ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੱਦਾਖ ਵਿੱਚ ਨੈਸ਼ਨਲ ਕਾਨਫਰੰਸ ਨੂੰ ਝਟਕਾ

10:33 PM May 06, 2024 IST

ਕਾਰਗਿਲ, 6 ਮਈ

Advertisement

ਲੱਦਾਖ ਵਿੱਚ ਨੈਸ਼ਨਲ ਕਾਨਫਰੰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਪੂਰੀ ਕਾਰਗਿਲ ਇਕਾਈ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਇਕਾਈ ਨੇ ਜਿਥੇ ਪਾਰਟੀ ਹਾਈਕਮਾਨ ਵੱਲੋਂ ‘ਇੰਡੀਆ’ ਗੱਠਜੋੜ ਨਾਲ ਸੀਟ ਵੰਡ ਸਮਝੌਤੇ ਤਹਿਤ ‘ਥੋਪੇ’ ਕਾਂਗਰਸੀ ਉਮੀਦਵਾਰ ਦਾ ਵਿਰੋਧ ਕੀਤਾ ਉਥੇ ਹਾਈ ਕਮਾਨ ’ਤੇ ਲੱਦਾਖ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦੀ ਹਮਾਇਤ ਕਰਨ ਲਈ ਦਬਾਅ ਪਾਉਣ ਦਾ ਵੀ ਵਿਰੋਧ ਕੀਤਾ। ਨੈਸ਼ਨਲ ਕਾਨਫਰੰਸ ਦੇ ਲੱਦਾਖ ਤੋਂ ਵਧੀਕ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਕਮਰ ਅਲੀ ਅਖੂਨ ਨੇ ਇਕ ਪੱਤਰ ’ਚ ਪਾਰਟੀ ਪ੍ਰਧਾਨ ਫਾਰੂਕ ਅਬਦੁੱਲਾ ਨੂੰ ਇਕਾਈ ਦੇ ਫੈਸਲੇ ਤੋਂ ਜਾਣੂ ਕਰਵਾਇਆ। ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਵਿਚਾਲੇ ‘ਇੰਡੀਆ’ ਗੱਠਜੋੜ ਨਾਲ ਸੀਟ ਵੰਡ ਸਮਝੌਤੇ ਤਹਿਤ ਲੱਦਾਖ ਸੀਟ ਕਾਂਗਰਸ ਨੂੰ ਦਿੱਤੀ ਗਈ ਸੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਖੂਨ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਦੀ ਹਾਈ ਕਮਾਂਡ ਉਨ੍ਹਾਂ 'ਤੇ ਲੱਦਾਖ ਤੋਂ ਕਾਂਗਰਸ ਦੇ ਅਧਿਕਾਰਤ ਉਮੀਦਵਾਰ ਸੇਰਿੰਗ ਨਾਮਗਿਆਲ ਨੂੰ ਸਮਰਥਨ ਦੇਣ ਲਈ ਦਬਾਅ ਪਾ ਰਹੀ ਸੀ, ਪਰ ਇਹ ਫੈਸਲਾ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇਡੀਏ) ਵੱਲੋਂ ਲਏ ਗਏ ਫੈਸਲੇ ਦੇ ਵਿਰੁੱਧ ਹੈ ਜਿਸ ਨੇ ਹਾਜੀ ਹਨੀਫਾ ਜਾਨ ਨੂੰ ਉਮੀਦਵਾਰ ਬਣਾਇਆ ਹੈ।

Advertisement
Advertisement
Advertisement