For the best experience, open
https://m.punjabitribuneonline.com
on your mobile browser.
Advertisement

ਸਲਮਾਨ ਖਾਨ ਦੇ ਘਰ ’ਤੇ ਗੋਲੀਬਾਰੀ: ਕਰਜ਼ੇ ਵਿੱਚ ਡੁੱਬੇ ਸ਼ੂਟਰ ਨੇ ਜ਼ਮਾਨਤ ਮੰਗੀ

01:31 PM Aug 06, 2024 IST
ਸਲਮਾਨ ਖਾਨ ਦੇ ਘਰ ’ਤੇ ਗੋਲੀਬਾਰੀ  ਕਰਜ਼ੇ ਵਿੱਚ ਡੁੱਬੇ ਸ਼ੂਟਰ ਨੇ ਜ਼ਮਾਨਤ ਮੰਗੀ
Advertisement

ਮੁੰਬਈ, 6 ਅਗਸਤ
ਅਦਾਕਾਰ ਸਲਮਾਨ ਖਾਨ ਦੇ ਮੁੰਬਈ ਸਥਿਤ ਘਰ ਦੇ ਬਾਹਰ ਅਪਰੈਲ ਮਹੀਨੇ ਗੋਲੀਬਾਰੀ ਕਰਨ ਵਾਲਿਆਂ ’ਚੋਂ ਇਕ ਸ਼ੂਟਰ ਨੇ ਜ਼ਮਾਨਤ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੈ। ਮੁਲਜ਼ਮ ਵਿੱਕੀ ਕੁਮਾਰ ਗੁਪਤਾ ਨੇ ਅੱਜ ਕਿਹਾ ਕਿ ਉਸ ਨੇ ਕਰਜ਼ੇ ਵਿੱਚ ਫਸੇ ਹੋਣ ਕਾਰਨ ਕਥਿਤ ਅਪਰਾਧ ਕੀਤਾ। ਮੁਲਜ਼ਮ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਮਾਮਲੇ ਵਿੱਚ ਗਲਤ ਤਰੀਕੇ ਨਾਲ ਲਿਆ ਗਿਆ ਹੈ ਅਤੇ ਗੋਲੀਬਾਰੀ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ, ਜਿਵੇਂ ਕਿ ਮੁੰਬਈ ਪੁਲੀਸ ਦਾਅਵਾ ਕਰ ਰਹੀ ਹੈ। ਉਸ ਨੇ ਕਿਹਾ ਕਿ ਗੋਲੀਬਾਰੀ ਦਾ ਮਕਸਦ ਸਲਮਾਨ ਖਾਨ ਨੂੰ 26 ਸਾਲ ਪਹਿਲਾਂ ਦੋ ਕਾਲੇ ਹਿਰਨਾਂ ਨੂੰ ਮਾਰਨ ਦੇ ਕਥਿਤ ਕਾਰੇ ਲਈ ਡਰਾਉਣਾ ਸੀ। -ਪੀਟੀਆਈ

Advertisement

Advertisement
Author Image

Advertisement
Advertisement
×