ਸ਼ਿਵਜੋਤ ਨੇ ਚਾਰ ਸੋਨ ਤਗਮੇ ਜਿੱਤੇ
10:19 AM Jul 25, 2023 IST
ਡਕਾਲਾ (ਪੱਤਰ ਪ੍ਰੇਰਕ): ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਸਾਹਿਬ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸ਼ਿਵਜੋਤ ਸ਼ਰਮਾ ਪੁੱਤਰ ਰਾਜਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿਚੋਂ 4 ਸੋਨੇ ਦੇ ਅਤੇ 1 ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਹੈ। ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਸ਼ਿਵਜੋਤ ਨੇ ਪਟਿਆਲਾ ਵਿਚ ਹੋਈ ਓਪਨ ਤੈਰਾਕੀ ਚੈਂਪੀਅਨਸ਼ਿਪ ਵਿਚ ਅੱਠ ਸੌ ਮੀਟਰ ਫ੍ਰੀ ਸਟਾਇਲ, ਪੰਦਰਾਂ ਸੌ ਮੀਟਰ ਫ੍ਰੀ ਸਟਾਇਲ, ਚਾਰ ਸੌ ਮੀਟਰ ਆਈ.ਐਮ ਅਤੇ ਦੋ ਸੌ ਮੀਟਰ ਬਰੈਸਟ ਸਟਰੋਕ ਵਿਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ, ਉੱਥੇ ਹੀ ਸੌ ਮੀਟਰ ਬਰੈਸਟ ਸਟੋਕ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ।
Advertisement
Advertisement