ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਸ਼ਾਨੇਬਾਜ਼ ਨਿਹਾਲ ਅਤੇ ਰੁਦਰਾਂਕਸ਼ ਦੇ ਨਿਸ਼ਾਨੇ ਖੁੰਝੇ

07:59 AM Sep 05, 2024 IST

ਚੈਟੋਰੌਕਸ, 4 ਸਤੰਬਰ
ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਅਤੇ ਰੁਦਰਾਂਕਸ਼ ਖੰਡੇਲਵਾਲ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਮਿਕਸਡ 50 ਮੀਟਰ ਪਿਸਟਲ (ਐੱਸਐੱਚ1) ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਨਾਕਾਮ ਰਹੇ। ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਨਿਹਾਲ 522 ਅੰਕਾਂ ਨਾਲ ਕੁਆਲੀਫਿਕੇਸ਼ਨ ਗੇੜ ਵਿੱਚ 19ਵੇਂ ਸਥਾਨ ’ਤੇ ਰਿਹਾ। ਉਧਰ ਪਹਿਲੇ ਪੈਰਾਲੰਪਿਕ ’ਚ ਹਿੱਸਾ ਲੈ ਰਿਹਾ 17 ਸਾਲਾ ਰੁਦਰਾਂਕਸ਼ 517 ਅੰਕਾਂ ਨਾਲ 22ਵੇਂ ਸਥਾਨ ’ਤੇ ਰਿਹਾ। ਕੋਰੀਆ ਦਾ ਜੋ ਜੇਓਂਗਦੂ ਪੈਰਾਲੰਪਿਕ ਕੁਆਲੀਫਿਕੇਸ਼ਨ ਵਿੱਚ ਰਿਕਾਰਡ 553 ਅੰਕਾਂ ਨਾਲ ਸਿਖਰ ’ਤੇ ਰਿਹਾ। ਭਾਰਤੀ ਪੈਰਾ ਨਿਸ਼ਾਨੇਬਾਜ਼ ਪੈਰਿਸ ਪੈਰਾਲੰਪਿਕ ਵਿੱਚ ਹੁਣ ਤੱਕ ਚਾਰ ਤਗ਼ਮੇ ਜਿੱਤ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਗ਼ਮਾ ਵੀ ਸ਼ਾਮਲ ਹੈ। -ਪੀਟੀਆਈ

Advertisement

Advertisement