ਨਿਸ਼ਾਨੇਬਾਜ਼ੀ: ਆਸ਼ੀ ਨੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨਜ਼ ਵਿੱਚ ਕੌਮੀ ਰਿਕਾਰਡ ਤੋੜਿਆ
07:05 AM Feb 03, 2025 IST
Advertisement
ਦੇਹਰਾਦੂਨ: ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਨਿਸ਼ਾਨੇਬਾਜ਼ ਆਸ਼ੀ ਚੌਕਸੇ ਨੇ ਅੱਜ ਇੱਥੇ 38ਵੀਆਂ ਕੌਮੀ ਖੇਡਾਂ ਵਿੱਚ ਮਹਿਲਾ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨਜ਼ ਵਿੱਚ ਕੌਮੀ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤਿਆ। 22 ਸਾਲਾ ਆਸ਼ੀ ਨੇ 2023 ਏਸ਼ਿਆਈ ਖੇਡਾਂ ਵਿੱਚ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਅਤੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਚਾਂਦੀ ਦੇ ਤਗ਼ਮੇ ਜਿੱਤੇ ਸਨ। ਉਸ ਨੇ 598 ਦਾ ਸਕੋਰ ਬਣਾਇਆ ਅਤੇ ਸਿਫਤ ਕੌਰ ਸਮਰਾ (594) ਦਾ ਰਿਕਾਰਡ ਤੋੜਿਆ। ਆਸ਼ੀ ਨੇ ਕਿਹਾ, ‘ਮੈਂ ਇਸ ਲਈ ਬਹੁਤ ਮਿਹਨਤ ਕੀਤੀ ਅਤੇ ਮੇਰਾ ਮੰਨਣਾ ਹੈ ਕਿ ਇਸ ਦਾ ਸਿਹਰਾ ਮੇਰੇ ਕੋਚਾਂ, ਸਪਾਂਸਰਾਂ, ਪਰਿਵਾਰ ਅਤੇ ਦੋਸਤਾਂ ਸਮੇਤ ਉਨ੍ਹਾਂ ਸਾਰਿਆਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮੇਰਾ ਸਾਥ ਦਿੱਤਾ।’ ਉਸ ਨੇ ਕਿਹਾ, ‘ਇਨ੍ਹਾਂ ਸਾਰਿਆਂ ਨੇ ਅੱਜ ਮੇਰੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ। ਇਹ ਮੇਰੇ ਲਈ ਮਾਣ ਦਾ ਪਲ ਹੈ।’ -ਪੀਟੀਆਈ
Advertisement
Advertisement
Advertisement