ਨਿਸ਼ਾਨੇਬਾਜ਼ੀ: ਆਸ਼ੀ ਨੇ ਮਹਿਲਾ ਥ੍ਰੀ ਪੋਜ਼ੀਸ਼ਨ ਵਿੱਚ ਕੌਮੀ ਖਿਤਾਬ ਜਿੱਤਿਆ
07:22 AM Dec 30, 2024 IST
Advertisement
ਭੋਪਾਲ: ਸਥਾਨਕ ਨਿਸ਼ਾਨੇਬਾਜ਼ ਆਸ਼ੀ ਚੌਕਸੇ ਨੇ ਅੱਜ ਇੱਥੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿੱਚ ਅੰਜੁਮ ਮੌਦਗਿਲ ਅਤੇ ਸ਼੍ਰੇਅੰਕਾ ਸਦਾਂਗੀ ਵਰਗੀਆਂ ਬਿਹਤਰੀਨ ਨਿਸ਼ਾਨੇਬਾਜ਼ਾਂ ਨੂੰ ਹਰਾ ਕੇ ਆਪਣਾ ਪਹਿਲਾ ਕੌਮੀ ਖਿਤਾਬ ਜਿੱਤ ਲਿਆ ਹੈ। ਆਸ਼ੀ ਨੇ ਆਪਣੀ ਘਰੇਲੂ ਰੇਂਜ (ਐੱਮਪੀ ਸਟੇਟ ਅਕੈਡਮੀ) ਵਿੱਚ 67ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ 466.7 ਦਾ ਸ਼ਾਨਦਾਰ ਸਕੋਰ ਬਣਾਇਆ। ਉਹ ਦੋ ਵਾਰ ਦੀ ਓਲੰਪੀਅਨ ਅੰਜੁਮ ਤੋਂ 3.1 ਅੰਕਾਂ ਦੇ ਵੱਡੇ ਫਰਕ ਨਾਲ ਅੱਗੇ ਰਹੀ। ਮਹਾਰਾਸ਼ਟਰ ਦੀ ਉਭਰਦੀ ਨਿਸ਼ਾਨੇਬਾਜ਼ ਸਾਕਸ਼ੀ ਸੁਨੀਲ ਪਾਡੇਕਰ ਨੇ 451.3 ਦੇ ਸਕੋਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਆਸ਼ੀ ਨੇ ਜੂਨੀਅਰ ਮਹਿਲਾ 3ਪੀ ’ਚ ਵੀ ਚਾਂਦੀ ਦਾ ਤਗ਼ਮਾ ਜਿੱਤ ਕੇ ਦਿਨ ਦਾ ਦੂਜਾ ਤਗ਼ਮਾ ਆਪਣੇ ਨਾਮ ਕੀਤਾ। -ਪੀਟੀਆਈ
Advertisement
Advertisement