For the best experience, open
https://m.punjabitribuneonline.com
on your mobile browser.
Advertisement

ਸ਼ਿਵਰਾਤਰੀ: ਮੰਦਰਾਂ ਵਿੱਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ

08:38 AM Mar 09, 2024 IST
ਸ਼ਿਵਰਾਤਰੀ  ਮੰਦਰਾਂ ਵਿੱਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ
ਪਟਿਆਲਾ ਦੇ ਸ਼ਿਵ ਮੰਦਰ ਵਿੱਚ ਸ਼ਿਵਲਿੰਗ ’ਤੇ ਦੁੱਧ ਚੜ੍ਹਾਉਂਦੇ ਹੋਏ ਸ਼ਰਧਾਲੂ। ਫੋਟੋ: ਰਾਜੇਸ਼ ਸੱਚਰ
Advertisement

ਪੱਤਰ ਪ੍ਰੇਰਕ
ਪਟਿਆਲਾ, 8 ਮਾਰਚ
ਮਹਾਸ਼ਿਵਰਾਤਰੀ ਮੌਕੇ ਭਗਵਾਨ ਭੋਲੇ ਨਾਥ ਦੇ ਰੰਗ ’ਚ ਸ਼ਾਹੀ ਸ਼ਹਿਰ ਪਟਿਆਲਾ ਵੀ ਰੰਗਿਆ ਰਿਹਾ। ਸਾਰਾ ਦਿਨ ਗਲੀਆਂ-ਬਾਜ਼ਾਰਾਂ ’ਚ ਜੈ ਭੋਲੇ ਨਾਥ ਤੇ ਹਰ ਹਰ ਮਹਾਦੇਵ ਦੇ ਜੈਕਾਰੇ ਲੱਗਦੇ ਰਹੇ। ਮਹਾ ਸ਼ਿਵਰਾਤਰੀ ਮੌਕੇ ਸ਼ਿਵ ਭਗਤਾਂ ਦੀ ਦਰਸ਼ਨਾਂ ਅਤੇ ਜਲ ਚੜ੍ਹਾਉਣ ਲਈ ਸਵੇਰਤੋਂ ਹੀ ਸ਼ਹਿਰ ਦੇ ਸ਼ਿਵ ਮੰਦਰਾਂ ’ਚ ਭੀੜ ਜੁੜਨੀ ਸ਼ੁਰੂ ਹੋ ਗਈ ਅਤੇ ਦੇਰ ਰਾਤ ਤੱਕ ਮੰਦਰਾਂ ਵਿਚ ਦਰਸ਼ਨਾਂ ਦਾ ਸਿਲਸਿਲਾ ਜਾਰੀ ਰਿਹਾ। ਸ਼ਹਿਰ ਦੇ ਸਾਰੇ ਸ਼ਿਵ ਮੰਦਰਾਂ ਨੂੰ ਲਾਈਟਾਂ ਨਾਲ ਸਜਾਇਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਨਾਲ ਲਗਦੇ ਪਿੰਡਾਂ ਤੇ ਕਸਬਿਆਂ ’ਚ ਵੀ ਮਹਾਸ਼ਿਵਰਾਤਰੀ ਦੇ ਤਿਉਹਾਰ ਦੀ ਧੂਮ ਰਹੀ। ਇਸ ਮੌਕੇ ਸ਼ੋਭਾ ਯਾਤਰਾਵਾਂ ਵੀ ਕੱਢੀਆਂ ਗਈਆਂ।
ਅਮਰਗੜ੍ਹ (ਪੱਤਰ ਪ੍ਰੇਰਕ): ਪ੍ਰਾਚੀਨ ਸ਼ਿਵ ਮੰਦਰ ਮੂਲਾਬੱਧਾ ਵਿਖੇ ਸ਼ਿਵਰਾਤਰੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੋ ਸ਼ਰਧਾਲੂਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਮਹਾਦੇਵ ਕਾਂਵੜ ਸੰਘ ਅਮਰਗੜ੍ਹ ਦੇ ਜਥੇ ਨੇ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਸ਼ਿਵ ਜੀ ਨੂੰ ਅਰਪਣ ਕੀਤਾ। ਇਸ ਮੌਕੇ ਪੰਡਤ ਧੀਰਜ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਸਿਰਫ ਮੂਲਾਬੱਧਾ ਵਿਖੇ ਅਜਿਹਾ ਮੰਦਰ ਹੈ ਜਿਥੇ ਵਿਚ ਸ਼ਿਵ ਲਿੰਗ ਦੇ ਨਾਲ 9 ਗਜੇ ਪੀਰ ਦੀ ਸਮਾਧ ਵੀ ਹੈ। ਇਸੇ ਲਈ ਇੱਥੇ ਹਿੰਦੂ, ਮੁਸਲਮਾਨ ਤੇ ਸਿੱਖ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਨਾਲ ਮਨਾਉਂਦੇ ਹਨ।
