿਆਹੀ ਹੋਈ ਸੀ। ਉਸਦਾ ਪਤੀ ਟਰੱਕ ਚਲਾਉਂਦਾ ਹੈ। ਘਟਨਾ ਵੇਲੇ ਉਹ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਪੁਲੀਸ ਮੁਤਾਬਕ ਗੋਲੀਬਾਰੀ ਮਗਰੋਂ ਹਮਲਾਵਰ ਮੌਕੇ ਤੋਂ ਭੱਜ ਕੇ ਇੱਕ ਘਰ ਵਿੱਚ ਵੜ੍ਹ ਗਿਆ। ਪੁਲੀਸ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਕੇ ਗ੍ਰਿਫ਼ਤਾਰ ਕਰ ਲਿਆ। ਉਸ ਕੋਲੋਂ ਕਤਲ ਸਮੇਂ ਵਰਤਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ ਹੈ। ਉਸ ਨੂੰ ਮਿਡਲਸੈਕਸ ਕਾਉੂਂਟੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਗੌਰਵ ਗਿੱਲ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਦਸ ਮਹੀਨੇ ਪਹਿਲਾਂ ਸਟੱਡੀ ਵੀਜ਼ੇ ’ਤੇ ਅਮਰੀਕਾ ਗਿਆ ਸੀ। ਉਸਦਾ ਪਿਤਾ ਮਸਕਟ ਵਿੱਚ ਰਹਿੰਦਾ ਹੈ। ਉਸਦਾ ਇੱਕ ਛੋਟਾ ਭਰਾ ਨਕੋਦਰ ਰਹਿੰਦਾ ਹੈ। ਹੁਸੈਨਪੁਰ ਦੇ ਸਰਪੰਚ ਜਗਮੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਗ਼ਰੀਬ ਹੈ। ਗੌਰਵ ਲਗਾਤਾਰ ਪਰਿਵਾਰ ਨਾਲ ਗੱਲਬਾਤ ਕਰਦਾ ਰਹਿੰਦਾ ਸੀ। ਕਿਸੇ ਨੂੰ ਵੀ ਇਸ ਦੀ ਭਿਣਕ ਨਹੀਂ ਲੱਗੀ। ਇਹ ਘਟਨਾ ਬਹੁਤ ਵੱਡਾ ਸਦਮਾ ਹੈ। ਸਰਪੰਚ ਨੇ ਕਿਹਾ ਕਿ ਗੌਰਵ ਐੱਸਸੀ ਭਾਈਚਾਰੇ ਨਾਲ ਸਬੰਧਤ ਹੈ ਅਤੇ ਉਸ ਦਾ ਪਰਿਵਾਰ ਆਟਾ ਚੱਕੀ ਚਲਾਉਂਦਾ ਹੈ। ਗੋਰਸੀਆਂ ਪੀਰਾਂ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਗਗਨ ਦੇ ਪਿਤਾ ਕੋਲ ਡੇਢ ਏਕੜ ਜ਼ਮੀਨ ਹੈ ਅਤੇ ਜਸਵੀਰ ਦਾ ਪਰਿਵਾਰ ਵੀ ਗ਼ਰੀਬ ਹੈ।

Advertisement

Advertisement
Advertisement