For the best experience, open
https://m.punjabitribuneonline.com
on your mobile browser.
Advertisement

ਸ਼ਿਵਰਾਜ ਚੌਹਾਨ ਨੇ ਇੱਕ ਲੱਖ ਵੋਟਾਂ ਤੋਂ ਵੱਧ ਦੇ ਫਰਕ ਨਾਲ ਜਿੱਤੀ ਚੋਣ

09:13 AM Dec 04, 2023 IST
ਸ਼ਿਵਰਾਜ ਚੌਹਾਨ ਨੇ ਇੱਕ ਲੱਖ ਵੋਟਾਂ ਤੋਂ ਵੱਧ ਦੇ ਫਰਕ ਨਾਲ ਜਿੱਤੀ ਚੋਣ
ਭੁਪਾਲ ਵਿੱਚ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਤੇ ਹੋਰ ਆਗੂ ਜਿੱਤਣ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 3 ਦਸੰਬਰ
ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਵਿੱਚ ਕਈ ਵੱਡੇ ਆਗੂਆਂ ਨੇ ਆਪਣੇ ਵਿਰੋਧੀਆਂ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਹੈ।ਮੱਧ ਪ੍ਰਦੇਸ਼ ਦੇ ਬੁਧਨੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਕਾਂਗਰਸ ਦੇ ਵਿਰੋਧੀ ਉਮੀਦਵਾਰ ਵਿਕਰਮ ਮਸਤਲ ਸ਼ਰਮਾ ਨੂੰ 1,04,974 ਵੋਟਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਕਮਲਨਾਥ ਨੇ ਛਿੰਦਵਾੜਾ ਹਲਕੇ ਤੋਂ ਆਪਣੇ ਵਿਰੋਧੀ ਉਮੀਦਵਾਰ ਤੇ ਭਾਜਪਾ ਆਗੂ ਵਿਵੇਕ ਬੰਟੀ ਸਾਹੂ ਨੂੰ 36,594 ਵੋਟਾਂ ਦੇ ਫਰਕ ਨਾਲ ਹਰਾਇਆ। ਛੱਤੀਸਗੜ੍ਹ ਦੇ ਪਾਟਨ ਤੋਂ ਮੁੱਖ ਮੰਤਰੀ ਭੁਪੇਸ਼ ਬਘੇਲ ਜੇਤੂ ਰਹੇ ਹਨ। ਇਸੇ ਤਰ੍ਹਾਂ ਉੱਪ ਮੁੱਖ ਮੰਤਰੀ ਟੀਐੱਸ ਸਿੰਘ ਦੇਵ ਅੰਬਿਕਾਪੁਰ ਸੀਟ ਤੋਂ ਭਾਜਪਾ ਦੇ ਰਾਜੇਸ਼ ਅਗਰਵਾਲ ਤੋਂ 94 ਵੋਟਾਂ ਨਾਲ ਹਾਰ ਗਏ। ਰਾਜਸਥਾਨ ਦੇ ਮੁੱਖ ਮੰਤਰੀ ਨੇ ਸਰਦਾਰਪੁਰਾ ਹਲਕੇ ਤੋਂ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਕਾਂਗਰਸ ਆਗੂ ਸਚਿਨ ਪਾਇਲਟ ਨੇ ਟੌਂਕ ਹਲਕੇ ਤੋਂ ਭਾਜਪਾ ਉਮੀਦਵਾਰ ਅਜੀਤ ਸਿੰਘ ਮਹਿਤਾ ਨੂੰ 29,475 ਨਾਲ ਮਾਤ ਦਿੱਤੀ। ਉੱਧਰ ਭਾਜਪਾ ਆਗੂ ਵਸੁੰਧਰਾ ਰਾਜੇ ਨੇ ਝਾਲਰਪਟਨ ਹਲਕੇ ਤੋਂ ਜਿੱਤ ਦਰਜ ਕੀਤੀ। ਤਿਲੰਗਾਨਾ ਵਿੱਚ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਭਾਜਪਾ ਉਮੀਦਵਾਰ ਇਟਾਲਾ ਰਾਜੇਂਦਰ ਨੂੰ ਹਰਾਇਆ ਜਦਕਿ ਉਹ ਕਾਮਾਰੈੱਡੀ ਹਲਕੇ ਤੋਂ ਭਾਜਪਾ ਆਗੂ ਵੈਂਕਟ ਰਮਨਾ ਰੈੱਡੀ ਤੋਂ ਹਾਰ ਗਏ। -ਏਜੰਸੀ

