For the best experience, open
https://m.punjabitribuneonline.com
on your mobile browser.
Advertisement

ਜਲੰਧਰ ’ਚ ਵਾਲਮੀਕਿ ਜੈਯੰਤੀ ’ਤੇ ਸ਼ੋਭਾ ਯਾਤਰਾ

09:08 AM Oct 17, 2024 IST
ਜਲੰਧਰ ’ਚ ਵਾਲਮੀਕਿ ਜੈਯੰਤੀ ’ਤੇ ਸ਼ੋਭਾ ਯਾਤਰਾ
ਜਲੰਧਰ ਵਿੱਚ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਂਦੇ ਹੋਏ ਸ਼ਰਧਾਲੂ। ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 16 ਅਕਤੂਬਰ
ਭਗਵਾਨ ਵਾਲਮੀਕਿ ਜੈਯੰਤੀ ’ਤੇ ਅੱਜ ਸ਼ੋਭਾ ਯਾਤਰਾ ਸਜਾਈ ਗਈ। ਇਹ ਯਾਤਰਾ ਅਲੀ ਮੁਹੱਲੇ ਦੇ ਪ੍ਰਾਚੀਨ ਮੰਦਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ​​ਲਵਕੁਸ਼ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗੜਾ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਮੇਨ ਹੀਰਾ ਗੇਟ, ਸ਼ੀਤਲਾ ਮੰਦਰ ਮੁਹੱਲਾ, ਵਾਲਮੀਕੀ ਗੇਟ, ਪਟੇਲ ’ਚ , ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਚੌਕ ਤੋਂ ਹੁੰਦੀ ਹੋਈ ਹੋਇਆ ਵਾਪਸ ਅਲੀ ਮੁਹੱਲਾ ਪਹੁੰਚੀ।
ਦੱਸ ਦੇਈਏ ਕਿ ਯਾਤਰਾ ਦੌਰਾਨ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਯਾਤਰਾ ਵਿੱਚ ਵੱਡੀ ਗਿਣਤੀ ’ਚ ਸ਼ਰਧਾਲੂ ਸ਼ਾਮਲ ਹੋਏ। ਲੋਕਾਂ ਨੇ ਸਾਰੇ ਸ਼ਹਿਰ ਵਿੱਚ ਲੰਗਰ ਲਗਾਏ ਤੇ ਸਵਾਗਤੀ ਗੇਟ ਲਗਾਏ ਹੋਏ ਸਨ। ਕਮਿਸ਼ਨਰੇਟ ਪੁਲੀਸ ਦੀ ਟਰੈਫਿਕ ਵਿੰਗ ਨੇ ਇਸ ਸਬੰਧੀ ਠੋਸ ਪ੍ਰਬੰਧ ਕੀਤੇ ਹਨ। ਇੱਕ ਦਿਨ ਪਹਿਲਾਂ ਹੀ ਪੁਲੀਸ ਨੇ ਪੂਰੇ ਸ਼ਹਿਰ ਦਾ ਰੂਟ ਪਲਾਨ ਜਾਰੀ ਕਰ ਦਿੱਤਾ ਸੀ। ਅੱਜ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਕਈ ਰੂਟ ਬੰਦ ਰਹੇ। ਦੱਸ ਦੇਈਏ ਕਿ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਪਹੁੰਚ ਕੇ ਸ੍ਰੀ ਵਾਲਮੀਕਿ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਜਲੰਧਰ ਦੇ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੰਤਰੀ ਮਹਿੰਦਰ ਭਗਤ ਅਤੇ ਕਈ ਸੀਨੀਅਰ ਆਗੂ ਇਸ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਪੁਲੀਸ ਨੇ ਸੁਰੱਖਿਆ ਲਈ ਸ਼ਹਿਰ ਵਿੱਚ 700 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਹਨ।

Advertisement

Advertisement
Advertisement
Author Image

Advertisement