ਸ਼ਿਵਾਨੀ ਦੀ ਪੰਜਾਬ ਅੰਡਰ- 23 ਟੀਮ ਲਈ ਚੋਣ
08:02 AM Jan 03, 2025 IST
ਪੱਤਰ ਪ੍ਰੇਰਕ
ਹੁਸ਼ਿਆਰਪੁਰ, 2 ਜਨਵਰੀ
ਹੁਸ਼ਿਆਰਪੁਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਖਿਡਾਰਨ ਸ਼ਿਵਾਨੀ ਦੀ ਪੰਜਾਬ ਅੰਡਰ- 23 ਟੀਮ ਲਈ ਚੋਣ ਹੋਈ ਹੈ। ਐਸੋਸੀਏਸ਼ਨ ਦੇ ਸਕੱਤਰ ਡਾ. ਰਮਨ ਘਈ ਨੇ ਕਿਹਾ ਕਿ ਇਸ ਚੋਣ ਨਾਲ ਐਸੋਸੀਏਸ਼ਨ ਦੇ ਖਿਡਾਰੀਆਂ ਦਾ ਮਨੋਬਲ ਵਧਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਵਾਨੀ 4 ਤੋਂ 12 ਜਨਵਰੀ ਤੱਕ ਹੋਣ ਵਾਲੇ ਮੈਚਾਂ ਵਿੱਚ ਪੰਜਾਬ ਦੀ ਟੀਮ ’ਚ ਭਾਗ ਲਵੇਗੀ। ਐੱਸਡੀ ਕਾਲਜ ਹੁਸ਼ਿਆਰਪੁਰ ਦੀ ਬੀਏ ਭਾਗ-2 ਦੀ ਵਿਦਿਆਰਥਣ ਸ਼ਿਵਾਨੀ ਇਸ ਤੋਂ ਪਹਿਲਾਂ ਪੰਜਾਬ ਅੰਡਰ- 19 ਟੀਮ ਵਿੱਚ ਵੀ ਖੇਡ ਚੁੱਕੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਖੇਲਾ ਨੇ ਸ਼ਿਵਾਨੀ ਨੂੰ ਮੁਬਾਰਕਬਾਦ ਦਿੱਤੀ। ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕਲਿਆਣ, ਜ਼ਿਲ੍ਹਾ ਕੋਚ ਦਲਜੀਤ ਸਿੰਘ, ਡਾ. ਪੰਕਜ ਸ਼ਿਵ, ਵਿਵੇਕ ਸਾਹਨੀ, ਠਾਕੁਰ ਯੋਗਰਾਜ, ਜ਼ਿਲ੍ਹਾ ਟਰੇਨਰ ਕੁਲਦੀਪ ਧਾਮੀ, ਕੋਚ ਦਲਜੀਤ ਧੀਮਾਨ, ਮਦਨ ਡਡਵਾਲ, ਦਿਨੇਸ਼ ਸ਼ਰਮਾ ਅਤੇ ਸੋਢੀ ਰਾਮ ਆਦਿ ਨੇ ਵੀ ਸ਼ਿਵਾਨੀ ਨੂੰ ਵਧਾਈ ਦਿੱਤੀ।
Advertisement
Advertisement