Advertisement

ਭਾਜਪਾ ਆਗੂ ਕੇ. ਵੈਂਕਟਾ ਰਮੰਨਾ ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਬੀਆਰਐੱਸ ਆਗੂ ਕੇ. ਚੰਦਰਸ਼ੇਖਰ ਰਾਓ ਤੇ ਕਾਂਗਰਸ ਆਗੂ ਰੇਵੰਤ ਰੈੱਡੀ ਨੂੰ ਹਰਾਉਣ ਮਗਰੋਂ ਖ਼ੁਸ਼ੀ ਦੇ ਰੌਂਅ ਵਿੱਚ । -ਫੋਟੋ: ਏਐੱਨਆਈ

ਮੱਧ ਪ੍ਰਦੇਸ਼: ਤੋਮਰ ਤੇ ਪਟੇਲ ਜੇਤੂ, ਕੁਲਸਤੇ ਹਾਰੇ

ਭੁਪਾਲ: ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਦੇ 12 ਕੈਬਨਿਟ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਧਰ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਪ੍ਰਹਿਲਾਦ ਸਿੰੰਘ ਪਟੇਲ, ਭਾਜਪਾ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਜੇਤੂ ਰਹੇ ਜਦੋਂਕਿ ਫੱਗਣ ਸਿੰਘ ਕੁਲਸਤੇ ਨੂੰ ਸ਼ਿਕਸਤ ਝੱਲਣੀ ਪਈ। ਚੌਹਾਨ ਮੰਤਰੀ ਮੰਡਲ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਕਾਂਗਰਸ ਉਮੀਦਵਾਰ ਰਾਜੇਂਦਰ ਭਾਰਤੀ ਤੋਂ 7,742 ਵੋਟਾਂ ਦੇ ਫਰਕ ਨਾਲ ਹਾਰ ਮਿਲੀ। ਇਸੇ ਤਰ੍ਹਾਂ ਹੋਰ ਮੰਤਰੀਆਂ ਵਿੱਚ ਅਟੇਰ ਹਲਕੇ ਤੋਂ ਅਰਵਿੰਦ ਭਦੌੜੀਆ ਨੂੰ ਜਦਕਿ ਕਮਲ ਪਟੇਲ ਨੂੰ ਹਾਰਦਾ ਤੋਂ, ਗੌਰੀਸ਼ੰਕਰ ਬਿਸੇਨ ਨੂੰ ਬਾਲਘਾਟ ਤੋਂ, ਪ੍ਰੇਮ ਸਿੰਘ ਪਟੇਲ ਨੂੰ ਬਦਵਾਨੀ ਤੋਂ, ਮਹੇਂਦਰ ਸਿੰਘ ਸਿਸੋਦੀਆ ਨੂੰ ਬਮੌਰੀ ਤੋਂ, ਰਾਜਵਰਧਨ ਸਿੰੰਘ ਦੱਤੀਗਾਓਂ ਨੂੰ ਬਦਨਾਵਰ ਤੋਂ, ਭਾਰਤ ਸਿੰਘ ਕੁਸ਼ਵਾਹਾ ਨੂੰ ਗਵਾਲੀਵਰ ਦਿਹਾਤੀ ਤੋਂ, ਰਾਮਖਿਲਾਵਨ ਪਟੇਲ ਨੂੰ ਅਮਰਪਟਨ ਤੋਂ ਅਤੇ ਸੁਰੇਸ਼ ਧਾਕੜ ਨੂੰ ਪੋਹਰੀ ਹਲਕੇ ਤੋਂ ਹਾਰ ਨਸੀਬ ਹੋਈ। ਇਨ੍ਹਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦੇ ਭਤੀਜੇ ਰਾਹੁਲ ਸਿੰਘ ਲੋਧੀ ਖੜਗਪੁਰ ਹਲਕੇ ਤੋਂ ਹਾਰ ਗਏ। ਇੱਕ ਹੋਰ ਮੰਤਰੀ ਰਾਮ ਕਿਸ਼ੋਰ ਨੂੰ ਪਾਰਸਵਾੜਾ ਹਲਕੇ ਤੋਂ ਹਾਰ ਦਾ ਮੂੰਹ ਵੇਖਣਾ ਪਿਆ। -ਪੀਟੀਆਈ

