ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐੱਸਐੱਚਓ 10 ਹਜ਼ਾਰ ਰਿਸ਼ਵਤ ਲੈਂਦਾ ਕਾਬੂ

08:37 AM Jul 20, 2023 IST

ਇਕਬਾਲ ਸਿੰਘ ਸ਼ਾਂਤ
ਲੰਬੀ, 19 ਜੁਲਾਈ
ਵਿਜੀਲੈਂਸ ਬਿਊਰੋ ਬਠਿੰਡਾ ਨੇ ਅੱਜ ਥਾਣਾ ਕਿੱਲਿਆਂਵਾਲੀ ਦੇ ਮੁਖੀ ਸਬ ਇੰਸਪੈਕਟਰ ਇਕਬਾਲ ਸਿੰਘ ਨੂੰ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੀ ਹੱਥੀਂ ਕਾਬੂ ਕੀਤਾ ਹੈ। ਸਬ ਇੰਸਪੈਕਟਰ ਇਕਬਾਲ ਸਿੰਘ ਨੇ 17 ਮਾਰਚ ਨੂੰ ਚੌਕੀ ਤੋਂ ਪ੍ਰਮੋਟ ਹੋਏ ਥਾਣਾ ਕਿੱਲਿਆਂਵਾਲੀ ਦੇ ਪਹਿਲੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ। ਬੀਤੇ ਦਨਿ ਉਸ ਦਾ ਥਾਣਾ ਕਿੱਲਿਆਂਵਾਲੀ ਤੋਂ ਤਬਾਦਲਾ ਹੋ ਗਿਆ ਸੀ। ਵਿਜੀਲੈਂਸ ਬਿਊਰੋ ਨੇ ਡੱਬਵਾਲੀ ਤਹਿਸੀਲ ਦੇ ਪਿੰਡ ਨੀਲਿਆਂਵਾਲੀ ਦੇ ਭੀਮ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕੀਤੀ ਹੈ। ਬਿਊਰੋ ਦੇ ਬੁਲਾਰੇ ਅਨਸਾਰ ਸ਼ਿਕਾਇਤਕਰਤਾ ਭੀਮ ਸਿੰਘ ਦਾ ਦੋਸ਼ ਹੈ ਕਿ ਉਸ ਦੇ ਲੜਕੇ ਖਿਲਾਫ਼ ਥਾਣਾ ਕਿੱਲਿਆਂਵਾਲੀ ਵਿੱਚ ਕੀਤੀ ਕਥਿਤ ਝੂਠੀ ਸ਼ਿਕਾਇਤ ਨੂੰ ਠੱਪ ਕਰਨ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ। ਅੱਜ ਵਿਜੀਲੈਂਸ ਬਿਉਰੋ ਬਠਿੰਡਾ ਯੂਨਿਟ ਨੇ ਸਬ ਇੰਸਪੈਕਟਰ ਇਕਬਾਲ ਸਿੰਘ ਨੂੰ ਸ਼ਿਕਾਇਤਕਰਤਾ ਤੋਂ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ।
ਰਿਸ਼ਵਤਖੋਰੀ ਦੇ ਦੋਸ਼ ਹੇਠ ਪਟਵਾਰੀ ਗ੍ਰਿਫਤਾਰ
ਸ਼ਹਿਣਾ (ਪੱਤਰ ਪ੍ਰੇਰਕ): ਵਿਜੀਲੈਂਸ ਵਿਭਾਗ ਵੱਲੋਂ ਬਲਾਕ ਸਮਿਤੀ ਸ਼ਹਿਣਾ ਦੇ ਪਟਵਾਰੀ ਨੂੰ ਰਿਸ਼ਵਤ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਸੇਵਕ ਸਿੰਘ ਵਾਸੀ ਦੁਲਮਸਰ ਕੋਠੇ ਨੇ ਵਿਜੀਲੈਂਸ ਨੂੰ ਦਰਖਾਸਤ ਦੇ ਕੇ ਦੱਸਿਆ ਸੀ ਕਿ ਕਿਸੇ ਕੇਸ ਵਿੱਚ ਪਟਵਾਰੀ ਅੰਮ੍ਰਿਤਪਾਲ ਸਿੰਘ ਨੇ ਉਸ ਕੋੋਲੋਂ ਰਿਸ਼ਵਤ ਦੀ ਮੰਗ ਕੀਤੀ ਸੀ। ਉਸ ਨੇ ਪਟਵਾਰੀ ਨੂੰ 2000 ਰੁਪਏ ਅਤੇ ਪੰਜ ਹਜ਼ਾਰ ਰੁਪਏ ਗੂਗਲ-ਪੇਅ ਰਾਹੀਂ ਦਿੱਤੇ ਸਨ। ਵਿਜੀਲੈਂਸ ਵਿਭਾਗ ਨੇ ਐੱਫਆਈਆਰ ਨੰਬਰ 22 ਯੂ.ਐੱਸ. 7 ਪੀ.ਸੀ. ਐਕਟਰ ਅਧੀਨ ਕੇਸ ਦਰਜ ਕਰ ਕੇ ਪਟਵਾਰੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਸੇਵਕ ਸਿੰਘ ਦਾ ਆਪਣੀ ਜ਼ਮੀਨ ਦੇ ਰਸਤੇ ਨੂੰ ਲੈ ਕੇ ਝਗੜਾ ਚੱਲਦਾ ਸੀ।

Advertisement

Advertisement
Tags :
ਐੱਸਐੱਚਓਹਜ਼ਾਰਕਾਬੂਰਿਸ਼ਵਤਲੈਂਦਾ
Advertisement