ਸ਼ਿਵ ਸੈਨਾ ਆਗੂ ਦੇ ਪੁੱਤਰ ਦੀ ਬੀਐਮਡਬਲਿਊ ਵੱਲੋਂ ਸਕੂਟਰ ਨੂੰ ਟੱਕਰ; ਔਰਤ ਦੀ ਮੌਤ
04:56 PM Jul 07, 2024 IST
ਮੁੰਬਈ, 7 ਜੁਲਾਈ
ਮੁੰਬਈ ਦੇ ਵਰਲੀ ਇਲਾਕੇ ਵਿੱਚ ਸੜਕ ਹਾਦਸੇ ਵਿਚ ਇੱਕ ਸਕੂਟਰ ਸਵਾਰ ਔਰਤ ਦੀ ਮੌਤ ਹੋ ਗਈ। ਉਹ ਆਪਣੇ ਪਤੀ ਨਾਲ ਸਫ਼ਰ ਕਰ ਰਹੀ ਸੀ ਕਿ ਇੱਕ ਬੀਐਮਡਬਲਿਊ ਕਾਰ ਨੇ ਟੱਕਰ ਮਾਰ ਦਿੱਤੀ। ਇਹ ਪਤਾ ਲੱਗਿਆ ਹੈ ਕਿ ਕਾਰ ਨੂੰ ਸ਼ਿਵ ਸੈਨਾ ਦੇ ਆਗੂ ਦਾ ਪੁੱਤਰ ਚਲਾ ਰਿਹਾ ਸੀ। ਵਰਲੀ ਪੁਲੀਸ ਸਟੇਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਕਾਵੇਰੀ ਨਖਵਾ (45) ਵਜੋਂ ਹੋਈ ਹੈ। ਇਕ ਲਗਜ਼ਰੀ ਕਾਰ ਦੇ ਡਰਾਈਵਰ ਨੇ ਸਵੇਰੇ 5:30 ਵਜੇ ਦੇ ਕਰੀਬ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਰ ਦੇ ਡਰਾਈਵਰ ਰਾਜੇਸ਼ ਸ਼ਾਹ ਅਤੇ ਰਾਜਰਿਸ਼ੀ ਰਾਜੇਂਦਰ ਸਿੰਘ ਬਿਦਾਵਤ ਖਿਲਾਫ ਕੇਸ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਹੈ। ਘਟਨਾ ਬਾਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਅਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
Advertisement
Advertisement