Shiv Sena seeks police inquiry: ਸ਼ਿਵ ਸੈਨਾ ਵੱਲੋਂ ਬਿਟਕੁਆਇਨ ਘੁਟਾਲੇ ਦੀ ਜਾਂਚ ਦੀ ਮੰਗ
07:34 PM Nov 20, 2024 IST
ਮੁੰਬਈ, 20 ਨਵੰਬਰ
ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਪੁਲੀਸ ਨੂੰ ਕਿਹਾ ਹੈ ਕਿ ਉਹ ਬਿਟਕੁਆਇਨ ਘੁਟਾਲੇ ਦੇ ਮਾਮਲੇ ਦੀ ਜਾਂਚ ਕਰਨ ਕਿਉਂਕਿ ਸੋਸ਼ਲ ਮੀਡੀਆ ’ਤੇ ਮਹਾ ਵਿਕਾਸ ਅਗਾੜੀ ਆਗੂਆਂ ਦੀਆਂ ਆਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਦੋਸ਼ ਲਗਾਇਆ ਗਿਆ ਹੈ ਕਿ ਮਹਾ ਵਿਕਾਸ ਅਗਾੜੀ ਦੇ ਕਈ ਆਗੂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਬਿਟਕੁਆਇਨ ਫੰਡ ਲੈਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਿਵ ਸੈਨਾ ਦੇ ਬੁਲਾਰੇ ਰਾਜੂ ਵਾਘਮਾਰੇ ਨੇ ਮੁੰਬਈ ਪੁਲੀਸ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਆਡੀਓ ਟੇਪਾਂ ਦੀ ਜਾਂਚ ਦੀ ਮੰਗ ਕੀਤੀ ਹੈ।
Advertisement
ਪੱਤਰ ਵਿੱਚ ਕਿਹਾ ਗਿਆ ਹੈ ਕਿ ਆਡੀਓ ਰਿਕਾਰਡਿੰਗ ਵਿੱਚ ਇਹ ਸੁਣਿਆ ਜਾ ਸਕਦਾ ਹੈ ਕਿ ਗੌਰਵ ਮਹਿਤਾ ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਅਜਿਹੇ ਬਿਟਕੁਆਇਨ ਸੌਦਿਆਂ ਲਈ ਨਕਦ ਇਕੱਠਾ ਕਰਨ ਲਈ ਅਕਸਰ ਯੂਏਈ ਜਾਂਦਾ ਰਿਹਾ ਹੈ।
Advertisement
Advertisement