ਸੁਨਾਮ ਊਧਮ ਸਿੰਘ ਵਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਸ਼੍ਰੀ ਰਾਮ ਆਸ਼ਰਮ ਮੰਦਰ ’ਚ ‌ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਕਮੇਟੀ ਵੱਲੋਂ ਖੀਰ ਅਤੇ ਪਕੌੜਿਆਂ ਦਾ ਲੰਗਰ ਲਾਇਆ ਗਿਆ।
ਇਸ ਮੌਕੇ ਨਵੇਂ ਪੀਸੀਐੱਸ ਪਰਮੋਟ ਹੋਏ ਹਿਤੇਸ਼ ਵੀਰ ਗੁਪਤਾ ਅਤੇ ਮੈਡਮ ਦਾਮਨ ਥਿੰਦ ਬਾਜਵਾ ਭਾਜਪਾ ਆਗੂ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਮੌਜੂਦ ਸਨ।
ਲਹਿਰਾਗਾਗਾ (ਪੱਤਰ ਪ੍ਰੇਰਕ): ਸ਼ਹਿਰ ਤੇ ਨੇੜਲੇ ਪਿੰਡਾਂ ਦੇ ਵੱਖ ਵੱਖ ਮੰਦਰਾਂ ਵਿੱਚ ਅੱਜ ਮਹਾਸ਼ਿਵਰਾਤਰੀ ਮੌਕੇ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਇਸ ਮੌਕੇ ਸਨਾਤਨ ਧਰਮ ਮੰਦਿਰ, ਪ੍ਰਾਚੀਨ ਸ਼ਿਵ ਦੁਰਗਾ ਮੰਦਰ ਕਚਹਿਰੀ ਸਾਇਡ, ਬਾਈਪਾਸ ਸੜਕ ਦੇ ਕਾਲੀ ਦੇਵੀ ਮੰਦਰ, ਜਾਖਲ ਰੋਡ ਹਨੂੰਮਤ ਧਾਮ, ਬਖੌਰਾ ਕਲਾਂ ਦੇ ਸ਼ਿਵ ਮੰਦਰ, ਸੰਗਤਪੁਰਾ, ਅਲੀਸ਼ੇਰ, ਲੇਹਲ ਕਲਾਂ ਆਦਿ ਮੰਦਰ ਵਿਖੇ ਮਹਾਸ਼ਿਵਰਾਤਰੀ ਮੌਕੇ ਸ਼ਿਵਲਿੰਗ ’ਤੇ ਦੁੱਧ ਚੜ੍ਹਾਉਣ ਲਈ ਸਵੇਰ ਵੇਲੇ ਹੀ ਸ਼ਰਧਾਲੂ ਕਤਾਰਾਂ ਵਿੱਚ ਲੱਗ ਗਏ।
ਦੇਵੀਗੜ੍ਹ (ਪੱਤਰ ਪ੍ਰੇਰਕ): ਹਲਕਾ ਸਨੌਰ ਦੇ ਇਤਿਹਾਸਕ ਪਿੰਡ ਘੜਾਮ, ਅੱਡਾ ਦੇਵੀਗੜ੍ਹ, ਬਹਾਦਰਗੜ੍ਹ, ਸਨੌਰ, ਬਲਬੇੜਾ, ਭੁਨਰਹੇੜੀ ਆਦਿ ਵੱਖ ਵੱਖ ਮੰਦਿਰਾਂ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਇਤਿਹਾਸਕ ਪਿੰਡ ਘੜਾਮ ਦੇ ਸ਼ਿਵ ਮੰਦਰ ਵਿਖੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿੱਥੇ ਉਨ੍ਹਾਂ ਮੱਥਾ ਟੇਕਿਆ ਅਤੇ ਬਾਬਾ ਜੀ ਤੋਂ ਆਸ਼ੀਰਵਾਦ ਲਿਆ।
ਡਕਾਲਾ (ਪੱਤਰ ਪ੍ਰੇਰਕ): ਸਥਾਨਕ ਖੇਤਰ ਦੇ ਵੱਖ-ਵੱਖ ਕਸਬਿਆਂ ਵਿੱਚ ਸਥਿਤ ਮੰਦਰਾਂ ਵਿੱਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਭਾਵੇਂ ਮੰਦਰਾਂ ਵਿੱਚ ਦਿਨ ਭਰ ਰੌਣਕਾਂ ਰਹੀਆਂ ਪਰ ਰਾਤ ਨੂੰ ਸ਼ਿਵਰਾਤਰੀ ਦੇ ਜਸ਼ਨ ਵੱਡੇ ਪੱਧਰ ਉੱਤੇ ਮਨਾਏ ਗਏ। ਅਜਿਹੇ ਦੌਰਾਨ ਕਈ ਥਾਵਾਂ ਉੱਤੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਜ਼ਰੀਏ ਸ਼ਿਵ ਤੇ ਪਾਰਵਤੀ ਦਾ ਗਾਇਨ ਕੀਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×