Advertisement

ਰਾਜਸਥਾਨ: ਮੇਘਵਾਲ ਸਣੇ ਕਈ ਮੰਤਰੀ ਹਾਰੇ

ਜੈਪੁਰ: ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਅਸ਼ੋਕ ਗਹਿਲੋਤ ਸਰਕਾਰ ਦੇ ਕਈ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਨ੍ਹਾਂ ਵਿੱਚ ਆਫ਼ਤ ਪ੍ਰਬੰਧਨ ਮੰਤਰੀ ਗੋਵਿੰਦ ਰਾਮ ਮੇਘਵਾਲ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮੇਘਵਾਲ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਵੀ ਸਨ। ਉਨ੍ਹਾਂ ਨੂੰ ਭਾਜਪਾ ਦੇ ਵਿਸ਼ਵਾਨਾਥ ਮੇਘਵਾਲ ਨੇ ਖਾਜੂਵਾਲਾ ਸੀਟ ਤੋਂ ਮਾਤ ਦਿੱਤੀ ਹੈ। ਹੋਰ ਕਾਂਗਰਸੀ ਮੰਤਰੀ ਜਿਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਨ੍ਹਾਂ ਵਿੱਚ ਭੰਵਰ ਸਿੰਘ ਭੱਟੀ (ਕੋਲਾਇਤ ਸੀਟ), ਸ਼ਕੁੰਤਲਾ ਰਾਵਤ (ਬੰਸੁਰ), ਵਿਸ਼ਵੇਂਦਰਾ ਸਿੰਘ (ਦੀਗ ਕੁਮਹੇਰ), ਰਮੇਸ਼ ਚੰਦ ਮੀਨਾ (ਸਪੋਤਾਰਾ)। ਸ਼ਾਲੇ ਮੁਹੰਮਦ (ਪੋਖਰਨ) ਤੇ ਉਦੈਲਾਲ ਅਨਜਾਣਾ (ਨਿੰਬਾਹੇਰਾ) ਸ਼ਾਮਲ ਹਨ। -ਪੀਟੀਆਈ

ਓਵਾਇਸੀ ਦੀ ਪਾਰਟੀ ਵੱਲੋਂ 7 ਸੀਟਾਂ ’ਤੇ ਜਿੱਤ ਦਰਜ

ਹੈਦਰਾਬਾਦ: ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਅਸਦੂਦੀਨ ਓਵਾਇਸੀ ਦੀ ਪਾਰਟੀ ਆਲ ਇੰਡੀਆ ਮਜਲਿਸ-ਏ-ਇਤਿਹਾਦੁਲ ਮੁਸਲਮੀਨ (ਏਆਈਐਮਆਈਐਮ) ਨੇ ਪੁਰਾਣੇ ਹੈਦਰਾਬਾਦ ਵਿੱਚ ਸੱਤ ਸੀਟਾਂ ’ਤੇ ਜਿੱਤ ਬਰਕਰਾਰ ਰੱਖੀ ਹੈ। ਜਾਣਕਾਰੀ ਅਨੁਸਾਰ ਪਾਰਟੀ ਉਮੀਦਵਾਰ 9 ਸੀਟਾਂ ’ਚੋਂ 7 ਸੀਟਾਂ ’ਤੇ ਜਿੱਤੇ ਹਨ। -ਪੀਟੀਆਈ

Advertisement
Author Image

Advertisement